Urdu-Raw-Page-489

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik-oNkaar sat naam kartaa purakh nirbha-o nirvair akaal moorat ajoonee saibhaN gur parsaad.
There is only one God whose Name is ‘of eternal existence’. He is the creator of the universe, all-pervading, without fear, without enmity, independent of time, beyond the cycle of birth and death and self revealed. He is realized by the Guru’s grace.
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴستِنامُکرتاپُرکھُنِربھءُنِرۄیَرُاکالموُرتِاجوُنیِسیَبھنّگُرپ٘رسادِ॥
صرف ایک ہی خدا ہے جس کا نام ہے دائمی وجود کا۔ وہ کائنات کا خالق ہے ، ہمہ جہت ، بے خوف ، بغیر کسی دشمنی کے ، وقت سے آزاد ، پیدائش اور موت اور خود سے عیاں ہے۔ وہ گرو کے فضل سے محسوس ہوا ہے

ਰਾਗੁ ਗੂਜਰੀ ਮਹਲਾ ੧ ਚਉਪਦੇ ਘਰੁ ੧ ॥
raag goojree mehlaa 1 cha-upday ghar 1.
Raag Goojree, First Guru, Chau-Padas, First Beat:
راگُگوُجریِمہلا੧چئُپدےگھرُ

ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ ॥
tayraa naam karee channaathee-aa jay man ursaa ho-ay.
O’ God, If I could make Your Name’ the sandalwood and my mind the stone, on which I could rub that sandalwood,
ਹੇ ਪ੍ਰਭੂ! ਜੇ ਮੈਂ ਤੇਰੇ ਨਾਮ ਨੂੰ ਚੰਨਣ ਦੀ ਲੱਕੜੀ ਬਣਾ ਲਵਾਂ, ਜੇ ਮੇਰਾ ਮਨ (ਉਸ ਚੰਦਨ ਦੀ ਲੱਕੜੀ ਨੂੰ ਘਸਾਣ ਵਾਸਤੇ) ਸਿਲ ਬਣ ਜਾਏ,
تیرانامُکریِچننھاٹھیِیاجےمنُاُرساہوءِ॥
چننا ٹھیا۔چندن کی لکڑی ۔ ارسا۔ چندن گھسانےکا پتھر
اے خداوند کریم اگر تیرے نام کو چندن بنا لو اور من کو چندن گسانے والا پتھر

ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ ॥੧॥
karnee kungoo jay ralai ghat antar poojaa ho-ay. ||1||
and if I could mix in it the saffron of good deeds, then Your worship would be performed right within my heart.||1||
ਜੇ ਮੇਰਾ ਉੱਚਾ ਆਚਰਨ (ਇਹਨਾਂ ਦੇ ਨਾਲ) ਕੇਸਰ (ਬਣ ਕੇ) ਰਲ ਜਾਏ, ਤਾਂ ਤੇਰੀ ਪੂਜਾ ਮੇਰੇ ਹਿਰਦੇ ਦੇ ਅੰਦਰ ਹੀ ਪਈ ਹੋਵੇਗੀ ॥੧॥
کرنھیِکُنّگوُجےرلےَگھٹانّترِپوُجاہوءِ॥
۔ کرنی ۔ اعمال۔ کنگو ۔ کیسر ۔ گھٹ ۔ دل پوجا۔ پرستش
اور اعمال کیسر جیا ہوجائےتو اے خدا میرے دل میں ہی تیری پرستش ہوگی

ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ ॥੧॥ ਰਹਾਉ ॥
poojaa keechai naam Dhi-aa-ee-ai bin naavai pooj na ho-ay. ||1|| rahaa-o.
One ought to meditate on Naam and this is the way to worship Him. Without meditating on His Name, there is no other true worship of God.||1||Pause||
ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਇਹੀ ਪੂਜਾ ਕਰਨੀ ਚਾਹੀਦੀ ਹੈ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਕੋਈ ਪੂਜਾ ਐਸੀ) ਨਹੀਂ ਜੋ ਪਰਵਾਨ ਹੋ ਸਕੇ ॥੧॥ ਰਹਾਉ ॥
پوُجاکیِچےَنامُدھِیائیِئےَبِنُناۄےَپوُجنہوءِ
۔ کیچے ۔ کیجئے ۔ دھیایئے۔ دھیان دیں۔ بن ناوے ۔ نام یعنی سچ اور حقیقت کے بگیر
نام یعنی سچ اور حقیقت میں دھیان لگانے سے پرستش ہوتی ہے بغیر نام مراد سچ و حقیقت پر ستش نہیں ہو سکتی

