Urdu-Raw-Page-498

ਆਠ ਪਹਰ ਹਰਿ ਕੇ ਗੁਨ ਗਾਵੈ ਭਗਤਿ ਪ੍ਰੇਮ ਰਸਿ ਮਾਤਾ ॥
aath pahar har kay gun gaavai bhagat paraym ras maataa.
Absorbed in the love and devotional worship of God, he always sings His praises.
ਉਹ ਪਰਮਾਤਮਾ ਦੀ ਭਗਤੀ ਤੇ ਪਿਆਰ ਦੇ ਸੁਆਦ ਵਿਚ ਮਸਤ ਹੋ ਕੇ ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।
آٹھپہرہرِکےگُنگاۄےَبھگتِپ٘ریمرسِماتا॥
بھگت پریم ۔ الہٰی عشق کے گرویدہ ۔رس۔ لطف۔ مزہ۔ ماتا۔ محو۔ مست
جو ہر وقت الہٰی حمدوثناہ میں مصروف رہتا ہے اور الہٰی عشق کے لطف میں محو ومجذوب رہتا ہے

ਹਰਖ ਸੋਗ ਦੁਹੁ ਮਾਹਿ ਨਿਰਾਲਾ ਕਰਣੈਹਾਰੁ ਪਛਾਤਾ ॥੨॥
harakh sog duhu maahi niraalaa karnaihaar pachhaataa. ||2||
Both in happiness and sorrow he remains unaffected and recognizes the Creator-God. ||2||
ਉਹ ਖ਼ੁਸ਼ੀ ਤੇ ਗ਼ਮੀ ਦੋਹਾਂ ਤੋਂ ਨਿਰਲੇਪ ਰਹਿੰਦਾ ਹੈ, ਉਹ ਸਦਾ ਸਿਰਜਣਹਾਰ-ਪ੍ਰਭੂ ਨਾਲ ਸਾਂਝ ਪਾਈ ਰੱਖਦਾ ਹੈ ॥੨॥
ہرکھسوگدُہُماہِنِرالاکرنھیَہارُپچھاتا॥੨॥
۔ ہرکھ ۔ خوشی ۔ سوگ ۔ غمی ۔ نرالا۔ بیلاگ۔ کرنیہار۔ کرنے والا ۔ کار ساز ۔ کرتار
اور غمی اور خوشی میں یکساں دونوںحالتوں میں اس کے تاثر سے بیلاگ رہتا ہے اس نے کار ساز کرتار کو پہچان لیا (2)

ਜਿਸ ਕਾ ਸਾ ਤਿਨ ਹੀ ਰਖਿ ਲੀਆ ਸਗਲ ਜੁਗਤਿ ਬਣਿ ਆਈ ॥
jis kaa saa tin hee rakh lee-aa sagal jugat ban aa-ee.
That Master-God to whom he belongs has saved him from the worldly bonds and all his efforts became successful.
ਜਿਸ (ਮਾਲਕ) ਦਾ ਦਾਸ ਸੀ ਉਸ ਨੇ ਬਚਾ ਲਿਆ, ਅਤੇ ਸਭ ਜੁਗਤੀਆਂ ਕੰਮ ਆ ਗਈਆਂ
جِسکاساتِنہیِرکھِلیِیاسگلجُگتِبنھِآئیِ॥جس کا سا ۔ جس کی ملکیت میں۔ خادم ۔ تن ہی ۔ اسی نے ۔ سگل جگت ۔ تمام تر کیب ۔ طریقہ ۔
جس کا خادم انسان ہوتا ہے وہی اسے بچاتا ہے تمام ترکیبیں کام آئیں

ਕਹੁ ਨਾਨਕ ਪ੍ਰਭ ਪੁਰਖ ਦਇਆਲਾ ਕੀਮਤਿ ਕਹਣੁ ਨ ਜਾਈ ॥੩॥੧॥੯॥
kaho naanak parabh purakh da-i-aalaa keemat kahan na jaa-ee. ||3||1||9||
Nanak says, the all pervading God is always merciful to his devotees; His worth cannot be described. ||3||1||9||
ਨਾਨਕ ਆਖਦਾ ਹੈ-ਸਰਬ-ਵਿਆਪਕ ਪ੍ਰਭੂ ਜੀ ਆਪਣੇ ਸੇਵਕ ਉਤੇ ਸਦਾ ਦਇਆਵਾਨ ਰਹਿੰਦੇ ਹਨ ਪ੍ਰਭੂ ਦੀ ਦਇਆਲਤਾ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ ॥੩॥੧॥੯॥
کہُنانکپ٘ربھپُرکھدئِیالاکیِمتِکہنھُنجائیِ
۔ اے نانک۔ خدا کی عظمت اوصاف کی قیمت بیان سے باہر ہیں۔

