Urdu-Raw-Page-35

ਮਨਮੁਖ ਜਨਮੁ ਬਿਰਥਾ ਗਇਆ ਕਿਆ ਮੁਹੁ ਦੇਸੀ ਜਾਇ ॥੩॥
manmukh janam birthaa ga-i-aa ki-aa muhu daysee jaa-ay. ||3||
In this way, the life of these self-willed people is wasted. What face will they show when they go to God’s court? ||3||
ਮਨਮੁਖ ਦਾ ਜੀਵਨ ਬੇ-ਅਰਥ ਬੀਤ ਜਾਂਦਾ ਹੈ। ਵਾਹਿਗੁਰੂ ਮੂਹਰੇ ਜਾ ਕੇ ਉਹ ਕਿਹੜਾ ਮੂੰਹ ਵਿਖਾਏਗਾ?
منمُکھجنمُبِرتھاگئِیاکِیامُہُدیسیِجاءِ
من کے مرید کی زندگی کسی حصول گذارجاتیہے اور آخری الہٰی درگاہ میں شرمندگی اُٹھاتا ہے ۔

ਸਭ ਕਿਛੁ ਆਪੇ ਆਪਿ ਹੈ ਹਉਮੈ ਵਿਚਿ ਕਹਨੁ ਨ ਜਾਇ ॥
sabh kichh aapay aap hai ha-umai vich kahan na jaa-ay.
God Himself is all in all, but they being in ego cannot accept that.
ਹਉਮੈ ਵਿਚ ਫਸੇ ਜੀਵ ਨੂੰ ਇਹ ਸਮਝ ਨਹੀਂ ਆਉਂਦੀ ਕਿ ਪਰਮਾਤਮਾ ਆਪ ਹੀ ਸਭ ਕੁਝ ਕਰਨ-ਜੋਗ ਹੈ)।
سبھکِچھُآپےآپِہےَہئُمےَۄِچِکہنُنجاءِ
اس عالم میں جو کچھ ہو رہا ہے سب قدرتاً اپنے آپ ہو رہا ہے مگر خودی میں یہ کہنے سے قاصر ہے

ਗੁਰ ਕੈ ਸਬਦਿ ਪਛਾਣੀਐ ਦੁਖੁ ਹਉਮੈ ਵਿਚਹੁ ਗਵਾਇ ॥
gur kai sabad pachhaanee-ai dukh ha-umai vichahu gavaa-ay.
However, through the blessing of Guru’s Word, they realize it (that God is all in all), and their pain of egoism is eradicated from within.
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣੇ ਅੰਦਰੋਂ ਹਉਮੈ ਦਾ ਦੁੱਖ ਦੂਰ ਕੀਤਿਆਂ ਇਹ ਸਮਝ ਆਉਂਦੀ ਹੈ।
گُرکےَسبدِپچھانھیِئےَدُکھُہئُمےَۄِچہُگۄاءِ
۔ کلام مرشد سے اسکی پہنچان ہوتی ہے ۔ خودی کا عذاب مٹانے سے

ਸਤਗੁਰੁ ਸੇਵਨਿ ਆਪਣਾ ਹਉ ਤਿਨ ਕੈ ਲਾਗਉ ਪਾਇ ॥
satgur sayvan aapnaa ha-o tin kai laaga-o paa-ay.
I humbly serve those who follows the Guru’s teachings.
ਜੇਹੜੇ ਮਨੁੱਖ ਆਪਣੇਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ, ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ।
ستگُرُسیۄنِآپنھاہءُتِنکےَلاگءُپاءِ
ان پر قربان ہوں اور پاؤں پڑتاہوںوالے نہیں ہیں ان پر قربان ہوں ۔

ਨਾਨਕ ਦਰਿ ਸਚੈ ਸਚਿਆਰ ਹਹਿ ਹਉ ਤਿਨ ਬਲਿਹਾਰੈ ਜਾਉ ॥੪॥੨੧॥੫੪॥
naanak dar sachai sachiaar heh ha-o tin balihaarai jaa-o. ||4||21||54||
O’ Nanak, I am a sacrifice to them who are judged to be worthy of honor at
God’s court.
ਹੇ ਨਾਨਕ! ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ ਜੋ ਸੱਚੀ ਦਰਗਾਹ ਅੰਦਰ ਸੱਚੇ ਪਾਏ ਜਾਂਦੇ ਹਨ।
نانکدرِسچےَسچِیارہہِہءُتِنبلِہارےَجاءُ
اے نانک سچے خدا کے در پر سچے اخلاق جو اپنے سچے مرشد کی خدمت کرتے نہیں ہیں

