Guru Granth Sahib Translation Project

Guru granth sahib page-147

Page 147

ਸਚੈ ਸਬਦਿ ਨੀਸਾਣਿ ਠਾਕ ਨ ਪਾਈਐ ॥ sachai sabad neesaan thaak na paa-ee-ai. We face no obstacle to realize God when we are blessed with the Divine word. ਸੱਚੇ ਸ਼ਬਦ-ਰੂਪ ਰਾਹਦਾਰੀ ਦੀ ਰਾਹੀਂ (ਪ੍ਰਭੂ ਨੂੰ ਮਿਲਣ ਦੇ ਰਾਹ ਵਿਚ) ਕੋਈ ਹੋਰ ਰੋਕ ਨਹੀਂ ਪੈਂਦੀ।
ਸਚੁ ਸੁਣਿ ਬੁਝਿ ਵਖਾਣਿ ਮਹਲਿ ਬੁਲਾਈਐ ॥੧੮॥ sach sun bujh vakhaan mahal bulaa-ee-ai. ||18|| We realize God, only when we listen, understand and live a truthful life, we are invited to His presence. ਪ੍ਰਭੂ ਦਾ ਨਾਮ ਸੁਣ ਕੇ ਸਮਝ ਕੇ ਤੇ ਸਿਮਰ ਕੇ ਪ੍ਰਭੂ ਦੇ ਮਹਲ ਵਿਚ ਸੱਦਾ ਪੈਂਦਾ ਹੈ l
ਸਲੋਕੁ ਮਃ ੧ ॥ salok mehlaa 1. Shalok, by the First Guru:
ਪਹਿਰਾ ਅਗਨਿ ਹਿਵੈ ਘਰੁ ਬਾਧਾ ਭੋਜਨੁ ਸਾਰੁ ਕਰਾਈ ॥ pahiraa agan hivai ghar baaDhaa bhojan saar karaa-ee. (If I had so much power), that I could wear the clothes of fire, or make my house in snow, and could make steel as my food, (God is still greater). ਜੇ ਮੇਰੇ ਮਨ ਵਿਚ ਇਤਨੀ ਤਾਕਤ ਆ ਜਾਏ ਕਿ ਅੱਗ ਵਿਚ ਤੇ ਬਰਫ਼ ਵਿਚ ਬੈਠ ਸਕਾਂ) ਲੋਹੇ ਨੂੰ ਭੋਜਨ ਬਣਾ ਲਵਾਂ l
ਸਗਲੇ ਦੂਖ ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ ॥ saglay dookh paanee kar peevaa Dhartee haak chalaa-ee. And I could easily tolerate all kind of sorrows and pains, and even make everyone on earth obey me. ਜੇ ਮੈਂ ਸਾਰੇ ਹੀ ਦੁੱਖ ਬੜੇ ਸੌਖ ਨਾਲ ਸਹਾਰ ਸਕਾਂ, ਸਾਰੀ ਧਰਤੀ ਨੂੰ ਆਪਣੇ ਹੁਕਮ ਵਿਚ ਤੋਰ ਸਕਾਂ,
ਧਰਿ ਤਾਰਾਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ ॥ Dhar taaraajee ambar tolee pichhai tank charhaa-ee. And if I were to place the entire sky upon a scale and balance it with a single copper coin, ਜੇ ਮੈਂ ਸਾਰੇ ਅਸਮਾਨ ਨੂੰ ਤੱਕੜੀ ਵਿਚ ਰੱਖ ਕੇ ਤੇ ਪਿਛਲੇ ਛਾਬੇ ਵਿਚ ਚਾਰ ਮਾਸੇ ਦਾ ਵੱਟਾ ਪਾ ਕੇ ਤੋਲ ਸਕਾਂ,
