Urdu-Raw-Page-720

 

ਹਰਿ ਆਪੇ ਪੰਚ ਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ ॥
har aapay panch tat bisthaaraa vich Dhaatoo panch aap paavai.
God Himself has created the expanse from the five basic elements (air, fire, water, earth, and ether), and has infused the five impulses (sight, speech, relish, touch and sexual desire) in the five elements.
ਪ੍ਰਭੂ ਨੇ ਆਪ ਹੀ ਪੰਜ ਤੱਤਾਂ ਦਾ ਜਗਤ-ਖਿਲਾਰਾ ਖਿਲਾਰਿਆ ਹੋਇਆ ਹੈ, ਆਪ ਹੀ ਇਹਨਾਂ ਤੱਤਾਂ ਵਿਚ ਪੰਜੇ ਬੋਧ ਸ਼ਕਤੀਆਂ ਪਾਉਂਦਾ ਹੈ।
ہرِآپےپنّچتتُبِستھاراۄِچِدھاتوُپنّچآپِپاۄےَ॥
پنچ تت۔ (پانچ مادے ) پانی ۔ آگ۔ زمین ۔ ہوا اور آسمان ۔ خلا۔ پانچ دھاتیں۔ پانی میں لطف۔ آگ میں شکلیں۔ زمین میں۔ بو۔ ہوا میں۔
خودہی پانچ بنیادوی حقیقتوں کا پھیلاؤ ہے ۔ اور اس میں خؤد ہی ان میں پانچ مادایات ڈال رکھے ہیں۔

ਜਨ ਨਾਨਕ ਸਤਿਗੁਰੁ ਮੇਲੇ ਆਪੇ ਹਰਿ ਆਪੇ ਝਗਰੁ ਚੁਕਾਵੈ ॥੨॥੩॥
jan naanak satgur maylay aapay har aapay jhagar chukhaavai. ||2||3||
O’ Nanak, God Himself unites his devotees with the true Guru and He Himself resolves all the conflicts. ||2||3||
ਹੇ ਨਾਨਕ! ਪ੍ਰਭੂ ਆਪ ਹੀ ਆਪਣੇ ਸੇਵਕ ਨੂੰ ਨੂੰ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ ਅਤੇ ਖੁਦ ਹੀ ਝਗੜੇ ਨਿਪਟਾਉਂਦਾ ਹੈ ॥੨॥੩॥
جننانکستِگُرُمیلےآپےہرِآپےجھگرُچُکاۄےَ॥੨॥੩॥
میل۔ خلایا آسمان میں آواز ۔ جھگر۔ کشمکش ۔ مکاوے ۔ ختم کرتا ہے ۔
اے نانک۔ خدا اپنے خدمتگاروں کو خؤد ہی وصل عنایت کرتاہے ۔ خؤد ہی کشمکش مٹاتا ہے

ਬੈਰਾੜੀ ਮਹਲਾ ੪ ॥
bairaarhee mehlaa 4.
Raag Bairaaree, Fourth Guru:
بیَراڑیِمہلا੪॥

ਜਪਿ ਮਨ ਰਾਮ ਨਾਮੁ ਨਿਸਤਾਰਾ ॥
jap man raam naam nistaaraa.
O’ my mind always remember God’s Name with adoration, it would ferry youacross the worldly ocean of vices.
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ, (ਇਹ ਨਾਮ ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਕਰ ਦੇਂਦਾ ਹੈ।
جپِمنرامنامُنِستارا॥
نستارا۔ کمایابی ۔
اے دل خدا کو یاد کیا کر اسی میں کامیابی ہے ۔