ਗੂਜਰੀ ਮਹਲਾ ੫ ਦੁਪਦੇ ਘਰੁ ੨
goojree mehlaa 5 dupday ghar 2
Raag Goojaree, Fifth Guru, Du-Padas (two-lines), Second beat:

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستگر پرساد
ایک ابدی خدا جو گرو کے فضل سے محسوس ہوا

ਪਤਿਤ ਪਵਿਤ੍ਰ ਲੀਏ ਕਰਿ ਅਪੁਨੇ ਸਗਲ ਕਰਤ ਨਮਸਕਾਰੋ ॥
patit pavitar lee-ay kar apunay sagal karat namaskaaro.
God sanctifies the sinners and makes them His devotees; then all pay obeisance to them.
ਵਿਕਾਰਾਂ ਵਿਚ ਡਿੱਗੇ ਹੋਏ ਜਿਨ੍ਹਾਂ ਬੰਦਿਆਂ ਨੂੰ ਪਵਿਤ੍ਰ ਕਰ ਕੇ ਪ੍ਰਭੂ ਆਪਣੇ ਦਾਸ ਬਣਾ ਲੈਂਦਾ ਹੈ, ਸਾਰੀ ਲੁਕਾਈ ਉਹਨਾਂ ਅੱਗੇ ਸਿਰ ਨਿਵਾਂਦੀ ਹੈ।
پتِتپۄِت٘رلیِۓکرِاپُنےسگلکرتنمسکارو॥
پتت۔ اخلاق و انسانیت سے گرے ہوئے ۔ پوتر۔ پاک ۔نیک۔ با اخلاق۔ سگل ۔ سارے ۔ نمسکارے ۔ سر جھکاتے ہیں۔
خدا د اخلاق گناہگاروں کو پاک اور حقیقت پرستبنا لیتا ہے اور اپناتا ہے ۔ جسے تمام سر جھکاتے اور سجدے کرتے ہیں

ਬਰਨੁ ਜਾਤਿ ਕੋਊ ਪੂਛੈ ਨਾਹੀ ਬਾਛਹਿ ਚਰਨ ਰਵਾਰੋ ॥੧॥
baran jaat ko-oo poochhai naahee baachheh charan ravaaro. ||1||
No one asks about their ancestry and social status; instead, they yearn for their humble service. ||1||
ਕੋਈ ਨਹੀਂ ਪੁੱਛਦਾ ਉਹਨਾਂ ਦਾ ਵਰਨ ਕੇਹੜਾ ਹੈ ਉਹਨਾਂ ਦੀ ਜਾਤਿ ਕੇਹੜੀ ਹੈ। ਸਭ ਲੋਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਨ ॥੧॥
برنُجاتِکوئوُپوُچھےَناہیِباچھہِچرنرۄارو॥੧॥
برن جات۔ زات ۔ گوت۔ چھیہہ۔ چاہتے ہیں۔ چرن روارو۔ خاک پا۔ پاؤں کی دہو ل (1)
۔ ۔ ان کے ذات گوت کا کوئی خیال نہیں کرتا لوگ ان کے پاوں کی دہول چاہتےاور مانگتے ہیں

ਠਾਕੁਰ ਐਸੋ ਨਾਮੁ ਤੁਮ੍ਹ੍ਹਾਰੋ ॥
thaakur aiso naam tumHaaro.
O’ Master-God, such a powerful is Your wondrous Name.
ਹੇ ਮਾਲਕ-ਪ੍ਰਭੂ! ਤੇਰਾ ਨਾਮ ਅਸਚਰਜ ਸ਼ਕਤੀ ਵਾਲਾ ਹੈ।
ٹھاکُرایَسونامُتُم٘ہ٘ہارو॥
اے میرے آقا تیری عجیب شہرت اور نام ہے ۔

ਸਗਲ ਸ੍ਰਿਸਟਿ ਕੋ ਧਣੀ ਕਹੀਜੈ ਜਨ ਕੋ ਅੰਗੁ ਨਿਰਾਰੋ ॥੧॥ ਰਹਾਉ ॥
sagal sarisat ko Dhanee kaheejai jan ko ang niraaro. ||1|| rahaa-o.
Although You are called the Master of the entire world, yet the way You protect the interests of Your devotees is unique. ||1||Pause||
ਤੂੰ ਸਮੂਹ ਰਚਨਾ ਦਾ ਸੁਆਮੀ ਆਖਿਆ ਜਾਂਦਾ ਹੈ। ਆਪਣੇ ਸੇਵਕ ਦਾ ਤੂੰ ਨਿਰਾਲਾ ਹੀ ਪੱਖ ਪੂਰਦਾ ਹੈ॥੧॥ ਰਹਾਉ ॥
سگلس٘رِسٹِکودھنھیِکہیِجےَجنکوانّگُنِرارو॥੧॥رہاءُ॥
دھنی ۔ مالک۔ جن ۔ خادم ۔ خدمتگار ۔ نرارو ۔ نرالا۔ انوکھا۔ (1) رہاؤ
اور تجھے سارے عالم کامالک بتاتے ہیں تو اپنے خدمتگاروں کا انوکھا امدادی اور ساتھی ہے (1) رہاؤ(1)

