Urdu-Raw-Page-700

ਜੈਤਸਰੀ ਮਹਲਾ ੫ ਘਰੁ ੩
jaitsaree mehlaa 5 ghar 3
Raag Jaitsri, Fifth Guru, Third Beat: ਰਾਗ ਜੈਤਸਰੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
جیَتسری محلا 5 گھرُ 3
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God. Realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستگر پرساد
ایک ابدی خدا جو گرو کے فضل سے معلوم ہوا

ਕੋਈ ਜਾਨੈ ਕਵਨੁ ਈਹਾ ਜਗਿ ਮੀਤੁ ॥
ko-ee jaanai kavan eehaa jag meet.
Rare is the one who knows, who is his true friend in the world. ਹੇ ਭਾਈ! ਕੋਈ ਵਿਰਲਾ ਮਨੁੱਖ ਜਾਣਦਾ ਹੈ ਕਿ ਇਥੇ ਜਗਤ ਵਿਚ ਅਸਲੀ ਮਿੱਤਰ ਕੌਣ ਹੈ।
کوئیِ جانےَ کۄنُایِہاجگِ میِتُ ॥
ہاجگ۔ اس دنیا میں۔ میت ۔ دوست
شاذ و نادر ہی کوئی سمجھتا ہے اس دنیا میں کون انسان دوست ہے
ਜਿਸੁ ਹੋਇ ਕ੍ਰਿਪਾਲੁ ਸੋਈ ਬਿਧਿ ਬੂਝੈ ਤਾ ਕੀ ਨਿਰਮਲ ਰੀਤਿ ॥੧॥ ਰਹਾਉ ॥
jis ho-ay kirpaal so-ee biDh boojhai taa kee nirmal reet. ||1|| rahaa-o.
Only the one on whom God becomes gracious, understands this; immaculate becomes that person’s way of life. ||1||Pause|| ਜਿਸ ਮਨੁੱਖ ਉੱਤੇ (ਪਰਮਾਤਮਾ) ਦਇਆਵਾਨ ਹੁੰਦਾ ਹੈ, ਉਹੀ ਮਨੁੱਖ ਇਸ ਗੱਲ ਨੂੰ ਸਮਝਦਾ ਹੈ, ਫਿਰ ਉਸ ਮਨੁੱਖ ਦੀ ਜੀਵਨਿ-ਜੁਗਤਿ ਪਵਿੱਤ੍ਰ ਹੋ ਜਾਂਦੀ ਹੈ l
جِسُ ہوءِ ک٘رِپالُسوئیِبِدھِ بوُجھےَتاکیِنِرمل ریِتِ॥
۔ بدھ طریقہ ۔ نرمل۔ پاک۔ ریت۔ طرز زندگی
جس پر الہٰی رحمت و کرم و وعنایت ہوتی ہے (سوئی ) وہی اسکا طریقہ کار سمجھاتا ہے ۔ ج سمجھتا ہے اسکی طرز زندگی پاک و پائس ہو جاتی ہے ۔

ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ ॥
maat pitaa banitaa sut banDhap isat meet ar bhaa-ee. poorab janam kay milay sanjogee anteh ko na sahaa-ee. ||1||
Mother, father, wife, son, relatives, and friends, ਹੇ ਭਾਈ! ਮਾਂ ਪਿਉ, ਇਸਤ੍ਰੀ, ਪੁੱਤਰ, ਰਿਸ਼ਤੇਦਾਰ, ਪਿਆਰੇ ਮਿੱਤਰ ਅਤੇ ਭਰਾ,
مات پِتا بنِتا سُت بنّدھپ اِسٹ میِت ارُ بھائیِ ॥
۔ بنتا۔ بیوی ۔ بندھپ۔ رشتہ دار۔ اسٹ میت۔ عقیدت دوت
ماں باپ ۔ بیوی بیٹے اور رشتہ دار اور پیارے دوست اور بھائی

ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ ॥੧॥ poorab janam kay milay sanjogee anteh ko na sahaa-ee. ||1|| have all come together here as a result of some associations of past births but in the end nobody can helpl.||1|| ਇਹ ਸਾਰੇ ਪਹਿਲੇ ਜਨਮਾਂ ਦੇ ਸੰਜੋਗਾਂ ਕਰਕੇ (ਇਥੇ) ਮਿਲ ਪਏ ਹਨ। ਅਖ਼ੀਰ ਵੇਲੇ ਇਹਨਾਂ ਵਿਚੋਂ ਕੋਈ ਭੀ ਸਾਥੀ ਨਹੀਂ ਬਣਦਾ ॥੧॥
پوُرب جنم کے مِلے سنّجوگیِ انّتہِ کو ن سہائیِ ॥
۔ پورب ۔ پچھلے ۔ سنجوگی ۔ قدرتی ۔ انتیہہ۔ بوقت اخرت ۔ سہائی ۔ مددگار
پہلے رشتوں کی جوہ سے ملتے ہیں مگر بوقت آخرت کوئی مددگار نہیں بنتا