ਕੋਟ ਕੋਟੰਤਰ ਕੇ ਪਾਪ ਸਭਿ ਖੋਵੈ ਹਰਿ ਭਵਜਲੁ ਪਾਰਿ ਉਤਾਰਾ ॥੧॥ ਰਹਾਉ ॥
kot kotantar kay paap sabh khovai har bhavjal paar utaaraa. ||1|| rahaa-o.
God destroys all the sins of millions of births and ferries one across the dreadfull world-ocean of vices. ||1||Pause||
ਪ੍ਰਭੂ ਕ੍ਰੋੜਾਂ ਜੂਨਾਂ ਦੇ ਕੀਤੇ ਸਾਰੇ ਪਾਪ ਨਾਸ ਕਰ ਦੇਂਦਾ ਹੈ,ਅਤੇ ਜੀਵ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ॥੧॥ ਰਹਾਉ ॥
کوٹکوٹنّترکےپاپسبھِکھوۄےَہرِبھۄجلُپارِاُتارا॥੧॥رہاءُ॥
کوٹ کٹنتر۔ کروڑوں گناہ۔ پاپ۔ جرم۔ کھودے ۔ مٹادیتا ہے ۔ بھوجل پار اتار۔ زندگی کے خوفناک سمندر سے عبور (1) رہاؤ۔
بیشار کروڑوں کی تعداد میں گہاوں اور جرموں کو مٹا دیتا ہے اور اس خوفناک زندگی میں کامیاب بناتا ہے (1) رہاؤ۔

ਕਾਇਆ ਨਗਰਿ ਬਸਤ ਹਰਿ ਸੁਆਮੀ ਹਰਿ ਨਿਰਭਉ ਨਿਰਵੈਰੁ ਨਿਰੰਕਾਰਾ ॥
kaa-i-aa nagar basat har su-aamee har nirbha-o nirvair nirankaaraa.
The Master-God resides in our body; He is without any fear, without vengeance and without any form.
ਮਾਲਕ-ਪ੍ਰਭੂ ਸਾਡੇ ਸਰੀਰ-ਸ਼ਹਰ ਵਿਚ ਵੱਸਦਾ ਹੈ, ਉਸ ਨੂੰ ਕੋਈ ਡਰ ਨਹੀਂ, ਕਿਸੇ ਨਾਲ ਵੈਰ ਨਹੀਂ, ਉਸ ਦਾ ਕੋਈ ਆਕਾਰ ਨਹੀਂ।
کائِیانگرِبستہرِسُیامیِہرِنِربھءُنِرۄیَرُنِرنّکارا॥
کائیا ۔ جسم ۔ نگر ۔ شہر۔ نربھؤ۔ بیخوف۔ نرنکار۔ بلا آکار۔ بلا حجم۔ بلا جسم۔ نرویر ۔ بلا دشمن۔
خدا اس جسم میں جو ایک شہر کی مانند ہے بستا ہے وہ بیخوف ۔ بلا دشمن بلا آکار حجم ہے ۔

ਹਰਿ ਨਿਕਟਿ ਬਸਤ ਕਛੁ ਨਦਰਿ ਨ ਆਵੈ ਹਰਿ ਲਾਧਾ ਗੁਰ ਵੀਚਾਰਾ ॥੧॥
har nikat basat kachh nadar na aavai har laaDhaa gur veechaaraa. ||1||
Even though that God resides near us, yet He is not visible; He can be realized by reflecting on the Guru’s teachings. ||1||
ਪਰਮਾਤਮਾ ਸਾਡੇ ਨੇੜੇ ਵੱਸਦਾ ਹੈ, ਪਰ ਸਾਨੂੰ ਦਿੱਸਦਾ ਨਹੀਂ; ਗੁਰੂ ਦੀ ਬਖ਼ਸ਼ੀ ਸੂਝ ਨਾਲ ਉਹ ਹਰੀ ਲੱਭ ਪੈਂਦਾ ਹੈ ॥੧॥
ہرِنِکٹِبستکچھُندرِنآۄےَہرِلادھاگُرۄیِچارا॥੧॥
نکٹ ۔نزدیک۔ وست۔ بستا ہے ۔ ندر آوے ۔ نظر نہیں اتا ۔ لادبھا گرویچار۔ سبق مرشد سے ملتا ہے (1)
خدا ہمیشہ ساتھ اور نزدیک بستا ہے مگر نظر نہیں آتا۔ سبق مرشد سے وصل نصیب ہوتا ہے (1)

