Urdu-Raw-Page-263

ਨਾਨਕ ਤਾ ਕੈ ਲਾਗਉ ਪਾਏ ॥੩॥
naanak taa kai laaga-o paa-ay. ||3||
O’ Nanak, I humbly bow to those who remember God ||3||
ਹੇ ਨਾਨਕ! ਮੈਂ ਉਹਨਾਂ (ਸਿਮਰਨ ਕਰਨ ਵਾਲਿਆਂ) ਦੀ ਪੈਰੀਂ ਲੱਗਾਂ
نانکتاکےَلاگءُپاۓ
لاگو پائے ۔ پاؤں۔ پڑؤ۔
اے نانک ان کے پاؤںمیں پڑو

ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥
parabh kaa simran sabh tay oochaa.
The remembrance of God is the highest of all the deeds.
ਪ੍ਰਭੂ ਦਾ ਸਿਮਰਨ ਕਰਨਾ (ਹੋਰ) ਸਾਰੇ (ਆਹਰਾਂ) ਨਾਲੋਂ ਚੰਗਾ ਹੈ;
پ٘ربھکاسِمرنُسبھتےاۄُچا
خداکو یاد کرنابلندی ہے عظمت ہے

ਪ੍ਰਭ ਕੈ ਸਿਮਰਨਿ ਉਧਰੇ ਮੂਚਾ ॥
parabh kai simran uDhray moochaa.
By the remembrance of God, many are saved from the vices.
ਪ੍ਰਭੂ ਦਾ ਸਿਮਰਨ ਕਰਨ ਨਾਲ ਬਹੁਤ ਸਾਰੇ ਜੀਵ ਵਿਕਾਰਾਂ ਤੋਂ ਬਚ ਜਾਂਦੇ ਹਨ।
پربھکےَسِمرنِاُدھرےمۄُچا
۔ الہٰی یاد بدکاریوںسےبچاتی ہے

ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ ॥
parabh kai simran tarisnaa bujhai.
By remembering God, the yearning for Maya is eliminated.
ਪ੍ਰਭੂ ਦਾ ਸਿਮਰਨ ਕਰਨ ਨਾਲ (ਮਾਇਆ ਦੀ) ਤ੍ਰਿਹ ਮਿਟ ਜਾਂਦੀ ਹੈ,
پ٘ربھکےَسِمرنِت٘رِسنابُجھےَ
یاد خدا سے خواہشات کی تشنگی مٹتی ہے

ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ ॥
parabh kai simran sabh kichh sujhai.
In the remembrance of God, one understands everything about Maya.
ਪ੍ਰਭੂ ਦਾ ਸਿਮਰਨ ਕਰਨ ਨਾਲ ਮਾਇਆ ਦੇ ਹਰੇਕ (ਕੇਲ) ਦੀ ਸਮਝ ਪੈ ਜਾਂਦੀ ਹੈ
پ٘ربھکےَسِمرنِسبھُکِچھُسُجھےَ
یاد خدا سے ہر طرح کی سمجھ آجاتی ہے

ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ ॥
parabh kai simran naahee jam taraasaa.
In the remembrance of God, there is no fear of death.
ਪ੍ਰਭੂ ਦਾ ਸਿਮਰਨ ਕਰਨ ਨਾਲ ਜਮਾਂ ਦਾ ਡਰ ਮੁੱਕ ਜਾਂਦਾ ਹੈ,
پربھکےَسِمرنِناہیجمت٘راسا
موت کا خوف مٹ جاتا ہے

ਪ੍ਰਭ ਕੈ ਸਿਮਰਨਿ ਪੂਰਨ ਆਸਾ ॥
parabh kai simran pooran aasaa.
In the remembrance of God, all desires are fulfilled.
ਪ੍ਰਭੂ ਦਾ ਸਿਮਰਨ ਕਰਨ ਨਾਲ ਆਸ ਪੂਰਨ ਹੋ ਜਾਂਦੀ ਹੈ (ਆਸਾਂ ਵੱਲੋਂ ਮਨ ਰੱਜ ਜਾਂਦਾ ਹੈ)।
پ٘ربھکےَسِمرنِپۄُرنآسا
۔ اُمیدیں پوری ہوجاتی ہین

ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ॥
parabh kai simran man kee mal jaa-ay.
In the remembrance of God, the filth of vices is removed from the mind.
ਪ੍ਰਭੂ ਦਾ ਸਿਮਰਨ ਕੀਤਿਆਂ ਮਨ ਦੀ (ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ,
پربھکےَسِمرنِمنکیملُجاءِ
۔ دل پاک ہوجاتا ہے

ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ॥
amrit naam rid maahi samaa-ay.
The Ambrosial Naam, dwells in the heart of the mortal.
ਮਨੁੱਖ ਦੇ ਹਿਰਦੇ ਵਿਚ (ਪ੍ਰਭੂ ਦਾ) ਅਮਰ ਕਰਨ ਵਾਲਾ ਨਾਮ ਟਿਕ ਜਾਂਦਾ ਹੈ।
انّم٘رِتنامُرِدماہِسماءِ
آب حیات نام دل میں بس جاتا ہے

ਪ੍ਰਭ ਜੀ ਬਸਹਿ ਸਾਧ ਕੀ ਰਸਨਾ ॥
parabh jee baseh saaDh kee rasnaa.
The devotees always recite God’s Name.
ਸਾਧ ਜਨ ਸਦਾ ਪ੍ਰਭੂ ਨੂੰ ਜਪਦੇ ਹਨ)।
پربھجیبسہِسادھکیرسنا
۔ خدا پاکدامنوں کی زباں پر بستا ہے

ਨਾਨਕ ਜਨ ਕਾ ਦਾਸਨਿ ਦਸਨਾ ॥੪॥
naanak jan kaa daasan dasnaa. ||4||
O’ Nanak, I am the servant of Your devotee’s servant. ||4||
ਹੇ ਨਾਨਕ! (ਮੈਂ) ਗੁਰਮੁਖਾਂ ਦੇ ਸੇਵਕਾਂ ਦਾ ਸੇਵਕ (ਬਣਾਂ)
نانکجنکاداسنِدسنا
۔ نانک ان کے غلاموں کا غلام اور خادموں کا خادم ہے

ਪ੍ਰਭ ਕਉ ਸਿਮਰਹਿ ਸੇ ਧਨਵੰਤੇ ॥
parabh ka-o simrahi say Dhanvantay.
Those who remember God with love and devotion are spiritually wealthy.
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਧਨਾਢ ਹਨ,
پ٘ربھکءُسِمرہِسےدھنونّتے
دھنونتے ۔ دولتمند۔
کرتے ہین جو یاد خدا کو وہ دھنوالے ہین

ਪ੍ਰਭ ਕਉ ਸਿਮਰਹਿ ਸੇ ਪਤਿਵੰਤੇ ॥
parabh ka-o simrahi say pativantay.
Those who remember God with love and devotion are honorable.
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਇੱਜ਼ਤ ਵਾਲੇ ਹਨ।
پ٘ربھکءُسِمرہِسےپتِونّتے
پتونتے ۔ عزت والے
۔ اور عزت والے ہیں

ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ॥
parabh ka-o simrahi say jan parvaan.
Those who remember God with love and devotion are accepted in God’s court.
ਕਬੂਲ ਹਨ ਉਹ ਪੁਰਸ਼ ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ l
پ٘ربھکءُسِمرہِسےجنپروان
۔ پروان۔ قبول۔ باوقار۔ ہر دل عزیز

ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ॥
parabh ka-o simrahi say purakh parDhaan.
Those who lovingly remember God are the most distinguished ones.
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ (ਸਭ ਮਨੁੱਖਾਂ ਤੋਂ) ਚੰਗੇ ਹਨ।
پربھکءُسِمرہِسےپُرکھپ٘ردھان
۔ پردھان ۔ نیک مقبول عام۔ ۔
کرتے ہیں جو یاد خدا کو لوگوں میں مقبول ہیں وہ ہیں کرتے ہیں جو یاد خاد کو لوگؤں میں منظور ہیں

ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ॥
parabh ka-o simrahi se baymuhtaajay.
Those who lovingly remember God with devotion do not depend on others.
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਕਿਸੇ ਦੇ ਮੁਥਾਜ ਨਹੀਂ ਹਨ,
پربھکءُسِمرہِسِبیےمُحتاجے
بے محتاجے ۔ دست نگر نہیں۔
وہ کرتے ہین جو یاد خدا کو دست نگرنہیں کسی کے

ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ॥
parabh ka-o simrahi se sarab kay raajay.
Those who remember God with love and devotion are spiritually superior.
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹਸਭ ਦੇ ਬਾਦਸ਼ਾਹ ਹਨ।
پربھکءُسِمرہِسِسربکےراجے
سرب۔ سب۔
۔ اور سارےعالم کےحکمران وہ ہیں

ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ॥
parabh ka-o simrahi say sukhvaasee.
Those who remember God with love and devotion dwell in peace.
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਸੁਖੀ ਵੱਸਦੇ ਹਨ,
پربھکءُسِمرہِسےسُکھواسی
۔ کرتے ہیں جو یاد خدا کو آرا م و آسائش پاتے ہیں

ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ ॥
parabh ka-o simrahi sadaa abhinaasee.
Those who remember God with love and devotion are freed from cycles of birth and death.
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਸਦਾ ਲਈ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ।
پ٘ربھکءُسِمرہِسداابِناسی
انباسی ۔ لافناہ ۔
کرتے ہیںجو یاد خدا کو تناسخ سے نجات پاتے ہیں

ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ॥
simran tay laagay jin aap da-i-aalaa.
Only those who are blessed by the merciful God Himself get on the Path of remembering Him.
ਪ੍ਰਭ-ਸਿਮਰਨ ਵਿਚ ਉਹੀ ਮਨੁੱਖ ਲੱਗਦੇ ਹਨ ਜਿਨ੍ਹਾਂ ਉਤੇ ਪ੍ਰਭੂ ਆਪਿ ਮੇਹਰਬਾਨ (ਹੁੰਦਾ ਹੈ);
سِمرنتےلاگےجِنآپِدئِیالا
دیالا۔ مہربان۔
۔ وہی کرتے ہیں یاد خدا کی جنپر مہربان خدا خود ہے

ਨਾਨਕ ਜਨ ਕੀ ਮੰਗੈ ਰਵਾਲਾ ॥੫॥
naanak jan kee mangai ravaalaa. ||5||
O’ Nanak, only a fortunate one begs for the company of such individuals. ||5||
ਹੇ ਨਾਨਕ! (ਕੋਈ ਵਡ-ਭਾਗੀ) ਇਹਨਾਂ ਗੁਰਮੁਖਾਂ ਦੀ ਚਰਨ-ਧੂੜ ਮੰਗਦਾ ਹੈ
نانکجنکیمنّگےَروالا
رولا۔ دہول
نانک ان کے پاوں کی دھول کی بھیک مانگتاہے

ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ ॥
parabh ka-o simrahi say par-upkaaree.
Those who remember God with love and devotion become benevolent to others.
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਦੂਜਿਆਂ ਨਾਲ ਭਲਾਈ ਕਰਨ ਵਾਲੇ ਬਣ ਜਾਂਦੇ ਹਨ,
پربھکءُسِمرہِسےپرئُپکاری
اپکاری ۔ بھلائی کرنے والا
کرتا ہے جو یاد خدا کو وہ کام نیک اور بھلے وہ کرتا ہے

ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ ॥
parabh ka-o simrahi tin sad balihaaree.
I dedicate my life forever to those who remember God with love and devotion.
ਜੋ ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ,ਉਹਨਾਂ ਤੋਂ (ਮੈਂ) ਸਦਾ ਸਦਕੇ ਹਾਂ।
پ٘ربھکءُسِمرہِتِنسدبلِہاری
۔ بلہاری ۔ قربان۔
یاد خدا جو کرتا ہے قربان ہوں ان انسانوں پر

ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ॥
parabh ka-o simrahi say mukh suhaavay.
Beauteous are the faces of those who remember God with love and devotion.
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਦੇ ਮੂੰਹ ਸੋਹਣੇ (ਲੱਗਦੇ) ਹਨ,
پربھکءُسِمرہِسےمُکھسُہاوے
سکھ سہاوے ۔ سرکرو۔
یاد خدا جو کرتا ہے سر خرو ہوجاتا ہے

ਪ੍ਰਭ ਕਉ ਸਿਮਰਹਿ ਤਿਨ ਸੂਖਿ ਬਿਹਾਵੈ ॥
parabh ka-o simrahi tin sookh bihaavai.
Those who remember God with love and devotion live their life in peace.
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਦੀ (ਉਮਰ) ਸੁਖ ਵਿਚ ਗੁਜ਼ਰਦੀ ਹੈ।
پ٘ربھکءُسِمرہِتِنسۄُکھِبِہاوےَ
سوکھ بہوے ۔ آرام میں گزرتی ہے ۔
وہ یادخدا جو کرتا ہے آرام آسائش پاتا ہے

ਪ੍ਰਭ ਕਉ ਸਿਮਰਹਿ ਤਿਨ ਆਤਮੁ ਜੀਤਾ ॥
parabh ka-o simrahi tin aatam jeetaa.
Those who remember God with love and devotion conquer their mind.
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਆਪਣੇ ਮਨ ਨੂੰ ਜਿੱਤ ਲੈਂਦੇ ਹਨ।
پ٘ربھکءُسِمرہِتِنآتمُجیِتا
آتم ۔ خوئش ۔ خوئشتا اپنے آپ
یا د خدا جو کرتا ہے اپنا آپ قابو کر جاتا ہے

ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ॥
parabh ka-o simrahi tin nirmal reetaa.
Those who remember God with love and devotion live a righteous way of life.
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਦੀ ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ਪਵਿਤ੍ਰ ਹੋ ਜਾਂਦਾ ਹੈ
پ٘ربھکءُسِمرہِتِننِرملریِتا
۔ نرمل۔ پاک۔ ریتا۔ رواج۔ رسم۔
اور طرز زندگی سنوار لیتا ہے ۔

ਪ੍ਰਭ ਕਉ ਸਿਮਰਹਿ ਤਿਨ ਅਨਦ ਘਨੇਰੇ ॥
parabh ka-o simrahi tin anad ghanayray.
Those who remember God with love and devotion experience endless joys.
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹਨਾਂ ਨੂੰ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ,
پ٘ربھکءُسِمرہِتِناندگھنیرے
گھنیرے ۔ بہت زیادہ۔
کرتے ہیں جو یاد خدا کو سکون روحانی پاتے ہیں

ਪ੍ਰਭ ਕਉ ਸਿਮਰਹਿ ਬਸਹਿ ਹਰਿ ਨੇਰੇ ॥
parabh ka-o simrahi baseh har nayray.
Those who remember God with love and devotion live in the presence of God.
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ।
پ٘ربھکءُسِمرہِبسہِہرِنیرے
نیرے۔ نزدیک۔
۔ اور قربت الہٰی پاتے ہین

ਸੰਤ ਕ੍ਰਿਪਾ ਤੇ ਅਨਦਿਨੁ ਜਾਗਿ ॥
sant kirpaa tay an-din jaag.
By the Grace of the Guru, they always remain alert to remember God.
ਸਾਧੂਆਂ ਦੀ ਦਇਆ ਦੁਆਰਾ ਉਹ ਰਾਤ ਦਿਨ ਖਬਰਦਾਰ ਰਹਿੰਦੇ ਹਨ।
سنّتک٘رِپاتےاندِنُجاگِ
جاگ۔ بیداری
۔ رحمت پاکدامن و خدا رسیدوں سے بیداری وہ پاتے ہیں۔