ਮੁਕਤਿ ਮਾਲ ਕਨਿਕ ਲਾਲ ਹੀਰਾ ਮਨ ਰੰਜਨ ਕੀ ਮਾਇਆ ॥ mukat maal kanik laal heeraa man ranjan kee maa-i-aa. All worldly things such as pearl necklaces, gold, rubies, or diamonds are illusory pleasures of mind. ਹੇ ਭਾਈ! ਮੋਤੀਆਂ ਦੀ ਮਾਲਾ, ਸੋਨਾ, ਲਾਲ, ਹੀਰੇ, ਮਨ ਨੂੰ ਖ਼ੁਸ਼ ਕਰਨ ਵਾਲੇ ਪਦਾਰਥ ਹਨ।
مُکتِ مال کنِک لال ہیِرا من رنّجن کیِ مائِیا ॥
مکت مال۔ موتیوں کی مالا۔ کنک ۔ سونا۔ من رنجن کی مائیا۔ دلی خوشنودی حاصل کرنے والی دولت
موتیوں کی مالا۔ سونا ۔ لعل ہیرا اور دل کی خوشنودی حآصل کرنے والا سرامیہ کی خواہش کی گرفت میں ہائے ہائے

ਹਾ ਹਾ ਕਰਤ ਬਿਹਾਨੀ ਅਵਧਹਿ ਤਾ ਮਹਿ ਸੰਤੋਖੁ ਨ ਪਾਇਆ ॥੨॥
haa haa karat bihaanee avDhahi taa meh santokh na paa-i-aa. ||2||
Getting involved in such things, one’s life passes in agony, and one does not find contentment. ||2|| ਇਹਨਾਂ ਵਿਚ (ਲੱਗਿਆਂ) ਸਾਰੀ ਉਮਰ ‘ਹਾਇ, ਹਾਇ’ ਕਰਦਿਆਂ ਗੁਜ਼ਰ ਜਾਂਦੀ ਹੈ, ਮਨ ਨਹੀਂ ਰੱਜਦਾ l
ہا ہا کرم بِہانیِ اۄدھہِ تامہِ سنّتوکھُنپائِیا॥
۔ بہانی ۔ گذرتی ہے ۔ اودھیہہ۔ عمر۔ سنتوکھ ۔ صبر
۔ عمر گذرجاتی ہے ۔ مگر دل صبرنہیں کرتا
ਹਸਤਿ ਰਥ ਅਸ੍ਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ ॥
hasat rath asav pavan tayj Dhanee bhooman chaturaaNgaa.
One may have elephants, chariots, horses as fast as the wind, wealth, land, and four kinds of armies, ਹੇ ਭਾਈ! ਹਾਥੀ, ਰਥ, ਹਵਾ ਦੇ ਵੇਗ ਵਰਗੇ ਘੋੜੇ (ਹੋਣ), ਧਨਾਢ ਹੋਵੇ, ਜ਼ਿਮੀ ਦਾ ਮਾਲਕ ਹੋਵੇ, ਚਾਰ ਕਿਸਮ ਦੀ ਫ਼ੌਜ ਦਾ ਮਾਲਕ ਹੋਵੇ-
ہستِ رتھ اس٘ۄپ ۄنتیجدھن ھیِ ھوُمن چتُراںگا ॥
ہست۔ ہاتھی ۔ اسب۔ پون تیج ۔ ہوا کی مانند تیز دوڑنے والے ۔ بھومن۔ زمینوں کے مالک ۔ چترانگا۔ ہاتھی ۔ گوڑے ۔رتھ اور پیدل فوج کا مالک ہو
ہاتھی ۔ اتھ ہواں کی مانند تیز رفتار گھوڑے دولتمند۔ زمینوں کے مال زمیندار اور چار قسموںکی فوج کے مالک (ہاتھی ) وگیرہ
ਸੰਗਿ ਨ ਚਾਲਿਓ ਇਨ ਮਹਿ ਕਛੂਐ ਊਠਿ ਸਿਧਾਇਓ ਨਾਂਗਾ ॥੩॥
sang na chaali-o in meh kachhoo-ai ooth siDhaa-i-o naaNgaa. ||3||
but none of these accompany one in the end and he departs empty handed from the world. ||3|| ਇਹਨਾਂ ਵਿਚੋਂ (ਭੀ) ਕੋਈ ਚੀਜ਼ ਭੀ ਨਾਲ ਨਹੀਂ ਜਾਂਦੀ, (ਇਹਨਾਂ ਦਾ ਮਾਲਕ ਮਨੁੱਖ ਇਥੋਂ) ਨੰਗਾ ਹੀ ਉੱਠ ਕੇ ਤੁਰ ਪੈਂਦਾ ਹੈ l
سنّگِ ن چالِئو اِن مہِ کچھوُئےَ اوُٹھِ سِدھائِئو ناںگا ॥
۔ اوٹھ سیدھا ہونا لگا ۔ آخر خالی جائیگا
ان میں سے کوئی چیز بوقت موتساتھ نہیں جاتی ۔ اخر اس دنیا سے خالی جاتا ہے

