Guru Granth Sahib Translation Project

Guru granth sahib page-143

Page 143

ਖੁੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ ॥ khundhaa andar rakh kai dayn so mal sajaa-ay. Then placing it between the wooden rollers of the crusher, the farmers crush it (as if they are punishing it) and extract the juice. ਫਿਰ ਵੇਲਣੇ ਦੀਆਂ ਲੱਠਾਂ ਵਿਚ ਰੱਖ ਕੇ ਭਲਵਾਨ (ਜ਼ਿਮੀਦਾਰ) ਇਸ ਨੂੰ (ਮਾਨੋ) ਸਜ਼ਾ ਦੇਂਦੇ ਹਨ (ਭਾਵ, ਪੀੜਦੇ ਹਨ)।
ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ ॥ ras kas tatar paa-ee-ai tapai tai villaa-ay. The juice is placed and heated in the cauldron; as it is heated, it hisses as if it is crying in pain. ਸਾਰੀ ਰਹੁ ਕੜਾਹੇ ਵਿਚ ਪਾ ਲਈਦੀ ਹੈ, (ਅੱਗ ਦੇ ਸੇਕ ਨਾਲ ਇਹ ਰਹੁ) ਕੜ੍ਹਦੀ ਹੈ ਤੇ (ਮਾਨੋ) ਵਿਲਕਦੀ ਹੈ।
ਭੀ ਸੋ ਫੋਗੁ ਸਮਾਲੀਐ ਦਿਚੈ ਅਗਿ ਜਾਲਾਇ ॥ bhee so fog samaalee-ai dichai ag jaalaa-ay And even the empty leftovers of the sugarcane are saved to be put into fire. ਗੰਨੇ ਦਾ ਉਹ ਫੋਗ (ਚੂਰਾ) ਭੀ ਸਾਂਭ ਲਈਦਾ ਹੈ ਤੇ ਸੁਕਾ ਕੇ ਕੜਾਹੇ ਹੇਠ ਅੱਗ ਵਿਚ ਸਾੜ ਦੇਈਦਾ ਹੈ।
ਨਾਨਕ ਮਿਠੈ ਪਤਰੀਐ ਵੇਖਹੁ ਲੋਕਾ ਆਇ ॥੨॥ naanak mithai patree-ai vaykhhu lokaa aa-ay. ||2|| Nanak says, o’ people come and see, how the sugar-cane has to go through sufferings because of sweetness. Similarly, one has to go through a lot of sufferings due to the love for worldly riches. ਹੇ ਨਾਨਕ! (ਆਖ-) ਹੇ ਲੋਕੋ! ਆ ਕੇ ਗੰਨੇ ਦਾ ਹਾਲ ਵੇਖੋ, ਮਿੱਠੇ ਦੇ ਕਾਰਣ (ਮਾਇਆ ਦੀ ਮਿਠਾਸ ਦੇ ਮੋਹ ਦੇ ਕਾਰਨ ਗੰਨੇ ਵਾਂਗ ਇਉਂ ਹੀ) ਖ਼ੁਆਰ ਹੋਈਦਾ ਹੈ l
ਪਵੜੀ ॥ pavrhee. Pauree:
ਇਕਨਾ ਮਰਣੁ ਨ ਚਿਤਿ ਆਸ ਘਣੇਰਿਆ ॥ iknaa maran na chit aas ghanayri-aa. Some do not think of death; they entertain many kinds of great hopes. ਕਈਆਂ ਦੇ ਮੌਤ ਚਿੱਤ ਚੇਤੇ ਹੀ ਨਹੀਂ ਅਤੇ ਉਹ ਬੜੀਆਂ ਉਮੀਦਾਂ ਬੰਨ੍ਹੀ ਬੈਠੇ ਹਨ।
ਮਰਿ ਮਰਿ ਜੰਮਹਿ ਨਿਤ ਕਿਸੈ ਨ ਕੇਰਿਆ ॥ mar mar jameh nit kisai na kayri-aa. They die, over and over again (go through the cycles of sorrow and comfort). They are of no use to anyone. ਉਹ ਨਿੱਤ ਜੰਮਦੇ ਮਰਦੇ ਹਨ, (ਕਦੇ ਘੜੀ ਸੁਖਾਲੇ ਤੇ ਫਿਰ ਦੁਖੀ ਦੇ ਦੁਖੀ)। ਕਿਸੇ ਦੇ ਭੀ ਉਹ ਕਦੇ ਯਾਰ ਨਹੀਂ ਬਣਦੇ।
