Urdu-Raw-Page-701

ਜੈਤਸਰੀ ਮਹਲਾ ੫ ਘਰੁ ੪ ਦੁਪਦੇ
jaitsaree mehlaa 5 ghar 4 dupday
Raag Jaitsri, Fifth Guru, Fourth Beat, Two-Stanzas:
ਰਾਗ ਜੈਤਸਰੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
جیَتسری محلا 5 گھرُ 4 دُپدے

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace Of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستگر پرساد
ایک ابدی خدا جو گرو کے فضل سے معلوم ہوا

ਅਬ ਮੈ ਸੁਖੁ ਪਾਇਓ ਗੁਰ ਆਗ੍ਯ੍ਯਿ ॥
ab mai sukh paa-i-o gur aaga-y.
I have now received celestial peace by following the Guru’ s teachings.
ਹੁਣ ਮੈਂ ਗੁਰੂ ਦੀ ਆਗਿਆ ਵਿਚ (ਤੁਰ ਕੇ) ਆਨੰਦ ਪ੍ਰਾਪਤ ਕਰ ਲਿਆ ਹੈ।
اب مےَ سُکھُ پائِئو گُر آگ٘ز٘زِ॥
گر آگ۔ مرشدکے پاس۔
اب میں فرامن مرشد سے سکون حاصل کرلیا ہے

ਤਜੀ ਸਿਆਨਪ ਚਿੰਤ ਵਿਸਾਰੀ ਅਹੰ ਛੋਡਿਓ ਹੈ ਤਿਆਗ੍ਯ੍ਯਿ ॥੧॥ ਰਹਾਉ ॥
tajee si-aanap chint visaaree ahaN chhodi-o hai ti-aaga-y. ||1|| rahaa-o.
I have abandoned my cleverness, forsaken my anxiety and renounced my egotism. ||1||Pause||
ਮੈਂ ਆਪਣੀ ਚਤੁਰਾਈ ਛੱਡ ਦਿੱਤੀ ਹੈ, ਮੈਂ ਚਿੰਤਾ ਭੁਲਾ ਦਿੱਤੀ ਹੈ, ਮੈਂ ਹਉਮੈ (ਆਪਣੇ ਅੰਦਰੋਂ) ਪਰੇ ਸੁੱਟ ਦਿੱਤੀ ਹੈ l
تجیِ سِیانپ چِنّت ۄِساریِاہنّچھوڈِئوہےَتِیاگ٘ز٘زِ ॥
تجی ۔ چھوڑی ۔ سیانپ۔ دانشمندی ۔ جنت بساری۔ فکر ۔ تشویش بھلائی۔ اہا۔ تکبر۔ غرور۔ تیاگ ۔ ترک۔
اب میں نے اپنی دانشمندی اور چالا کی چھوڑ دی فکر و تشویش بھلا دی خود ی اور تکبر مٹادیا

ਜਉ ਦੇਖਉ ਤਉ ਸਗਲ ਮੋਹਿ ਮੋਹੀਅਉ ਤਉ ਸਰਨਿ ਪਰਿਓ ਗੁਰ ਭਾਗਿ ॥
ja-o daykh-a-u ta-o sagal mohi mohee-a-o ta-o saran pari-o gur bhaag.
When I saw that everyone was enticed by emotional attachment, I hurried to the Guru’s refuge.
ਹੇ ਭਾਈ! ਜਦੋਂ ਮੈਂ ਵੇਖਿਆ ਕਿ ਸਾਰੀ ਲੁਕਾਈ ਮੋਹ ਵਿਚ ਫਸੀ ਹੋਈ ਹੈ, ਤਦੋਂ ਮੈਂ ਭੱਜ ਕੇ ਗੁਰੂ ਦੀ ਸਰਨ ਜਾ ਪਿਆ।
جءُ دیکھءُ تءُ سگل موہِ موہیِئءُ تءُ سرنِ پرِئو گُر بھاگِ ॥
سگل۔ ساری ۔ موہ موہیؤ۔ محبت میں جکڑی ہوئی گرفتار۔ سرن۔ پناہ
۔ جدھر نظر جاتی ہے سارے محبتمیں گرفتارہیں۔ تب بھی بھاگ کر مرشد کے زیر سایہ اس کیپناہ لی ۔ اس نے اپنی کرم وعنایت سے الہٰی خدمت میںلگائیا ۔