ਏਵਡੁ ਵਧਾ ਮਾਵਾ ਨਾਹੀ ਸਭਸੈ ਨਥਿ ਚਲਾਈ ॥ ayvad vaDhaa maavaa naahee sabhsai nath chalaa-ee. and if I were to become so big that I could not be contained, and if I were to control and lead all; ਜੇਕਰ ਮੈਂ ਐਡਾ ਵੱਡਾ ਹੋ ਜਾਵਾਂ ਕਿ ਕਿਤੇ ਭੀ ਨਾਂ ਸਮਾਂ ਸਕਾਂ, ਤੇ ਸਾਰੇ ਜੀਵਾਂ ਆਪਣੇ ਹੁਕਮ ਵਿਚ ਚਲਾਵਾਂ l
ਏਤਾ ਤਾਣੁ ਹੋਵੈ ਮਨ ਅੰਦਰਿ ਕਰੀ ਭਿ ਆਖਿ ਕਰਾਈ ॥ aytaa taan hovai man andar karee bhe aakh karaa-ee. If I were to possess so much power within my mind that I could do and get done whatever I wish. ਜੇ ਮੇਰੇ ਮਨ ਵਿਚ ਇਤਨਾ ਬਲ ਹੋ ਜਾਏ, ਕਿ ਜੋ ਚਾਹੇ ਕਰਾਂ ਤੇ ਆਖ ਕੇ ਹੋਰਨਾਂ ਪਾਸੋਂ ਕਰਾਵਾਂ l
ਜੇਵਡੁ ਸਾਹਿਬੁ ਤੇਵਡ ਦਾਤੀ ਦੇ ਦੇ ਕਰੇ ਰਜਾਈ ॥ jayvad saahib tayvad daatee day day karay rajaa-ee, As Great as our Master is, so great are His gifts. Even if He gives me more of these gifts or powers, yet this would all be in vain. ਪ੍ਰਭੂ ਜੇਡਾ ਵੱਡਾ ਆਪ ਹੈ ਉਤਨੀਆਂ ਹੀ ਉਸ ਦੀਆਂ ਬਖ਼ਸ਼ਸ਼ਾਂ ਹਨ, ਜੇ ਰਜ਼ਾ ਦਾ ਮਾਲਕ ਸਾਈਂ ਹੋਰ ਭੀ ਬੇਅੰਤ (ਤਾਕਤਾਂ ਦੀਆਂ) ਦਾਤਾਂ ਮੈਨੂੰ ਦੇ ਦੇਵੇ, (ਤਾਂ ਭੀ ਇਹ ਤੁੱਛ ਹਨ)।
ਨਾਨਕ ਨਦਰਿ ਕਰੇ ਜਿਸੁ ਉਪਰਿ ਸਚਿ ਨਾਮਿ ਵਡਿਆਈ ॥੧॥ naanak nadar karay jis upar sach naam vadi-aa-ee. ||1|| O’ Nanak, he who comes under His grace, receives the everlasting glory through His Name (which is the greatest gift compared to all the power of). ਹੇ ਨਾਨਕ! ਜਿਸ ਬੰਦੇ ਉਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਉਸ ਨੂੰ ਆਪਣੇ ਸੱਚੇ ਨਾਮ ਦੀ ਰਾਹੀਂ ਵਡਿਆਈ ਬਖ਼ਸ਼ਦਾ ਹੈ (ਭਾਵ, ਇਹਨਾਂ ਮਾਨਸਕ ਤਾਕਤਾਂ ਨਾਲੋਂ ਵਧ ਕੇ ਨਾਮ ਦੀ ਬਰਕਤਿ ਹੈ)
ਮਃ ੨ ॥ mehlaa 2. Shalok, by the Second Guru:
ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ ॥ aakhan aakh na raji-aa sunan na rajay kann. One is never satisfied, even if one keeps talking endlessly, and one never gets tired of listening to slander. ਮੂੰਹ ਬੋਲ ਬੋਲ ਕੇ ਰੱਜਦਾ ਨਹੀਂ (ਗੱਲਾਂ ਕਰਨ ਦਾ ਚਸਕਾ ਮੁੱਕਦਾ ਨਹੀਂ), ਕੰਨ ਸੁਣਨ ਨਾਲ ਨਹੀਂ ਰੱਜਦੇ,
ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ ॥ akhee daykh na rajee-aa gun gaahak ik vann. The eyes are never satisfied (no matter how much beauty they see).Yes, this is the one property of all our senses, that these are never satisfied. ਅੱਖਾਂ ਰੂਪ ਰੰਗ ਵੇਖ ਵੇਖ ਕੇ ਨਹੀਂ ਰੱਜਦੀਆਂ, ਇਹ ਸਾਰੇ ਇੰਦਰੇ ਇਕ ਇਕ ਕਿਸਮ ਦੇ ਰਸਾਂ ਦੇ ਗਾਹਕ ਹਨ l ਆਪੋ ਆਪਣੇ ਰਸਾਂ ਦੇ ਅਧੀਨ ਹੋਏ ਇਹਨਾਂ ਇੰਦ੍ਰਿਆਂ ਦਾ ਚਸਕਾ ਹਟਦਾ ਨਹੀਂ।
ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ ॥ bhukhi-aa bhukh na utrai galee bhukh na jaa-ay. The hunger (desire for worldly wealth) of the hungry is never appeased; by mere words. ਭੁੱਖ ਦੇ ਅਧੀਨ ਹੋਇਆਂ ਦੀ ਸਮਝਾਇਆਂ ਭੀ ਭੁੱਖ ਮਿਟ ਨਹੀਂ ਸਕਦੀ।
ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ ॥੨॥ naanak bhukhaa taa rajai jaa gun kahi gunee samaa-ay. ||2|| O’ Nanak, one’s craving for worldly desires is satisfied only when one merges with the Virtuous God by singing His praises. ਹੇ ਨਾਨਕ! ਤ੍ਰਿਸ਼ਨਾ ਦਾ ਮਾਰਿਆ ਮਨੁੱਖ ਤਦੋਂ ਹੀ ਤ੍ਰਿਪਤ ਹੋ ਸਕਦਾ ਹੈ, ਜੇ ਗੁਣਾਂ ਦੇ ਮਾਲਕ ਪਰਮਾਤਮਾ ਦੇ ਗੁਣ ਉਚਾਰ ਕੇ ਉਸ ਵਿਚ ਲੀਨ ਹੋ ਜਾਏ l
ਪਉੜੀ ॥ pa-orhee. Pauree:
ਵਿਣੁ ਸਚੇ ਸਭੁ ਕੂੜੁ ਕੂੜੁ ਕਮਾਈਐ ॥ vin sachay sabh koorh koorh kamaa-ee-ai. Without the True One, all are false, and all practice falsehood. ਸਚੇ ਸਾਹਿਬ ਦੇ ਬਾਝੋਂ ਸਾਰੇ ਝੂਠੇ ਹਨ ਅਤੇ ਝੂਠ ਦੀ ਹੀ ਕਿਰਤ ਕਰਦੇ ਹਨ।
ਵਿਣੁ ਸਚੇ ਕੂੜਿਆਰੁ ਬੰਨਿ ਚਲਾਈਐ ॥ vin sachay koorhi-aar bann chalaa-ee-ai. Without the True One, the false one is dragged in the bonds of Maya. ਨਾਮ ਤੋਂ ਖੁੰਝੇ ਹੋਏ ਕੂੜ ਦੇ ਵਪਾਰੀ ਨੂੰ ਮਾਇਆ ਦੇ ਬੰਧਨ ਜਕੜ ਕੇ ਭਟਕਾਉਂਦੇ ਫਿਰਦੇ ਹਨ।
ਵਿਣੁ ਸਚੇ ਤਨੁ ਛਾਰੁ ਛਾਰੁ ਰਲਾਈਐ ॥ vin sachay tan chhaar chhaar ralaa-ee-ai. Without the True One, the body is just dust, and it mingles again with dust. ਸੱਚੇ ਮਾਲਿਕ ਦੇ ਬਾਝੋਂ ਦੇਹਿ ਮਿੱਟੀ ਹੈ ਅਤੇ ਮਿੱਟੀ ਨਾਲ ਮਿਲ ਜਾਂਦੀ ਹੈ।