ਆਪਨੜੈ ਮਨਿ ਚਿਤਿ ਕਹਨਿ ਚੰਗੇਰਿਆ ॥ aapnarhai man chit kahan changayri-aa. In their own minds, they think highly of themselves. ਉਹ ਲੋਕ ਆਪਣੇ ਮਨ ਵਿਚ ਚਿੱਤ ਵਿਚ (ਆਪਣੇ ਆਪ ਨੂੰ) ਚੰਗੇ ਆਖਦੇ ਹਨ,
ਜਮਰਾਜੈ ਨਿਤ ਨਿਤ ਮਨਮੁਖ ਹੇਰਿਆ ॥ jamraajai nit nit manmukh hayri-aa. but, the demon of death always hunts down those self-willed people. (ਪਰ) ਉਹਨਾਂ ਮਨਮੁਖਾਂ ਨੂੰ ਸਦਾ ਹੀ ਜਮਰਾਜ ਵੇਖਦਾ ਰਹਿੰਦਾ ਹੈ
ਮਨਮੁਖ ਲੂਣ ਹਾਰਾਮ ਕਿਆ ਨ ਜਾਣਿਆ ॥ manmukh loon haaraam ki-aa na jaani-aa. These self-willed people are so ungrateful that they do not realize what favours God has bestowed on them. ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਲੂਣ-ਹਰਾਮੀ ਬੰਦੇ ਪਰਮਾਤਮਾ ਦੇ ਕੀਤੇ ਉਪਕਾਰ (ਦੀ ਸਾਰ) ਨਹੀਂ ਜਾਣਦੇ।
ਬਧੇ ਕਰਨਿ ਸਲਾਮ ਖਸਮ ਨ ਭਾਣਿਆ ॥ baDhay karan salaam khasam na bhaani-aa. Those who merely perform rituals of worship are not pleasing to their Master. ਬੱਧੇ-ਰੁੱਧੇ ਹੀ (ਉਸ ਨੂੰ) ਸਲਾਮਾਂ ਕਰਦੇ ਹਨ, (ਇਸ ਤਰ੍ਹਾਂ) ਉਸ ਖਸਮ ਨੂੰ ਪਿਆਰੇ ਨਹੀਂ ਲੱਗਦੇ।
ਸਚੁ ਮਿਲੈ ਮੁਖਿ ਨਾਮੁ ਸਾਹਿਬ ਭਾਵਸੀ ॥ sach milai mukh naam saahib bhaavsee. Only that person will realize God, who recites His Name with love, which is pleasing to God. ਜਿਸ ਮਨੁੱਖ ਨੂੰ ਰੱਬ ਮਿਲ ਪਿਆ ਹੈ, ਜਿਸ ਦੇ ਮੂੰਹ ਵਿਚ ਰੱਬ ਦਾ ਨਾਮ ਹੈ, ਉਹ ਰੱਬ ਨੂੰ ਪਿਆਰਾ ਲੱਗਦਾ ਹੈ।
ਕਰਸਨਿ ਤਖਤਿ ਸਲਾਮੁ ਲਿਖਿਆ ਪਾਵਸੀ ॥੧੧॥ karsan takhat salaam likhi-aa paavsee. ||11|| Such a person is honored, and he realizes his pre-ordained destiny. ਉਸ ਨੂੰ ਤਖਤ ਉਤੇ ਬੈਠੇ ਨੂੰ ਸਾਰੇ ਲੋਕ ਸਲਾਮ ਕਰਦੇ ਹਨ, ਧੁਰੋਂ ਲਿਖੇ ਇਸ ਲੇਖ ਨੂੰ ਉਹ ਪ੍ਰਾਪਤ ਕਰਦਾ ਹੈ l
ਮਃ ੧ ਸਲੋਕੁ ॥ mehlaa 1 salok. Shalok, by the First Guru:
ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸੁ ॥ machhee taaroo ki-aa karay pankhee ki-aa aakaas. What use is the deep sea to the fish, and of what use is the vast sky to a bird? They are more concerned with their food. ਪਾਣੀ ਭਾਵੇਂ ਕਿਤਨਾ ਹੀ ਡੂੰਘਾ ਹੋਵੇ ਮੱਛੀ ਨੂੰ ਪਰਵਾਹ ਨਹੀਂ। ਆਕਾਸ਼ ਕਿਤਨਾ ਹੀ ਖੁਲ੍ਹਾ ਹੋਵੇ ਪੰਛੀ ਨੂੰ ਪਰਵਾਹ ਨਹੀਂ।
ਪਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸੁ ॥ pathar paalaa ki-aa karay khusray ki-aa ghar vaas. any amount of cold does not bother a stone, and for a eunuch residence in a home is of no consequence. ਪਾਲਾ (ਕੱਕਰ) ਪੱਥਰ ਉਤੇ ਅਸਰ ਨਹੀਂ ਪਾ ਸਕਦਾ, ਘਰ ਦੇ ਵਸੇਬੇ ਦਾ ਅਸਰ ਖੁਸਰੇ (ਹੀਜੜੇ) ਉਤੇ ਨਹੀਂ ਪੈਂਦਾ।
ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ ॥ kutay chandan laa-ee-ai bhee so kutee Dhaat. If we apply sandalwood oil to a dog, its nature still remains that of a dog. ਜੇ ਕੁੱਤੇ ਨੂੰ ਚੰਦਨ ਭੀ ਲਾ ਦੇਈਏ, ਤਾਂ ਭੀ ਉਸ ਦਾ ਅਸਲਾ ਕੁੱਤਿਆਂ ਵਾਲਾ ਹੀ ਰਹਿੰਦਾ ਹੈ।
ਬੋਲਾ ਜੇ ਸਮਝਾਈਐ ਪੜੀਅਹਿ ਸਿੰਮ੍ਰਿਤਿ ਪਾਠ ॥ bolaa jay samjaa-ee-ai parhee-ah simrit paath. If we try to instruct a deaf person by reading the smritis (holy books), he will not understand. ਬੋਲੇ ਮਨੁੱਖ ਨੂੰ ਜੇ ਮੱਤਾਂ ਦੇਈਏ ਤੇ ਸਿੰਮ੍ਰਿਤੀਆਂ ਦੇ ਪਾਠ ਉਸ ਦੇ ਕੋਲ ਕਰੀਏ, ਉਹ ਤਾਂ ਸੁਣ ਹੀ ਨਹੀਂ ਸਕਦਾ।
ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾਸ ॥ anDhaa chaanan rakhee-ai deevay baleh pachaas. We may put a blind man in the light of fifty lamps, still he will not be able to see. ਅੰਨ੍ਹੇ ਮਨੁੱਖ ਨੂੰ ਚਾਨਣ ਵਿਚ ਰੱਖਿਆ ਜਾਏ, ਉਸ ਦੇ ਪਾਸ ਭਾਵੇਂ ਪੰਜਾਹ ਦੀਵੇ ਪਏ ਬਲਣ ਉਸ ਨੂੰ ਕੁਝ ਨਹੀਂ ਦਿੱਸਣਾ।
ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ ॥ cha-unay su-inaa paa-ee-ai chun chun khaavai ghaas. We may place gold before a herd of cattle, but they will pick out the grass to eat. ਚੁਗਣ ਗਏ ਪਸ਼ੂਆਂ ਦੇ ਵੱਗ ਅਗੇ ਜੇ ਸੋਨਾ ਖਿਲਾਰ ਦੇਈਏ, ਤਾਂ ਭੀ ਉਹ ਘਾਹ ਚੁਗ ਚੁਗ ਕੇ ਹੀ ਖਾਏਗਾ l
ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ ॥ lohaa maaran paa-ee-ai dhahai na ho-ay kapaas. We may add flux to iron and melt it, still it will not become soft like cotton. ਲੋਹੇ ਦਾ ਕੁਸ਼ਤਾ ਕਰ ਦੇਈਏ, ਤਾਂ ਭੀ ਢਲ ਕੇ ਉਹ ਕਪਾਹ ਵਰਗਾ ਨਰਮ ਨਹੀਂ ਬਣ ਸਕਦਾ।
ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ ॥੧॥ naanak moorakh ayhi gun bolay sadaa vinaas. ||1|| Similarly, O’ Nanak, this is the nature of a foolish person, that whenever he speaks, it always does harm to others. ਹੇ ਨਾਨਕ! ਇਹੀ ਖ਼ੋਆਂ ਮੂਰਖ ਦੀਆਂ ਹਨ, ਉਹ ਜਦੋਂ ਭੀ ਬੋਲਦਾ ਹੈ ਸਦਾ (ਉਹੀ ਬੋਲਦਾ ਹੈ ਜਿਸ ਨਾਲ ਕਿਸੇ ਦਾ) ਨੁਕਸਾਨ ਹੀ ਹੋਵੇ l
ਮਃ ੧ ॥ mehlaa 1. Shalok, by the First Guru:
ਕੈਹਾ ਕੰਚਨੁ ਤੁਟੈ ਸਾਰੁ ॥ kaihaa kanchan tutai saar. If a piece of bronze or gold or iron breaks , ਜੇ ਕੈਹਾਂ, ਸੋਨਾ ਜਾਂ ਲੋਹਾ ਟੁੱਟ ਜਾਏ,
ਅਗਨੀ ਗੰਢੁ ਪਾਏ ਲੋਹਾਰੁ ॥ agnee gandh paa-ay lohaar. the blacksmith welds it together by putting it in the fire. ਅੱਗ ਨਾਲ ਲੋਹਾਰ (ਆਦਿਕ) ਗਾਂਢਾ ਲਾ ਦੇਂਦਾ ਹੈ।
ਗੋਰੀ ਸੇਤੀ ਤੁਟੈ ਭਤਾਰੁ ॥ goree saytee tutai bhataar. If husband and wife are separated, ਜੇ ਵਹੁਟੀ ਨਾਲ ਖਸਮ ਨਾਰਾਜ਼ ਹੋ ਜਾਏ,
ਪੁਤੀ ਗੰਢੁ ਪਵੈ ਸੰਸਾਰਿ ॥ puteeN gandh pavai sansaar they remain united in the eyes of the world because of their children. ਤਾਂ ਜਗਤ ਵਿਚ (ਇਹਨਾਂ ਦਾ) ਜੋੜ ਪੁੱਤ੍ਰਾਂ ਦੀ ਰਾਹੀਂ ਬਣਦਾ ਹੈ l
ਰਾਜਾ ਮੰਗੈ ਦਿਤੈ ਗੰਢੁ ਪਾਇ ॥ raajaa mangai ditai gandh paa-ay. When the king asks for taxes, it is only by paying that tax that anyone can maintain relationship with the king. ਜਦ ਰਾਜਾ, ਪਰਜਾ ਪਾਸੋਂ ਮਾਮਲਾ ਮੰਗਦਾ ਹੈ, ਤਾ ਮਾਮਲਾ ਦਿੱਤਿਆਂ (ਰਾਜਾ ਪਰਜਾ ਦਾ) ਮੇਲ ਬਣਦਾ ਹੈ।
ਭੁਖਿਆ ਗੰਢੁ ਪਵੈ ਜਾ ਖਾਇ ॥ bhukhi-aa gandh pavai jaa khaa-ay. The relationship with hungry persons develops when one gives them something to eat. ਭੁੱਖ ਨਾਲ ਆਤੁਰ ਹੋਏ ਬੰਦੇ ਦਾ ਉਸ ਨਾਲ ਸੰਬੰਧ ਬਣਿਆ ਰਹਿੰਦਾ ਹੈ ਜੋ ਉਸ ਨੂੰ ਰੋਟੀ ਦੇਂਦਾ ਹੈ।
ਕਾਲਾ ਗੰਢੁ ਨਦੀਆ ਮੀਹ ਝੋਲ ॥ kaalaa gandh nadee-aa meeh jhol. The famines end, when the rain fills the streams to overflowing. ਕਾਲਾਂ ਨੂੰ ਗੰਢ ਪੈਂਦੀ ਹੈ (ਭਾਵ, ਕਾਲ ਮੁੱਕ ਜਾਂਦੇ ਹਨ) ਜੇ ਬਹੁਤੇ ਮੀਂਹ ਪੈ ਕੇ ਨਦੀਆਂ ਚੱਲਣ।
ਗੰਢੁ ਪਰੀਤੀ ਮਿਠੇ ਬੋਲ ॥ gandh pareetee mithay bol. There is a bond between love and sweet words. ਮਿੱਠੇ ਬਚਨਾਂ ਨਾਲ ਪਿਆਰ ਦੀ ਗੰਢ ਪੈਂਦੀ ਹੈ (ਭਾਵ, ਪਿਆਰ ਪੱਕਾ ਹੁੰਦਾ ਹੈ।