ਕਰਿ ਕਿਰਪਾ ਟਹਲ ਹਰਿ ਲਾਇਓ ਤਉ ਜਮਿ ਛੋਡੀ ਮੋਰੀ ਲਾਗਿ ॥੧॥
kar kirpaa tahal har laa-i-o ta-o jam chhodee moree laag. ||1||
Bestowing mercy, the Guru engaged me to the devotional worship of God and then the fear of death left me alone. ||1||
(ਗੁਰੂ ਨੇ) ਕਿਰਪਾ ਕਰ ਕੇ ਮੈਨੂੰ ਪਰਮਾਤਮਾ ਦੀ ਸੇਵਾ-ਭਗਤੀ ਵਿਚ ਜੋੜ ਦਿੱਤਾ। ਤਦੋਂ ਜਮਰਾਜ ਨੇ ਮੇਰਾ ਖਹੜਾ ਛੱਡ ਦਿੱਤਾ ॥੧॥
کرِ کِرپا ٹہل ہرِ لائِئو تءُ جمِ چھوڈیِ موریِ لاگِ
۔ ٹہل۔ خدمت۔ جسم۔ موت۔ لاگ ۔ پیچھا
رحمت عطا کرتے ہوئے ، گرو نے مجھے خدا کی عقیدت مند عبادت میں مشغول کیا اور پھر موت کے خوف نے مجھے تنہا کردیا

ਤਰਿਓ ਸਾਗਰੁ ਪਾਵਕ ਕੋ ਜਉ ਸੰਤ ਭੇਟੇ ਵਡ ਭਾਗਿ ॥
tari-o saagar paavak ko ja-o sant bhaytay vad bhaag.
By great good fortune, when I met the Guru I swam across the fiery ocean of vices.
ਜਦੋਂ ਵੱਡੀ ਕਿਸਮਤ ਨਾਲ ਮੈਨੂੰ ਗੁਰੂ ਮਿਲ ਪਏ, ਮੈਂ ਵਿਕਾਰਾਂ ਦੀ ਅੱਗ ਦਾ ਸਮੁੰਦਰ ਤਰ ਲਿਆ ਹੈ।
ترِئو ساگرُ پاۄککوجءُسنّت بھیٹےۄڈبھاگِ॥
ساگرپاوک۔ آگ کاسمندر۔ سنت بھیٹے ۔خدا رسیدہ پاکدامن روحانی رہبر سے ملاپ ہوا۔ وڈبھاگ۔ بلند قسمت سے
جب بلند قسمت سے سنت کے ملاپ کا شرف حاصل ہوا تو دنیاوی زندگی ایک آگ کا سمندر ہے کامیابی سے عبورکرلیا

ਜਨ ਨਾਨਕ ਸਰਬ ਸੁਖ ਪਾਏ ਮੋਰੋ ਹਰਿ ਚਰਨੀ ਚਿਤੁ ਲਾਗਿ ॥੨॥੧॥੫॥
jan naanak sarab sukh paa-ay moro har charnee chit laag. ||2||1||5||
O’ Nanak, I have received total peace because my consciousness is attuned to God’s immaculate Naam. ||2||1||5||
ਹੇ ਨਾਨਕ!, ਹੁਣ ਮੈਂ ਸਾਰੇ ਸੁਖ ਪ੍ਰਾਪਤ ਕਰ ਲਏ ਹਨ, ਮੇਰਾ ਮਨ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ l
جن نانک سرب سُکھ پاۓموروہرِچرنیِچِتُلاگِ
۔ سرب سکھ ۔ ہر طرح کے آرام و آسائش ۔ ہر چرنی ۔ پائے خدا۔
۔ اے خادم خدا نانک اب مجھے ہر طرح کا آرام و اسائش حاصل ہوگیا ہے جب سے میرے دلمیں خدا کی محبت پیداہوگئی

ਜੈਤਸਰੀ ਮਹਲਾ ੫ ॥
jaitsaree mehlaa 5.
Raag Jaitsri, Fifth Guru:

ਮਨ ਮਹਿ ਸਤਿਗੁਰ ਧਿਆਨੁ ਧਰਾ ॥
man meh satgur Dhi-aan Dharaa.
When I focused my mind on the true Guru, ਜਦੋਂ ਮੈਂ ਗੁਰੂ ਦੇ ਚਰਨਾਂ ਦਾ ਧਿਆਨ ਆਪਣੇ ਮਨ ਵਿਚ ਧਰਿਆ,

