Urdu-Raw-Page-679

ਧਨਾਸਰੀ ਮਹਲਾ ੫ ਘਰੁ ੭
Dhanaasree mehlaa 5 ghar 7
Raag Dhanasri, Fifth Guru, Seventh Beat:
دھناسریِ مہلا ੫ گھرُ ੭
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُر پ٘رسادِ॥
ایک ابدی خدا جو گرو کے فضل سے معلوم ہوا

ਹਰਿ ਏਕੁ ਸਿਮਰਿ ਏਕੁ ਸਿਮਰਿ ਏਕੁ ਸਿਮਰਿ ਪਿਆਰੇ ॥
har ayk simar ayk simar ayk simar pi-aaray.
O’ my dear friend, always remember the One God with loving devotion. ਹੇ ਪਿਆਰੇ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਿਆ ਕਰ।
ہرِ ایکُ سِمرِ ایکُ سِمرِ ایکُ سِمرِ پِیارے ॥
سمر۔ یاد کر۔ کل۔ عذاب
اے میرے پیارے ہمیشہ یاد خدا کو کیا کر ۔

ਕਲਿ ਕਲੇਸ ਲੋਭ ਮੋਹ ਮਹਾ ਭਉਜਲੁ ਤਾਰੇ ॥ ਰਹਾਉ ॥
kal kalays lobh moh mahaa bha-ojal taaray. rahaa-o.
He would save you and ferry you across the dreadful worldly ocean full of strifes, sufferings, greed and emotional attachments. ||Pause|| ਉਹ ਤੈਨੂੰ ਲੜਾਈਆਂ, ਦੁੱਖਾਂ, ਲਾਲਚ ਅਤੇ ਸੰਸਾਰੀ ਲਗਨ ਦੇ ਪਰਮ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲਵੇਗਾ ॥ਰਹਾਉ॥
کلِ کلیس لوبھ موہ مہا بھئُجلُ تارے ॥ رہاءُ ॥
۔ کللیس ۔ جھگڑے ۔ بھوجل۔ خوفناک سمندر۔ رہاؤ۔
تاکہ تیرا عذاب اور جھگرے لالچ و دنیاوی محبت اور زندگی کے خوفناک سمندر کو عبور کرنے اورمٹائے خدا۔ ہاؤ ۔

ਸਾਸਿ ਸਾਸਿ ਨਿਮਖ ਨਿਮਖ ਦਿਨਸੁ ਰੈਨਿ ਚਿਤਾਰੇ ॥
saas saas nimakh nimakh dinas rain chitaaray.
Always remember and adore God with every breath and at every moment. ਦਿਨ ਰਾਤ ਛਿਨ ਛਿਨ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਨਾਮ ਚੇਤੇ ਕਰਦਾ ਰਹੁ।
ساسِ ساسِ نِمکھ نِمکھ دِنسُ ریَنِ چِتارے ॥
نمکھ ۔ آنکھ جھپکنے کے عرصے میں۔ دنس رین ۔ روز و شبد۔ دن رات۔ چتارے یاد کر۔
ہر سانس ہر پل ہر گھڑی ہر تھوڑے سے وقفے کے لئے روز و شب دن رات یاد خدا کو کر

ਸਾਧਸੰਗ ਜਪਿ ਨਿਸੰਗ ਮਨਿ ਨਿਧਾਨੁ ਧਾਰੇ ॥੧॥
saaDhsang jap nisang man niDhaan Dhaaray. ||1||
In the holy congregation, meditate on God’s Name without any hesitation and enshrine this treasure of Naam in your mind. ||1|| ਸਾਧ ਸੰਗਤਿ ਵਿਚ (ਬੈਠ ਕੇ) ਝਾਕਾ ਲਾਹ ਕੇ ਪਰਮਾਤਮਾ ਦਾ ਨਾਮ ਜਪਿਆ ਕਰ। ਇਹ ਨਾਮ-ਖ਼ਜ਼ਾਨਾ ਆਪਣੇ ਮਨ ਵਿਚ ਵਸਾਈ ਰੱਖ ॥੧॥
سادھسنّگ جپِ نِسنّگ منِ نِدھانُ دھارے ॥੧॥
سادھ سنگ۔ صحبت پاکدامن ۔ جپ تسنگ۔ بیخوف ہوکر ۔ یادوریاض کر ۔ اور اس خزانے کو دلمیں بسا۔ من ندھان۔ دھارے (1
اور بیخوف ہوکر سادھ کی صحبت و قربت اور ساتھ ہوکر یاد وریآض کر اور اس خزانے کو دل میں بسا (1)