ਸਿਰੀਰਾਗੁ ਮਹਲਾ ੩ ॥
sireeraag mehlaa 3.
Siree Raag, through the Third Guru:

ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ ॥
jay vaylaa vakhat veechaaree-ai taa kit vaylaa bhagat ho-ay.
If we ponder about the suitable time for worshipping God, we may find that there is no particular fixed time for God’s worship (Any moment is acceptable).
ਜੇ ਭਗਤੀ ਕਰਨ ਵਾਸਤੇ ਕੋਈ ਖ਼ਾਸ ਵਕਤ ਨਿਯਤ ਕਰਨਾ ਵਿਚਾਰਦੇ ਰਹੀਏ, ਕਿਤੁ ਵੇਲੇ ਭੀ ਭਗਤੀ ਹੋ ਸਕਦੀ ਹੈ । ( ਭਗਤੀ ਕਰਨ ਵਾਸਤੇ ਕੋਈ ਖ਼ਾਸ ਵੇਲਾ ਨਹੀਂ ਹੈ , ਭਗਤੀ ਕਿਸੇ ਵੇਲੇ ਭੀ ਹੋ ਸਕਦੀ ਹੈ l
جےۄیلاۄکھتُۄیِچاریِئےَتاکِتُۄیلابھگتِہوءِ
اگر عبادت وریاضت کے لئے کوئی وقت موقعہ او فرصت چاہیے تو کسی وقت بھی نہیں ہو سکتی

ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ ॥
an-din naamay rati-aa sachay sachee so-ay.
By being always imbued with God’s love, we become like the eternal God, and obtain eternal glory.
ਹਰ ਵੇਲੇ ਪ੍ਰਭੂ ਦੇ ਨਾਮ ਵਿਚ ਰੰਗੇ ਰਿਹਾਂ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਈਦਾ ਹੈ ਤੇ ਸਦਾ-ਥਿਰ ਰਹਿਣ ਵਾਲੀ ਸੋਭਾ ਮਿਲਦੀ ਹੈ l
اندِنُنامےرتِیاسچےسچیِسوءِ
اندن۔ ہر ووز
روز و شب سچے نام کے پیار سے سچے سچی شہرت ہو جاتی ہے

ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ ॥
ik til pi-aaraa visrai bhagat kinayhee ho-ay.
What sort of devotion is that if you forget the Beloved God, even for an instant?
ਉਹ ਕਾਹਦੀ ਭਗਤੀ ਹੋਈ, ਜੇ ਇਕ ਖਿਨ ਭਰ ਭੀ ਪਿਆਰਾ ਪਰਮਾਤਮਾ ਵਿੱਸਰ ਜਾਏ?
اِکُتِلُپِیاراۄِسرےَبھگتِکِنیہیِہوءِ
کینہی۔ کیسی
ذرا بھر بھی خدا کو بھلا کر کونسی ریاضت ہے

ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ ॥੧॥
man tan seetal saach si-o saas na birthaa ko-ay. ||1||
When not even a single breath goes to waste (without remembering God). Then Being attuned to God, both mind and body become serene and calm.
ਜੇ ਇਕ ਸਾਹ ਭੀ ਪ੍ਰਭੂ ਦੀ ਯਾਦ ਤੋਂ ਖ਼ਾਲੀ ਨਾਹ ਜਾਏ, ਤਾਂ ਸਦਾ-ਥਿਰ ਪ੍ਰਭੂ ਦੇ ਨਾਲ ਜੁੜਿਆਂ ਮਨ ਤੇ ਸਰੀਰ ਸ਼ਾਂਤ ਹੋ ਜਾਂਦਾ ਹੈ l
منُتنُسیِتلُساچسِءُساسُنبِرتھاکوءِ
سیتل ۔ ٹھنڈے ساس ۔سانس
سچائی سے دل و جان ٹھنڈک محسوس کرتاہے ۔ اس سے کوئی سانس بھی بیکار نہیں جانا چاہیے

ਮੇਰੇ ਮਨ ਹਰਿ ਕਾ ਨਾਮੁ ਧਿਆਇ ॥
mayray man har kaa naam Dhi-aa-ay.
O’ my mind, meditate on God’s Name with love and devotion.
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰ।
میرےمنہرِکانامُدھِیاءِ
اے دل خدا کو یادکر