من مہِ ستِگُر دھِیانُ دھرا ॥
دھیان دھرا۔ توجہ کی
جب سےسچے مرشد پردھیان ہوا

ਦ੍ਰਿੜਿ੍ਹ੍ਹਓ ਗਿਆਨੁ ਮੰਤ੍ਰੁ ਹਰਿ ਨਾਮਾ ਪ੍ਰਭ ਜੀਉ ਮਇਆ ਕਰਾ ॥੧॥ ਰਹਾਉ ॥
darirhhi-o gi-aan mantar har naamaa parabh jee-o ma-i-aa karaa. ||1|| rahaa-o.
God bestowed mercy and I was able to enshrine spiritual wisdom and the mantra of God’s Name in my heart. ||1||Pause|| ਪ੍ਰਭੂ ਨੇ ਮੇਰੇ ਉਤੇ ਮੇਹਰ ਕੀਤੀ, ਮੈਂ ਪ੍ਰਭੂ ਦਾ ਨਾਮ-ਮੰਤ੍ਰ ਹਿਰਦੇ ਵਿਚ ਟਿਕਾ ਲਿਆ,
د٘رِڑ٘ہ٘ ہِئوگِیانُمنّت٘رُہرِناماپ٘ربھجیِءُمئِیاکرا॥
۔ درڑیؤ گیان۔ علم کو دلمیں پختہ کیا۔ روحانیت کا علم دل میںپختہ بنائیا۔ منتر ہرناما۔ الہٰی نامکاکلام ۔مئیا کر۔ مہربانی فرمائی
جب خدا نے رحمت فرمائی تو دل میں الہٰی نام کا کلام دل میں بس گیا اور روحانیت کی سمجھ دل میں پختہ ہوگئی۔
ਕਾਲ ਜਾਲ ਅਰੁ ਮਹਾ ਜੰਜਾਲਾ ਛੁਟਕੇ ਜਮਹਿ ਡਰਾ ॥
kaal jaal ar mahaa janjaalaa chhutkay jameh daraa.
With the help of the Guru, I got rid of the nooses of spiritual death, worldly entanglements, and the fear of the demon of death. ਗੁਰੂ ਦੀ ਸਹਾਇਤਾ ਨਾਲ ਆਤਮਕ ਮੌਤ ਲਿਅਉਣ ਵਾਲੀਆਂ ਮੇਰੀਆਂ ਫਾਹੀਆਂ ਟੁੱਟ ਗਈਆਂ, ਮਾਇਆ ਦੇ ਵੱਡੇ ਜੰਜਾਲ ਮੁੱਕ ਗਏ, ਜਮਾਂ ਦਾ ਡਰ ਦੂਰ ਹੋ ਗਿਆ,
کال جال ارُ مہا جنّجالا چھُٹکے جمہِ ڈرا ॥
کال۔ جال۔موت کا پھندہ۔ مہاجنو الا۔ بھاری پھندہ۔ چھٹکے ۔ نجات۔ ملی ۔ جھہڈر۔موت کا سہم۔ خوف
روحانی موت کا پھندا ا ور دنیاوی دولت کی بھاری پھندے اور فرشتہ موت کا خوف دور ہوگیا

ਆਇਓ ਦੁਖ ਹਰਣ ਸਰਣ ਕਰੁਣਾਪਤਿ ਗਹਿਓ ਚਰਣ ਆਸਰਾ ॥੧॥
aa-i-o dukh haran saran karunaapat gahi-o charan aasraa. ||1||
I came to the refuge of the merciful God, the destroyer of sorrow and grasped the support of His Name.||1|| (ਜਦੋਂ ਤੋਂ ਮੈਂ) ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦੀ ਸਰਨ ਆ ਪਿਆ, ਤਰਸ ਦੇ ਮਾਲਕ ਹਰੀ ਦਾ ਮੈਂ ਆਸਰਾ ਲੈ ਲਿਆ l
آئِئو دُکھ ہرنھ سرنھ کرُنھاپتِ گہِئو چرنھ آسرا ॥੧॥
۔ کرناپت۔ رحمان الرحیم۔ رحمکے مالک۔ گہیؤ۔ پکڑا لیا۔ چرن اسرا۔ پاؤں کا سہارا
میں غم کے مارنے والے مہربان خدا کی پناہ میں آیا اور اس کے نام کی تائید کی

ਨਾਵ ਰੂਪ ਭਇਓ ਸਾਧਸੰਗੁ ਭਵ ਨਿਧਿ ਪਾਰਿ ਪਰਾ ॥
naav roop bha-i-o saaDhsang bhav niDh paar paraa.
The holy congregation became like a boat for me, riding which I have crossed the dreadful ocean of vices. ਹੇ ਭਾਈ! ਗੁਰੂ ਦੀ ਸੰਗਤਿ ਨੇ ਮੇਰੇ ਵਾਸਤੇ ਬੇੜੀ ਦਾ ਕੰਮ ਦਿੱਤਾ, ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ਹਾਂ।
ناۄروُپ بھئِئوسادھ سنّگُ بھۄنِدھِپارِپرا॥
ناروپ ۔ کشتی کی شکل۔ بھیؤ۔ ہوا۔ سادہو سنگ۔ صحبت و قربت پاکدامن ۔ بھو ندھ۔ خوفناک سمندر
مقدس جماعت میرے لئے کشتی کی طرح ہو گئی ، سوار ہوکر میں نے برائیوں کا خوفناک سمندر عبور کیا۔