ਚਰਨ ਕਮਲ ਨਮਸਕਾਰ ਗੁਨ ਗੋਬਿਦ ਬੀਚਾਰੇ ॥
charan kamal namaskaar gun gobid beechaaray.
Obediently follow the Guru’s teachings and reflect on God’s virtues ਗੁਰੂ ਦੇ ਕੋਮਲ ਚਰਨਾਂ ਉਤੇ ਆਪਣਾ ਸਿਰ ਨਿਵਾਈ ਰੱਖ। ਗੋਬਿੰਦ ਦੇ ਗੁਣ ਆਪਣੇ ਸੋਚ-ਮੰਡਲ ਵਿਚ ਵਸਾ।
چرن کمل نمسکار گُن گوبِد بیِچارے ॥
گمسکار۔ سجدہ کر ۔ سر جھکا ۔ گن گوبن وچارے ۔ الہٰی اوصاف کو سمجھ خیال کر
پائے پا ک پر سجدہ کر سرجھکا اور اوصاف الہٰی ذہن میں بسا ۔

ਸਾਧ ਜਨਾ ਕੀ ਰੇਨ ਨਾਨਕ ਮੰਗਲ ਸੂਖ ਸਧਾਰੇ ॥੨॥੧॥੩੧॥ saaDh janaa kee rayn naanak mangal sookh saDhaaray. ||2||1||31||
O’ Nanak, the humble service of the saints gives spiritual peace and happiness. ||2||1||31|| ਹੇ ਨਾਨਕ! ਸੰਤ ਜਨਾਂ ਦੇ ਚਰਨਾਂ ਦੀ ਧੂੜ ਆਤਮਕ ਖ਼ੁਸ਼ੀਆਂ ਤੇ ਆਤਮਕ ਆਨੰਦ ਦੇਂਦੀ ਹੈ ॥੨॥੧॥੩੧॥
سادھ جنا کیِ رین نانک منّگل سوُکھ سدھارے
سادھ جان کی رین ۔ خاک پاکدامناں ۔ منگل خوشی۔ سوکھ ۔ آرام و آسائش ۔سدھارے ۔ سنوارتی ہے ۔
اے نانک۔ خاک پائے پاکدامناں خوشیاں اور روحانی سکون دیتی ہے ۔

ਧਨਾਸਰੀ ਮਹਲਾ ੫ ਘਰੁ ੮ ਦੁਪਦੇ
Dhanaasree mehlaa 5 ghar 8 dupday
Raag Dhanasri, Fifth Guru, Eighth beat, Du-Padas:
دھناسریِ مہلا ੫ گھرُ ੮ دُپدے
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُر پ٘رسادِ॥
ایک ابدی خدا جو گرو کے فضل سے معلوم ہوا

ਸਿਮਰਉ ਸਿਮਰਿ ਸਿਮਰਿ ਸੁਖ ਪਾਵਉ ਸਾਸਿ ਸਾਸਿ ਸਮਾਲੇ ॥
simra-o simar simar sukh paava-o saas saas samaalay.
I remember and adore God with every breath and by doing so I receive celestial peace. ਪ੍ਰਭੂ ਦੇ ਨਾਮ ਨੂੰ ਮੈਂ ਹਰੇਕ ਸਾਹ ਦੇ ਨਾਲ ਹਿਰਦੇ ਵਿਚ ਵਸਾ ਕੇ ਸਿਮਰਦਾ ਹਾਂ, ਤੇ, ਸਿਮਰ ਸਿਮਰ ਕੇ ਆਤਮਕ ਆਨੰਦ ਪ੍ਰਾਪਤ ਕਰਦਾ ਹਾਂ।
سِمرءُ سِمرِ سِمرِ سُکھ پاۄءُساسِساسِسمالے॥
سمرؤ۔ یاد کرتا ہوں۔ پاوؤ۔ پاتاہوں۔ سمالے ۔ بسا کے ۔
میں ہر سانس کے ساتھ خدا کو یاد اور سجدہ کرتا ہوں اور اسی طرح مجھے آسمانی سکون ملتا ہے۔