ਸਾਚੀ ਭਗਤਿ ਤਾ ਥੀਐ ਜਾ ਹਰਿ ਵਸੈ ਮਨਿ ਆਇ ॥੧॥ ਰਹਾਉ ॥
saachee bhagat taa thee-ai jaa har vasai man aa-ay. ||1|| rahaa-o.
True worship is performed only when God comes to abide in the heart.
ਸੱਚੀ ਉਪਾਸ਼ਨਾ ਤਦੋਂ ਹੀ ਹੋ ਸਕਦੀ ਹੈ, ਜਦੋਂ ਪਰਮਾਤਮਾ ਮਨੁੱਖ ਦੇ ਮਨ ਵਿਚ ਆ ਵੱਸੇ l
ساچیِبھگتِتاتھیِئےَجاہرِۄسےَمنِآءِ
سچی عبادت وریاضت تبھی ہے کہ خدا دلمین بس جائے

ਸਹਜੇ ਖੇਤੀ ਰਾਹੀਐ ਸਚੁ ਨਾਮੁ ਬੀਜੁ ਪਾਇ ॥
sehjay khaytee raahee-ai sach naam beej paa-ay.
If in a state of intuitive poise we cultivate the farm (of our body) and sow the seed of Naam, ਜੇ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ ਦਾ ਸਦਾ-ਥਿਰ ਨਾਮ-ਬੀ ਬੀਜ ਕੇ (ਆਤਮਕ ਜੀਵਨ ਦੀ) ਫ਼ਸਲ ਬੀਜੀਏ;
سہجےکھیتیِراہیِئےَسچُنامُبیِجُپاءِ
سہجھے ۔ پرسکون ۔ قدرتاً
اگر روحانی طور پر پر سکون ہوکر روحانیت کے کھیت میں یعنی اس ذہن یا دلمیں الہٰی نام سچ ۔حق وحقیقت کا بیج بوئیں

ਖੇਤੀ ਜੰਮੀ ਅਗਲੀ ਮਨੂਆ ਰਜਾ ਸਹਜਿ ਸੁਭਾਇ ॥ss
khaytee jammee aglee manoo-aa rajaa sahj subhaa-ay.
an abundant crop in terms of intuitive contentment of mind is achieved.
ਤਾਂ ਇਹ ਫ਼ਸਲ ਬਹੁਤ ਉੱਗਦੀ ਹੈ, ਬੀਜਣ ਵਾਲੇ ਮਨੁੱਖ ਦਾ ਮਨ ਆਤਮਕ ਅਡੋਲਤਾ ਵਿਚ (ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ।
کھیتیِجنّمیِاگلیِمنوُیارجاسہجِسُبھاءِ
اگلی ۔ بہت زیادہ
تب روحانی کھیتی کی فصل اچھی فصل ہوتی ہے حسن اخلاق وا طوار۔ اور زندگی کی روش راستی پر مبنی ہوکر زندگی اخلاق قدر وں قیمتوں سے پر سیر ہوکر زندگی پر سکون اور حقیقی اور روحانی سکون پذیر ہوجاتی ہے

ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ ॥
gur kaa sabad amrit hai jit peetai tikh jaa-ay.
Guru’s Word is Ambrosial Nectar; relishing it, longing for Maya is quenched.
ਗੁਰੂ ਦਾ ਸ਼ਬਦ ਐਸਾ ਆਤਮਕ ਜੀਵਨ ਦੇਣ ਵਾਲਾ ਜਲ ਹੈ, ਜਿਸ ਦੇ ਪੀਤਿਆਂ ਮਾਇਆ ਦੀ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ।
گُرکاسبدُانّم٘رِتُہےَجِتُپیِتےَتِکھجاءِ
تکھہ ۔پیاس
سچے مرشد کا کلام آب حیات ہے جسکے پینے سے تمام خواہشات مٹ جاتی ہیں

ਇਹੁ ਮਨੁ ਸਾਚਾ ਸਚਿ ਰਤਾ ਸਚੇ ਰਹਿਆ ਸਮਾਇ ॥੨॥
ih man saachaa sach rataa sachay rahi-aa samaa-ay. ||2||
This purified mind attuned to God, remains permeated with Him.
ਇਹ ਸੱਚੀ-ਆਤਮਾ ਤਾ ਸੱਚੇ ਨਾਮ ਵਿੱਚ ਰੰਗੀ ਜਾਂਦੀ ਹੈ ਅਤੇ ਸੱਚੇ-ਸੁਆਮੀ ਅੰਦਰ ਲੀਨ ਰਹਿੰਦੀ ਹੈ
اِہُمنُساچاسچِرتاسچےرہِیاسماءِ।
اور انسانی پیار سے لبریز ہوکر خدا سے یکسو ہاجاتا ہے