ਅਪਿਉ ਪੀਓ ਗਤੁ ਥੀਓ ਭਰਮਾ ਕਹੁ ਨਾਨਕ ਅਜਰੁ ਜਰਾ ॥੨॥੨॥੬॥
api-o pee-o gat thee-o bharmaa kaho naanak ajar jaraa. ||2||2||6||
Nanak says, I have partaken the ambrosial nectar of God’s Name, my doubt has vanished, and I have received the everlasting supreme spritual state. ||2||2||6|| ਨਾਨਕ ਆਖਦਾ ਹੈ- ਮੈਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਲਿਆ ਹੈ, ਮੇਰੇ ਮਨ ਦੀ ਭਟਕਣਾ ਦੂਰ ਹੋ ਗਈ ਹੈ, ਮੈਂ ਉਹ ਆਤਮਕ ਦਰਜਾ ਪ੍ਰਾਪਤ ਕਰ ਲਿਆ ਹੈ ਜਿਸ ਨੂੰ ਬੁਢੇਪਾ ਨਹੀਂ ਆ ਸਕਦਾ l
اپِءُ پیِئو گتُ تھیِئو بھرما کہُ نانک اجرُ جرا
۔ اپیؤ۔ اب حیات۔ ایساپانی ۔ جس کے پینے سے زندگی روحانی اور صدیوی ہوجاتی ہے ۔ گت تھیؤ بھرما۔ بھٹکن اور گمراہی ختم ہوئی ۔ اجر جرا۔ وہکام جو بردااشت نہ ہہو سکے برادشت کیا
اور روحانی زندگی عنایت کرنے والا آبحیات نوش کیاجس سے دل کی بھٹکن دورہوگئی ۔ اور وہ روحانی رتبہ حاصل ہو ا جو بوسیدہ نہیں ہو سکتا ۔ اے نانک بتادے

ਜੈਤਸਰੀ ਮਹਲਾ ੫ ॥
jaitsaree mehlaa 5.
Raag Jaitsri, Fifth Guru:
جیَتسری محلا 5॥
ਜਾ ਕਉ ਭਏ ਗੋਵਿੰਦ ਸਹਾਈ ॥
jaa ka-o bha-ay govind sahaa-ee.
Those whom God extends His support, ਹੇ ਭਾਈ! ਜਿਨ੍ਹਾਂ ਮਨੁੱਖਾਂ ਵਾਸਤੇ ਪਰਮਾਤਮਾ ਮਦਦਗਾਰ ਬਣ ਜਾਂਦਾ ਹੈ,
جا کءُ بھۓگوۄِنّدسہائیِ॥
گوبند۔ مالک عالم
جن کا ہوتا ہے مددگار خدا

ਸੂਖ ਸਹਜ ਆਨੰਦ ਸਗਲ ਸਿਉ ਵਾ ਕਉ ਬਿਆਧਿ ਨ ਕਾਈ ॥੧॥ ਰਹਾਉ ॥
sookh sahj aanand sagal si-o vaa ka-o bi-aaDh na kaa-ee. ||1|| rahaa-o.
they spend all their life in peace, poise and bliss; no ailment ever afflicts them. ||1||Pause|| ਉਹਨਾਂ ਦੀ ਉਮਰ ਆਤਮਕ ਅਡੋਲਤਾ ਦੇ ਸਾਰੇ ਸੁਖਾਂ ਆਨੰਦਾਂ ਨਾਲ ਬੀਤਦੀ ਹੈ ਉਹਨਾਂ ਨੂੰ ਕੋਈ ਰੋਗ ਨਹੀਂ ਪੋਂਹਦਾ l
سوُکھ سہج آننّد سگل سِءُ ۄاکءُبِیادھِنکائیِ
۔ سکوھ ہنچ۔ آنند۔ روحانی یا ذہنی سکون کے سکھ یا خوشیاں۔ سگل۔ سارے ۔ بیادھ ۔ رکاوٹ
وہ ہر قسم کے ذہنی و روحانی سکونا ور خوشیوں میں گذرتی ہے زندگی کسی کوئی رکاوٹ اور بیماری نہیں آٹی