ਹਰਿ ਕੇ ਸੰਤ ਪ੍ਰਿਅ ਪ੍ਰੀਤਮ ਪ੍ਰਭ ਕੇ ਤਾ ਕੈ ਹਰਿ ਹਰਿ ਗਾਈਐ ॥
har kay sant pari-a pareetam parabh kay taa kai har har gaa-ee-ai.
The saints are God’s dear beloveds and in their company we ought to meditate on Him. ਪਰਮਾਤਮਾ ਦੇ ਸੰਤ ਜਨ ਪਰਮਾਤਮਾ ਦੇ ਪਿਆਰੇ ਹੁੰਦੇ ਹਨ, ਉਹਨਾਂ ਦੀ ਸੰਗਤਿ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।
ہرِ کے سنّت پ٘رِءپ٘ریِتم پ٘ربھکےتاکےَہرِہرِگائیِئےَ॥
پر یہ پریتم ۔ پیارے کے پیارے ۔ تاکے ۔ انکے ساتھ
الہٰی ولی اللہ خدا رسیدہ پاکدامن روحانی رہبر خدا کے پیارے ہوتے ہیں۔ ان کی صحبت و قربت میں الہٰی حمدوثناہ کیجیئے

ਨਾਨਕ ਈਹਾ ਸੁਖੁ ਆਗੈ ਮੁਖ ਊਜਲ ਸੰਗਿ ਸੰਤਨ ਕੈ ਪਾਈਐ ॥੪॥੧॥
naanak eehaa sukh aagai mukh oojal sang santan kai paa-ee-ai. ||4||1||
O’ Nanak, this way in the company of saints, we obtain peace here in this world and honor in the next. ||4||1| ਹੇ ਨਾਨਕ! (ਅਜਿਹਾ ਕਰਨ ਨਾਲ) ਇਸ ਲੋਕ ਵਿਚ ਸੁਖ ਮਿਲਦਾ ਹੈ, ਪਰਲੋਕ ਵਿਚ ਸੁਰਖ਼-ਰੂ ਹੋ ਜਾਈਦਾ ਹੈ। (ਪਰ ਇਹ ਦਾਤਿ) ਸੰਤ ਜਨਾਂ ਦੀ ਸੰਗਤਿ ਵਿਚ ਹੀ ਮਿਲਦੀ ਹੈ l
نانک ایِہا سُکھُ آگےَ مُکھ اوُجل سنّگِ سنّتن کےَ پائیِئےَ
۔ ایہا سکھ ۔ یہاں آرام ۔ مکھ اجل۔ سرخرو ۔ سنگ سنتن ۔ خدا رسیدہ ۔ پاکدامن روحانی رہبرو ں کی صحبت و قربت
۔ اے نانک ۔ اس سے دنیا میں آرام و آسائش اور مستقل میں سرخروئی حاصل ہوتی ہے سنتوں کی صحبت و قربت میں ملتی ہے

ਜੈਤਸਰੀ ਮਹਲਾ ੫ ਘਰੁ ੩ ਦੁਪਦੇ
jaitsaree mehlaa 5 ghar 3 dupday
Raag Jaitsri, Fifth Guru, Third beat, Two stanzas:
جیَتسری محلا 5 گھرُ 3 دُپدے
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God. Realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستگر پرساد
ایک ابدی خدا جو گرو کے فضل سے معلوم ہوا