ਬਾਹਰਿ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ ॥
baahar dayv pakhaalee-ah jay man Dhovai ko-ay.
As the stone idols are bathed by washing on the outside, if one washes one’s heart from inside with Naam,
ਜਿਵੇਂ ਬਾਹਰ ਦੇਵ-ਮੂਰਤੀਆਂ ਦੇ ਇਸ਼ਨਾਨ ਕਰਾਈਦੇ ਹਨ, ਤਿਵੇਂ ਜੇ ਕੋਈ ਮਨੁੱਖ ਆਪਣੇ ਮਨ ਨੂੰ (ਨਾਮ-ਸਿਮਰਨ ਨਾਲ) ਧੋਵੇ,
باہرِدیۄپکھالیِئہِجےمنُدھوۄےَکوءِ॥
۔ پکھالیئے ۔ دہوئے۔ جیو ۔ روح۔
بیرونی طور پر دیوتاؤں کی اشنان کرائیا جاتا ہے

ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ ॥੨॥
jooth lahai jee-o maajee-ai mokh pa-i-aanaa ho-ay. ||2||
the filth of vices gets removed, the soul gets cleansed, and one starts treading on the path of salvation. ||2||
ਤਾਂ ਉਸ ਦੇ ਮਨ ਦੀ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ, ਜਿੰਦ ਸੁੱਧ-ਪਵਿਤ੍ਰ ਹੋ ਜਾਂਦੀ ਹੈ, ਜੀਵਨ-ਸਫ਼ਰ ਵਿਕਾਰਾਂ ਤੋਂ ਆਜ਼ਾਦ ਹੋ ਜਾਂਦਾ ਹੈ ॥੨॥
جوُٹھِلہےَجیِءُماجیِئےَموکھپئِیانھاہوءِ
موکھ ۔ نجات۔ جیو مانجیئے ۔ روح کی صفائی ۔ پیانا ۔ سفر
۔ جیسے اگر اسی طرح کوئی اپنے ذہن اور روح کی صفائی کرے دہوئے تو اس کے ذہن اور دل و دماگ میں بنی ہوئی برائیوں کی ناپاکیزگی دور ہوجاتی ہے ۔ اس سےد ل و دماگ صاف اور پاکہوجاتااور زندگی کا سفر برائیوں سے نجات پاکر آزاد ہوجاتا ہے

ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ ॥
pasoo mileh chang-aa-ee-aa kharh khaaveh amrit deh.
The animals are praised because they eat just grass and yield nectar like milk.
ਪਸ਼ੂਆਂ ਨੂੰ ਸ਼ਾਬਾਸ਼ੇ ਮਿਲਦੀਆਂ ਹਨ, ਉਹ ਘਾਹ ਖਾਂਦੇ ਹਨ ਤੇ (ਦੁੱਧ ਵਰਗਾ) ਉੱਤਮ ਪਦਾਰਥ ਦੇਂਦੇ ਹਨ।
پسوُمِلہِچنّگِیائیِیاکھڑُکھاۄہِانّم٘رِتُدیہِ॥
کھڑ ۔ گھاس ۔ انمرت ۔ آب حیات ۔ دہونے ۔ بغیر
مویشو ں کو شاباش ملتی ہے کیونکہ گھاس کھا کر آب حیات جیا دودھ دیتے ہیں

ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ ॥੩॥
naam vihoonay aadmee Dharig jeevan karam karayhi. ||3||
But cursed is the life of those people who do all other deeds but don’t meditate on Naam. ||3|
ਨਾਮ ਤੋਂ ਸੱਖਣੇ ਮਨੁੱਖਾਂ ਦਾ ਜੀਵਨ ਫਿਟਕਾਰ-ਜੋਗ ਹੈ ਕਿਉਂਕਿ ਉਹ (ਨਾਮ ਵਿਸਾਰ ਕੇ ਹੋਰ ਹੋਰ) ਕੰਮ ਹੀ ਕਰਦੇ ਹਨ ॥੩॥
نامۄِہوُنھےآدمیِدھ٘رِگُجیِۄنھکرمکریہِ
۔ دھرگ ۔ لعنت ۔ جیون ۔ زندگی ۔ کرم ۔ اعمال ۔ بخشش ۔
مگر الہٰی نام و سچحقیقت کے بغیر زندگی اور اعمال لعنت زدہ ہوجاتے ہیں