ਹਰਿ ਆਪੇ ਸਾਹੁ ਸਰਾਫੁ ਰਤਨੁ ਹੀਰਾ ਹਰਿ ਆਪਿ ਕੀਆ ਪਾਸਾਰਾ ॥
har aapay saahu saraaf ratan heeraa har aap kee-aa paasaaraa.
God Himself is like a banker, the jeweller, the gem and the trader of jewel-like Naam; God Himself created the entire expanse of the creation.
ਪਰਮਾਤਮਾ ਆਪ ਹੀ ਹੀਰਾ ਹੈ ਆਪ ਹੀ ਰਤਨ ਹੈ, ਆਪ ਹੀ (ਇਸ ਨੂੰ ਵਿਹਾਝਣ ਵਾਲਾ) ਸ਼ਾਹ ਹੈ ਸਰਾਫ਼ ਹੈ, ਉਸ ਨੇ ਆਪ ਹੀ ਇਹ ਜਗਤ ਦਾ ਖਿਲਾਰਾ ਰਚਿਆ ਹੋਇਆ ਹੈ।
ہرِآپےساہُسراپھُرتنُہیِراہرِآپِکیِیاپاسارا॥
ساہو۔ شاہوکار ۔ صراف۔ سونے کا سوداگر۔ پسار۔ پھیلاو ۔
خدا خود ہی قیمتی ہیرا خدوہی شاہوکار خود ہی جانچ کرنے والا صراف اور خود اس علام کا پھیلاؤ کرنے والا ہے ۔

ਨਾਨਕ ਜਿਸੁ ਕ੍ਰਿਪਾ ਕਰੇ ਸੁ ਹਰਿ ਨਾਮੁ ਵਿਹਾਝੇ ਸੋ ਸਾਹੁ ਸਚਾ ਵਣਜਾਰਾ ॥੨॥੪॥
naanak jis kirpaa karay so har naam vihaajhay so saahu sachaa vanjaaraa. ||2||4||
O’ Nanak, one on whom God bestows mercy, trades in Naam; He alone is the true banker and the true trader of Naam. ||2||4||
ਹੇ ਨਾਨਕ! ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ, ਉਹ ਮਨੁੱਖ ਉਸ ਦਾ ਨਾਮ ਵਿਹਾਝਦਾ ਹੈ, ਉਹ ਮਨੁੱਖ (ਨਾਮ-ਰਤਨ ਦਾ) ਸਾਹੂਕਾਰ ਬਣ ਜਾਂਦਾ ਹੈ, ਉਹ ਸਦਾ ਲਈ (ਇਸ ਨਾਮ-ਰਤਨ ਦਾ) ਵਣਜ ਕਰਦਾ ਰਹਿੰਦਾ ਹੈ ॥੨॥੪॥
نانکجِسُک٘رِپاکرےسُہرِنامُۄِہاجھےسوساہُسچاۄنھجارا॥੨॥੪॥
وہاجھے ۔ خریدتا ہے ۔ سچا ونجارا۔ سچا سوداگر خریدار۔
اے نانک جس پر خدا کرم فرمائی کرتا ہے ہو الہٰی نام حق سچ و حقیقت خرید کرتا ہے وہی شاہوکار صراف وہی صدیوی سوداگر ہے