ਵਿਣੁ ਸਚੇ ਸਭ ਭੁਖ ਜਿ ਪੈਝੈ ਖਾਈਐ ॥ vin sachay sabh bhukh je paijhai khaa-ee-ai. Without the True One, all food and clothes are unsatisfying and increase one’s desires for worldly wealth. ਸੱਚੇ ਮਾਲਕ ਦੇ ਬਗੈਰ ਉਹ ਜੋ ਕੁਝ ਖਾਂਦਾ ਪਹਿਨਦਾ ਹੈ, ਉਹ ਸਗੋਂ ਹੋਰ ਤ੍ਰਿਸ਼ਨਾ ਵਧਾਂਦਾ ਹੈ।
ਵਿਣੁ ਸਚੇ ਦਰਬਾਰੁ ਕੂੜਿ ਨ ਪਾਈਐ ॥ vin sachay darbaar koorh na paa-ee-ai. Without meditating on God’s Name, all other efforts are false, and one cannot obtain to His court through them. ਪ੍ਰਭੂ ਦਾ ਨਾਮ ਵਿਸਾਰ ਕੇ ਝੂਠ ਵਿਚ ਲੱਗਿਆਂ ਪ੍ਰਭੂ ਦਾ ਦਰਬਾਰ ਪ੍ਰਾਪਤ ਨਹੀਂ ਹੁੰਦਾ l
ਕੂੜੈ ਲਾਲਚਿ ਲਗਿ ਮਹਲੁ ਖੁਆਈਐ ॥ koorhai laalach lag mahal khu-aa-ee-ai. Being attached to false greed, the opportunity to realize God is lost. ਕੂੜੇ ਲਾਲਚ ਵਿਚ ਫਸ ਕੇ ਪ੍ਰਭੂ ਦਾ ਦਰ ਗਵਾ ਲਈਦਾ ਹੈ,
ਸਭੁ ਜਗੁ ਠਗਿਓ ਠਗਿ ਆਈਐ ਜਾਈਐ ॥ sabh jag thagi-o thag aa-ee-ai jaa-ee-ai. The entire world is deceived (of its opportunity to be united with God) by the deception, and remains in the cycle of birth and death. ਜਗਤ ਕੂੜ-ਰੂਪ ਠੱਗ ਦਾ ਠੱਗਿਆ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਹੈ।
ਤਨ ਮਹਿ ਤ੍ਰਿਸਨਾ ਅਗਿ ਸਬਦਿ ਬੁਝਾਈਐ ॥੧੯॥ tan meh tarisnaa ag sabad bujhaa-ee-ai. ||19|| Within the body is the fire of desire; it can be quenched only through the Guru’s word. ਸਰੀਰ ਵਿਚ ਇਹ ਜੋ ਤ੍ਰਿਸ਼ਨਾ ਦੀ ਅੱਗ ਹੈ, ਇਹ ਕੇਵਲ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਬੁੱਝ ਸਕਦੀ ਹੈ l
ਸਲੋਕ ਮਃ ੧ ॥ salok mehlaa 1. Shalok, by the First Guru:
ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ ॥ naanak gur santokh rukh Dharam ful fal gi-aan. O’ Nanak, the Guru is like a tree of contentment which yields the flower of righteous conduct, and fruits of divine knowledge. ਹੇ ਨਾਨਕ! ਪੂਰਨ ਗੁਰੂ ਮਾਨੋ, ਇਕ ਸੰਤੋਖ ਰੂਪ ਰੁੱਖ ਹੈ ਜਿਸ ਨੂੰ ਧਰਮ -ਰੂਪ ਫੁੱਲ ਲੱਗਦਾ ਹੈ ਤੇ ਗਿਆਨ -ਰੂਪ ਫਲ ਲੱਗਦੇ ਹਨ l
ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ ॥ ras rasi-aa hari-aa sadaa pakai karam Dhi-aan. It always remains green and full of juice (of God’s love). The fruit ripens through virtuous deeds and meditation. ਪ੍ਰੇਮ-ਜਲ ਨਾਲ ਰਸਿਆ ਹੋਇਆ ਇਹ ਸਦਾ ਹਰਾ ਰਹਿੰਦਾ ਹੈ। ਅਤੇ ਨੇਕ ਅਮਲਾਂ ਤੇ ਸਿਮਰਨ ਦੁਆਰਾ ਪੱਕਦਾ ਹੈ।
ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ ॥੧॥ pat kay saad khaadaa lahai daanaa kai sir daan. ||1|l The person who, eats the fruit (follows the Guru’s teaching), enjoys the bliss of union with God. This is the most sublime gift from God. ਇਸ ਫਲ ਨੂੰ ਖਾਣ ਵਾਲਾ ਮਨੁੱਖ ਪ੍ਰਭੂ-ਮੇਲ ਦੇ ਆਨੰਦ ਮਾਣਦਾ ਹੈ, ਪ੍ਰਭੂ-ਦਰ ਤੋਂ ਇਹ ਸਭ ਤੋਂ ਵੱਡੀ ਬਖ਼ਸ਼ਸ਼ ਹੈ l
ਮਃ ੧ ॥ mehlaa 1. Shalok, by the First Guru:
ਸੁਇਨੇ ਕਾ ਬਿਰਖੁ ਪਤ ਪਰਵਾਲਾ ਫੁਲ ਜਵੇਹਰ ਲਾਲ ॥ su-inay kaa birakh pat parvaalaa ful javayhar laal. The Guru is like a tree of gold, with leaves and flowers as precious as coral, jewels and rubies. ਗੁਰੂ, ਮਾਨੋ, ਸੋਨੇ ਦਾ ਰੁੱਖ ਹੈ; ਇਸ ਦੇ ਪੱਤੇ ਮੂੰਗੇ ਹਨ ਅਤੇ ਇਸ ਦੇ ਪੁਸ਼ਪ ਜਵਾਹਿਰਾਤ ਤੇ ਮਾਣਕ।
ਤਿਤੁ ਫਲ ਰਤਨ ਲਗਹਿ ਮੁਖਿ ਭਾਖਿਤ ਹਿਰਦੈ ਰਿਦੈ ਨਿਹਾਲੁ ॥ tit fal ratan lageh mukh bhaakhit hirdai ridai nihaal. It bears the fruits (the Guru’s sublime words) as precious as jewels. The Guru’s heart always remain delighted. ਉਸ ਰੁੱਖ ਨੂੰ ਉਚਾਰੇ ਹੋਏ ਸ੍ਰੇਸ਼ਟ ਬਚਨ-ਰੂਪ ਫਲ ਲੱਗਦੇ ਹਨ, ਗੁਰੂ ਆਪਣੇ ਹਿਰਦੇ ਵਿਚ ਸਦਾ ਖਿੜਿਆ ਰਹਿੰਦਾ ਹੈ।
ਨਾਨਕ ਕਰਮੁ ਹੋਵੈ ਮੁਖਿ ਮਸਤਕਿ ਲਿਖਿਆ ਹੋਵੈ ਲੇਖੁ ॥ naanak karam hovai mukh mastak likhi-aa hovai laykh. O’ Nanak, only the person on whom is God’s grace and in whose destiny it is so ordained, ਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਦੀ ਮਿਹਰ ਹੋਵੇ, ਜਿਸ ਦੇ ਮੂੰਹ ਮੱਥੇ ਤੇ ਭਾਗ ਹੋਵੇ,