ਇਹ ਲੋਕਿ ਪਰਲੋਕਿ ਸੰਗਿ ਸਹਾਈ ਜਤ ਕਤ ਮੋਹਿ ਰਖਵਾਲੇ ॥੧॥
ih lok parlok sang sahaa-ee jat kat mohi rakhvaalay. ||1||
In this and in the world beyond, God is with me as my help and support; He is my savior everywhere. ||1|| ਇਸ ਲੋਕ ਵਿਚ ਤੇ ਪਰਲੋਕ ਵਿਚ ਪ੍ਰਭੂ ਮੇਰੇ ਨਾਲ ਮੇਰਾ ਮਦਦਗਾਰ ਹੈ, ਹਰ ਥਾਂ ਮੇਰਾ ਰਾਖਾ ਹੈ ॥੧॥
اِہ لوکِ پرلوکِ سنّگ سہائیِ جت کت موہِ رکھۄالے॥੧॥
سنگ سہائی۔ ساتھی و مددگار۔ جت کت۔ ہرجگہ۔ رکھوالے ۔ حفاظت کرتا ہے (1)
اس میں اور اس سے آگے کی دنیا میں ، خدا میری مدد کے طور پر میرے ساتھ ہے۔ وہ ہر جگہ میرا نجات دہندہ ہے
ਗੁਰ ਕਾ ਬਚਨੁ ਬਸੈ ਜੀਅ ਨਾਲੇ ॥
gur kaa bachan basai jee-a naalay.
The Guru’s divine word of God’s praises is always enshrined in my heart. (ਪਰਮਾਤਮਾ ਦੀ ਸਿਫ਼ਤ-ਸਾਲਾਹ ਨਾਲ ਭਰਪੂਰ) ਗੁਰੂ ਦਾ ਸ਼ਬਦ ਮੇਰੀ ਜਿੰਦ ਦੇ ਨਾਲ ਵੱਸਦਾ ਹੈ।
گُر کا بچنُ بسےَ جیِء نالے ॥
گرکا بچن۔ کلام مرشد۔ بسے جیئہ نالے ۔ روح وذہن میں بیٹھے یا بسے ۔
کلام مرشد میرے ذہن روح اور دل و دماغ میں بسے

ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ ॥੧॥ ਰਹਾਉ ॥
jal nahee doobai taskar nahee layvai bhaahi na saakai jaalay. ||1|| rahaa-o.
The wealth Naam does not sink in water; thieves cannot steal it, and fire cannot burn it. ||1||Pause|| ਪ੍ਰਭੂ ਦਾ ਨਾਮ ਇਕ ਐਸਾ ਧਨ ਹੈ, ਜੇਹੜਾ ਪਾਣੀ ਵਿਚ ਡੁੱਬਦਾ ਨਹੀਂ, ਜਿਸ ਨੂੰ ਚੋਰ ਚੁਰਾ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ ॥੧॥ ਰਹਾਉ ॥
جلِ نہیِ ڈوُبےَ تسکرُ نہیِ لیۄےَبھاہِنساکےَجالے॥੧॥ رہاءُ ॥
تسکر ۔ چور۔ لٹیرا۔ بھاہے ۔ آگ۔ رہاؤ۔
لٹیرا لوٹ نہیں سکتا اور آگ جلا نہیں سکتی ۔ رہاؤ۔