ਆਖਣੁ ਵੇਖਣੁ ਬੋਲਣਾ ਸਬਦੇ ਰਹਿਆ ਸਮਾਇ ॥
aakhan vaykhan bolnaa sabday rahi-aa samaa-ay.
Such people see, speak and utter everything according to the Divine Word.
ਇਹਨ੍ਹਾਂ ਮਨੁੱਖਾਂ ਦਾ ਆਖਣਾ ਵੇਖਣਾ ਬੋਲਣਾ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਵਿਚ ਹੀ ਲੀਨ ਰਹਿੰਦਾ ਹੈ l
آکھنھُۄیکھنھُبولنھاسبدےرہِیاسماءِ
آکھن ۔ کہنا
جنکا کلام ۔نظریہمرشد کے بتائے ہوئے کلام اور سبق کے مطابق ہے اورہر طرف خدا بستادیکھتے ہیں

ਬਾਣੀ ਵਜੀ ਚਹੁ ਜੁਗੀ ਸਚੋ ਸਚੁ ਸੁਣਾਇ ॥
banee vajee chahu jugee sacho sach sunaa-ay.
Their utterance which is The Word of the Guru, becomes famous in all the four ages, and they preach nothing but the Truth.
ਸਦਾ-ਥਿਰ ਪ੍ਰਭੂ ਦਾ ਨਾਮ ਹੀ (ਹੋਰਨਾਂ ਨੂੰ) ਸੁਣਾ ਸੁਣਾ ਕੇ ਉਹਨਾਂ ਦੀ ਸੋਭਾ (ਸਾਰੇ ਸੰਸਾਰ ਵਿਚ) ਸਦਾ ਲਈ ਕਾਇਮ ਹੋ ਜਾਂਦੀ ਹੈ।
بانھیِۄجیِچہُجُگیِسچوسچُسُنھاءِ
سچے لام پر سچا عمل ہے خدا اُنہیں ہمیشہ اپنا ساتھ دیتا ہے ۔ اس لئے انکی خودی مٹ جاتی ہے ملکیتی نظریہ ختم ہوجاتا ہے

ਹਉਮੈ ਮੇਰਾ ਰਹਿ ਗਇਆ ਸਚੈ ਲਇਆ ਮਿਲਾਇ ॥
ha-umai mayraa reh ga-i-aa sachai la-i-aa milaa-ay.
Their egotism and possessiveness are eliminated, and the True One accepts them into Himself.
ਉਹਨਾਂ ਦੀ ਹਉਮੈ ਮੁੱਕ ਜਾਂਦੀ ਹੈ, ਅਪਣੱਤ ਦੂਰ ਹੋ ਜਾਂ ਦੀ ਹੈ। ਪਰਮਾਤਮਾ ਉਹਨਾਂ ਨੂੰ ਆਪਣੀ ਯਾਦ ਵਿਚ ਜੋੜੀ ਰੱਖਦਾ ਹੈl
ہئُمےَمیرارہِگئِیاسچےَلئِیامِلاءِ
جو انسان خداسے جو سچ ہے پریم ہے انہیں الہٰی حضوری حاصل ہوجاتی ہے

ਤਿਨ ਕਉ ਮਹਲੁ ਹਦੂਰਿ ਹੈ ਜੋ ਸਚਿ ਰਹੇ ਲਿਵ ਲਾਇ ॥੩॥
tin ka-o mahal hadoor hai jo sach rahay liv laa-ay. ||3||
Those who remain lovingly attuned to the True One, realize His Presence within.
ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਲਿਵ ਲਾਈ ਰੱਖਦੇ ਹਨ, ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ l
تِنکءُمہلُہدوُرِہےَجوسچِرہےلِۄلاءِ
تن کوؤ ۔ ان کے لئے
جسے خوش قسمتی سے پاکدامن خدا رسیدوں کی صحبت و قربت حاصل ہو جائے