ਅਠਿਸਠਿ ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸੇਖੁ ॥ athisath tirath gur kee charnee poojai sadaa visaykh. That person humbly serves the Guru (follows the Guru’s teaching), which is holier than all the sixty eight holy places of pilgrimage. ਉਹ ਗੁਰੂ ਦੇ ਚਰਨਾਂ ਨੂੰ ਅਠਾਹਠ ਤੀਰਥਾਂ ਨਾਲੋਂ ਵਿਸ਼ੇਸ਼ ਜਾਣ ਕੇ ਪੂਜਦਾ ਹੈ।
ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ ॥ hans hayt lobh kop chaaray nadee-aa ag. Cruelty, material attachment, greed and anger are like the four rivers of fire. ਨਿਰਦਇਤਾ, ਮੋਹ, ਲੋਭ ਤੇ ਕ੍ਰੋਧ-ਇਹ ਚਾਰੇ ਅੱਗ ਦੀਆਂ ਨਦੀਆਂ ਹਨ,
ਪਵਹਿ ਦਝਹਿ ਨਾਨਕਾ ਤਰੀਐ ਕਰਮੀ ਲਗਿ ॥੨॥ paveh dajheh naankaa taree-ai karmee lag. ||2|| Those who fall into these are burned. O’ Nanak, only by God’s grace and humbly following the Guru’s teaching, we can swim across these rivers. ਜੋ ਜੋ ਮਨੁੱਖ ਇਹਨਾਂ ਨਦੀਆਂ ਵਿਚ ਵੜਦੇ ਹਨ ਸੜ ਜਾਂਦੇ ਹਨ, ਹੇ ਨਾਨਕ! ਪ੍ਰਭੂ ਦੀ ਮਿਹਰ ਨਾਲ (ਗੁਰੂ ਦੇ ਚਰਨੀਂ) ਲੱਗ ਕੇ (ਇਹਨਾਂ ਨਦੀਆਂ ਤੋਂ) ਪਾਰ ਲੰਘੀਦਾ ਹੈ ॥
ਪਉੜੀ ॥ pa-orhee. Pauree:
ਜੀਵਦਿਆ ਮਰੁ ਮਾਰਿ ਨ ਪਛੋਤਾਈਐ ॥ jeevdi-aa mar maar na pachhotaa-ee-ai. (O’ my friend), overcome these evil impulses and your ego while still alive, so that you may not have to regret in the end. (ਹੇ ਬੰਦੇ!) ਇਸ ਤ੍ਰਿਸ਼ਨਾ ਨੂੰ ਮਾਰ ਕੇ ਜੀਊਂਦਿਆਂ ਹੀ ਮਰ ਤਾਕਿ ਅੰਤ ਨੂੰ ਪਛੁਤਾਣਾ ਨਾ ਪਏ।
ਝੂਠਾ ਇਹੁ ਸੰਸਾਰੁ ਕਿਨਿ ਸਮਝਾਈਐ ॥ jhoothaa ih sansaar kin samjaa-ee-ai. This world is false (short-lived), but only a few understand this. ਕਿਸੇ ਵਿਰਲੇ ਨੂੰ ਸਮਝ ਆਈ ਹੈ, ਕਿ ਇਹ ਸੰਸਾਰ ਝੂਠਾ ਹੈ।
ਸਚਿ ਨ ਧਰੇ ਪਿਆਰੁ ਧੰਧੈ ਧਾਈਐ ॥ sach na Dharay pi-aar DhanDhai Dhaa-ee-ai. People do not enshrine love for God; they chase after worldly affairs instead. (ਜੀਵ ਤ੍ਰਿਸ਼ਨਾ ਅਧੀਨ ਹੋ ਕੇ) ਜਗਤ ਦੇ ਧੰਧੇ ਵਿਚ ਭਟਕਦਾ ਫਿਰਦਾ ਹੈ ਤੇ ਸੱਚ ਵਿਚ ਪਿਆਰ ਨਹੀਂ ਪਾਂਦਾ।
ਕਾਲੁ ਬੁਰਾ ਖੈ ਕਾਲੁ ਸਿਰਿ ਦੁਨੀਆਈਐ ॥ kaal buraa khai kaal sir dunee-aa-ee-ai. The vicious demon of death, who destroys the world, is always hovering over people’s head. ਭੈੜਾ ਕਾਲ, ਨਾਸ ਕਰਨ ਵਾਲਾ ਕਾਲ ਦੁਨੀਆ ਦੇ ਸਿਰ ਤੇ (ਹਰ ਵੇਲੇ ਖੜਾ) ਹੈ।