ਸਾਧਸੰਗਿ ਨਾਨਕ ਬੁਧਿ ਪਾਈ ਹਰਿ ਕੀਰਤਨੁ ਆਧਾਰੋ ॥
saaDhsang naanak buDh paa-ee har keertan aaDhaaro.
O’ Nanak, one who comes to the holy congregation and attains immaculate wisdom, singing God’s praises becomes the mainstay of his life.
ਹੇ ਨਾਨਕ! ਜੇਹੜਾ ਮਨੁੱਖ ਸਾਧ ਸੰਗਤਿ ਵਿਚ ਆ ਕੇ (ਸੁਚੱਜੀ) ਅਕਲ ਪ੍ਰਾਪਤ ਕਰ ਲੈਂਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਉਸ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ।
سادھسنّگِنانکبُدھِپائیِہرِکیِرتنُآدھارو॥
۔ سادھ سنگ ۔ محبت پاکدامن۔ بدھ ۔ عقل ۔ شعور۔ سمجھ ۔ ہر کیرتن ۔ الہٰی حمدوثناہ ۔ آدھارو۔ آسرا۔ ۔
اے نانک۔ پاکدامن کی صحبت و قربت سے عقل و شعور ملتا ہے ۔ جس کی بنیاد الہٰی حمدوثناہ ہے

ਨਾਮਦੇਉ ਤ੍ਰਿਲੋਚਨੁ ਕਬੀਰ ਦਾਸਰੋ ਮੁਕਤਿ ਭਇਓ ਚੰਮਿਆਰੋ ॥੨॥੧॥੧੦॥
naamday-o tarilochan kabeer daasro mukat bha-i-o chammi-aaro. ||2||1||10||
Namdev, Tirlochan, Kabir, and the shoemaker Ravidas, they all got liberated from the bonds of Maya by singing God’s praises. ||2||1||10||
ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਹੀ ਨਾਮਦੇਵ, ਤ੍ਰਿਲੋਚਨ, ਕਬੀਰ, ਰਵਿਦਾਸ ਚਮਾਰ-ਹਰੇਕ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਪ੍ਰਾਪਤ ਕਰ ਗਿਆ ॥੨॥੧॥੧੦॥
نامدیءُت٘رِلوچنُکبیِرداسرومُکتِبھئِئوچنّمِیارو
دواسرو ۔ خدمتگار
۔ نامدیو ۔ ترلوچن ۔ کبیر اور رویداس چمارنے نجات حاصل کی ہے

ਗੂਜਰੀ ਮਹਲਾ ੫ ॥
goojree mehlaa 5.
Raag Goojree, Fifth Guru:

ਹੈ ਨਾਹੀ ਕੋਊ ਬੂਝਨਹਾਰੋ ਜਾਨੈ ਕਵਨੁ ਭਤਾ ॥
hai naahee ko-oo boojhanhaaro jaanai kavan bhataa.
There is none who has the ability to understand the real nature of God.
ਕੋਈ ਭੀ ਐਸਾ ਮਨੁੱਖ ਨਹੀਂ ਹੈ ਜੇਹੜਾ ਪਰਮਾਤਮਾ ਦੇ ਸਹੀ ਸਰੂਪ ਨੂੰ ਸਮਝਣ ਦੀ ਤਾਕਤ ਰੱਖਦਾ ਹੋਵੇ।
ہےَناہیِکوئوُبوُجھنہاروجانےَکۄنُبھتا॥
بوجھنہارو۔ ۔ سمجھنے والا۔ کونبھنے ۔ کس بھانت۔ کس طرح ۔ کونسے طریقے سے
کیا ہے کوئی ایسا انسان جو خدا کو سمجھ سکے کہ ہو کیسا ہے