ਬੈਰਾੜੀ ਮਹਲਾ ੪ ॥
bairaarhee mehlaa 4.
Raag Bairaaree, Fourth Guru:
بیَراڑیِمہلا੪॥

ਜਪਿ ਮਨ ਹਰਿ ਨਿਰੰਜਨੁ ਨਿਰੰਕਾਰਾ ॥
jap man har niranjan nirankaaraa.
O’ my mind, always remember with adoration the immaculate and formless God.
ਹੇ ਮੇਰੇ ਮਨ! ਉਸ ਪ੍ਰਭੂ ਦਾ ਨਾਮ ਜਪਿਆ ਕਰ, ਜੋ ਪਵਿੱਤਰ ਹੈ, ਜਿਸ ਦਾ ਕੋਈ ਖ਼ਾਸ ਸਰੂਪ ਨਹੀਂ ।
جپِمنہرِنِرنّجنُنِرنّکارا॥
نرنجن۔ بیداغ پاک ۔ نرنکارا۔ جسکا کوئی وجود یا جسم وکار نہیں۔
اے دل پاک بیداغ خدا کی ریاضت و عبادت کر ۔

ਸਦਾ ਸਦਾ ਹਰਿ ਧਿਆਈਐ ਸੁਖਦਾਤਾ ਜਾ ਕਾ ਅੰਤੁ ਨ ਪਾਰਾਵਾਰਾ ॥੧॥ ਰਹਾਉ ॥
sadaa sadaa har Dhi-aa-ee-ai sukh-daata jaa kaa ant na paaraavaaraa. ||1|| rahaa-o.
Forever and ever, we should lovingly remember God, the benefactor of celestial peace; He is infinite and His virtues are limitless. ||1||Pause||
ਉਸ ਸੁਖਾਂ ਦੇ ਦੇਣ ਵਾਲੇ ਪ੍ਰਭੂ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੇ ਸਰੂਪ ਦਾ ਹੱਦ-ਬੰਨਾ ਨਹੀਂ ਲੱਭਦਾ ॥੧॥ ਰਹਾਉ ॥
سداسداہرِدھِیائیِئےَسُکھداتاجاکاانّتُنپاراۄارا॥੧॥رہاءُ॥
سکھداتا۔ آرام و آسائش پہنچانے والا۔ انت۔ آکر۔ پارادار۔ کنار ا (1) رہاؤ۔
ہمیشہ اس خدا کی طرف متوجو ہو دھیان لگا جو ارام و اسائش پہنچاتا ہے (جسکا) جس کی دوست کا کنارا اور آخرت معلوم نہیں ہو سکتی ۔ ہمیشہ اس میں دھیان لگا ؤ(1) رہاؤ۔

ਅਗਨਿ ਕੁੰਟ ਮਹਿ ਉਰਧ ਲਿਵ ਲਾਗਾ ਹਰਿ ਰਾਖੈ ਉਦਰ ਮੰਝਾਰਾ ॥
agan kunt meh uraDh liv laagaa har raakhai udar manjhaaraa.
When hanging upside down in the fiery hot womb of the mother, one remains attuned to God’s Name, He protects it in the middle of the womb.
ਜਦੋਂ ਜੀਵ (ਮਾਂ ਦੇ ਪੇਟ ਦੀ) ਅੱਗ ਦੇ ਕੁੰਡ ਵਿਚ ਪੁੱਠਾ ਲਟਕਿਆ ਹੋਇਆ (ਉਸ ਦੇ ਚਰਨਾਂ ਵਿਚ) ਸੁਰਤ ਜੋੜੀ ਰੱਖਦਾ ਹੈ (ਤਦੋਂ) ਪਰਮਾਤਮਾ (ਮਾਂ ਦੇ) ਪੇਟ ਵਿਚ ਉਸ ਦੀ ਰੱਖਿਆ ਕਰਦਾ ਹੈ।
اگنِکُنّٹمہِاُردھلِۄلاگاہرِراکھےَاُدرمنّجھارا॥
اگن کنڈ۔ آگ کا تالاب مراد ماں کےپیٹ ۔ اردھ ۔ الٹا لو لاگا۔ محبت میں مخمور۔ ادرمجھار۔ پیٹ میں ۔
جب آگ کے تالاب مرادماں کے پیٹ الٹاالہٰی امحبت میں اسکی ریاض وعبادت میں محو ومجذوب تھا اور پیٹ میں اسکا محافظ تھا