ਨਦਰੀ ਨਾਮੁ ਧਿਆਈਐ ਵਿਣੁ ਕਰਮਾ ਪਾਇਆ ਨ ਜਾਇ ॥
nadree naam Dhi-aa-ee-ai vin karmaa paa-i-aa na jaa-ay.
It is by his grace that we contemplate on Naam. Without His Mercy, He cannot be realized.
ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਹੀ ਨਾਮ ਸਿਮਰਿਆ ਜਾ ਸਕਦਾ ਹੈ, ਪਰਮਾਤਮਾ ਦੀ ਮਿਹਰ ਤੋਂ ਬਿਨਾ ਉਹ ਮਿਲ ਨਹੀਂ ਸਕਦਾ।
ندریِنامُدھِیائیِئےَۄِنھُکرماپائِیانجاءِ
ون ۔ بغیر
الہٰی نظر عنایت سے ہی الہٰی نام کی ریاض ہو سکتی ہاس لئے انکی خودی مٹ جاتی ہے ملکیتی نظریہ ختم ہوجاتا ہے

ਪੂਰੈ ਭਾਗਿ ਸਤਸੰਗਤਿ ਲਹੈ ਸਤਗੁਰੁ ਭੇਟੈ ਜਿਸੁ ਆਇ ॥
poorai bhaag satsangat lahai satgur bhaytai jis aa-ay.
Through perfect destiny, one finds the holy congregation and meets the Guru.
ਵੱਡੀ ਕਿਸਮਤ ਨਾਲ ਸਾਧ ਸੰਗਤਿ ਮਿਲ ਜਾਂਦੀ ਹੈ, ਜਿਸ ਵਿਚ ਗੁਰੂ ਮਿਲ ਪੈਂਦਾ ਹੈ l
پوُرےَبھاگِستسنّگتِلہےَستگُرُبھیٹےَجِسُآءِ
پورےبھاگ ۔ خوش قسمتی سے
جسے خوش قسمتی سے پاکدامن خدا رسیدوں کی صحبت و قربت حاصل ہو جائے اور سچے مرشد سے ملاپ کا شرف حاصل ہوجائے

ਅਨਦਿਨੁ ਨਾਮੇ ਰਤਿਆ ਦੁਖੁ ਬਿਖਿਆ ਵਿਚਹੁ ਜਾਇ ॥
an-din naamay rati-aa dukh bikhi-aa vichahu jaa-ay.
By always remaining imbued with God’s Name, the suffering from the love of Maya (worldly attachments) gets dispelled from within.
ਹਰ ਵੇਲੇ ਪ੍ਰਭੂ ਦੇ ਨਾਮ ਵਿਚ ਰੰਗੇ ਰਹਿਣ ਕਰਕੇ ਉਸ ਮਨੁੱਖ ਦੇ ਅੰਦਰੋਂ ਮਾਇਆ (ਦੇ ਮੋਹ) ਦਾ ਦੁੱਖ ਦੂਰ ਹੋ ਜਾਂਦਾ ਹੈ।
اندِنُنامےرتِیادُکھُبِکھِیاۄِچہُجاءِ
دکھ دکھیا۔ ندکاریوں کا عذاب
اور روز و شب نام کی محویت سے بد کاریوں اور گناہوں کا عذاب مٹ جاتا ہے

ਨਾਨਕ ਸਬਦਿ ਮਿਲਾਵੜਾ ਨਾਮੇ ਨਾਮਿ ਸਮਾਇ ॥੪॥੨੨॥੫੫॥
naanak sabad milaavrhaa naamay naam samaa-ay. ||4||22||55||
O’ Nanak, by merging with the Guru’s word, one obtains union with God.
ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਨਾਲ) ਮਿਲਾਪ ਹੁੰਦਾ ਹੈ l
نانکسبدِمِلاۄڑانامےنامِ
اے نانک کلام نام سے ملاتا ہے انسان الہٰی نام میں محو ہا جاتا ہے۔

ਸਿਰੀਰਾਗੁ ਮਹਲਾ ੩ ॥
sireeraag mehlaa 3.
Siree Raag, by the Third Guru:

ਆਪਣਾ ਭਉ ਤਿਨ ਪਾਇਓਨੁ ਜਿਨ ਗੁਰ ਕਾ ਸਬਦੁ ਬੀਚਾਰਿ ॥
aapnaa bha-o tin paa-i-on jin gur kaa sabad beechaar.
They who deliberate over Guru’s Word, are blessed by his revered fear.
ਉਸ ਪਰਮਾਤਮਾ ਨੇ ਆਪਣਾ ਡਰ-ਅਦਬ ਉਹਨਾਂ ਬੰਦਿਆਂ ਦੇ ਹਿਰਦੇ ਵਿਚ ਪਾ ਦਿੱਤਾ ਹੈ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਇਆ ਹੈ l
آپنھابھءُتِنپائِئونُجِنگُرکاسبدُبیِچارِ
پائیون۔ تن ان سچے کی صدیوں کے
خدا نے اپنا خوف اُنکے دلمیں بسائیا ہے ۔ جنہوں نے کلام مرشد کو ذہن میں بسالیا۔