ਸਿਵ ਬਿਰੰਚਿ ਅਰੁ ਸਗਲ ਮੋਨਿ ਜਨ ਗਹਿ ਨ ਸਕਾਹਿ ਗਤਾ ॥੧॥
siv biranch ar sagal mon jan geh na sakaahi gataa. ||1||
Shiva, Brahma and all the silent sages cannot understand the state of God. ||1||
ਸ਼ਿਵ, ਬ੍ਰਹਮਾ ਅਤੇ ਹੋਰ ਸਾਰੇ ਰਿਸ਼ੀ ਮੁਨੀ ਭੀ ਉਸ ਪ੍ਰਭੂ ਦੇ ਸਰੂਪ ਨੂੰ ਸਮਝ ਨਹੀਂ ਸਕਦੇ ॥੧॥
سِۄبِرنّچِارُسگلمونِجنگہِنسکاہِگتا॥
۔برنچ۔ برہما۔ گیہہ نہ سکا ہے ۔ پکڑ نہیں سکتے ۔ گتا ۔ حالت
برہما اور بہت سےا لہٰی پریمی بھی اس کی شکل و صورت نہیں سمجھ سکے

ਪ੍ਰਭ ਕੀ ਅਗਮ ਅਗਾਧਿ ਕਥਾ ॥
parabh kee agam agaaDh kathaa.
Any discussion about God or his actions is incomprehensible.
ਪ੍ਰਭੂ ਦੀ ਕਥਾ (ਲੀਲ੍ਹਾ) ਮਨੁੱਖ ਦੀ ਸਮਝ ਸੋਚ ਤੋਂ ਪਰ੍ਹੇ ਹੈ
پ٘ربھکیِاگماگادھِکتھا॥
اگم ۔ انسانی رسائی سے اوپر۔ اگادھ ۔ نہایت گہرا
خدا کی کہانی نہایت گہری اور انسانی رسائی سے اوپر ہے

ਸੁਨੀਐ ਅਵਰ ਅਵਰ ਬਿਧਿ ਬੁਝੀਐ ਬਕਨ ਕਥਨ ਰਹਤਾ ॥੧॥ ਰਹਾਉ ॥
sunee-ai avar avar biDh bujhee-ai bakan kathan rahtaa. ||1|| rahaa-o.
He is heard to be one thing but is understood to be something else; He is beyond description and explanation. ||1||Pause||
(ਉਸ ਦੇ ਸਰੂਪ ਬਾਰੇ ਲੋਕਾਂ ਪਾਸੋਂ) ਸੁਣੀਦਾ ਕੁਝ ਹੋਰ ਹੈ, ਤੇ ਸਮਝੀਦਾ ਕਿਸੇ ਹੋਰ ਤਰ੍ਹਾਂ ਹੈ, ਕਿਉਂਕਿ (ਉਸ ਦਾ ਸਰੂਪ) ਦੱਸਣ ਤੋਂ ਬਿਆਨ ਕਰਨ ਤੋਂ ਬਾਹਰ ਹੈ ॥੧॥ ਰਹਾਉ ॥
سُنیِئےَاۄراۄربِدھِبُجھیِئےَبکنکتھنرہتا
۔ اور بدھ ۔ اور ہی طریقے سے ۔ بوجھیئے ۔ سمجھیئے ۔ بکنکتھن رہتا ۔ کہنے اور بیان کرنے میں نہیں
کہ وہ کیسا ہے سننے میں کچھ اور ہے اور سمجھنے میں کچھ اور ہے

ਆਪੇ ਭਗਤਾ ਆਪਿ ਸੁਆਮੀ ਆਪਨ ਸੰਗਿ ਰਤਾ ॥
aapay bhagtaa aap su-aamee aapan sang rataa.
God Himself is the devotee and He Himself is the Master; He is imbued with Himself.
ਪਰਮਾਤਮਾ ਆਪ ਹੀ (ਆਪਣਾ) ਭਗਤ ਹੈ, ਆਪ ਹੀ ਮਾਲਕ ਹੈ, ਆਪ ਹੀ ਆਪਣੇ ਨਾਲ ਮਸਤ ਹੈ,
آپےبھگتاآپِسُیامیِآپنسنّگِرتا॥
۔ بھگتا ۔ پریمی ۔ سوآمی ۔ مالک ۔ سنگ ۔ ساتھ
) خدا خود ہی اپنا عاشق اور پریمی ہے اور خود ہی مالک اور خود ہی اپنے آپ میں محو ومجذوب ہے