ਹੁਕਮੀ ਸਿਰਿ ਜੰਦਾਰੁ ਮਾਰੇ ਦਾਈਐ ॥ hukmee sir jandaar maaray daa-ee-ai. According to the divine command, whenever he gets the opportunity, the cruel demon of death strikes everybody. ਇਹ ਜਮ ਪ੍ਰਭੂ ਦੇ ਹੁਕਮ ਵਿਚ (ਹਰੇਕ ਦੇ) ਸਿਰ ਤੇ (ਮੌਜੂਦ) ਹੈ ਤੇ ਦਾਉ ਲਾ ਕੇ ਮਾਰਦਾ ਹੈ।
ਆਪੇ ਦੇਇ ਪਿਆਰੁ ਮੰਨਿ ਵਸਾਈਐ ॥ aapay day-ay pi-aar man vasaa-ee-ai. However, if we enshrine God in our mind, then on His own, He blesses us with His love. ਪ੍ਰਭੂ ਆਪ ਹੀ ਆਪਣਾ ਪਿਆਰ ਬਖ਼ਸ਼ਦਾ ਹੈ (ਤੇ ਜੀਵ ਦੇ) ਮਨ ਵਿਚ (ਆਪਣਾ ਆਪ) ਵਸਾਂਦਾ ਹੈ।
ਮੁਹਤੁ ਨ ਚਸਾ ਵਿਲੰਮੁ ਭਰੀਐ ਪਾਈਐ ॥ muhat na chasaa vilamm bharee-ai paa-ee-ai. Not a moment or an instant’s delay is permitted, when one’s cup of life is full. ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਪਲਕ-ਮਾਤ੍ਰ (ਇਥੇ) ਢਿੱਲ ਨਹੀਂ ਲਾਈ ਜਾ ਸਕਦੀ। ਗੁਰ ਪਰਸਾਦੀ ਬੁਝਿ ਸਚਿ
ਗੁਰ ਪਰਸਾਦੀ ਬੁਝਿ ਸਚਿ ਸਮਾਈਐ ॥੨੦॥ gur parsaadee bujh sach samaa-ee-ai. ||20|| By Guru’s Grace, one comes to know this fact and merges into Him. (ਇਹ ਗੱਲ) ਸਤਿਗੁਰੂ ਦੀ ਮਿਹਰ ਨਾਲ (ਕੋਈ ਵਿਰਲਾ ਬੰਦਾ) ਸਮਝ ਕੇ ਸੱਚ ਵਿਚ ਜੁੜਦਾ ਹੈ l
ਸਲੋਕੁ ਮਃ ੧ ॥ salok mehlaa 1. Shalok, by the First Guru:
ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ ॥ tumee tumaa vis ak Dhatooraa nim fal. Bitter melon, swallow-wort, thorn-apple and neem fruit (bitterness), ਤੂੰਬੀ ਜੰਗਲੀ ਕੱਦੂ, ਅੱਕ, ਧਤੂਰੇ ਅਤੇ ਨਿੰਮ ਦੀ ਨਮੋਲੀ ਦੀ ਕੁੜੱਤਣ,
ਮਨਿ ਮੁਖਿ ਵਸਹਿ ਤਿਸੁ ਜਿਸੁ ਤੂੰ ਚਿਤਿ ਨ ਆਵਹੀ ॥ man mukh vaseh tis jis tooN chit na aavhee. O’ God, the one who, does not remember You, his mind is filled with bitterness and he speaks rudely. ਹੇ ਪ੍ਰਭੂ! ਉਸ ਦੇ ਮਨ ਵਿਚ ਤੇ ਮੂੰਹ ਵਿਚ ਵੱਸ ਰਹੇ ਹਨ, ਜਿਸ ਮਨੁੱਖ ਦੇ ਚਿੱਤ ਵਿਚ ਤੂੰ ਨਹੀਂ ਵੱਸਦਾ। (ਭਾਵ, ਉਸ ਦੇ ਮਨ ਵਿਚ ਭੀ ਕੁੜੱਤਣ ਹੈ ਤੇ ਮੂੰਹੋਂ ਭੀ ਕੌੜੇ ਬਚਨ ਬੋਲਦਾ ਹੈ)।