ਨਿਰਧਨ ਕਉ ਧਨੁ ਅੰਧੁਲੇ ਕਉ ਟਿਕ ਮਾਤ ਦੂਧੁ ਜੈਸੇ ਬਾਲੇ ॥
nirDhan ka-o Dhan anDhulay ka-o tik maat dooDh jaisay baalay.
God’s Name is like wealth to the poor, a cane for the blind and mother’s milk for the infant. ਪ੍ਰਭੂ ਦਾ ਨਾਮ ਕੰਗਾਲ ਵਾਸਤੇ ਧਨ ਹੈ, ਅੰਨ੍ਹੇ ਵਾਸਤੇ ਡੰਗੋਰੀ ਹੈ ਅਤੇ ਬੱਚੇ ਵਾਸਤੇ ਮਾਂ ਦਾ ਦੁੱਧ l
نِردھن کءُ دھنُ انّدھُلے کءُ ٹِک مات دوُدھُ جیَسے بالے ॥
نردھن۔ کنگال۔ اندھلے ۔ اندھے ۔ ٹک۔ ٹیک۔ آسرا۔ باے ۔ بچے ۔
یہ غریب کنگال کے لئے سرمایہ اندھےکے لئے آسرا ڈنگوری بچےکے لئے ماں کا دودھ ہے ۔

ਸਾਗਰ ਮਹਿ ਬੋਹਿਥੁ ਪਾਇਓ ਹਰਿ ਨਾਨਕ ਕਰੀ ਕ੍ਰਿਪਾ ਕਿਰਪਾਲੇ ॥੨॥੧॥੩੨॥
saagar meh bohith paa-i-o har naanak karee kirpaa kirpaalay. ||2||1||32||
O’ Nanak, on whom the merciful God bestowed mercy, received Naam which is like a ship in this worldly ocean of vices. ||2||1||32|| ਹੇ ਨਾਨਕ! ਜਿਸ ਮਨੁੱਖ ਉਤੇ ਕਿਰਪਾਲ ਪ੍ਰਭੂ ਨੇ ਕਿਰਪਾ ਕੀਤੀ, ਉਸ ਨੂੰ (ਇਹ ਨਾਮ) ਮਿਲ ਗਿਆ (ਜੋ) ਸਮੁੰਦਰ ਵਿਚ ਜਹਾਜ਼ ਹੈ ॥੨॥੧॥੩੨॥
ساگر مہِ بوہِتھُ پائِئو ہرِ نانک کریِ ک٘رِپاکِرپالے॥੨॥੧॥੩੨॥
ساگر۔ سمندر۔ بوہتھ۔ جہاز۔ کرپاے ۔ رحمان الرحیم۔ مہربان۔
اے نانک۔ جس پر خدا نے کرم وعنایت فرمائی اسکے لئے ایسے ہے جیسے سمندر میں بحری جہاز۔

ਧਨਾਸਰੀ ਮਹਲਾ ੫ ॥
Dhanaasree mehlaa 5.
Raag Dhanasri, Fifth Guru:
دھناسریِ مہلا ੫॥

ਭਏ ਕ੍ਰਿਪਾਲ ਦਇਆਲ ਗੋਬਿੰਦਾ ਅੰਮ੍ਰਿਤੁ ਰਿਦੈ ਸਿੰਚਾਈ ॥
bha-ay kirpaal da-i-aal gobindaa amrit ridai sinchaa-ee.
Those on whom the merciful God of the universe became kind, the ambrosial nectar of Naam got permeated in their hearts. ਜਿਨਾਂ ਉਤੇ ਦਇਆਵਾਨ ਸ੍ਰਿਸ਼ਟੀ ਦਾ ਸੁਆਮੀ ਮਿਹਰਵਾਨ ਹੋ ਗਿਆ ਹੈ, ਉਹਨਾਂ ਦੇ ਹਿਰਦੇ ਵਿੱਚ ਨਾਮ-ਅੰਮ੍ਰਿਤ ਰਮ ਗਿਆ ਹੈ
بھۓک٘رِپالدئِیالگوبِنّداانّم٘رِتُ رِدےَسِنّچائیِ॥
گوبندا۔ مانک۔ زمین۔ انمرت۔ آب حیات۔ روے ۔ دل میں۔ سچائی۔ آبپاشی ۔ روحانیت و روحانی طرز زندگی جو آبحیات ہے دل وذہن کو ترتر مراد مکمل طورپر دل میں بسائیا
مالک عالم مہربان ہوئے آب حیات سے دل کی آبپاشی کی ۔