ਦੇਹੁ ਸੰਦੇਸਰੋ ਕਹੀਅਉ ਪ੍ਰਿਅ ਕਹੀਅਉ ॥
dayh sandaysaro kahee-a-o pari-a kahee-a-o.
O’ my dear friends, give me the pleasant message of my beloved God. (ਹੇ ਗੁਰ-ਸਿੱਖੋ!) ਮੈਨੂੰ ਪਿਆਰੇ ਪ੍ਰਭੂ ਦਾ ਮਿੱਠਾ ਜਿਹਾ ਸਨੇਹਾ ਦਿਹੋ,
دیہُ سنّدیسرو کہیِئءُ پ٘رِءکہیِئءُ॥
سند یسرؤ۔ پیغام۔ سنہیا۔
۔ اے خدا ہر ستو مجھے حقیقت سمجھاؤ

ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ ਸੁਹਾਗਨਿ ਸਹੀਅਉ ॥੧॥ ਰਹਾਉ ॥
bisam bha-ee mai baho biDh suntay kahhu suhaagan sahee-a-o. ||1|| rahaa-o.
I am mesmerized upon listening many kinds of things about Him. O’ my friendly fortunate bride-souls, give me some clue about Him. ||1||Pause|| ਮੈਂ ਉਸ ਦੀ ਬਾਬਤ ਕਈ ਕਿਸਮਾਂ ਦੀਆਂ ਗੱਲਾਂ ਸੁਣ ਸੁਣ ਕੇ ਹੈਰਾਨ ਹੋ ਰਹੀ ਹਾਂ। ਹੇ ਸੁਹਾਗਵਤੀ ਸਹੇਲੀਹੋ! ਤੁਸੀਂ ਦੱਸੋ ਉਹ ਕਿਹੋ ਜਿਹਾ ਹੈ?
بِسمُ بھئیِ مےَ بہُ بِدھِ سُنتے کہہُ سُہاگنِ سہیِئءُ ॥
بسم۔ حیران۔ بہوبدھ۔ بہت سے طریقے ۔ سہاگن ۔ خدا پرست ۔ خدا رسیدہ ۔ سہیؤ۔ ساتھیوں
اے خدا پرست ساتھیوں میں مختلف قسم کی باتیں سنکر حیران ہوں مجھے الہٰی پیغام کے متعلق بتاو

ਕੋ ਕਹਤੋ ਸਭ ਬਾਹਰਿ ਬਾਹਰਿ ਕੋ ਕਹਤੋ ਸਭ ਮਹੀਅਉ ॥
ko kahto sabh baahar baahar ko kahto sabh mahee-a-o.
Some say that He lives outside of all, and some say He lives within all creatures. ਕੋਈ ਆਖਦਾ ਹੈ, ਉਹ ਸਭਨਾਂ ਤੋਂ ਬਾਹਰ ਹੀ ਵੱਸਦਾ ਹੈ, ਕੋਈ ਆਖਦਾ ਹੈ, ਉਹ ਸਭਨਾਂ ਦੇ ਵਿੱਚ ਵੱਸਦਾ ਹੈ।
کو کہتو سبھ باہرِ باہرِ کو کہتو سبھ مہیِئءُ ॥
کو کہنو ۔ کوئی کہتاہے ۔ مہیؤ۔ اندر۔
کوئی گہتاہے کہ خدا باہر ہے کوئی کہتاہے سب میں بستا ہے

ਬਰਨੁ ਨ ਦੀਸੈ ਚਿਹਨੁ ਨ ਲਖੀਐ ਸੁਹਾਗਨਿ ਸਾਤਿ ਬੁਝਹੀਅਉ ॥੧॥
baran na deesai chihan na lakhee-ai suhaagan saat boojhhee-a-o. ||1||
But neither His color is visible, nor we can understand any of His features. O’ the fortunate bride-souls, help me understand the truth about Him.||1|| ਉਸ ਦਾ ਰੰਗ ਨਹੀਂ ਦਿੱਸਦਾ, ਉਸ ਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ। ਹੇ ਸੁਗਾਗਣੋ! ਤੁਸੀ ਮੈਨੂੰ ਸੱਚੀ ਗੱਲ ਸਮਝਾਓ l
برنُ ن دیِسےَ چِہنُ ن لکھیِئےَ سُہاگنِ ساتِ بُجھہیِئءُ ॥੧
برن۔ رنگ۔ چہن۔ نشان۔ شکل و صورت۔لکھیئے ۔ دیکھائی دیتا ۔ سہاگن ۔ خدا پرست۔ خدا رسیدہ ۔ سات۔ سچ۔ بجھہو ۔ سمجھاو
نہ اسکی کوئی نشانی ہے نہ رنگ ہے جو نظر آئے

ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਅਉ ॥
sarab nivaasee ghat ghat vaasee layp nahee alaphee-a-o.
He is pervading everywhere and dwells in each and every heart but He is so detached that He is not even slightly affected by Maya. ਉਹ ਪ੍ਰਭੂ ਸਾਰਿਆਂ ਵਿਚ ਰਮਿਆ ਹੋਇਆਹੈ, ਹਰੇਕ ਸਰੀਰ ਵਿਚ ਵੱਸਣ ਵਾਲਾ ਹੈ ਫਿਰ ਭੀ, ਉਸ ਨੂੰ ਮਾਇਆ ਦਾ ਰਤਾ ਭੀ ਲੇਪ ਨਹੀਂ ਹੈ।
سرب نِۄاسیِ گھٹِ گھٹ ِۄاسیِ لیپُ نہیِ الپہیِئءُ ॥
سرب نواسی۔ سب میں بستا ہے ۔ گھٹ گھٹ ۔ ہر دلمیں ۔۔الپہیو۔ بیلاگ۔ سنت رسن۔ خدا رسیدہ پاکدامن روحانی رہبروں کیزبان پر
اے لوگو سنو خدا دل میں بستا ہے تاہم بھی وہ بیلاگ ہے دنیاوی دؤلت اس پر اپنا تاثر نہیں ڈالتی
ਨਾਨਕੁ ਕਹਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਅਉ ॥੨॥੧॥੨॥
naanak kahat sunhu ray logaa sant rasan ko bashee-a-o. ||2||1||2||
Nanak says, Listen O’ people, He always dwells on the tongues of the saints and they always meditate on Him lovingly. ||2||1||2|| ਨਾਨਕ ਆਖਦਾ ਹੈ-ਹੇ ਲੋਕੋ! ਸੁਣੋ, ਉਹ ਪ੍ਰਭੂ ਸੰਤ ਜਨਾਂ ਦੀ ਜੀਭ ਉਤੇ ਵੱਸਦਾ ਹੈ (ਸੰਤ ਜਨ ਹਰ ਵੇਲੇ ਉਸ ਦਾ ਨਾਮ ਜਪਦੇ ਹਨ)
نانکُ کہت سُنہُ رے لوگا سنّت رسن کو بسہیِئءُ
۔ بیہیؤ۔ بستاہے
نانک کہتا ہے ۔ وہ خدا رسیدہ پاک دامن روحانی رہبروں کی زبان پر بستاہے

ਜੈਤਸਰੀ ਮਃ ੫ ॥
jaitsaree mehlaa 5.
Raag Jaitsri, Fifth Guru:
جیَتسری م: 5
ਧੀਰਉ ਸੁਨਿ ਧੀਰਉ ਪ੍ਰਭ ਕਉ ॥੧॥ ਰਹਾਉ ॥ Dheera-o sun Dheera-o parabh ka-o. ||1|| rahaa-o.
O’ my friends, I obtain solace and peace of mind by listening to amazing things about God.||1|| Pause|| ਹੇ ਭਾਈ! ਮੈਂ ਪ੍ਰਭੂ ਦੀਆਂ ਗੱਲਾਂ ਨੂੰ ਸੁਣ ਸੁਣ ਕੇ ਆਪਣੇ ਮਨ ਵਿਚ ਸਦਾ ਧੀਰਜ ਹਾਸਲ ਕਰਦਾ ਰਹਿੰਦਾ ਹਾਂ l
دھیِرءُ سُنِ دھیِرءُ پ٘ربھکءُ॥
دھیرؤ۔ تحمل۔ سکون۔
میرے دل کو الہٰی باتوں کے سننے سے دل کو تسکین حاسل ہوتی ہے