ਦੀਸਹਿ ਸਭ ਸੰਗਿ ਰਹਹਿ ਅਲੇਪਾ ਨਹ ਵਿਆਪੈ ਉਨ ਮਾਈ ॥
deeseh sabh sang raheh alaypaa nah vi-aapai un maa-ee.
They seem to mingle with everyone but remain detached and Maya doesn’t afflict them. ਉਹ ਮਨੁੱਖ ਸਭਨਾਂ ਨਾਲ ਵਰਤਦੇ ਦਿੱਸਦੇ ਹਨ, ਪਰ ਉਹ ਮਾਇਆ ਤੋਂ ਨਿਰਲੇਪ ਰਹਿੰਦੇ ਹਨ, ਅਤੇ ਮਾਇਆ ਉਹਨਾਂ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੀ।
دیِسہِ سبھ سنّگِ رہہِ الیپا نہ ۄِیاپےَاُنمائیِ॥
۔ دلسیہہ۔ دکھائی دیتا ہے ۔ سب سنگ ۔ سب کے ساتھ۔ ایسپا۔ بیلاگ۔ دیاپے ۔ تاثر
۔ وہ دکھائی تو سب کے ساتھ برتتے دکھائی دیتے ہیں مگر دنیاوی دولت سے بیلاگ رہتے ہیں اور دنیاوی دؤلت ان پر اپنا تاثر نہیں ڈال سکتی

ਏਕੈ ਰੰਗਿ ਤਤ ਕੇ ਬੇਤੇ ਸਤਿਗੁਰ ਤੇ ਬੁਧਿ ਪਾਈ ॥੧॥
aikai rang tat kay baytay satgur tay buDh paa-ee. ||1||
They receive such wisdom from the true Guru that they understand the essence of reality and remain absorbed in the love of God. ||1|| ਉਹ ਇਕ ਪਰਮਾਤਮਾ ਦੇ ਪ੍ਰੇਮ ਵਿਚ ਟਿਕੇ ਰਹਿੰਦੇ ਹਨ, ਉਹ ਜੀਵਨ ਦੀ ਅਸਲੀਅਤ ਦੇ ਜਾਣਨ ਵਾਲੇ ਬਣ ਜਾਂਦੇ ਹਨ-ਇਹ ਅਕਲ ਉਹਨਾਂ ਗੁਰੂ ਪਾਸੋਂ ਪ੍ਰਾਪਤ ਕਰ ਲਈ ਹੁੰਦੀ ਹੈ l
ایکےَ رنّگِ تت کے بیتے ستِگُر تے بُدھِ پائیِ ॥੧॥
۔ ایکے رنگ ۔ واحد خدا کے پریم میں۔ تت کے بیتا۔ حقیقت و آصلیت سمجھنے والے ۔ بدھ۔ عقل
وہ حقیقت و اصلیت کو سمجھتے ہیں انہیں واحد خداکا پریم پیار ہوتاہے یہ سمجھ انہیں مرشد سے ملتی ہے

ਦਇਆ ਮਇਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ ॥
da-i-aa ma-i-aa kirpaa thaakur kee say-ee sant subhaa-ee.
Those upon whom God bestows His kindness, compassion and mercy, become sublime Saints. ਉਹ ਮਨੁੱਖ ਪ੍ਰੇਮ-ਭਰੇ ਹਿਰਦੇ ਵਾਲੇ ਸੰਤ ਬਣ ਜਾਂਦੇ ਹਨ, ਜਿਨ੍ਹਾਂ ਉਤੇ ਮਾਲਕ-ਪ੍ਰਭੂ ਦੀ ਕਿਰਪਾ ਮੇਹਰ ਦਇਆ ਹੁੰਦੀ ਹੈ।
دئِیا مئِیا کِرپا ٹھاکُر کیِ سیئیِ سنّت سُبھائیِ ॥
۔ میا۔ مرہبانی۔ ٹھاکر ۔ مالک۔ سیئی ۔ وہی ۔ سنت سبھائی۔ نیک سیرت
بلند قسمت سے خدا کی کرم وعنایت سے وہ نیک سیرت خدا رسیدہ پاکدامن روحانی رہبر ہوجاتے ہیں

ਤਿਨ ਕੈ ਸੰਗਿ ਨਾਨਕ ਨਿਸਤਰੀਐ ਜਿਨ ਰਸਿ ਰਸਿ ਹਰਿ ਗੁਨ ਗਾਈ ॥੨॥੩॥੭॥
tin kai sang naanak nistaree-ai jin ras ras har gun gaa-ee. ||2||3||7||
O’ Nanak, we swim across the ocean of vices in the company of those who sing the praises of God with love and joy. ||2||3||7|| ਹੇ ਨਾਨਕ! ਜੇਹੜੇ ਮਨੁੱਖ ਸਦਾ ਪ੍ਰੇਮ ਨਾਲ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੀ ਸੰਗਤਿ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ l
تِن کےَ سنّگِ نانک نِستریِئےَ جِن رسِ رسِ ہرِ گُن گائیِ
۔ نسترییئے ۔ کامیابی حاصلہوتی ہے ۔ناجتملتی ہے ۔ رس رس۔ ہر گن گائی ۔ جنہوں نے پر لطف مزے سے الہٰی حمدوثناہ کرتے ہیں ۔
۔ اے نانک۔ ان کے ساتھ ان کی صحبت و قربت میں رہ کر زندگی کامیاب ہوجاتی ہے اور ہمیشہ ایسے انسان الہٰی حمدوثناہ میں مصروف رہتے ہیں۔