ਨਵ ਨਿਧਿ ਰਿਧਿ ਸਿਧਿ ਹਰਿ ਲਾਗਿ ਰਹੀ ਜਨ ਪਾਈ ॥੧॥
nav niDh riDh siDh har laag rahee jan paa-ee. ||1||
The nine treasures of the world and the miraculous powers are always at the service of God’s devotees, as if these are under their feet. ||1|| ਧਰਤੀ ਦੇ ਸਾਰੇ ਨੌ ਖ਼ਜ਼ਾਨੇ, ਸਾਰੀਆਂ ਕਰਾਮਾਤੀ ਤਾਕਤਾਂ, ਸੰਤ ਜਨਾਂ ਦੇ ਪੈਰਾਂ ਵਿਚ ਟਿਕੀਆਂ ਰਹਿੰਦੀਆਂ ਹਨ ॥੧॥
نۄنِدھِ رِدھِ سِدھِہرِلاگِرہیِ جن پائیِ॥੧॥
لو ندھ ۔نوخزانے ۔ ردھ سدھ۔ کراماتی یا معجزے ۔ لاگ ہے ۔ جن پائی۔ خادمان خدا کےپاؤں چومتے ہیں (1)
دنیاوی نو خزانے معجزے کرنےکی طاقت روحانی رہنماؤں ولی اللہ وسنتوں کے پاوں پڑے رہتے ہیں۔ جس کی یادوریاض فرشتہ محبت کا خوف مٹ جاتا ہے (1)

ਸੰਤਨ ਕਉ ਅਨਦੁ ਸਗਲ ਹੀ ਜਾਈ ॥
santan ka-o anad sagal hee jaa-ee.
The saints feel a sense of peace and bliss at all places. ਸੰਤ ਜਨਾਂ ਨੂੰ ਸਭਨੀਂ ਥਾਈਂ ਆਤਮਕ ਆਨੰਦ ਬਣਿਆ ਰਹਿੰਦਾ ਹੈ।
سنّتن کءُ اندُ سگل ہیِ جائیِ ॥
سگل سارے ۔ جائی ۔ جگہ ۔
دوحانی رہنما ولی اللہ سنت ہر جگہ خوشیاں اور سکون پاتے ہیں۔

ਗ੍ਰਿਹਿ ਬਾਹਰਿ ਠਾਕੁਰੁ ਭਗਤਨ ਕਾ ਰਵਿ ਰਹਿਆ ਸ੍ਰਬ ਠਾਈ ॥੧॥ ਰਹਾਉ ॥
garihi baahar thaakur bhagtan kaa rav rahi-aa sarab thaa-ee. ||1|| rahaa-o.
The devotees experience God, their savior, pervading everywhere. ||1||Pause|| ਭਗਤਾਂ ਨੂੰ ਭਗਤਾਂ ਦਾ ਰਾਖਾ ਪ੍ਰਭੂ ਘਰ ਵਿਚ, ਘਰੋਂ ਬਾਹਰ ਸਭਨੀਂ ਥਾਈਂ ਵੱਸਦਾ ਦਿੱਸਦਾ ਹੈ ॥੧॥ ਰਹਾਉ ॥
گ٘رِہِباہرِٹھاکُرُبھگتنکارۄِرہِیاس٘ربٹھائیِ॥੧॥ رہاءُ ॥
رورہیا۔ بستا ہے ۔ رہاؤ۔
گھر باہر خدا اپنے پیارون کا ہے جو ہر جگہ بستا ہے (1) رہاؤ۔