ਜੀਅ ਪ੍ਰਾਨ ਮਨੁ ਤਨੁ ਸਭੁ ਅਰਪਉ ਨੀਰਉ ਪੇਖਿ ਪ੍ਰਭ ਕਉ ਨੀਰਉ ॥੧॥
jee-a paraan man tan sabh arpa-o neera-o paykh parabh ka-o neera-o. ||1||
Beholding God very near, I dedicate my soul, my breath of life, my mind, body and everything to Him. ||1|| ਹੇ ਭਾਈ! ਪ੍ਰਭੂ ਨੂੰ ਹਰ ਵੇਲੇ ਆਪਣੇ ਨੇੜੇ ਵੇਖ ਵੇਖ ਕੇ ਮੈਂ ਆਪਣੀ ਜਿੰਦ-ਪ੍ਰਾਣ, ਆਪਣਾ ਮਨ ਤਨ ਸਭ ਕੁਝ ਉਸ ਦੀ ਭੇਟ ਕਰਦਾ ਰਹਿੰਦਾ ਹਾਂ l
جیِء پ٘رانمنُ تنُ سبھُ ارپءُ نیِرءُ پیکھِ پ٘ربھکءُنیِرءُ॥
جیئہ ۔ پران۔ من تن۔ دل وجان اور زندگی۔ ارپؤ۔ بھینٹ کردوں۔ نیرؤپیکھ پرھ کو ۔ خدا کو نزدیک دیکھ کر
دل و جان اور جسم غرض یہ کہ سب کچھ اس کی بھینٹ چڑھادو ں اور خدا کو نزدیک سے دیکھ لوں دیدار پالوں
ਬੇਸੁਮਾਰ ਬੇਅੰਤੁ ਬਡ ਦਾਤਾ ਮਨਹਿ ਗਹੀਰਉ ਪੇਖਿ ਪ੍ਰਭ ਕਉ ॥੨॥
baysumaar bay-ant bad daataa maneh gaheera-o paykh parabh ka-o. ||2||
Beholding the infinite and the great benefactor everywhere, I enshrine Him in my heart.||2|| ਹੇ ਭਾਈ! ਉਹ ਪ੍ਰਭੂ ਵੱਡਾ ਦਾਤਾ ਹੈ, ਬੇਅੰਤ ਹੈ, ਉਸ ਦੇ ਗੁਣਾਂ ਦਾ ਲੇਖਾ ਨਹੀਂ ਹੋ ਸਕਦਾ। ਉਸ ਪ੍ਰਭੂ ਨੂੰ ਹਰ ਥਾਂ ਵੇਖ ਕੇ ਮੈਂ ਉਸ ਨੂੰ ਆਪਣੇ ਮਨ ਵਿਚ ਟਿਕਾਈ ਰੱਖਦਾ ਹਾਂ l
بیسُمار بیئنّتُ بڈ داتا منہِ گہیِرءُ پیکھِ پ٘ربھکءُ॥
مینہگہیرؤ۔۔ دلکی گہرائی میں
خدا بیمشار بھاری نعمتیں عطا کرنے والا بھاریسخیہے اسکے دیدار سے دل کو بھاری تکسین حاصلہوتی ہے

ਜੋ ਚਾਹਉ ਸੋਈ ਸੋਈ ਪਾਵਉ ਆਸਾ ਮਨਸਾ ਪੂਰਉ ਜਪਿ ਪ੍ਰਭ ਕਉ ॥੩॥
jo chaaha-o so-ee so-ee paava-o aasaa mansaa poora-o jap parabh ka-o. ||3||
I receive from God whatever I wish. My hopes and desires are fulfilled by lovingly remembering God. ||3|| ਹੇ ਭਾਈ! ਮੈਂ ਜੇਹੜੀ ਜੇਹੜੀ ਚੀਜ਼ ਚਾਹੁੰਦਾ ਹਾਂ, ਉਹੀ ਉਹੀ ਉਸ ਪ੍ਰਭੂ ਪਾਸੋਂ ਪ੍ਰਾਪਤ ਕਰ ਲੈਂਦਾ ਹਾਂ। ਪ੍ਰਭੂ ਦੇ ਨਾਮ ਨੂੰ ਜਪ ਜਪ ਕੇ ਮੈਂ ਆਪਣੀ ਹਰੇਕ ਆਸ ਹਰੇਕ ਮੁਰਾਦ ਉਸ ਦੇ ਦਰ ਤੋਂ ਪੂਰੀ ਕਰ ਲੈਂਦਾ ਹਾਂ l
جو چاہءُ سوئیِ سوئیِ پاۄءُآسامنساپوُرءُجپِپ٘ربھکءُ
آسا۔ امید۔ منسا۔ ارادے ۔ پورو۔ پوری کرلوں
جو چاہتا ہوں وہی ملتاہے اورمیری امید یں اور ارادے مکمل ہوتے ہیں اس کی یادوریاض سے