ਜੈਤਸਰੀ ਮਹਲਾ ੫ ॥
jaitsaree mehlaa 5.
Raag Jaitsri, Fifth Guru:
جیَتسری محلا 5॥
ਗੋਬਿੰਦ ਜੀਵਨ ਪ੍ਰਾਨ ਧਨ ਰੂਪ ॥
gobind jeevan paraan Dhan roop.
O’ God, You are our life, breath, wealth, and beauty. ਹੇ ਗੋਬਿੰਦ! ਤੂੰ ਅਸਾਂ ਜੀਵਾਂ ਦੀ ਜ਼ਿੰਦਗੀ ਹੈਂ, ਪ੍ਰਾਨ ਹੈਂ, ਧਨ ਹੈਂ, ਸੁਹਜ ਹੈਂ।
گوبِنّد جیِۄنپ٘راندھن روُپ॥
گوبند۔ خدا۔ جیون۔ زندگی۔ دھن۔ دولت۔ سرمایہ
اے خدا تو ہی انسان کے لئے زندگی دؤلت اور شنگار و سجاوٹ ہے

ਅਗਿਆਨ ਮੋਹ ਮਗਨ ਮਹਾ ਪ੍ਰਾਨੀ ਅੰਧਿਆਰੇ ਮਹਿ ਦੀਪ ॥੧॥ ਰਹਾਉ ॥
agi-aan moh magan mahaa paraanee anDhi-aaray meh deep. ||1|| rahaa-o.
The spiritually ignorant human beings remain totally drowned in emotional attachments and You are the only source of light in this spiritual darkness. ||1||Pause||
ਜੀਵ ਆਤਮਕ ਜੀਵਨ ਵਲੋਂ ਬੇ-ਸਮਝੀ ਵਿਚ, ਮੋਹ ਵਿਚ ਬਹੁਤ ਡੁੱਬੇ ਰਹਿੰਦੇ ਹਨ, ਇਸ ਹਨੇਰੇ ਵਿਚ ਤੂੰ (ਜੀਵਾਂ ਲਈ) ਦੀਵਾ ਹੈਂ l
اگِیان موہ مگن مہا پ٘رانیِانّدھِیارےمہِدیِپ॥੧॥ رہاءُ ॥
۔ اگیان ۔ لا علمی ۔بے سمجھی ۔ مگن۔ محؤ ومجذوب۔ اندھیارے ۔ اندھیرے ۔ جہالت ۔ دیپ ۔ چراگ۔ روشنی
۔ انسان دنیاوی محبت میں محو ومجذوب رہتا ہے اسکے لئے تو ہی اندھیرے میں چراگ کی مانند لا علمی وجاہت میں روشنی کی رکن ہے

ਸਫਲ ਦਰਸਨੁ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਆਨੂਪ ॥
safal darsan tumraa parabh pareetam charan kamal aanoop.
O’ beloved God, fruitful is Your sight and incomparable Your love. ਹੇ ਪ੍ਰੀਤਮ ਪ੍ਰਭੂ! ਤੇਰਾ ਦਰਸ਼ਨ ਜੀਵਨ ਮਨੋਰਥ ਪੂਰਾ ਕਰਨ ਵਾਲਾ ਹੈ, ਤੇਰੇ ਸੋਹਣੇ ਚਰਨ ਬੇ-ਮਿਸਾਲ ਹਨ।
سپھل درسنُ تُمرا پ٘ربھپ٘ریِتمچرنکملآنوُپ॥
سپھل ۔ کامیاب براور ۔ انوپ ۔ انوکھے ۔ نرالے
۔ اے پیارے خدا تیرا دیدار و وصل زندگی کا مقصد حل کرنے والا اور کامیاب بنانے والا ہے

ਅਨਿਕ ਬਾਰ ਕਰਉ ਤਿਹ ਬੰਦਨ ਮਨਹਿ ਚਰ੍ਹਾਵਉ ਧੂਪ ॥੧॥
anik baar kara-o tih bandan maneh charHaava-o Dhoop. ||1||
In reverence and with all my heart, I bow to you many times. I let go my ego in the same manner as the incense lets go its existence. ||1|| ਮੈਂ ਤੇਰੇ ਇਹਨਾਂ ਚਰਨਾਂ ਉਤੇ ਅਨੇਕਾਂ ਵਾਰੀ ਨਮਸਕਾਰ ਕਰਦਾ ਹਾਂ,ਅਤੇ ਆਪਣਾ ਮਨ ਹੀ ਤੇਰੇ ਅੱਗੇ ਧੂਪ ਵਜੋਂ ਭੇਟ ਕਰਦਾ ਹਾਂ।
انِک بار کرءُ تِہ بنّدن منہِ چر٘ہاۄءُدھوُپ॥੧॥
۔ ایک بار۔ بیشمار دفعہ ۔ بندھن۔ عرض گذارنا ۔ منہ ۔ من اچراوؤ۔ بھینٹ
تیرے پاؤں بیشمار بے مثل اور انوکھے ہیں ۔ میں بیشمار بار سجدہ کرتاہوں اور دل بھینٹ کرتا ہوں۔