ਤਾ ਕਉ ਕੋਇ ਨ ਪਹੁਚਨਹਾਰਾ ਜਾ ਕੈ ਅੰਗਿ ਗੁਸਾਈ ॥
taa ka-o ko-ay na pahuchanhaaraa jaa kai ang gusaa-ee.
No one can equal that person who has God Himself on his side. ਹੇ ਭਾਈ! ਜਿਸ ਮਨੁੱਖ ਦੇ ਪੱਖ ਵਿਚ ਪਰਮਾਤਮਾ ਆਪ ਹੁੰਦਾ ਹੈ, ਉਸ ਮਨੁੱਖ ਦੀ ਕੋਈ ਹੋਰ ਮਨੁੱਖ ਬਰਾਬਰੀ ਨਹੀਂ ਕਰ ਸਕਦਾ।
تا کءُ کوءِ ن پہُچنہارا جا کےَ انّگِ گُسائیِ ॥
پہنچنہارا۔ برابری۔ انگ گواسائیں۔ جس کا ساتھی خدا۔
جا سکا ساتھی ہو خود خدا اسکی برابری کیا کوئی کرسکتا ہے ۔
ਜਮ ਕੀ ਤ੍ਰਾਸ ਮਿਟੈ ਜਿਸੁ ਸਿਮਰਤ ਨਾਨਕ ਨਾਮੁ ਧਿਆਈ ॥੨॥੨॥੩੩॥
jam kee taraas mitai jis simrat naanak naam Dhi-aa-ee. ||2||2||33||

O’ Nanak, meditate on the Name of God, remembering whom even the fear of death ends. ||2||2||33|| ਹੇ ਨਾਨਕ! ਜਿਸ ਪਰਮਾਤਮਾ ਦਾ ਨਾਮ ਸਿਮਰਦਿਆਂ ਮੌਤ ਦਾ ਸਹਮ ਮੁੱਕ ਜਾਂਦਾ ਹੈ, ਤੂੰ ਭੀ ਉਸ ਦਾ ਨਾਮ ਸਿਮਰਿਆ ਕਰ ॥੨॥੨॥੩੩॥
جم کیِ ت٘راسمِٹےَجِسُسِمرتنانکنامُدھِیائیِ
جسمکا تراس۔ فرشتہموتکا خوف۔ نامدھیائی ۔ سچ اورحقیقت دھیان لگائیں
اےنانک اسکا نام یاد کیا کرؤ۔ جس سے موت کا خوف ختم ہو جاتا ہے

ਧਨਾਸਰੀ ਮਹਲਾ ੫ ॥
Dhanaasree mehlaa 5.
Raag Dhanasri, Fifth Gurul:
دھناسریِ مہلا ੫॥

ਦਰਬਵੰਤੁ ਦਰਬੁ ਦੇਖਿ ਗਰਬੈ ਭੂਮਵੰਤੁ ਅਭਿਮਾਨੀ ॥
darabvant darab daykh garbai bhoomvant abhimaanee.
A wealthy person feels egoistic upon seeing his wealth, and a landlord becomes arrogant because of his land. ਧਨੀ ਮਨੁੱਖ ਧਨ ਨੂੰ ਵੇਖ ਕੇ ਅਹੰਕਾਰ ਕਰਨ ਲੱਗ ਪੈਂਦਾ ਹੈ। ਜ਼ਿਮੀਂ ਦਾ ਮਾਲਕ (ਆਪਣੀ ਜ਼ਿਮੀਂ ਵੇਖ ਕੇ) ਅਹੰਕਾਰੀ ਹੋ ਜਾਂਦਾ ਹੈ।
دربۄنّتُ دربُدیکھِگربےَبھوُمۄنّتُابھِمانیِ॥
دربھ ونت۔ سرمایہ دار ۔ گربھے ۔ غرور و تکبر کرتا ہے ۔ بھوم ونت۔ زمیندار۔ ابھیمانی ۔ تکبر۔ مغرور۔ سگل۔
سرمایہ دار اپنے سرمایہ کو دیکھ رک اس پر ناز کرتا ہے اور زمیندار اپنی مزین پر فخر کرتا ہے