ਨਾਨਕ ਸਿਮਰਨੁ ਪੂਰੈ ਭਾਗਿ ॥੬॥
naanak simran poorai bhaag. ||6||
O’ Nanak, the gift of meditation is obtained only by perfect destiny. ||6||
ਹੇ ਨਾਨਕ! ਸਿਮਰਨ (ਦੀ ਦਾਤਿ) ਵੱਡੀ ਕਿਸਮਤ ਨਾਲ (ਮਿਲਦੀ ਹੈ) ॥
نانکسِمرنُپۄُرےبھاگِ
۔ بھاگ۔ قسمت ۔
۔ اے نانک جویاد خدا کو کرتے ہیں خوش قسمت ہوجاتے ہیں۔

ਪ੍ਰਭ ਕੈ ਸਿਮਰਨਿ ਕਾਰਜ ਪੂਰੇ ॥
parabh kai simran kaaraj pooray.
Remembering God, one’s tasks are accomplished.
ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦੇ (ਸਾਰੇ) ਕੰਮ ਪੂਰੇ ਹੋ ਜਾਂਦੇ ਹਨ
پربھکےَسِمرنِکارجپۄُرے
کارج ۔ کام ۔ مقصد۔
الہٰی یاد سے سب کاممکمل ہو جاتے ہیں

ਪ੍ਰਭ ਕੈ ਸਿਮਰਨਿ ਕਬਹੁ ਨ ਝੂਰੇ ॥
parabh kai simran kabahu na jhooray.
By lovingly remembering God, one never grieves.
ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਕਦੇ ਚਿੰਤਾ ਦੇ ਵੱਸ ਨਹੀਂ ਹੁੰਦਾ।
پ٘ربھکےَسِمرنِکبہُنجھۄُرے
جہورے ۔ فکر ۔ پریشانی۔
۔تشویش اورفکرختم ہوجاتے ہین

ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ ॥
parabh kai simran har gun baanee.
By remembering God with love and devotion, one utters the virtues of God.
ਪ੍ਰਭੂ ਦਾ ਸਿਮਰਨ ਕਰਨ ਨਾਲ, ਮਨੁੱਖ ਅਕਾਲ ਪੁਰਖ ਦੇ ਗੁਣ ਹੀ ਉਚਾਰਦਾ ਹੈ
پ٘ربھکےَسِمرنِہرِگُنبانی
ہر ۔ خدا۔ گن بانی ۔ کلام کے اوصاف۔
یاد خدا سے انسان الہٰی اوصاف کے کلام گاتا ہے

ਪ੍ਰਭ ਕੈ ਸਿਮਰਨਿ ਸਹਜਿ ਸਮਾਨੀ ॥
parabh kai simran sahj samaanee.
Remembering God, one is absorbed into the state of intuitive poise.
ਪ੍ਰਭੂ ਦਾ ਸਿਮਰਨ ਕਰਨ ਨਾਲ,ਮਨੁੱਖ ਸਹਜ ਅਵਸਥਾ ਵਿਚ ਟਿਕਿਆ ਰਹਿੰਦਾ ਹੈ।
پربھکےَسِمرنِسہجِسمانی
سہج ۔ مستقل مزاجی
۔ سکون روحانی پاتا ہے ۔

ਪ੍ਰਭ ਕੈ ਸਿਮਰਨਿ ਨਿਹਚਲ ਆਸਨੁ ॥
parabh kai simran nihchal aasan.
By remembering God with love and devotion, one’s mind doesn’t waiver.
ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦਾ (ਮਨ ਰੂਪੀ) ਆਸਨ ਡੋਲਦਾ ਨਹੀਂ
پ٘ربھکےَسِمرنِنِہچلآسنُ
۔ نہچل۔ صدیوی ۔ ڈگمگانے والا، آسن۔۔ ٹھکانہ
یاد خدا سے انسان پختہ ٹھکانہ پاتا ہے

ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ ॥
parabh kai simran kamal bigaasan.
By lovingly remembering God, one feels delighted.
ਪ੍ਰਭੂ ਦਾ ਸਿਮਰਨ ਕਰਨ ਨਾਲ ਉਸ ਦੇ (ਹਿਰਦੇ ਦਾ) ਕਉਲ-ਫੁੱਲ ਖਿੜਿਆ ਰਹਿੰਦਾ ਹੈ।
پربھکےَسِمرنِکملبِگاسنُ
۔۔ گن ۔ اوصاف۔ کلام
اور دل کو کنول کھل جاتا ہے

ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ ॥
parabh kai simran anhad jhunkaar.
Remembering God, divine melody keeps playing in one’s mind continuously.
ਪ੍ਰਭੂ ਦਾ ਸਿਮਰਨ ਕਰਨ ਨਾਲ (ਮਨੁੱਖ ਦੇ ਅੰਦਰ) ਇਕ-ਰਸ ਸੰਗੀਤ (ਬੈਕੁੰਠੀ ਕੀਰਤਨ) ਹੁੰਦਾ ਰਹਿੰਦਾ ਹੈ l
پ٘ربھکےَسِمرنِانہدجھُنکار
جو کرتاہے یاد خدا کو گانے غیبی سنتا ہے

ਸੁਖੁ ਪ੍ਰਭ ਸਿਮਰਨ ਕਾ ਅੰਤੁ ਨ ਪਾਰ ॥
sukh parabh simran kaa ant na paar.
There is endless peace that ensues by remembering God.
ਪ੍ਰਭੂ ਦੇ ਸਿਮਰਨ ਤੋਂ ਜੋ ਸੁਖ (ਉਪਜਦਾ) ਹੈ ਉਹ (ਕਦੇ) ਮੁੱਕਦਾ ਨਹੀਂ।
سُکھُپ٘ربھسِمرنکاانّتُنپار
۔ یاد خدا سے انسان مستقل آرام پاتا ہے ختم نہ جو ہو پاتا ہے

ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ ॥
simrahi say jan jin ka-o parabh ma-i-aa.
They alone remember Him, upon whom God bestows His Grace.
ਉਹੀ ਮਨੁੱਖ (ਪ੍ਰਭੂ ਨੂੰ) ਸਿਮਰਦੇ ਹਨ, ਜਿਨ੍ਹਾਂ ਉਤੇ ਉਸ ਦੀ ਮੇਹਰ ਹੁੰਦੀ ਹੈ;
سِمرہِسےجن جِنکءُپ٘ربھمئِیا
۔ یاد خدا وہی کرتے ہیں جن پر الہیٰ رحمت ہے

ਨਾਨਕ ਤਿਨ ਜਨ ਸਰਨੀ ਪਇਆ ॥੭॥
naanak tin jan sarnee pa-i-aa. ||7||
O’ Nanak, only a fortunate one seeks refuge of such devotees. ||7||
ਹੇ ਨਾਨਕ! (ਕੋਈ ਵਡਭਾਗੀ) ਉਹਨਾਂ (ਸਿਮਰਨ ਕਰਨ ਵਾਲੇ) ਜਨਾਂ ਦੀ ਸਰਣੀ ਪੈਂਦਾ ਹੈ
نانکتِنجنسرنیپئِیا
۔ نانک ان کے پاؤں پڑتا ہے ۔

ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ॥
har simran kar bhagat pargataa-ay.
By remembering God, the devotees become known in the world.
ਪ੍ਰਭੂ ਦਾ ਸਿਮਰਨ ਕਰ ਕੇ ਭਗਤ (ਜਗਤ ਵਿਚ) ਮਸ਼ਹੂਰ ਹੁੰਦੇ ਹਨ,
ہرِسِمرنُکرِبھگتپ٘رگٹاۓ
ہر سرمن۔ الہٰی یاد۔ بھگت۔ عاشقان الہٰی ۔ پر گٹائے ۔ مشہور۔ شہرت۔ یافتہ ہوئے
خدا کو یاد کرنے سے ہی بھگتوں کو شہرت حاصل ہوئی