ਬੇਦਾ ਗੰਢੁ ਬੋਲੇ ਸਚੁ ਕੋਇ ॥ aydaa gandh bolay sach ko-ay. A bond is established with the Holy Scriptures. only when one speaks the Truth. ਵੈਦ (ਆਦਿਕ ਧਰਮ ਪੁਸਤਕਾਂ) ਨਾਲ (ਮਨੁੱਖ ਦਾ ਤਦੋਂ) ਜੋੜ ਜੋੜਦਾ ਹੈ ਜੇ ਮਨੁੱਖ ਸੱਚ ਬੋਲੇ।
ਮੁਇਆ ਗੰਢੁ ਨੇਕੀ ਸਤੁ ਹੋਇ ॥ mu-i-aa gandh naykee sat ho-ay. Through their goodness and truth, the dead persons are remembered and their relationship with the world continues. ਭਲਿਆਈ ਤੇ ਸੱਚ ਦੁਆਰਾ ਮਰਿਆਂ ਹੋਇਆਂ ਦਾ ਜਿਉਦਿਆਂ ਨਾਲ ਸੰਬੰਧ ਬਣਿਆ ਰਹਿੰਦਾ ਹੈ
ਏਤੁ ਗੰਢਿ ਵਰਤੈ ਸੰਸਾਰੁ ॥ ayt gandh vartai sansaar. Such are the bonds which prevail in the world. (ਸੋ) ਇਸ ਤਰ੍ਹਾਂ ਦੇ ਸੰਬੰਧ ਨਾਲ ਜਗਤ (ਦਾ ਵਿਹਾਰ) ਚੱਲਦਾ ਹੈ।
ਮੂਰਖ ਗੰਢੁ ਪਵੈ ਮੁਹਿ ਮਾਰ ॥ moorakh gandh pavai muhi maar. The fool mends himself, only when he receives some punishment. ਮੂੰਹ ਤੇ ਮਾਰ ਪਿਆਂ ਮੂਰਖ (ਦੇ ਮੂਰਖ-ਪੁਣੇ) ਨੂੰ ਰੋਕ ਪਾਂਦੀ ਹੈ।
ਨਾਨਕੁ ਆਖੈ ਏਹੁ ਬੀਚਾਰੁ ॥ naanak aakhai ayhu beechaar. Nanak says this after deep reflection: ਨਾਨਕ ਇਹ ਕੁਛ, ਸੋਚ ਵੀਚਾਰ ਮਗਰੋਂ ਕਹਿੰਦਾ ਹੈ।
ਸਿਫਤੀ ਗੰਢੁ ਪਵੈ ਦਰਬਾਰਿ ॥੨॥ siftee gandh pavai darbaar. ||2|| that it is God’s praise that unites us with His court. ਕਿ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਰਾਹੀਂ, ਪ੍ਰਭੂ ਦੇ ਦਰਬਾਰ ਵਿਚ (ਆਦਰ-ਪਿਆਰ ਦਾ) ਜੋੜ ਜੁੜਦਾ ਹੈ l
ਪਉੜੀ ॥ pa-orhee. Pauree:
ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ ॥ aapay kudrat saaj kai aapay karay beechaar. After creating the universe, He Himself reflects upon its needs. ਪਰਮਾਤਮਾ ਆਪ ਹੀ ਦੁਨੀਆ ਪੈਦਾ ਕਰ ਕੇ ਆਪ ਹੀ ਇਸ ਦਾ ਧਿਆਨ ਰੱਖਦਾ ਹੈ।
ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ ॥ ik khotay ik kharay aapay parkhanhaar. There are some who are bad, like counterfeit coins, and some are good like genuine coins. He Himself is the examiner of these good and bad people. ਕਈ ਜੀਵ ਖੋਟੇ ਹਨ ਤੇ ਕਈ ਖਰੇ ਹਨ, ਇਹਨਾਂ ਸਭਨਾਂ ਦੀ ਪਰਖ ਕਰਨ ਵਾਲਾ ਭੀ ਪਰਮਾਤਮਾ ਆਪ ਹੀ ਹੈ।
ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ ॥ kharay khajaanai paa-ee-ah khotay satee-ah baahar vaar. The good people are accepted in His court and the bad people are thrown away. ਖਰੇ ਬੰਦੇ ਪ੍ਰਭੂ ਦੇ ਖ਼ਜ਼ਾਨੇ ਵਿਚ ਪਾਏ ਜਾਂਦੇ ਹਨ, ਤੇ ਖੋਟੇ ਬੰਦੇ ਬਾਹਰਲੇ ਪਾਸੇ ਸੁੱਟੇ ਜਾਂਦੇ ਹਨ l