ਸਤਸੰਗਤੀ ਸਦਾ ਮਿਲਿ ਰਹੇ ਸਚੇ ਕੇ ਗੁਣ ਸਾਰਿ ॥
satsangtee sadaa mil rahay sachay kay gun saar.
They remain forever united with saintly persons and they dwell upon the Glories of the True One.
ਉਹ ਬੰਦੇ ਸਦਾ-ਥਿਰ ਪ੍ਰਭੂ ਦੇ ਗੁਣ (ਆਪਣੇ ਹਿਰਦੇ ਵਿਚ) ਸਾਂਭ ਕੇ ਸਦਾ ਸਾਧ ਸੰਗਤਿ ਵਿਚ ਮਿਲੇ ਰਹਿੰਦੇ ਹਨ।
ستسنّگتیِسدامِلِرہےسچےکےگُنھسارِ
سار۔ سنبھال
سچے اوصاف کی بنیاد سچی صحبت وقربت اور ساتھی ۔

ਦੁਬਿਧਾ ਮੈਲੁ ਚੁਕਾਈਅਨੁ ਹਰਿ ਰਾਖਿਆ ਉਰ ਧਾਰਿ ॥
dubiDhaa mail chukaa-ee-an har raakhi-aa ur Dhaar.
They cast off the filth of their mental duality, and they keep the Creator enshrined in their hearts.
ਉਹ ਦੁਚਿੱਤੇ-ਪਨ ਦੀ ਗਿਲਾਜ਼ਤ ਨੂੰ ਪਰ੍ਹੇ ਸੁਟ ਪਾਉਂਦੇ ਹਨ ਅਤੇ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ।
دُبِدھامیَلُچُکائیِئنُہرِراکھِیااُردھارِ
دبدھا ۔ ڈگمگاہٹ ۔ دوہرے خیالاتچُکاین ۔ ختم کئے
غیریقینی دور ہوکر خدا دلمیں بس جاتا ہے

ਸਚੀ ਬਾਣੀ ਸਚੁ ਮਨਿ ਸਚੇ ਨਾਲਿ ਪਿਆਰੁ ॥੧॥
sachee banee sach man sachay naal pi-aar. ||1||
True is their speech, and the True One resides in their minds. They are in love with the Him. ਸੱਚੀ ਹੈ ਉਨ੍ਹਾਂ ਦੀ ਬੋਲ ਚਾਲ, ਪ੍ਰਭੂ ਉਹਨਾਂ ਦੇ ਮਨ ਵਿਚ ਵੱਸਦਾ ਹੈ, ਉਹਨਾਂ ਦਾ ਪ੍ਰਭੂ ਨਾਲ ਪਿਆਰ ਹੋ ਜਾਂਦਾ ਹੈ l
سچیِبانھیِسچُمنِسچےنالِپِیارُ
سچ ۔صدیوں
سچے کلام سے دل سچا اور سچے سے پیار یعنی حقیقت پسندی اور حسن اخلاق ہی انسانیت کی آخری منزل ہے

ਮਨ ਮੇਰੇ ਹਉਮੈ ਮੈਲੁ ਭਰ ਨਾਲਿ ॥
man mayray ha-umai mail bhar naal.
O’ my mind, the world is filled with the dirt of ego.
ਹੇ ਮੇਰੇ ਮਨ! ਸੰਸਾਰ-ਸਮੁੰਦਰ ਵਿਚ ਹਉਮੈ ਦੀ ਮੈਲ ਨਾਲ ਭਰਿਆ ਹੋਇਆ ਹੈ।
منمیرےہئُمےَمیَلُبھرنالِ
بھر نال۔ خودی کی غلاظت و ناپاکیزگیسے بھرا ہوا ہے
اے دل تو خودی سے بھرا پڑا ہے