ਸੋ ਐਸਾ ਹਰਿ ਸੇਵਹੁ ਮੇਰੇ ਮਨ ਹਰਿ ਅੰਤਿ ਛਡਾਵਣਹਾਰਾ ॥੧॥
so aisaa har sayvhu mayray man har ant chhadaavanhaaraa. ||1||
O’ my mind, always remain engaged in the devotional worship of God, because He is the one who would also deliver you in the end. ||1||
ਹੇ ਮੇਰੇ ਮਨ! ਇਹੋ ਜਿਹੇ ਪ੍ਰਭੂ ਦੀ ਸਦਾ ਸੇਵਾ-ਭਗਤੀ ਕਰਿਆ ਕਰ, ਅਖ਼ੀਰ ਵੇਲੇ ਭੀ ਉਹੀ ਪ੍ਰਭੂ ਛਡਾ ਸਕਣ ਵਾਲਾ ਹੈ ॥੧॥
سوایَساہرِسیۄہُمیرےمنہرِانّتِچھڈاۄنھہارا॥੧॥
ا نت ۔ آخر (1) ہر دے ۔ ل میں۔
خدا اس لئے اسیے خدا جو اتنا با توفیق ہے کی خدمت و عبادت و بندگی کیجیئے جو بوقت اخرت نجات دلانے کی توفیق رکھتا ہے (1)

ਜਾ ਕੈ ਹਿਰਦੈ ਬਸਿਆ ਮੇਰਾ ਹਰਿ ਹਰਿ ਤਿਸੁ ਜਨ ਕਉ ਕਰਹੁ ਨਮਸਕਾਰਾ ॥
jaa kai hirdai basi-aa mayraa har har tis jan ka-o karahu namaskaaraa.
Bow down in reverence to that person in whose heart God is enshrined.
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂਵੱਸਿਆ ਰਹਿੰਦਾ ਹੈ, ਉਸ ਮਨੁੱਖ ਅੱਗੇ ਸਦਾ ਸਿਰ ਨਿਵਾਇਆ ਕਰ।
جاکےَہِردےَبسِیامیراہرِہرِتِسُجنکءُکرہُنمسکارا॥
نمسکارا۔ سجدہ۔ س رجھکاؤ بطور ادب آداب ۔
جس کے دلمیں بستا ہے خدا اس کو سجدہ کرؤ بطور آداب سر جھکاؤ ۔

ਹਰਿ ਕਿਰਪਾ ਤੇ ਪਾਈਐ ਹਰਿ ਜਪੁ ਨਾਨਕ ਨਾਮੁ ਅਧਾਰਾ ॥੨॥੫॥
har kirpaa tay paa-ee-ai har jap naanak naam aDhaaraa. ||2||5||
O’ Nanak, it is by God’s grace that one receives the opportunity to remember Him and Naam becomes the support of his life. ||2||5||
ਹੇ ਨਾਨਕ! ਪ੍ਰਭੂ ਦੀ ਕਿਰਪਾ ਨਾਲ ਹੀ ਪ੍ਰਭੂ ਦੇ ਨਾਮ ਦਾ ਜਾਪ ਪ੍ਰਾਪਤ ਹੁੰਦਾ ਹੈ ਜਿਸ ਨੂੰ ਪ੍ਰਾਪਤ ਹੋ ਜਾਂਦਾ ਹੈ ਨਾਮ ਉਸ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ ॥੨॥੫॥
ہرِکِرپاتےپائیِئےَہرِجپُنانکنامُادھارا॥੨॥੫॥
نام ادھار۔ الہٰی نام سچ حق وحقیقت کا آسرا۔
اے نانک۔ بتادے الہٰی رحمت سے ہی الہٰی نام سچ حق وحقیقت کی ریاض عبادت و بندگی نصیب ہوتی ہے ۔ اور نام یعنی سچ حق و حقیت ہی اسکی زندگی کے لئے آسر وسہارا بن جاتا ہے