ਨੇੜਾ ਹੈ ਦੂਰਿ ਨ ਜਾਣਿਅਹੁ ਨਿਤ ਸਾਰੇ ਸੰਮ੍ਹ੍ਹਾਲੇ ॥
nayrhaa hai door na jaani-ahu nit saaray samHaalay.
God is near us; don’t presume Him to be far off. He always remembers us and takes care of us.
ਪ੍ਰਭੂ ਨਜ਼ਦੀਕ ਹੈ, ਉਸ ਨੂੰ ਦੁਰੇਡੇ ਨਾਂ ਸਮਝ ਉਹ ਸਦਾ ਹੀ, ਸਾਨੂੰ ਸੰਭਾਲਦਾ ਅਤੇ ਸਾਰ ਲੈਂਦਾ ਹੈ।
نیڑاہےَدوُرِنجانھِئہُنِتسارےسنّم٘ہ٘ہالے॥
سار ۔ خبر گیری ۔ سمالیہہ ۔ سنبھال کرتا ہے ۔
خدا تمہارے ساتھ ہے دور مت سمجھو ہر روز تمہارے خبر گیری اور سنبھال کرتا ہے اور ہماری پروش کرتا ہے

ਜੋ ਦੇਵੈ ਸੋ ਖਾਵਣਾ ਕਹੁ ਨਾਨਕ ਸਾਚਾ ਹੇ ॥੪॥੧॥
jo dayvai so khaavnaa kaho naanak saachaa hay. ||4||1||
Nanak says, whatever He gives us, we eat to go on with life; He is our eternal Master.||4||1||
ਨਾਨਕ ਆਖਦਾ ਹੈ- ਜਿਹੜਾ ਕੁਛ ਉਹ ਦਿੰਦਾ ਹੈ, ਉਹੀ ਅਸੀਂ ਖਾਂਦੇ ਹਾਂ। ਕੇਵਲ ਓਹੀ ਸੱਚਾ ਸੁਆਮੀ ਹੈ। ॥੪॥੧॥
جودیۄےَسوکھاۄنھاکہُنانکساچاہے
۔ ساچا ۔ صدیوی
اے نانک بتادے کہ وہ سچا مالک ہے صدیوی ہے ۔

ਗੂਜਰੀ ਮਹਲਾ ੧ ॥
goojree mehlaa 1.
Raag Goojaree, First Guru:

ਨਾਭਿ ਕਮਲ ਤੇ ਬ੍ਰਹਮਾ ਉਪਜੇ ਬੇਦ ਪੜਹਿ ਮੁਖਿ ਕੰਠਿ ਸਵਾਰਿ ॥
naabh kamal tay barahmaa upjay bayd parheh mukh kanth savaar.
Mythologically, Brahma, was born out of a lotus growing from the navel of god Vishnu. Brahma uttered Vedas which are sung with melodious voice.
ਜਿਸ ਬ੍ਰਹਮਾ ਦੇ ਰਚੇ ਹੋਏ ਵੇਦ ਪੰਡਿਤ ਲੋਕ ਮੂੰਹੋਂ ਗਲੇ ਨਾਲ ਮਿੱਠੀ ਸੁਰ ਵਿਚ ਨਿੱਤ ਪੜ੍ਹਦੇ ਹਨ, ਉਹ ਬ੍ਰਹਮਾ ਵਿਸ਼ਨੂੰ ਦੀ ਧੁੰਨੀ ਵਿਚੋਂ ਉੱਗੇ ਹੋਏ ਕੌਲ ਦੀ ਨਾਲ ਤੋਂ ਜੰਮਿਆ,
نابھِکملتےب٘رہمااُپجےبیدپڑہِمُکھِکنّٹھِسۄارِ॥
نابھ ۔د ھنی ۔ اپجے ۔ پیدا ہوئے ۔ مکھ ۔ زبان ۔ کنٹھ ۔ گلا ۔
۔ پرانوں میں ایک کہانی ہے کہ برہما وشنو کی دھنی سے اُگے ہوئےکی تلاش کے لئے اسی نالی میں چلا گیا