ਹਰਿ ਸਿਮਰਨਿ ਲਗਿ ਬੇਦ ਉਪਾਏ ॥
har simran lag bayd upaa-ay.
Remembering God, the Vedas were composed.
ਸਿਮਰਨ ਵਿਚ ਹੀ ਜੁੜ ਕੇ (ਰਿਸ਼ੀਆਂ ਨੇ) ਵੇਦ (ਆਦਿਕ ਧਰਮ ਪੁਸਤਕ) ਰਚੇ।
ہرِسِمرنِلگِبیداُپاۓ
۔ ویداپائے ۔ پیدا کئے ۔
۔ خدا کو یاد کرنےہیویدوں کی تحریر ہوئی

ਹਰਿ ਸਿਮਰਨਿ ਭਏ ਸਿਧ ਜਤੀ ਦਾਤੇ ॥
har simran bha-ay siDh jatee daatay.
By remembering God, mortals became adepts, celibates and charitable.
ਪ੍ਰਭੂ ਦੇ ਸਿਮਰਨ ਦੁਆਰਾ ਹੀ ਮਨੁੱਖ ਸਿੱਧ ਬਣ ਗਏ, ਜਤੀ ਬਣ ਗਏ, ਦਾਤੇ ਬਣ ਗਏ;
ہرِسِمرنِبھۓسِدھجتیداتے
سدھ۔ جنہوں نے بلند روحانی رتبہ حاصل کیا۔ جتنی۔ جنکا نفس پر ضبط ہے ۔ داتے ۔ سخی ۔ سخاوت کرنے والے
۔ خدا کو یاد کرنے سے انسانوںنے بلند روحانیرتبے حاصل کئے ۔ نفس پر قابو پائیا

ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ ॥
har simran neech chahu kunt jaatay.
By remembering God, the lowly become known in all four directions.
ਸਿਮਰਨ ਦੀ ਬਰਕਤਿ ਨਾਲ ਨੀਚ ਮਨੁੱਖ ਸਾਰੇ ਸੰਸਾਰ ਵਿਚ ਪਰਗਟ ਹੋ ਗਏ।
ہرِسِمرنِنیِچچہُکُنّٹجاتے
۔ پنچ کمینے ۔ چوہ کنٹ۔ چاروں طرف۔ جاتے ۔ جانے گئے ۔ مشہور ہوئے
۔ اور الہٰی ریاض سے ہی کمینے انسانوںنے جہان میں مشہوری حاصل کی

ਹਰਿ ਸਿਮਰਨਿ ਧਾਰੀ ਸਭ ਧਰਨਾ ॥
har simran Dhaaree sabh Dharnaa.
It is meditation on God, which has provided support to the entire earth.
ਪ੍ਰਭੂ ਦੇ ਸਿਮਰਨ ਨੇ ਸਾਰੀ ਧਰਤੀ ਨੂੰ ਆਸਰਾ ਦਿੱਤਾ ਹੋਇਆ ਹੈ;
ہرِسِمرنِدھاریسبھدھرنا
۔ دھاری ۔ ٹکائی ۔ ٹھہرائی ۔ سب دھرنا ۔ دھرتی ۔ عالم
خدا کی یاد سے ہی یہ عالم قائم دائم ہے

ਸਿਮਰਿ ਸਿਮਰਿ ਹਰਿ ਕਾਰਨ ਕਰਨਾ ॥
simar simar har kaaran karnaa.
Therefore, O’ mortal always remember the Creator of the World.
(ਤਾਂ ਤੇ ਹੇ ਭਾਈ!) ਜਗਤ ਦੇ ਕਰਤਾ ਪ੍ਰਭੂ ਨੂੰ ਸਦਾ ਸਿਮਰ।
سِمرِسِمرِہرِکارنکرنا
۔ کارن۔ سبب۔ موقعہ
۔ اس لئے اس عالم کو پیدا کرنے والےکو یاد رکھو