ਬੈਰਾੜੀ ਮਹਲਾ ੪ ॥
bairaarhee mehlaa 4.
Raag Bairaaree, Fourth Guru:
بیَراڑیِمہلا੪॥

ਜਪਿ ਮਨ ਹਰਿ ਹਰਿ ਨਾਮੁ ਨਿਤ ਧਿਆਇ ॥
jap man har har naam nit Dhi-aa-ay.
O’ my mind, always lovingly remember and meditate on God’s Name,
ਹੇ (ਮੇਰੇ) ਮਨ! ਸਦਾ ਪ੍ਰਭੂ ਦਾ ਨਾਮ ਜਪਿਆ ਕਰ, ਪ੍ਰਭੂ ਦਾ ਧਿਆਨ ਧਰਿਆ ਕਰ,
جپِمنہرِہرِنامُنِتدھِیاءِ॥
اے دل ہر روز ہمیشہ الہٰی نام سچ حق و حقیقت کی ریاض کیکر اور اس میں ا پنی توجہ دے ۔

ਜੋ ਇਛਹਿ ਸੋਈ ਫਲੁ ਪਾਵਹਿ ਫਿਰਿ ਦੂਖੁ ਨ ਲਾਗੈ ਆਇ ॥੧॥ ਰਹਾਉ ॥
jo ichheh so-ee fal paavahi fir dookh na laagai aa-ay. ||1|| rahaa-o.
and you would receive the fruits of your heart’s desires, and no sorrow would touch you again. ||1||Pause||
ਤੂੰ ਜੋ ਕੁਝ ਚਾਹੇਂਗਾ, ਉਹੀ ਪ੍ਰਾਪਤ ਕਰ ਲਏਂਗਾ। ਕੋਈ ਦੁੱਖ ਭੀ ਆ ਕੇ ਤੈਨੂੰ ਪੋਹ ਨਹੀਂ ਸਕੇਗਾ ॥੧॥ ਰਹਾਉ ॥
جواِچھہِسوئیِپھلُپاۄہِپھِرِدوُکھُنلاگےَآءِ॥੧॥رہاءُ॥
اچھیہہ۔ خواہش ۔ تمنا۔ (1) رہاؤ۔
جیسی تیری خواہش ہوگی ویسی مرادیں پائیگا۔ اور عذآب نزدیک نہ آئیگا (1) رہاو۔

ਸੋ ਜਪੁ ਸੋ ਤਪੁ ਸਾ ਬ੍ਰਤ ਪੂਜਾ ਜਿਤੁ ਹਰਿ ਸਿਉ ਪ੍ਰੀਤਿ ਲਗਾਇ ॥
so jap so tap saa barat poojaa jit har si-o pareet lagaa-ay.
That meditation, through which one develops love for God, is the real penance, austerity, ritualistic fasting and worship.
ਜਿਸ ਸਿਮਰਨ ਦੀ ਬਰਕਤਿ ਨਾਲ ਪ੍ਰਭੂ ਨਾਲ ਪ੍ਰੀਤ ਬਣੀ ਰਹਿੰਦੀ ਹੈ, ਉਹ ਸਿਮਰਨ ਹੀ ਜਪ, ਤਪ, ਵਰਤ ਤੇ ਪੂਜਾ ਹੈ।
سوجپُسوتپُساب٘رتپوُجاجِتُہرِسِءُپ٘ریِتِلگاءِ॥
جپ۔ ریاج۔ تپ۔ تپسیا ۔ برت۔ پرہیز گاری ۔ پوجا ۔پرستش۔ جت ۔ جس سے ۔ پریت۔ پیار۔
وہی ریاض یا د خدا ہی تپسیا پرہیز گاریوہی جس سے خدا سے محبت پایر بنے