ਗੁਰ ਪ੍ਰਸਾਦਿ ਨਾਨਕ ਮਨਿ ਵਸਿਆ ਦੂਖਿ ਨ ਕਬਹੂ ਝੂਰਉ ਬੁਝਿ ਪ੍ਰਭ ਕਉ ॥੪॥੨॥੩॥
gur parsaad nanak man vasi-aa dookh na kabhoo jhoora-o bujh parabh ka-o. ||4||2||3||
O’ Nanak, God dwells in my heart; and having realized Him through the Guru’s Grace. I never grieve now. ||4||2||3|| ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਪ੍ਰਭੂ ਮੇਰੇ ਮਨ ਵਿਚ ਆ ਵੱਸਿਆ ਹੈ, ਹੁਣ ਮੈਂ ਪ੍ਰਭੂ ਨੂੰ ਸਮਝ ਕੇ ਕਿਸੇ ਭੀ ਦੁੱਖ ਵਿਚ ਚਿੰਤਾਤੁਰ ਨਹੀਂ ਹੁੰਦਾ l
گُر پ٘رسادِنانکمنِ ۄسِیادوُکھِن کبہوُ جھوُرءُ بُجھِ پ٘ربھکءُ
گرپرساد۔ رحمت مرشد سے ۔ دوکھ نہ کہو جھورؤ۔ عذابمیں کبھی نہی پچھاؤں
اے نانک۔ رحمت مرشد سے میرے دلمیں بس گیا اور اسے سمجھنے سے نہ عذآب آتا ہے نہ کبھی افسوس ہوتاہے ۔

ਜੈਤਸਰੀ ਮਹਲਾ ੫ ॥
jaitsaree mehlaa 5.
Raag Jaitsri, Fifth Guru:
جیَتسری محلا 5॥
ਲੋੜੀਦੜਾ ਸਾਜਨੁ ਮੇਰਾ ॥
lorheedarhaa saajan mayraa.
Such is my beloved God, whom everybody wants to meet. ਹੇ ਭਾਈ! ਮੇਰਾ ਸੱਜਣ ਪ੍ਰਭੂ ਐਸਾ ਹੈ ਜਿਸ ਨੂੰ ਹਰੇਕ ਜੀਵ ਮਿਲਣਾ ਚਾਹੁੰਦਾ ਹੈ।
لوڑیِدڑا ساجنُ میرا ॥
لوڑیدڑ۔ ضرورت ہے ۔ ساجن۔ دوست
میرے دوست خدا سے ملاپ کی ہر دلمیں خواہش ہے

ਘਰਿ ਘਰਿ ਮੰਗਲ ਗਾਵਹੁ ਨੀਕੇ ਘਟਿ ਘਟਿ ਤਿਸਹਿ ਬਸੇਰਾ ॥੧॥ ਰਹਾਉ ॥
ghar ghar mangal gaavhu neekay ghat ghat tiseh basayraa. ||1|| rahaa-o.
Sing the sublime songs of His praises using all your faculties; He dwells in each and every heart. ||1||Pause|| ਹੇ ਭਾਈ! ਹਰੇਕ ਗਿਆਨ-ਇੰਦ੍ਰੇ ਦੀ ਰਾਹੀਂ ਉਸ ਦੀ ਸਿਫ਼ਤ-ਸਾਲਾਹ ਦੇ ਸੋਹਣੇ ਗੀਤ ਗਾਇਆ ਕਰੋ। ਹਰੇਕ ਸਰੀਰ ਵਿਚ ਉਸ ਦਾ ਹੀ ਨਿਵਾਸ ਹੈ l
گھرِ گھرِ منّگل گاۄہُنیِکےگھٹِ گھٹِ تِسہ ِبسیرا॥
۔ منگل۔خشی۔ نیکے ۔ اچھے ۔ گھٹگھٹ۔ ہر دل میں۔ بسیرا۔ ٹھکانہ
ہر گھر میں خوشیو کے گیت اور ہر دل میں اسکا بسیرا یاٹحکانہ ہے
ਸੂਖਿ ਅਰਾਧਨੁ ਦੂਖਿ ਅਰਾਧਨੁ ਬਿਸਰੈ ਨ ਕਾਹੂ ਬੇਰਾ ॥
sookh araaDhan dookh araaDhan bisrai na kaahoo bayraa.
O’ my friends, lovingly meditate on God during good times and remember Him in bad times as well, so that we never forget Him. ਹੇ ਭਾਈ! ਸੁਖ ਵਿਚ ਭੀ ਅਤੇ ਦੁਖ ਵਿਚ ਭੀ ਉਸ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਉਹ ਕਿਸੇ ਭੀ ਵੇਲੇ ਸਾਨੂੰ ਨਾਹ ਭੁੱਲੇ।
سوُکھِ ارادھنُ دوُکھِ ارادھنُ بِسرےَ ن کاہوُ بیرا ॥
۔ ارادھن۔ یاد۔ گاہو بیرا۔ کبھی بھی ۔
۔ آرام و آسائش میں اور نہ عذاب و تکلیفات میں کبھی بھی نہ بھولے