ਹਾਰਿ ਪਰਿਓ ਤੁਮ੍ਹ੍ਹਰੈ ਪ੍ਰਭ ਦੁਆਰੈ ਦ੍ਰਿੜ੍ਹ੍ਹੁ ਕਰਿ ਗਹੀ ਤੁਮ੍ਹ੍ਹਾਰੀ ਲੂਕ ॥
haar pari-o tumHrai parabh du-aarai darirhHu kar gahee tumHaaree look.
O’ God, exhausted from all other sources of support, I have sought Your shelter and have firm faith in Your support. ਹੇ ਪ੍ਰਭੂ! ਹੋਰ ਆਸਰਿਆਂ ਵਲੋਂ ਥੱਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ। ਮੈਂ ਤੇਰੀ ਓਟ ਪੱਕੀ ਕਰ ਕੇ ਫੜ ਲਈ ਹੈ।
ہارِ پرِئو تُم٘ہ٘ہرےَپ٘ربھدُیارےَد٘رِڑ٘ہ٘ہُکرِگہیِتُم٘ہ٘ہاریِلوُک॥
درڑ۔ مستقل۔ اردے سے ۔ گہی ۔ پکڑی ۔ لوک۔ چھگاہ۔ پاوک کے کوپ۔ آگ کے کوئیں سے ۔
اب تھکا ماندہ اے خدا تیرے در پر پناہگیر ہوا ہوں تمہارے چھپ گاہ میں آیا ہوں

ਕਾਢਿ ਲੇਹੁ ਨਾਨਕ ਅਪੁਨੇ ਕਉ ਸੰਸਾਰ ਪਾਵਕ ਕੇ ਕੂਪ ॥੨॥੪॥੮॥ kaadh layho naanak apunay ka-o sansaar paavak kay koop. ||2||4||8|| O’ God, lift Your humble servant Nanak up, out of the pit of fire of Maya. |2|4||8| ਹੇ ਪ੍ਰਭੂ! ਸੰਸਾਰ-ਅੱਗ ਦੇ ਖੂਹ ਵਿਚੋਂ ਆਪਣੇ ਦਾਸ ਨਾਨਕ ਨੂੰ ਕੱਢ ਲੈ l
کاڈھِ لیہُ نانک اپُنے کءُ سنّسار پاۄککےکوُپ
پاوک کے کوپ۔ آگ کے کوئیں سے ۔
۔ اے نانک۔ اے خدا آپ نے نانک کو اس دنیاوی آگ کے کوئیں سے نکال لیا ۔

ਜੈਤਸਰੀ ਮਹਲਾ ੫ ॥
jaitsaree mehlaa 5.
Raag Jaitsri, Fifth Gurul:
جیَتسری محلا 5॥
ਕੋਈ ਜਨੁ ਹਰਿ ਸਿਉ ਦੇਵੈ ਜੋਰਿ ॥
ko-ee jan har si-o dayvai jor.
If only someone unites me with God! ਹੇ ਭਾਈ! ਜੇ ਕੋਈ ਮਨੁੱਖ ਮੈਨੂੰ ਪਰਮਾਤਮਾ (ਦੇ ਚਰਨਾਂ) ਨਾਲ ਜੋੜ ਦੇਵੇ,
کوئیِ جنُ ہرِ سِءُ دیۄےَجورِ॥
دیوئے جور۔ رشتہ بنادے ۔ اشتراک پیدا کردے
اگر کوی خدا سے میرا رشتہ اور اشتراک بنا دے