ਨਾਨਕ ਕੋ ਪ੍ਰਭੁ ਪੂਰਿ ਰਹਿਓ ਹੈ ਪੇਖਿਓ ਜਤ੍ਰ ਕਤਾ ॥੨॥੨॥੧੧॥
naanak ko parabh poor rahi-o hai paykhi-o jatar kataa. ||2||2||11||
Nanak’s God is pervading everywhere; he has seen Him in all places. ||2||2||11||
ਨਾਨਕ ਦਾ ਪਰਮਾਤਮਾ ਸਾਰੇ ਹੀ ਸੰਸਾਰ ਵਿਚ ਵਿਆਪਕ ਹੈ, (ਨਾਨਕ ਨੇ) ਉਸ ਨੂੰ ਹਰ ਥਾਂ ਵੱਸਦਾ ਵੇਖਿਆ ਹੈ ॥੨॥੨॥੧੧॥
نانککوپ٘ربھُپوُرِرہِئوہےَپیکھِئوجت٘رکتا
۔ پور رہیو ۔ مکمل طور پر بستا ہے ۔ پیکھو ۔ دیکھنا ۔ جتر کتا۔ جتھے کتھے ۔ کتے ۔ مراد ہرجا۔
نانک کا خدا ہر جگہ بستا ہے جہاں دیکھو وہیں ہے ۔

ਗੂਜਰੀ ਮਹਲਾ ੫ ॥
goojree mehlaa 5.
Raag Goojaree, Fifth Guru:

ਮਤਾ ਮਸੂਰਤਿ ਅਵਰ ਸਿਆਨਪ ਜਨ ਕਉ ਕਛੂ ਨ ਆਇਓ ॥
mataa masoorat avar si-aanap jan ka-o kachhoo na aa-i-o.
God’s devotee doesn’t think about seeking worldly advice and suggestions.
ਪਰਮਾਤਮਾ ਦੇ ਸੇਵਕ ਨੂੰ ਕੋਈ ਸਲਾਹ ਮਸ਼ਵਰਾ, ਕੋਈ ਹੋਰ ਸਿਆਣਪ ਦੀ ਗੱਲ-ਇਹ ਕੁਝ ਭੀ ਨਹੀਂ ਅਹੁੜਦਾ।
متامسوُرتِاۄرسِیانپجنکءُکچھوُنآئِئو॥
متا ۔ صلاح۔ مسورت ۔ مشورہ ۔ سیانپ ۔ دانائی ۔ دانشمندی ۔ جن ۔ خادم۔ غلام
۔ صلاح مشورہ اور دانائی خادمان خدا نہیں جانتے

Lਹ ਜਹ ਅਉਸਰੁ ਆਇ ਬਨਿਓ ਹੈ ਤਹਾ ਤਹਾ ਹਰਿ ਧਿਆਇਓ ॥੧॥
jah jah a-osar aa-ay bani-o hai tahaa tahaa har Dhi-aa-i-o. ||1||
In anysituation, he only remembers God with loving devotion.||1||
ਜਿੱਥੇ ਜਿੱਥੇਮੌਕਾ ਆ ਬਣਦਾ ਹੈ, ਉੱਥੇ ਉੱਥੇ (ਪਰਮਾਤਮਾ ਦਾ ਸੇਵਕ) ਪਰਮਾਤਮਾ ਦਾ ਹੀ ਧਿਆਨ ਧਰਦਾ ਹੈ ॥੧॥
جہجہائُسرُآءِبنِئوہےَتہاتہاہرِدھِیائِئو॥੧॥
۔ اوسر۔ موقعہ
جہاں جہاں موقعہ ملتا ہے خدا کو یاد کرتے ہیں

ਪ੍ਰਭ ਕੋ ਭਗਤਿ ਵਛਲੁ ਬਿਰਦਾਇਓ ॥
parabh ko bhagat vachhal birdaari-o.
It is the very nature of God to love His devotees;
ਪਰਮਾਤਮਾ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਉਹ ਭਗਤੀ (ਕਰਨ ਵਾਲਿਆਂ) ਦਾ ਪਿਆਰਾ ਹੈ।
پ٘ربھکوبھگتِۄچھلُبِردائِئو॥
بھگت وچھل۔ پریمیوں کا پیارا۔ بر دھائیو ۔ پرانی قدیمی عادت
(خدا کا قدیمی پرانی عادت ہے کہ وہ اپنے پریمیوں کا پیار ا ہے

ਕਰੇ ਪ੍ਰਤਿਪਾਲ ਬਾਰਿਕ ਕੀ ਨਿਆਈ ਜਨ ਕਉ ਲਾਡ ਲਡਾਇਓ ॥੧॥ ਰਹਾਉ ॥
karay partipaal baarik kee ni-aa-ee jan ka-o laad ladaa-i-o. ||1|| rahaa-o.
He cherishes all like His children, but caresses His devotees. ||1||Pause||
ਉਹ (ਸਭਨਾਂ ਦੀ) ਬੱਚਿਆਂ ਵਾਂਗ ਪਾਲਣਾ ਕਰਦਾ ਹੈ, ਤੇ ਆਪਣੇ ਦਾਸਾਂ ਨੂੰ ਲਾਡ ਲਡਾਂਦਾ ਹੈ ॥੧॥ ਰਹਾਉ ॥
کرےپ٘رتِپالبارِککیِنِیائیِجنکءُلاڈلڈائِئو॥
پر تپال۔ پرورش ۔ بارک ۔ بچے ۔ نیا ینں۔ مانند۔ جن کو لاڈلڈاہو ۔ پیار محبت سے کھیلاتا ہے
وہ بچوں کی مانند ان کی پرورش کرتا ہے ۔ اور ان سے محبت پیار کرتا اور کھیل کھیلتا ہے