ਨਾਨਕ ਕਹੀਐ ਕਿਸੁ ਹੰਢਨਿ ਕਰਮਾ ਬਾਹਰੇ ॥੧॥ naanak kahee-ai kis handhan karmaa baahray. ||1|| O’ Nanak, except God, whom shall we tell about these unfortunate people who are wandering around aimlessly. ਹੇ ਨਾਨਕ! ਐਸੇ ਬਦਨਸੀਬ ਬੰਦੇ ਭਟਕਦੇ ਫਿਰਦੇ ਹਨ, (ਪ੍ਰਭੂ ਤੋਂ ਬਿਨਾ ਹੋਰ) ਕਿਸ ਦੇ ਅੱਗੇ (ਇਹਨਾਂ ਦੀ ਵਿਥਿਆ) ਦੱਸੀਏ? (ਭਾਵ, ਪ੍ਰਭੂ ਆਪ ਹੀ ਇਹਨਾਂ ਦਾ ਇਹ ਰੋਗ ਦੂਰ ਕਰਨ ਵਾਲਾ ਹੈ) l
ਮਃ ੧ ॥ mehlaa 1. Shalok by the First Guru:
ਮਤਿ ਪੰਖੇਰੂ ਕਿਰਤੁ ਸਾਥਿ ਕਬ ਉਤਮ ਕਬ ਨੀਚ ॥ mat pankhayroo kirat saath kab utam kab neech. The intellect (mind) is like a bird; on account of its past actions, it is sometimes high (meritorious), and sometimes low (evil). ਮਨੁੱਖ ਦੀ ਮਤਿ ਮਾਨੋ, ਇਕ ਪੰਛੀ ਹੈ, ਉਸ ਦੇ ਪਿਛਲੇ ਕੀਤੇ ਹੋਏ ਕੰਮਾਂ ਦੇ ਕਾਰਨ ਬਣਿਆ ਹੋਇਆ ਸੁਭਾਉ ਉਸ ਦੇ ਨਾਲ (ਸਾਥੀ) ਹੈ, ਇਸ ਸੁਭਾਉ ਦੇ ਸੰਗ ਕਰ ਕੇ ‘ਮਤਿ’ ਕਦੇ ਚੰਗੀ ਹੈ ਕਦੇ ਨੀਵੀਂ l
error: Content is protected !!
Scroll to Top
slot thailand https://mahatva.faperta.unpad.ac.id/wp-content/languages/ https://sinjaiutara.sinjaikab.go.id/images/mdemo/ https://sinjaiutara.sinjaikab.go.id/wp-content/macau/ http://kesra.sinjaikab.go.id/public/data/rekomendasi/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://paud.unima.ac.id/wp-content/macau/ https://paud.unima.ac.id/wp-content/bola/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
slot thailand https://mahatva.faperta.unpad.ac.id/wp-content/languages/ https://sinjaiutara.sinjaikab.go.id/images/mdemo/ https://sinjaiutara.sinjaikab.go.id/wp-content/macau/ http://kesra.sinjaikab.go.id/public/data/rekomendasi/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://paud.unima.ac.id/wp-content/macau/ https://paud.unima.ac.id/wp-content/bola/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html