ਰਾਜਾ ਜਾਨੈ ਸਗਲ ਰਾਜੁ ਹਮਰਾ ਤਿਉ ਹਰਿ ਜਨ ਟੇਕ ਸੁਆਮੀ ॥੧॥
raajaa jaanai sagal raaj hamraa ti-o har jan tayk su-aamee. ||1||
A king feels proud knowing that the entire kingdom is his; similarly God’s devotee feels proud of the support of his Master-God ||1|| ਰਾਜਾ ਸਮਝਦਾ ਹੈ ਸਾਰਾ ਦੇਸ ਮੇਰਾ ਹੀ ਰਾਜ ਹੈ (ਰਾਜੇ ਨੂੰ ਰਾਜ ਦਾ ਸਹਾਰਾ ਹੈ। ਇਸੇ ਤਰ੍ਹਾਂ ਪ੍ਰਭੂ ਦੇ ਸੇਵਕ ਨੂੰ ਮਾਲਕ-ਪ੍ਰਭੂ ਦਾ ਆਸਰਾ ਹੈ ॥੧॥
راجا جانےَ سگل راجُ ہمرا تِءُ ہرِ جن ٹیک سُیامیِ ॥੧॥
راج۔ ساری ریاست ۔ ہرجن۔ خادم خدا۔ ٹیک سوامی ۔ خدا کا آسرا (1)
اور حکمران اپنی حکومت اور سلطت پر ناز فخر ار غرورکرتا ہے ایسے ہی الہٰی خدمتار کو خدا پر بھروسا و آصرا ہے (1)

ਜੇ ਕੋਊ ਅਪੁਨੀ ਓਟ ਸਮਾਰੈ ॥
jay ko-oo apunee ot samaarai.
If one enshrine God, the real support, in his mind, ਜੇ ਕੋਈ ਮਨੁੱਖ ਆਪਣੀ ਅਸਲੀ ਓਟ (ਪਰਮਾਤਮਾ) ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖੇ,
جے کوئوُ اپُنیِ اوٹ سمارےَ ॥
اوٹ۔ آسرا۔ سمارے ۔ یاد کرتے ۔تیاگ۔ چھوڑ کر۔ اک ۔ واحد۔ آسرا ۔ آسرے
اگر کوئی اپنا آسرا و سہارا قائم رکھتا ہے
ਜੈਸਾ ਬਿਤੁ ਤੈਸਾ ਹੋਇ ਵਰਤੈ ਅਪੁਨਾ ਬਲੁ ਨਹੀ ਹਾਰੈ ॥੧॥ ਰਹਾਉ ॥
jaisaa bit taisaa ho-ay vartai apunaa bal nahee haarai. ||1|| rahaa-o.
then he does not get discourged because he lives by his means and doesn’t become egoistic; and he doesn’t loose human values. ||1||Pause|| ਤਾਂ ਉਹ (ਅਹੰਕਾਰ ਆਦਿਕ ਦੇ ਮੁਕਾਬਲੇ ਤੇ) ਆਪਣਾ ਹੌਸਲਾ ਨਹੀਂ ਹਾਰਦਾ, (ਕਿਉਂਕਿ) ਉਹ ਮਨੁੱਖ ਆਪਣੇ ਵਿਤ ਅਨੁਸਾਰ ਵਰਤਦਾ ਹੈ (ਵਿਤੋਂ ਬਾਹਰਾ ਨਹੀਂ ਹੁੰਦਾ, ਅਹੰਕਾਰ ਵਿਚ ਨਹੀਂ ਆਉਂਦਾ, ਮਨੁੱਖਤਾ ਤੋਂ ਨਹੀਂ ਡਿੱਗਦਾ) ॥੧॥ ਰਹਾਉ ॥
جیَسا بِتُ تیَسا ہوءِ ۄرتےَاپُنابلُنہیِہارےَ॥੧॥ رہاءُ ॥
۔ انگریہہ۔ مہربانی۔ بیئے ۔ ہوئے۔ نرمل۔ پاک ۔ ۔
تو جیسی اس میں توفیق ہے ویسا ہی استعمال کرتا ہے اپنی طاقت ضائع نہیں کرتا گنوا اتا نہیں مراد ڈگمکاتا نہیں (1) رہاو۔