ਜਪ ਤਪ ਸੰਜਮ ਕਰਮ ਧਰਮ ਹਰਿ ਕੀਰਤਨੁ ਜਨਿ ਗਾਇਓ ॥
jap tap sanjam karam Dharam har keertan jan gaa-i-o.
A devotee of God has always sung his praises; for him this is worship, penance, austerity, and all other deeds of faith or righteousness.
ਪਰਮਾਤਮਾ ਦੇ ਸੇਵਕ ਨੇ (ਸਦਾ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਹੀ ਗੀਤ ਗਾਇਆ ਹੈ, (ਸੇਵਕ ਵਾਸਤੇ ਇਹ ਸਿਫ਼ਤ-ਸਾਲਾਹ ਹੀ) ਜਪ ਤਪ ਹੈ, ਸੰਜਮ ਹੈ, ਤੇ (ਮਿਥੇ ਹੋਏ) ਧਾਰਮਿਕ ਕਰਮ ਹੈ।
جپتپسنّجمکرمدھرمہرِکیِرتنُجنِگائِئو॥
۔ جپ ۔ ریاضٹ ۔ تپ ۔ تپسیا ۔ سنجم۔ اعضائے جسمانی پر ضبط۔ کرم ۔ اعما ل ۔ دھرم۔ فرض انسانی ۔ ہر کیرتن ۔ الہٰی حمدوثناہ ۔ ریاضت ۔ تپسیا ۔ پا بندگی اعضائے جسمانی و احساس و خواہشات پر ضبط ۔ اعمال ۔ فرائض اور الہٰی حمدوثناہ خادمان خدا کرتےہیں۔

ਸਰਨਿ ਪਰਿਓ ਨਾਨਕ ਠਾਕੁਰ ਕੀ ਅਭੈ ਦਾਨੁ ਸੁਖੁ ਪਾਇਓ ॥੨॥੩॥੧੨॥
saran pari-o naanak thaakur kee abhai daan sukh paa-i-o. ||2||3||12||
O’ Nanak, a devotee of God, always seeks the refuge of the Master and obtains the gift of fearlessness and spiritual peace. ||2||3||12||
ਹੇ ਨਾਨਕ! ਪਰਮਾਤਮਾ ਦਾ ਸੇਵਕ ਪਰਮਾਤਮਾ ਦੀ ਹੀ ਸਰਨ ਪਿਆ ਰਹਿੰਦਾ ਹੈ, (ਪ੍ਰਭੂ ਦੇ ਦਰ ਤੋਂ ਹੀ ਉਹ) ਨਿਡਰਤਾ ਦੀ ਦਾਤਿ ਪ੍ਰਾਪਤ ਕਰਦਾ ਹੈ, ਆਤਮਕ ਆਨੰਦ ਹਾਸਲ ਕਰਦਾ ਹੈ ॥੨॥੩॥੧੨॥
سرنِپرِئونانکٹھاکُرکیِابھےَدانُسُکھُپائِئو
ابھے ۔ بیخوفی ۔ دان ۔ خیرات۔
وہ خدا کے سایہ میں رہ کر بیخوفی اور سکون پاتے ہیں۔

ਗੂਜਰੀ ਮਹਲਾ ੫ ॥
goojree mehlaa 5.
Raag Goojree, Fifth Guru:

ਦਿਨੁ ਰਾਤੀ ਆਰਾਧਹੁ ਪਿਆਰੋ ਨਿਮਖ ਨ ਕੀਜੈ ਢੀਲਾ ॥
din raatee aaraaDhahu pi-aaro nimakh na keejai dheelaa.
Always remember that beloved God and do not delay even for a moment.
ਉਸ ਪਿਆਰੇ ਹਰੀ ਨੂੰ ਦਿਨ ਰਾਤ ਹਰ ਵੇਲੇ ਸਿਮਰਦੇ ਰਿਹਾ ਕਰੋ, ਅੱਖ ਦੇ ਝਮਕਣ ਜਿਤਨੇ ਸਮੇ ਲਈ ਭੀ ਢਿੱਲ ਨਾਂ ਕਰੋ ।
دِنُراتیِآرادھہُپِیارونِمکھنکیِجےَڈھیِلا॥
۔ارادہو ۔ یا د کرو۔ پیارو۔ پیارے کو ۔ نمکھ ۔ آنکھ جھپکنے کے عرصے کے لئے ۔ ڈھیلا۔ ستی
۔ اس پیارے خدا کو روز و شب یاد کیجیئے تھوڑے سے وقفے کے لئے بھی سستی نہ کرؤ