ਖੋਟੇ ਸਚੀ ਦਰਗਹ ਸੁਟੀਅਹਿ ਕਿਸੁ ਆਗੈ ਕਰਹਿ ਪੁਕਾਰ ॥ khotay sachee dargeh sutee-ah kis aagai karahi pukaar. The bad people, who are thrown out of His court, who should they beg for help? ਸੱਚੀ ਦਰਗਾਹ ਵਿਚੋਂ ਇਹਨਾਂ ਨੂੰ ਧੱਕਾ ਮਿਲਦਾ ਹੈ। ਇਹ ਕੀਹਦੇ ਮੂਹਰੇ ਸਹੈਤਾ ਲਈ ਫ਼ਰਿਆਦ ਕਰਣ।
ਸਤਿਗੁਰ ਪਿਛੈ ਭਜਿ ਪਵਹਿ ਏਹਾ ਕਰਣੀ ਸਾਰੁ ॥ satgur pichhai bhaj paveh ayhaa karnee saar. The best thing for them is, to immediately seek the shelter of the true Guru. ਸਭ ਤੋਂ ਚੰਗੀ ਕਰਨ ਵਾਲੀ ਗੱਲ ਇਹੀ ਹੈ ਕਿ ਸਤਿਗੁਰੂ ਦੀ ਸਰਨੀ ਜਾ ਪੈਣ।
ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ ॥ satgur khoti-ahu kharay karay sabad savaaranhaar. The True Guru reforms bad people into good people, because the Guru is capable of purifying them through his word . ਗੁਰੂ ਖੋਟਿਆਂ ਤੋਂ ਖਰੇ ਬਣਾ ਦੇਂਦਾ ਹੈ (ਕਿਉਂਕਿ ਗੁਰੂ ਆਪਣੇ) ਸ਼ਬਦ ਦੀ ਰਾਹੀਂ ਖਰੇ ਬਣਾਣ ਦੇ ਸਮਰੱਥ ਹੈ।
ਸਚੀ ਦਰਗਹ ਮੰਨੀਅਨਿ ਗੁਰ ਕੈ ਪ੍ਰੇਮ ਪਿਆਰਿ ॥ sachee dargeh mannee-an gur kai paraym pi-aar. Those who have enshrined love and affection for the Guru, are honored in God’s court. ਉਹ ਸਤਿਗੁਰ ਦੇ ਬਖ਼ਸ਼ੇ ਪ੍ਰੇਮ ਪਿਆਰ ਦੇ ਕਾਰਨ ਪਰਾਮਤਮਾ ਦੀ ਦਰਗਾਹ ਵਿਚ ਆਦਰ ਪਾਂਦੇ ਹਨ,
ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪਿ ਬਖਸੇ ਕਰਤਾਰਿ ॥੧੨॥ ganat tinaa dee ko ki-aa karay jo aap bakhsay kartaar. ||12|| No one can count the merits or demerits of those, whom the Creator Himself has forgiven. ਜਿਨ੍ਹਾਂ ਨੂੰ ਕਰਤਾਰ ਨੇ ਆਪ ਬਖ਼ਸ਼ ਲਿਆ ਉਹਨਾਂ ਦੀ ਦੰਦ ਕਥਾ (ਨਿੰਦਿਆ) ਕਿਸੇ ਕੀਹ ਕਰਨੀ ਹੋਈ l
ਸਲੋਕੁ ਮਃ ੧ ॥ salok mehlaa 1. Shalok, by the First Guru:
ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ ॥ ham jayr jimee dunee-aa peeraa masaa-ikaa raa-i-aa. Peers (Muslim saints), Sheikhs and Chiefs of the entire world will be buried under the earth. ਸਾਰੀ ਦੁਨੀਆ ਦੇ ਪੀਰ, ਸ਼ੇਖ਼, ਰਾਇ ਆਦਿਕ ਅੰਤ ਨੂੰ ਧਰਤੀ ਦੇ ਥੱਲੇ ਆ ਜਾਂਦੇ ਹਨ।