ਨਾਮੁ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ ॥੧॥
naam japat kot soor ujaaraa binsai bharam anDhayraa. ||1||
By meditating on God’s Name, the darkness of worldly doubt is dispelled and the mind is enlightened as if it has been illuminated by thousands of Suns. ||1|| ਉਸ ਪਰਮਾਤਮਾ ਦਾ ਨਾਮ ਜਪਦਿਆਂ ਮਨੁੱਖ ਦੇ ਮਨ ਵਿਚ, ਮਾਨੋ ਕ੍ਰੋੜਾਂ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ, ਮਨ ਵਿਚੋ ਮਾਇਆ ਵਾਲੀ ਭਟਕਣਾ ਮੁੱਕ ਜਾਂਦੀ ਹੈ, (ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ ਦੂਰ ਹੋ ਜਾਂਦਾ ਹੈ l
نامُ جپت کوٹِ سوُر اُجارا بِنسےَ بھرمُ انّدھیرا ॥੧॥
۔ نام جپت۔ الہٰینام سچ حق وحقیقت کی ادوریاض ۔ کوٹ سور۔ کروڑوں ۔ سورجوں اجیارا۔ روشنی۔ ونسے بھرم اندھیرا۔ شک و شبہات اور وہم و گمان کا اندھیرامتتا ہے ۔
۔ اسکے نام سچ حق وحقیقت کی یادوریاض سے کروڑوں سورجوں جتنی روشنی سے انسانی ذہن دل و دماغ روشن ہو جاتا ہے اور وہم و گمان دلکی بھٹکن بے سمجھی ار جہالت ختم ہوجاتی ہے

ਥਾਨਿ ਥਨੰਤਰਿ ਸਭਨੀ ਜਾਈ ਜੋ ਦੀਸੈ ਸੋ ਤੇਰਾ ॥
thaan thanantar sabhnee jaa-ee jo deesai so tayraa.
O’ God, You pervade in all the spaces and interspaces, everywhere, whatever we see is Your creation. ਹੇ ਪ੍ਰਭੂ, ਹਰੇਕ ਥਾਂ ਵਿਚ, ਸਭਨਾਂ ਥਾਵਾਂ ਵਿਚ ਤੂੰ ਵੱਸ ਰਿਹਾ ਹੈਂ ਜੋ ਕੁਝ ਦਿੱਸ ਰਿਹਾ ਹੈ, ਉਹ ਸਭ ਕੁਝ ਤੇਰਾ ਹੀ ਸਰੂਪ ਹੈ।
تھانِ تھننّترِ سبھنیِ جائیِ جو دیِسےَ سو تیرا ॥
تھان تھننتر۔ ہرجگہ۔
کل عالم میں ہرجگہ جو بھی نظرآرہا ہے تیرا ہے تیری ملکیت ہے

ਸੰਤਸੰਗਿ ਪਾਵੈ ਜੋ ਨਾਨਕ ਤਿਸੁ ਬਹੁਰਿ ਨ ਹੋਈ ਹੈ ਫੇਰਾ ॥੨॥੩॥੪॥
satsang paavai jo naanak tis bahur na ho-ee hai fayraa. ||2||3||4||
O’ Nanak, one who realizes You in the company of the saints doesn’t go through the rounds of birth and death again. ||2||3||4|| ਹੇ ਨਾਨਕ! ਸਾਧ ਸੰਗਤਿ ਵਿਚ ਰਹਿ ਕੇ ਜੇਹੜਾ ਮਨੁੱਖ ਤੈਨੂੰ ਲੱਭ ਲੈਂਦਾ ਹੈ ਉਸ ਨੂੰ ਮੁੜ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ l
سنّتسنّگِ پاۄےَجونانکتِسُبہُرِنہوئیِہےَپھیرا
ست سنگ۔ صحبت و قربت پاکدامن ۔ حائی ۔ جگہ تس۔ اسے ۔ بہور۔ دوبار
اے نانک۔۔ جسے خدا رسیدہ پاکدامن روحانی واخلاقی رہبروں کی صحبت و قربت حاصل ہوجائے اسے تناسخ میں نہیں آنا پڑتا ۔