۔ ਸੰਤ ਸੇਵਾ ਕਰਿ ਭਾਵਨੀ ਲਾਈਐ ਤਿਆਗਿ ਮਾਨੁ ਹਾਠੀਲਾ ॥੧॥
sant sayvaa kar bhaavnee laa-ee-ai ti-aag maan haatheelaa. ||1||
Forsaking any ego and obstinacy, we should develop faith in God through devotional worship by following the Guru’s teachings. ||1||
ਆਪਣੇ ਮਨ ਵਿਚੋਂ ਅਹੰਕਾਰ ਤੇ ਹਠ ਤਿਆਗ ਕੇ, ਗੁਰੂ ਦੀ ਦੱਸੀ ਸੇਵਾ ਕਰ ਕੇ, ਪ੍ਰਭੂ ਦੇ ਚਰਨਾਂ ਵਿਚ ਸਰਧਾ ਬਣਾਣੀ ਚਾਹੀਦੀ ਹੈ ॥੧॥
سنّتسیۄاکرِبھاۄنیِلائیِئےَتِیاگِمانُہاٹھیِلا॥
تیاگ۔ چھوڈ کر ۔ مان ۔ وقار ۔ ہاٹھیلا۔ ضد۔ بھاونی ۔ پیار پریم سے
۔ ضدی دل اور وقار کوچھوڑ کر خدا رسیدہ پاکدامن کی دل لگا کر خدمت کرؤ

ਮੋਹਨੁ ਪ੍ਰਾਨ ਮਾਨ ਰਾਗੀਲਾ ॥
mohan paraan maan raageelaa.
The fascinating, playful God is the honor of my life.
ਸੁੰਦਰ ਹਰੀ ਸਦਾ ਖਿੜੇ ਸੁਭਾਵ ਵਾਲਾ ਹੈ, ਮੇਰੀ ਜਿੰਦ ਦਾ ਮਾਣ ਹੈ।
موہنُپ٘رانمانراگیِلا॥
) موہن ۔ دل کو محبت کی کشش کرنے والا۔ پران مان ۔ زندگی کا وقار۔ راگیلا۔ خوشی بھرے کھیل کھیلنے والا ۔
میرا دل اس کے کھیل اور رنگ تماشے دیکھ کر محو ومجذوب ہو رہا ہے

ਬਾਸਿ ਰਹਿਓ ਹੀਅਰੇ ਕੈ ਸੰਗੇ ਪੇਖਿ ਮੋਹਿਓ ਮਨੁ ਲੀਲਾ ॥੧॥ ਰਹਾਉ ॥
baas rahi-o hee-aray kai sangay paykh mohi-o man leelaa. ||1|| rahaa-o.
He dwells in my heart and His wondrous play has fascinated my mind. |1||Pause|
ਉਹ ਸੁੰਦਰ ਹਰੀ (ਸਦਾ) ਮੇਰੇ ਹਿਰਦੇ ਨਾਲ ਵੱਸ ਰਿਹਾ ਹੈ, ਮੇਰਾ ਮਨ ਉਸ ਦੇ ਕੌਤਕ ਵੇਖ ਵੇਖ ਕੇ ਮਸਤ ਹੋ ਰਿਹਾ ਹੈ ॥੧॥ ਰਹਾਉ ॥
باسِرہِئوہیِئرےکےَسنّگےپیکھِموہِئومنُلیِلا॥
باس ۔ ٹھکانہ ۔ ہیئرے ۔ دل ۔ لیلا۔ رنگ تماشے
میرے زندگی کا وقار دل کو اپنی محبت میں گرفتار کرنے والا خوش دل ہے ۔ میرےد لمیں بستاہے ۔

ਜਿਸੁ ਸਿਮਰਤ ਮਨਿ ਹੋਤ ਅਨੰਦਾ ਉਤਰੈ ਮਨਹੁ ਜੰਗੀਲਾ ॥
jis simrat man hot anandaa utrai manhu jangeelaa.
Remembering whom, mind becomes blissful and the rust of vices is removed.
ਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਮਨ ਵਿਚ ਆਨੰਦ ਪੈਦਾ ਹੁੰਦਾ ਹੈ, ਤੇ ਮਨ ਵਿਚੋਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ,
جِسُسِمرتمنِہوتاننّدااُترےَمنہُجنّگیِلا॥
۔ من ہوتا نند۔ سکون پاتا ہے ۔ اترے منہوجنگیلا۔ دل کی غلاظت دور ہوتی ہے ۔
جس کی یاد سے دل کو سکون ملت اہے اور ضمیر کی غلاظت دور ہوتی ہے