ਤਾ ਕੋ ਅੰਤੁ ਨ ਜਾਈ ਲਖਣਾ ਆਵਤ ਜਾਤ ਰਹੈ ਗੁਬਾਰਿ ॥੧॥
taa ko ant na jaa-ee lakh-naa aavat jaat rahai gubaar. ||1||
But even though he tried to find the ending limits of God, out of whom he was created, he did not succeed, and remained in the darkness of coming and going for many ages. ||1||
(ਤੇ ਆਪਣੇ ਜਨਮ-ਦਾਤੇ ਦੀ ਕੁਦਰਤਿ ਦਾ ਅੰਤ ਲੱਭਣ ਲਈ ਉਸ ਨਾਲ ਵਿਚ ਚੱਲ ਪਿਆ, ਕਈ ਜੁਗ ਉਸ ਨਾਲ ਦੇ) ਹਨੇਰੇ ਵਿਚ ਹੀ ਆਉਂਦਾ ਜਾਂਦਾ ਰਿਹਾ, ਪਰ ਉਸ ਦਾ ਅੰਤ ਨਾਹ ਲੱਭ ਸਕਿਆ ॥੧॥
تاکوانّتُنجائیِلکھنھاآۄتجاترہےَگُبارِ॥
انت۔ آخر ۔ بکھنا ۔ سمجھنا۔ غبار۔ اندھیرا ۔ نا سمجھی
ایک زمانہ گذرنے تک اسے پانے میں قاصر رہا اور اندھیرے یا نادانی میں گذرتا رہا

ਪ੍ਰੀਤਮ ਕਿਉ ਬਿਸਰਹਿ ਮੇਰੇ ਪ੍ਰਾਣ ਅਧਾਰ ॥
pareetam ki-o bisrahi mayray paraan aDhaar.
Why should I forget my beloved God, who is the mainstay of my life breaths.
ਮੈਂ ਆਪਣੇ ਪਿਆਰੇ ਨੂੰ ਕਿਉਂ ਭੁਲਾਵਾਂ, ਜੋ ਕਿ ਮੈਂਡੀ ਜਿੰਦ-ਜਾਨ ਦਾ ਆਸਰਾ ਹੈ?
پ٘ریِتمکِءُبِسرہِمیرےپ٘رانھادھار
و سریہہ ۔ بھلا کر ۔ پران ادھار ۔ زندگی کا سہارا
اے میرے پیارے خدا وند کریم میری زندگی کے سہارے مجھے نہ بھلا

ਜਾ ਕੀ ਭਗਤਿ ਕਰਹਿ ਜਨ ਪੂਰੇ ਮੁਨਿ ਜਨ ਸੇਵਹਿ ਗੁਰ ਵੀਚਾਰਿ ॥੧॥ ਰਹਾਉ ॥
jaa kee bhagat karahi jan pooray mun jan sayveh gur veechaar. ||1|| rahaa-o.
You are that God whose worship is performed by the perfect beings and whom even the silent sages serve through the Guru’s teachings. ||1||Pause|
ਤੂੰ ਉਹ ਹੈਂ ਜਿਸ ਦੀ ਭਗਤੀ ਪੂਰਨ ਪੁਰਖ ਸਦਾ ਕਰਦੇ ਰਹਿੰਦੇ ਹਨ, ਜਿਸ ਨੂੰ ਰਿਸ਼ੀ ਮੁਨੀ ਗੁਰੂ ਦੀ ਦੱਸੀ ਸੂਝ ਦੇ ਆਸਰੇ ਸਦਾ ਸਿਮਰਦੇ ਹਨ ॥੧॥ ਰਹਾਉ ॥
جاکیِبھگتِکرہِجنپوُرےمُنِجنسیۄہِگُرۄیِچارِ
۔ جن پونے ۔ کامل انسان ۔ من جن ۔ خادمان خدا۔ گرویچار۔ سبق مرشد ۔ سیویہہ۔ خدمت
۔ جس کی ریاض پیار کامل انسان اور پیر ۔ فقیر مرشد کے دیئے ہوئے سبق و پندو نصائح کی برکت سے یاد و عبادت ور ریاضت کرتے ہیں