ਹਰਿ ਨਿਰਮਲੁ ਸਦਾ ਸੋਹਣਾ ਸਬਦਿ ਸਵਾਰਣਹਾਰੁ ॥੧॥ ਰਹਾਉ ॥
har nirmal sadaa sohnaa sabad savaaranhaar. ||1|| rahaa-o.
But God is immaculate, and therefore is always beautiful. Through the Guru’s word, He is capable of embellishing the mortals.
ਪਵਿੱਤਰ ਪ੍ਰਭੂ ਸਦਾ ਹੀ ਸੁੰਦਰ ਹੈ। ਉਸ ਦੀ ਬਾਣੀ ਬੰਦੇ ਦਾ ਸੁਧਾਰ ਕਰਣਹਾਰ ਹੈ।
ہرِنِرملُسداسوہنھاسبدِسۄارنھہارُ
ہر یزمل۔ پاک خدا ۔ سبد سوارنہار۔ خدا درست کرنیوالا ہے
خدا پاک ہے کلام مرشد دل کو درست اور راہ راست پرلانیوالا ہے

ਸਚੈ ਸਬਦਿ ਮਨੁ ਮੋਹਿਆ ਪ੍ਰਭਿ ਆਪੇ ਲਏ ਮਿਲਾਇ ॥
sachai sabad man mohi-aa parabh aapay la-ay milaa-ay.
Those who are fascinated with True Word of the Guru, God Himself blesses them with union with Him.
ਪ੍ਰਭੂ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਜਿਨ੍ਹਾਂ ਦੀ ਆਤਮਾ ਨੂੰ ਸੱਚੇ ਸ਼ਬਦ ਨੇ ਮੋਹਤ ਕਰ ਲਿਆ ਹੈ।
سچےَسبدِمنُموہِیاپ٘ربھِآپےلۓمِلاءِ
سچ شبد۔ سچا صدیوں کلام
۔سچے کلام سے دل محبت کرتا ہے ۔ جس سے خدا خو ہی انسان کو اپنے ساتھ ملا لیتا ہے

ਅਨਦਿਨੁ ਨਾਮੇ ਰਤਿਆ ਜੋਤੀ ਜੋਤਿ ਸਮਾਇ ॥
an-din naamay rati-aa jotee jot samaa-ay.
Always imbued in Naam, they form a spiritual union with the Creator.
ਹਰ ਵੇਲੇ ਪ੍ਰਭੂ ਦੇ ਨਾਮ ਵਿਚ ਹੀ ਰੰਗੇ ਰਹਿਣ ਕਰ ਕੇ ਉਹਨਾਂ ਦੀ ਜੋਤਿ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ।
اندِنُنامےرتِیاجوتیِجوتِسماءِ
جوتی جوت۔ نور سے نور ۔ سمائے ۔ محود مخذوب ملاپ سے
رو ز و شب نام کے پریم میں سرشاد ہونےسے انسان نور الہٰی سے یکسو ہو جاتا ہے

ਜੋਤੀ ਹੂ ਪ੍ਰਭੁ ਜਾਪਦਾ ਬਿਨੁ ਸਤਗੁਰ ਬੂਝ ਨ ਪਾਇ ॥
jotee hoo parabh jaapdaa bin satgur boojh na paa-ay.
Through that inner spiritual light God is revealed; without the Guru’s guidance, the recognition of that inner light is not possible.
ਪਰਮਾਤਮਾ ਉਸ ਅੰਦਰਲੀ ਜੋਤਿ ਦੀ ਰਾਹੀਂ ਹੀ ਦਿੱਸਦਾ ਹੈ, ਪਰ ਗੁਰੂ ਤੋਂ ਬਿਨਾ ਉਸ ਜੋਤਿ (ਚਾਨਣ) ਦੀ ਸਮਝ ਨਹੀਂ ਪੈਂਦੀ।
جوتیِہوُپ٘ربھُجاپدابِنُستگُربوُجھنپاءِ
جوتی ہو۔ ذہنی روشنی سے ۔ جاپدا ۔پتہ چلتا ہے ۔ بوجھ ۔سمجھ
اُس ذہنی نورانی سے ہی خدا کی سمجھ آتی ہے ۔ مگر مرشد کے بغیر سمجھ نہیں آتی

ਜਿਨ ਕਉ ਪੂਰਬਿ ਲਿਖਿਆ ਸਤਗੁਰੁ ਭੇਟਿਆ ਤਿਨ ਆਇ ॥੨॥
jin ka-o poorab likhi-aa satgur bhayti-aa tin aa-ay. ||2||
But the true Guru comes to meet only those who are so predestined.
(ਤੇ) ਗੁਰੂ ਉਹਨਾਂ ਬੰਦਿਆਂ ਨੂੰ ਆ ਕੇ ਮਿਲਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ (ਪ੍ਰਭੂ ਦੀ ਦਰਗਾਹ ਤੋਂ) ਲੇਖ ਲਿਖਿਆ ਹੋਵੇ ॥
جِنکءُپوُربِلِکھِیاستگُرُبھیٹِیاتِنآءِ
جنکے اعمالنامے میں پہلے سے تحریر ہے ان کا سچے مرشد سے ملاپ ہوتاہے