ਚਰਨ ਗਹਉ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਅਕੋਰਿ ॥੧॥ ਰਹਾਉ ॥
charan gaha-o baka-o subh rasnaa deejeh paraan akor. ||1|| rahaa-o.
I would bow before him, utter sweet words to thank him and offer my very life to him. ||1||Pause|| ਮੈਂ ਉਸ ਦੇ ਚਰਨ ਫੜ ਲਵਾਂ, ਮੈਂ ਜੀਭ ਨਾਲ (ਉਸ ਦੇ ਧੰਨਵਾਦ ਦੇ) ਮਿੱਠੇ ਬੋਲ ਬੋਲਾਂ, ਅਤੇ ਇਹ ਪ੍ਰਾਣ ਉਸ ਅੱਗੇ ਭੇਟਾ ਚੜਾਵਾਂ l
چرن گہءُ بکءُ سُبھ رسنا دیِجہِ پ٘راناکورِ॥
۔ چرن گہو ۔ پاوں پکڑوں۔ بکو ۔ سب رسنا۔ زبان سے استدعا کر وں۔ دیجہہ پرران ۔ کور ۔ زندگی بھینٹ کردو
تو میں اس کے پاوں پکڑوں زبان سے شکر ادا کروں اور احسانمند ہوں
ਮਨੁ ਤਨੁ ਨਿਰਮਲ ਕਰਤ ਕਿਆਰੋ ਹਰਿ ਸਿੰਚੈ ਸੁਧਾ ਸੰਜੋਰਿ ॥
man tan nirmal karat ki-aaro har sinchai suDhaa sanjor.
Only a rare person transforms his mind and body like a garden and then rightly nurtures it with the nectar of God’s Name. ਹੇ ਭਾਈ! ਕੋਈ ਵਿਰਲਾ ਮਨੁੱਖ ਆਪਣੇ ਮਨ ਨੂੰ ਸਰੀਰ ਨੂੰ, ਪਵਿਤ੍ਰ ਕਿਆਰਾ ਬਣਾਂਦਾ ਹੈ, ਉਸ ਵਿਚ ਪ੍ਰਭੂ ਦਾ ਨਾਮ-ਜਲ ਚੰਗੀ ਤਰ੍ਹਾਂ ਸਿੰਜਦਾ ਹੈ l,
منُ تنُ نِرمل کرت کِیارو ہرِ سِنّچےَ سُدھا سنّجورِ ॥
۔ من تن۔ دل و جان۔ نرمل۔ پاک۔ کیارو۔ کھیت۔ نرمل۔ پاک ۔ سچے ۔ آبپاشی ۔ استدھا۔ انمرت۔ آبحیات۔ ایسا پانی جس سے زندگی صدیوی روحانی اور پاک ہوجاتی ہے ۔ سنجور ۔ آبپاشی کرؤ
اور اپنے دل وجان کو ایک پاک کھیت بناو اور اس میں آبحیات کی آبپاشی کرؤ

ਇਆ ਰਸ ਮਹਿ ਮਗਨੁ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰਿ ॥੧॥
i-aa ras meh magan hot kirpaa tay mahaa bikhi-aa tay tor. ||1||
Through God’s grace, he remains absorbed in the elixir of Naam, breaking away from the gigantic Maya. ||1|| ਤੇ,ਪਰਮਾਤਮਾ ਦੀ ਕਿਰਪਾ ਨਾਲ ਵੱਡੀ ਮੋਹਣੀ ਮਾਇਆ ਨਾਲੋਂ ਸੰਬੰਧ ਤੋੜ ਕੇ ਇਸ ਨਾਮ-ਰਸ ਵਿਚ ਮਸਤ ਰਹਿੰਦਾ ਹੈ l
اِیا رس مہِ مگنُ ہوت کِرپا تے مہا بِکھِیا تے تورِ ॥੧
۔ یارس ۔ اس لطف میں۔ مگن ہوت۔ محو ومجذوب ہونے سے ۔ مہاروکھیا۔ بھاری زہر ۔ نور ۔ توڑ کر ختم کرکے
اس میں محو ومجذوب ہوکر اس دنیاوی دؤلت کی زہر سے نجات پاؤ
ਆਇਓ ਸਰਣਿ ਦੀਨ ਦੁਖ ਭੰਜਨ ਚਿਤਵਉ ਤੁਮ੍ਹ੍ਹਰੀ ਓਰਿ ॥
aa-i-o saran deen dukh bhanjan chitva-o tumHree or.
O’ the destroyer of sorrows of the meek, I have come to Your refuge and I keep my conscience focused on You. ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰਾ ਹੀ ਆਸਰਾ (ਆਪਣੇ ਮਨ ਵਿਚ) ਚਿਤਾਰਦਾ ਰਹਿੰਦਾ ਹਾਂ।
آئِئو سرنھِ دیِن دُکھ بھنّجن چِتۄءُ تُم٘ہ٘ہریِاورِ॥
دین دکھ بھنجن۔ غریب پرور۔ غریبوں کے عذآب مٹانے والے (1) چنؤ تمری اور۔ تیرا ہی خیال ہے
اے غریب پرور دکھوں کے درد مٹانے والے میں تیرا پناہگیر بنا ہوں ۔ تیری پناہ لی ہے اور دل میں تیرا ہی خیال ہے