ਰਵਿ ਸਸਿ ਦੀਪਕ ਜਾ ਕੇ ਤ੍ਰਿਭਵਣਿ ਏਕਾ ਜੋਤਿ ਮੁਰਾਰਿ ॥
rav sas deepak jaa kay taribhavan aykaa jot muraar.
That God is so great, that His light pervades all the three worlds. The sun and the moon are kind of small lamps for This Light.
ਉਹ ਪ੍ਰਭੂ ਇਤਨਾ ਵੱਡਾ ਹੈ ਕਿ ਸੂਰਜ ਤੇ ਚੰਦ੍ਰਮਾ ਉਸ ਦੇ ਤ੍ਰਿਭਵਣੀ ਜਗਤ ਵਿਚ (ਮਾਨੋ ਨਿਕੇ ਜਿਹੇ) ਦੀਵੇ (ਹੀ)ਹਨ, ਸਾਰੇ ਜਗਤ ਵਿਚ ਉਸੇ ਦੀ ਜੋਤਿ ਵਿਆਪਕ ਹੈ।
رۄِسسِدیِپکجاکےت٘رِبھۄنھِایکاجوتِمُرارِ
۔ رو ۔ سورج ۔ سس۔ چاند۔ دیپک۔ چراغ ۔ دیئے ۔ تربھون۔ تینوں عالم ۔ ایکا جوت۔ واحد نور ۔ مرار ۔ خدا۔
خدا کی عظمت اتنی عطیم ہے کہ سورج اور چاند تینوں عالمی دنیا کے لئے چراغ ہیں اور سارے عالم اسی کے نور سے منور ہیں۔

ਗੁਰਮੁਖਿ ਹੋਇ ਸੁ ਅਹਿਨਿਸਿ ਨਿਰਮਲੁ ਮਨਮੁਖਿ ਰੈਣਿ ਅੰਧਾਰਿ ॥੨॥
gurmukh ho-ay so ahinis nirmal manmukh rain anDhaar. ||2||
One who follows the Guru’s teachings, becomes immaculate forever but an egocentric person spends his life in the darkness of ignorance.||2||
ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਨੂੰ ਦਿਨ ਰਾਤ ਮਿਲਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ। ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦੀ ਜ਼ਿੰਦਗੀ ਦੀ ਰਾਤ (ਅਗਿਆਨਤਾ ਦੇ) ਹਨੇਰੇ ਵਿਚ ਬੀਤਦੀ ਹੈ ॥੨॥, .
گُرمُکھِہوءِسُاہِنِسِنِرملُمنمُکھِریَنھِانّدھارِ
گورمکھ ۔ مرید مرشد ۔ اہنس۔ روز و شب۔ رین ۔ رات ۔ اندھا۔ اندھیری
جو مرید مرشد ہوکہ اس کے بتائے ہوئے صراط مستقیم پر چلتا پاک زندگی بسر کرتا ہے اور جبکہ مرید من کی زندگی اندھیری رات کی مانند ہوتی ہے
ਸਿਧ ਸਮਾਧਿ ਕਰਹਿ ਨਿਤ ਝਗਰਾ ਦੁਹੁ ਲੋਚਨ ਕਿਆ ਹੇਰੈ ॥
siDh samaaDh karahi nit jhagraa duhu lochan ki-aa hayrai.
The Siddhas in a trance are continually in conflict within themselves, what do they see with their two eyes?
ਸਿੱਧ ਲੋਕ ਸਮਾਧੀ ਵਿੱਚ ਨਿਤ ਝਗੜਾ (ਯਤਨ, ਦੀਰਘ ਖੋਜ) ਕਰਦੇ ਹਨ, ਪਰ ਏਹਨਾਂ ਦੋਹਾਂ ਅੱਖਾਂ ਨਾਲ ਕੀ ਦੇਖ ਸਕਦੇ ਹਨ?
سِدھسمادھِکرہِنِتجھگرادُہُلوچنکِیاہیرےَ॥
سیدھ ۔ کامل ۔ سمادھ ۔ یکسو ہونے والے ۔ دھیان یا توجہ مرکورز کرنے والے ۔ جھگرا ۔ بحث مباحثہ ۔ دہو ۔ دونوں۔ لوچن ۔ آنکھوں ۔ کیا ہیرے ۔ کیا دیکھ سکتا ہے ۔
) جو ریاض کار اپنے خوئش دل و دماغ کی مطابق اس پر بھروسا کرکے ریاض و عبادت کرتے ہیں انہیں اپنے ذہن میں بستا ہوا
الہٰی نور ان دونوں آنکھوں سے دکھائی نہیں دیتا جو انسان مرید مرشد ہوک اس کے بتائے ہوئے صراط مستقیم پر عمل کرتا ہے وہ اپنی زندگی کی روز و شب پاک بنا لیتا ہے اور مرید منکی زندگی اندھیری رات کی مانند رہتی ہے