ਮਿਲਬੇ ਕੀ ਮਹਿਮਾ ਬਰਨਿ ਨ ਸਾਕਉ ਨਾਨਕ ਪਰੈ ਪਰੀਲਾ ॥੨॥੪॥੧੩॥
milbay kee mahimaa baran na saaka-o naanak parai pareelaa. ||2||4||13||
O’ Nanak, I cannot describe the glory of realizing such a God; His glory is beyond any limit or description. ||2||4||13||
ਹੇ ਨਾਨਕ! ਐਸੇ ਪ੍ਰਭੂ ਨੂੰ ਮਿਲਣ ਦੀ ਵਡਿਆਈ ਮੈਂ ਬਿਆਨ ਨਹੀਂ ਕਰ ਸਕਦਾ, ਉਸ ਦੀ ਵਡਿਆਈ ਪਰ੍ਹੇ ਤੋਂ ਪਰ੍ਹੇ (ਬੇਅੰਤ) ਹੈ ॥੨॥੪॥੧੩॥
مِلبےکیِمہِمابرنِنساکءُنانکپرےَپریِلا
مہما ۔عظمت ۔ برن ۔ب یان ۔ پرے پریلا۔ لا محدود
۔ اس کے ملاپ کی عظمت و حشمت اے نانک بیان سے باہر ہے ۔

ਗੂਜਰੀ ਮਹਲਾ ੫ ॥
goojree mehlaa 5.
Raag Goojree, Fifth Mehl:

ਮੁਨਿ ਜੋਗੀ ਸਾਸਤ੍ਰਗਿ ਕਹਾਵਤ ਸਭ ਕੀਨ੍ਹ੍ਹੇ ਬਸਿ ਅਪਨਹੀ ॥
mun jogee saastarag kahaavat sabh keenHay bas apnahee.
Maya, the worldly wealth has gained control over all those who call themselves as sages, yogis and the scholars of Shastras.
ਜੋ ਆਪਣੇ ਆਪ ਨੂੰ ਜੋਗੀ,ਮੁਨੀ, ਸ਼ਾਸਤਰਾਂ ਦੇ ਗਿਆਤਾ ਕਹਾਉਂਦੇ ਹਨ,ਓਹਨਾਂ ਸਭਨਾਂ ਨੂੰ ਮਾਇਆ ਨੇ ਆਪਣੇ ਵੱਸ ਵਿਚ ਕੀਤਾ ਹੋਇਆ ਹੈ।
مُنِجوگیِساست٘رگِکہاۄتسبھکیِن٘ہ٘ہےبسِاپنہیِ॥
من۔ ولی اللہ ۔ جوگی ۔ خدا رسیدہ ۔ شاشترگ ۔ عالم فاضل۔ بس ۔ وس
و لی اللہ، صوفی ،عالم فاضل اس طاقتور دنیاوی دولتنے اپنے زیر کر رکھے ہیں

ਤੀਨਿ ਦੇਵ ਅਰੁ ਕੋੜਿ ਤੇਤੀਸਾ ਤਿਨ ਕੀ ਹੈਰਤਿ ਕਛੁ ਨ ਰਹੀ ॥੧॥
teen dayv ar korh tayteesaa tin kee hairat kachh na rahee. ||1||
Even the astonishment of the three gods (Brahma, Vishnu, and Shiva) and millions of angels was beyond description. ||1||
(ਬ੍ਰਹਮਾ, ਵਿਸ਼ਨੂੰ, ਸ਼ਿਵ ) ਤਿੰਨ ਦੇਵ ਅਤੇ ਬਾਕੀ ਦੇ ਤੇਤੀ ਕ੍ਰੋੜ ਦੇਵਤੇ- ਇਹਨਾਂ ਸਭਨਾਂ ਦੀ ਹੈਰਾਨਗੀ ਦੀ ਕੋਈ ਹੱਦ ਨਾਹ ਰਹਿ ਗਈ ॥੧॥
تیِنِدیۄارُکوڑِتیتیِساتِنکیِہیَرتِکچھُنرہیِ
۔ تین دیو ۔ برہما وشنو شو ۔ کوڑتیتیسا۔ تیس کروڑو ۔ تن کی ۔ ان کی ۔ حیرت ۔ حیرانی
۔ تینوں دیوتا برہما ، وشنو ، شو جی اور تیتیس کروڑو دیوتے اس دنیاو ی دولت کی طاقت سے حیرت زدہ ہیں