ਬਿਨੁ ਹਰਿ ਪ੍ਰੀਤਿ ਹੋਰ ਪ੍ਰੀਤਿ ਸਭ ਝੂਠੀ ਇਕ ਖਿਨ ਮਹਿ ਬਿਸਰਿ ਸਭ ਜਾਇ ॥੧॥
bin har pareet hor pareet sabh jhoothee ik khin meh bisar sabh jaa-ay. ||1||
Except God’s Love, every other love is false; in an instant, it is all forgotten. ||1||
ਪ੍ਰਭੂ ਦੇ ਪਿਆਰ ਤੋਂ ਬਿਨਾ ਹੋਰ ਹਰ ਇਕ ਪਿਆਰ ਝੂਠਾ ਹੈ, ਇਕ ਛਿਨ ਵਿਚ ਹੀ ਉਹ ਪਿਆਰ ਭੁੱਲ ਜਾਂਦਾ ਹੈ ॥੧॥
بِنُہرِپ٘ریِتِہورپ٘ریِتِسبھجھوُٹھیِاِککھِنمہِبِسرِسبھجاءِ॥੧॥
ہر پریت۔ الہٰی عشق۔ محبت۔ کھن۔ پل۔ وسر۔ بھول (1)
خدا کی محبت کے بغیر دوسری محبت جھوٹی ہے پل بھر میں بھول جاتی ہے (1)

ਤੂ ਬੇਅੰਤੁ ਸਰਬ ਕਲ ਪੂਰਾ ਕਿਛੁ ਕੀਮਤਿ ਕਹੀ ਨ ਜਾਇ ॥
too bay-ant sarab kal pooraa kichh keemat kahee na jaa-ay.
O’ God, You are infinite and all powerful; Your worth cannot be described at all.
ਹੇ ਪ੍ਰਭੂ! ਤੂੰ ਬੇਅੰਤ ਹੈਂ, ਤੂੰ ਸਾਰੀਆਂ ਤਾਕਤਾਂ ਨਾਲ ਭਰਪੂਰ ਹੈਂ, ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ।
توُبیئنّتُسربکلپوُراکِچھُکیِمتِکہیِنجاءِ॥
سرب کل ۔ پورا ۔ تمام قوقتوں میں کامل۔
اے خدا تواعداد و شمار سے بعید تمام قوتوں کا مالک اور کامل تیری قدروقیمت بیان نہیں ہو سکتی

ਨਾਨਕ ਸਰਣਿ ਤੁਮ੍ਹ੍ਹਾਰੀ ਹਰਿ ਜੀਉ ਭਾਵੈ ਤਿਵੈ ਛਡਾਇ ॥੨॥੬॥
naanak saran tumHaaree har jee-o bhaavai tivai chhadaa-ay. ||2||6||
Nanak says, O’ God! I have come to Your refuge, as it pleases You, save me from any other love which makes me forget You. ||2||6||
ਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਜਿਵੇਂ ਤੈਨੂੰ ਚੰਗਾ ਲੱਗੇ, ਮੈਨੂੰ(ਹੋਰ ਹੋਰ ਪ੍ਰੀਤ ਤੋਂ) ਬਚਾਈ ਰੱਖ ॥੨॥੬॥
نانکسرنھِتُم٘ہ٘ہاریِہرِجیِءُبھاۄےَتِۄےَچھڈاءِ॥੨॥੬॥
بھاوے تو نے چھڈا ئے ۔ جیسے تیری رضا اسی طرح نجات دلا۔
نانک تیری پشت پناہی میں جیسے تیری رضا ہے نجات دلا

ਰਾਗੁ ਬੈਰਾੜੀ ਮਹਲਾ ੫ ਘਰੁ ੧
raag bairaarhee mehlaa 5 ghar 1
Raag Bairaaree, Fifth Guru, First Beat:
راگُبیَراڑیِمہلا੫گھرُ੧

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ॥
ایک ابدی خدا جو گرو کے فضل سے معلوم ہوا