ਆਨ ਤਿਆਗਿ ਭਏ ਇਕ ਆਸਰ ਸਰਣਿ ਸਰਣਿ ਕਰਿ ਆਏ ॥
aan ti-aag bha-ay ik aasar saran saran kar aa-ay.
Abandoning all other supports, those who come to God’s refuge, while saying again and again, O’ God, we have come to Your refuge. ਜੇਹੜੇ ਮਨੁੱਖ ਹੋਰ ਸਾਰੇ ਆਸਰੇ ਛੱਡ ਕੇ ਇਕ ਪ੍ਰਭੂ ਦਾ ਆਸਰਾ ਰੱਖਣ ਵਾਲੇ ਬਣ ਜਾਂਦੇ ਹਨ, ਜੇਹੜੇ ਇਹ ਆਖ ਕੇ ਪ੍ਰਭੂ ਦੇ ਦਰ ਤੇ ਆ ਜਾਂਦੇ ਹਨ ਕਿ, ਹੇ ਪ੍ਰਭੂ! ਅਸੀਂ ਤੇਰੀ ਸਰਨ ਆਏ ਹਾਂ,
آن تِیاگِ بھۓاِکآسرسرنھِسرنھِکرِآۓ॥
رہنمائے روحانی (سنت) کی کرم وعنایت سے الہٰی حمدوچناہ سے اپنے دل پاک بنا لیتے ہیں۔

ਸੰਤ ਅਨੁਗ੍ਰਹ ਭਏ ਮਨ ਨਿਰਮਲ ਨਾਨਕ ਹਰਿ ਗੁਨ ਗਾਏ ॥੨॥੩॥੩੪॥
sant anugrah bha-ay man nirmal naanak har gun gaa-ay. ||2||3||34||
O’ Nanak, through the Guru’s grace, their mind becomes immaculate by singing God’s praises. ||2||3||34|| ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਗੁਣ ਗਾ ਗਾ ਕੇ ਉਹਨਾਂ ਦੇ ਮਨ ਪਵਿਤ੍ਰ ਹੋ ਜਾਂਦੇ ਹਨ ॥੨॥੩॥੩੪॥
سنّت انُگ٘رہبھۓمننِرمل نانک ہرِگُنگاۓ
ہرگن گائے ۔ الہٰی صفت صلاح سے
اے نانک جو تمام سہارے اور آسرے چھوڑ کر صرف خدا کو ہی اپنا آسر اور سہارا بن التے ہیں اور اسکی پناہ میں آجاتے ہیں۔

ਧਨਾਸਰੀ ਮਹਲਾ ੫ ॥
Dhanaasree mehlaa 5.
Raag Dhanasri, Fifth Guru:
دھناسریِ مہلا ੫॥

ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥
jaa ka-o har rang laago is jug meh so kahee-at hai sooraa.
In this world, he who is imbued with God’s love is called brave. ਇਸ ਜਗਤ ਵਿਚ ਉਹ ਮਨੁੱਖ ਸੂਰਮਾ ਆਖਿਆ ਜਾਂਦਾ ਹੈ ਜਿਸ ਨੂੰ ਪ੍ਰਭੂ ਦਾ ਪਿਆਰ ਲੱਗ ਗਿਆ ਹੈ।
جا کءُ ہرِ رنّگُ لاگو اِسُ جُگ مہِ سو کہیِئت ہےَ سوُرا ॥
ہر رنگ۔ الہٰی عشق۔ پیار پریم ہوگیا ۔ جگ ۔ زمانے میں۔ سورا۔ بہادر۔ فاتح۔
خادم خدا کی خدمت کرنی دل میں بستی ہے ۔ جسے خدا سے پیار ہوگیا وہ بہادر کہلاتا ہے

ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥੧॥
aatam jinai sagal vas taa kai jaa kaa satgur pooraa. ||1||
The one whose true Guru is perfect, conquers his mind and everything comes under his control. ||1|| ਜਿਸ ਦਾ ਸਤਿਗੁਰੁ ਪੂਰਾ ਹੈ ਉਹ ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਸਾਰੀ ਸ੍ਰਿਸ਼ਟੀ ਉਸ ਦੇ ਵੱਸ ਵਿਚ ਆ ਜਾਂਦੀ ਹੈ ॥੧॥
آتم جِنھےَ سگل ۄسِتاکےَجاکاستِگُرُپوُرا॥੧॥
آٹم ہے ۔ جس نے اپنی روح پر فتح حآصل کر لی ۔ سبگرپور۔ کامل مرشد (1) ۔
اس زمانے میں جسکا مرشد کامل ہو وہی دل کو زیر کرنا ہے اس پر فتح حآصل کرتا ہے ۔ سارا عالم اسکے زیر ہوجاتا ہے (1)

error: Content is protected !!