ਮੇ ਰਵਦਿ ਬਾਦਿਸਾਹਾ ਅਫਜੂ ਖੁਦਾਇ ॥ may ravad baadisaahaa afjoo khudaa-ay. All the emperors shall also pass away; God alone is Eternal. ਬਾਦਸ਼ਾਹ ਭੀ ਨਾਸ ਹੋ ਜਾਂਦੇ ਹਨ, ਸਦਾ ਟਿਕੇ ਰਹਿਣ ਵਾਲਾ, ਹੇ ਖ਼ੁਦਾਇ!
ਏਕ ਤੂਹੀ ਏਕ ਤੁਹੀ ॥੧॥ ayk toohee ayk tuhee. ||1|| Yes O’ God, You and only You are forever. ਕੇਵਲ ਤੂੰ ਹੀ ਹੈਂ, ਕੇਵਲ ਤੂੰ ਹੀ ਹੈਂ, ਹੇ ਪ੍ਰਭੂ!
ਮਃ ੧ ॥ mehlaa 1. Shalok, by the First Guru:
ਨ ਦੇਵ ਦਾਨਵਾ ਨਰਾ ॥ na dayv daanvaa naraa. Neither the angels, nor the demons, nor human beings, ਨਾਹ ਦੇਵਤੇ, ਨਾਹ ਦੈਂਤ, ਨਾਹ ਮਨੁੱਖ,
ਨ ਸਿਧ ਸਾਧਿਕਾ ਧਰਾ ॥ na siDh saaDhikaa Dharaa. nor the Siddhas, nor the seekers have remained forever on the earth. ਨਾਹ ਜੋਗ-ਸਾਧਨਾਂ ਵਿਚ ਪੁੱਗੇ ਜੋਗੀ, ਨਾਹ ਜੋਗ-ਸਾਧਨ ਕਰਨ ਵਾਲੇ, ਕੋਈ ਭੀ ਧਰਤੀ ਤੇ ਨਾਹ ਰਿਹਾ।
ਅਸਤਿ ਏਕ ਦਿਗਰਿ ਕੁਈ ॥ asat ayk digar ku-ee. O’ God, except You, who else is there forever? ਸਦਾ-ਥਿਰ ਰਹਿਣ ਵਾਲਾ ਹੋਰ ਦੂਜਾ ਕੌਣ ਹੈ?
error: Content is protected !!
Scroll to Top
https://pdp.pasca.untad.ac.id/apps/akun-demo/ https://pkm-bendungan.trenggalekkab.go.id/apps/demo-slot/ https://biroorpeg.tualkota.go.id/birodemo/ https://biroorpeg.tualkota.go.id/public/ggacor/ https://sinjaiutara.sinjaikab.go.id/images/mdemo/ https://sinjaiutara.sinjaikab.go.id/wp-content/macau/ http://kesra.sinjaikab.go.id/public/data/rekomendasi/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ jp1131
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://pdp.pasca.untad.ac.id/apps/akun-demo/ https://pkm-bendungan.trenggalekkab.go.id/apps/demo-slot/ https://biroorpeg.tualkota.go.id/birodemo/ https://biroorpeg.tualkota.go.id/public/ggacor/ https://sinjaiutara.sinjaikab.go.id/images/mdemo/ https://sinjaiutara.sinjaikab.go.id/wp-content/macau/ http://kesra.sinjaikab.go.id/public/data/rekomendasi/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ jp1131
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html