ਅੰਤਰਿ ਜੋਤਿ ਸਬਦੁ ਧੁਨਿ ਜਾਗੈ ਸਤਿਗੁਰੁ ਝਗਰੁ ਨਿਬੇਰੈ ॥੩॥
antar jot sabad Dhun jaagai satgur jhagar nibayray. ||3||
The Guru ends the conflict in the mind of his follower; the melody of the Guru’s word awakens him to the divine light dwelling within him.||3||
ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਦਾ ਮਨ ਵਾਲਾ ਝਗੜਾ ਗੁਰੂ ਮੁਕਾ ਦੇਂਦਾ ਹੈ, ਉਸ ਦੇ ਅੰਦਰ ਗੁਰੂ ਦਾ ਸ਼ਬਦ-ਰੂਪ ਮਿੱਠੀ ਲਗਨ ਲੱਗ ਪੈਂਦੀ ਹੈ, ਉਸ ਦੇ ਅੰਦਰ ਪਰਮਾਤਮਾ ਦੀ ਜੋਤਿ ਜਗ ਪੈਂਦੀ ਹੈ ॥੩॥
انّترِجوتِسبدُدھُنِجاگےَستِگُرُجھگرُنِبیرےَ॥੩॥
انتر جوت۔ دل پر نور ۔ سبد دھن۔ کلام کی سردر۔ جاگے ۔ بیداری ۔ قائمی ہوش ۔ نبیرے ۔ فیصلہ کرتا ہے (3
۔ مرید مرشد کا من کا جھگڑا سبق مرشد سے ختم ہوجاتا ہے اور اسے ہدایت مرشد سے پریم ہوجاتا ہے اور اسکا دل الہٰی نور سے منور ہوجاتا ہے (

ਸੁਰਿ ਨਰ ਨਾਥ ਬੇਅੰਤ ਅਜੋਨੀ ਸਾਚੈ ਮਹਲਿ ਅਪਾਰਾ ॥
sur nar naath bay-ant ajonee saachai mahal apaaraa.
O’ the Master-God of angels and the common folks, You are infinite and unborn (free from the birth and death); Your eternal abode is incomparable.
ਹੇ ਦੇਵਤਿਆਂ ਤੇ ਮਨੁੱਖਾਂ ਦੇ ਖਸਮ! ਹੇ ਬੇਅੰਤ! ਹੇ ਜੂਨ-ਰਹਿਤ! ਤੇ ਅਟੱਲ ਤੇ ਅਦੁੱਤੀ ਮਹਲ ਵਿਚ ਟਿਕੇ ਰਹਿਣ ਵਾਲੇ ਪ੍ਰਭੂ!
سُرِنرناتھبیئنّتاجونیِساچےَمہلِاپارا॥
سر۔ فرشتے ۔ نر۔ انسان ۔ بے انت ۔ بیشمار ۔ اجونی ۔ جاندار ۔ اپار ۔ لا محدود۔
اے فرشتوں اور انسانوں کے آقا ۔ اعداد و شمار سے باہر موت و پیدائش سے بری مستقل مقام صدیوی اور لا محدود خدا۔ اے عالم کو کی زندگی اور زندگی بخشنے والے

ਨਾਨਕ ਸਹਜਿ ਮਿਲੇ ਜਗਜੀਵਨ ਨਦਰਿ ਕਰਹੁ ਨਿਸਤਾਰਾ ॥੪॥੨॥
naanak sahj milay jagjeevan nadar karahu nistaaraa. ||4||2||
O’ Nanak, (Pray and) say, “ O’ the Life of the world, bless me with poise of mind; shower your mercy and emancipate me from the worldly attachments”.||4||2||
ਹੇ ਨਾਨਕ! (ਅਰਦਾਸ ਕਰ-) ਹੇ ਜਗਤ ਦੇ ਜੀਵਨ! (ਮੇਹਰ ਕਰ ਮੈਨੂੰ) ਅਡੋਲਤਾ ਵਿਚ ਨਿਵਾਸ ਮਿਲੇ। ਮੇਹਰ ਦੀ ਨਿਗਾਹ ਕਰ ਕੇ ਮੇਰਾ ਬੇੜਾ ਪਾਰ ਕਰ ॥੪॥੨॥
نانکسہجِمِلےجگجیِۄنندرِکرہُنِستارا
سہج ۔ پر سکون ۔ بلا ڈگمگانے ۔ جگجیون ۔ زندگی جہاں۔ ندر۔ نگاشہ شفقت و عنایت ۔ نستار ۔ نپتار۔ فیصلہ
نانک آپ سے دعا گو ہے کہ روحانی سکون ملے اور پانی کرم و عنایت اور نگاہ شفقت سے کامیابی عنایت فرما۔

error: Content is protected !!