ਵਿਣੁ ਨਾਵੈ ਸਭ ਡੁਮਣੀ ਦੂਜੈ ਭਾਇ ਖੁਆਇ ॥
vin naavai sabh dumnee doojai bhaa-ay khu-aa-ay.
Without Naam, they are entrapped by maya and are miserable. In love of duality they waste their life.
ਦੁਬਿਧਾ ਵਿਚ ਫਸੀ ਹੋਈ, ਸਾਰੀ ਹੀ ਲੁਕਾਈਨਾਮ ਤੋਂ ਬਿਨਾ ਤੇ ਮਾਇਆ ਦੇ ਪਿਆਰ ਵਿਚਸਹੀ ਜੀਵਨ-ਰਾਹ ਤੋਂ ਖੁੰਝ ਜਾਂਦੀ ਹੈ।
ۄِنھُناۄےَسبھڈُمنھیِدوُجےَبھاءِکھُیاءِ
ڈمنی ۔ ڈگمگاہٹ میں ۔ دوبے بھائے ۔ غیروں سے محبت ۔ کھوآئے ۔ ذلیل و خوار
بغیر نام سچ حق وحقیقت سارا عالم دوئی دویش میں گرفتار ہے ۔اد انسان بغیرنیک اور حسن اخلاق ۔وحعت ویکسوئی ذلیل و خوار ہوتا ہے ۔ اسکے بغیر زندگی محال ہے اور انسان عذاب پاتا ہے

ਤਿਸੁ ਬਿਨੁ ਘੜੀ ਨ ਜੀਵਦੀ ਦੁਖੀ ਰੈਣਿ ਵਿਹਾਇ ॥
tis bin gharhee na jeevdee dukhee rain vihaa-ay.
Without Him, one cannot live in peace even for an instant, and the entire life-night passes in anguish.
ਉਸ (ਪ੍ਰਭੂ) ਤੋਂ ਬਿਨਾ ਇਕ ਘੜੀ ਭਰ ਭੀ ਆਤਮਕ ਜੀਵਨ ਨਹੀਂ ਮਾਣ ਸਕਦੀ, ਦੁੱਖਾਂ ਵਿਚ ਹੀ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ।
تِسُبِنُگھڑیِنجیِۄدیِدُکھیِریَنھِۄِہاءِ
دکھی رین دہائے ۔ زندگی عذاب میں گذرتی ہے
مراد انسان بغیرنیک اور حسن اخلاق ۔وحعت ویکسوئی ذلیل و خوار ہوتا ہے ۔ اسکے بغیر زندگی محال ہے اور انسان عذاب پاتا ہے

ਭਰਮਿ ਭੁਲਾਣਾ ਅੰਧੁਲਾ ਫਿਰਿ ਫਿਰਿ ਆਵੈ ਜਾਇ ॥
bharam bhulaanaa anDhulaa fir fir aavai jaa-ay.
Wandering in doubt, and duality the spiritually blind come and go in cycle of birth and death, over and over again.
ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝ ਜਾਂਦਾ ਹੈ, ਤੇ ਮੁੜ ਮੁੜ ਜੰਮਦਾ ਰਹਿੰਦਾ ਹੈ।
بھرمِبھُلانھاانّدھُلاپھِرِپھِرِآۄےَجاءِ
بھرم ۔ شک و شہبات ۔ بھلانا۔ مراہ ۔اندھلا۔ غیر اندیش
وہم وگمان اور جاہلتیں زندگی گذر جاتی ہے اور انسان تناسخ میں پڑا رہتاہے

ਨਦਰਿ ਕਰੇ ਪ੍ਰਭੁ ਆਪਣੀ ਆਪੇ ਲਏ ਮਿਲਾਇ ॥੩॥
nadar karay parabh aapnee aapay la-ay milaa-ay. ||3||
When God bestows His Grace, He on His own, unites them with Himself.
ਜਦੋਂ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ, ਤਦੋਂ ਆਪ ਹੀ (ਉਸ ਨੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ l
ندرِکرےپ٘ربھُآپنھیِآپےلۓمِلاءِ
جب خدااپنی نظر عنایت کرتا ہے تو خود ساتھملا لیتا ہے

error: Content is protected !!