ਸੰਤ ਜਨਾ ਮਿਲਿ ਹਰਿ ਜਸੁ ਗਾਇਓ ॥
sant janaa mil har jas gaa-i-o.
O’ brother, the one who joined the holy congregation and sang God’s praises,
ਹੇ ਭਾਈ! ਜਿਸ ਭੀ ਮਨੁੱਖ ਨੇ ਗੁਰਮੁਖਾਂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਹੈ,
سنّتجنامِلِہرِجسُگائِئو॥
روحانی رہنما کے ساتھ مل کر الہٰی حمدوچناہ کی

ਕੋਟਿ ਜਨਮ ਕੇ ਦੂਖ ਗਵਾਇਓ ॥੧॥ ਰਹਾਉ ॥
kot janam kay dookh gavaa-i-o. ||1|| rahaa-o.
eradicated the sins of his millions of births. ||1||Pause||
ਉਸ ਨੇ ਆਪਣੇ ਕ੍ਰੋੜਾਂ ਜਨਮਾਂ ਦੇ ਦੁੱਖ ਦੂਰ ਕਰ ਲਏ ਹਨ ॥੧॥ ਰਹਾਉ ॥
کوٹِجنمکےدوُکھگۄائِئو॥੧॥رہاءُ॥
دیرنہ کئے ہوئے کروڑوں جرم وگناہ عافو ہوئے (1) رہاؤ۔

ਜੋ ਚਾਹਤ ਸੋਈ ਮਨਿ ਪਾਇਓ ॥
jo chaahat so-ee man paa-i-o.
He received whatever he desired in his mind,
ਉਸ ਨੇ ਜੋ ਕੁਝ ਭੀ ਆਪਣੇ ਮਨ ਵਿਚ ਚਾਹ ਕੀਤੀ, ਉਸ ਨੂੰ ਉਹੀ ਪ੍ਰਾਪਤ ਹੋ ਗਈ।
جوچاہتسوئیِمنِپائِئو॥
جو دل کی خواہش تھی وہی ماد پائی

ਕਰਿ ਕਿਰਪਾ ਹਰਿ ਨਾਮੁ ਦਿਵਾਇਓ ॥੧॥
kar kirpaa har naam divaa-i-o. ||1||
and bestowing mercy the Guru helped him to realize God’s Name. ||1||
(ਗੁਰੂ ਨੇ) ਕਿਰਪਾ ਕਰ ਕੇ ਉਸ ਨੂੰ (ਪ੍ਰਭੂ ਦੇ ਦਰ ਤੋਂ) ਪ੍ਰਭੂ ਦਾ ਨਾਮ ਭੀ ਦਿਵਾ ਦਿੱਤਾ ॥੧॥
کرِکِرپاہرِنامُدِۄائِئو॥੧॥
اور کرم و عنایت سے الہٰی نام دلائیا (1)

ਸਰਬ ਸੂਖ ਹਰਿ ਨਾਮਿ ਵਡਾਈ ॥
sarab sookh har naam vadaa-ee.
All comfort, celestial peace and honor is received by remaining attuned to God’s Name.
ਪ੍ਰਭੂ ਦੇ ਨਾਮ ਵਿਚ ਜੁੜਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ, ਲੋਕ ਪਰਲੋਕ ਵਿਚ ਇੱਜ਼ਤ ਮਿਲ ਜਾਂਦੀ ਹੈ।
سربسوُکھہرِنامِۄڈائیِ॥
الہٰی نام کی عطمت و بلندی ہے کہ اسے سارے آرام و آسائش حاصلہوتی ہے ۔

ਗੁਰ ਪ੍ਰਸਾਦਿ ਨਾਨਕ ਮਤਿ ਪਾਈ ॥੨॥੧॥੭॥
gur parsaad naanak mat paa-ee. ||2||1||7||
O’ Nanak, the intellect to remain attuned to God’s Name is received through the Guru’s grace.
ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਜੁੜਨ ਦੀ ਇਹ ਅਕਲ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ ॥੨॥੧॥੭॥
گُرپ٘رسادِنانک متِ پائیِ॥੨॥੧॥੭॥
اے نانک۔ رحمت مرشد سے عقل و شعور ملا