ਹਰਿ ਸਿਮਰਨਿ ਕੀਓ ਸਗਲ ਅਕਾਰਾ ॥
har simran kee-o sagal akaaraa.
It is for the meditation that God created the entire universe.
ਪ੍ਰਭੂ ਨੇ ਸਿਮਰਨ ਵਾਸਤੇ ਸਾਰਾ ਜਗਤ ਬਣਾਇਆ ਹੈ;
ہرِسِمرنِکیِئۄسگلاکارا
۔ آکار ۔ پھیلاؤ ۔ عالم
۔ خدا کی یاد سے ہی عالم وجود میں آئیا ہے

ਹਰਿ ਸਿਮਰਨ ਮਹਿ ਆਪਿ ਨਿਰੰਕਾਰਾ ॥
har simran meh aap nirankaaraa.
The Formless God is in the place where He is remembered.
ਜਿਥੇ ਸਿਮਰਨ ਹੈ ਓਥੇ ਨਿਰੰਕਾਰ ਆਪ ਵੱਸਦਾ ਹੈ।
ہرِسِمرنمہِآپِنِرنّکارا
۔ نرنکار۔ واحد خدا۔
۔ الہٰی یاد ہے جہاں وہاںہے خدا

ਕਰਿ ਕਿਰਪਾ ਜਿਸੁ ਆਪਿ ਬੁਝਾਇਆ ॥
kar kirpaa jis aap bujhaa-i-aa.
One who is blessed by His grace to realize the importance of remembering God,
ਮੇਹਰ ਕਰ ਕੇ ਜਿਸ ਮਨੁੱਖ ਨੂੰ (ਸਿਮਰਨ ਕਰਨ ਦੀ) ਸਮਝ ਦੇਂਦਾ ਹੈ,
کرِکِرپاجِسُآپِبُجھائِیا
بجھائیا ۔ سمجھائیا
۔ یاد میں بستا ہےخود خدا خدا نے جسے اپنی کرم و عنایت سے یہ سمجھائیا ہے

ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ ॥੮॥੧॥
naanak gurmukh har simran tin paa-i-aa. ||8||1||
O’ Nanak, obtains the boon of God’s meditation through Guru’s Grace. ||8||1||
ਹੇ ਨਾਨਕ! ਉਸ ਮਨੁੱਖ ਨੇ ਗੁਰੂ ਦੁਆਰਾ ਸਿਮਰਨ (ਦੀ ਦਾਤ) ਪ੍ਰਾਪਤ ਕਰ ਲਈ ਹੈ
نانکگُرمُکھِہرِسِمرنُتِنِپائِیا
۔ گورمکھ ۔ مرشد کے وسیلے سے ۔
۔اس انسان نے اے نانک اس نے مرشد سے نعمت یاد اپنے پائی ہے ۔

ਸਲੋਕੁ ॥
salok.
Shalok:
سلۄکُ

ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ॥
deen darad dukh bhanjnaa ghat ghat naath anaath.
O’ Destroyer of the pain and woes of the poor, pervader in all hearts and the support of the supportless.
ਦੀਨਾਂ ਦੇ ਦਰਦ ਤੇ ਦੁੱਖ ਨਾਸ ਕਰਨ ਵਾਲੇ ਹੇ ਪ੍ਰਭੂ! ਹੇ ਹਰੇਕ ਸਰੀਰ ਵਿਚ ਵਿਆਪਕ ਹਰੀ! ਹੇ ਅਨਾਥਾਂ ਦੇ ਨਾਥ!
دیِندرددُکھبھنّجنا گھٹِگھٹِناتھاناتھ
دین ۔ غریب۔ ناتواں۔ کمزور ۔ مجبور۔ لاچار۔ عاجز۔ درد دکھ بھنجنا ۔ عذاب ۔ مشکلات اور مصیبت مٹانے والے ۔ گھٹ گھٹ ۔ ہر دلمیں۔ اناتھ ۔ جسکا کوئی مالک نہ ہو۔ ناتھ۔ مالک
اے غریبوں ناتوانوں مظلوموں کے عذاب و مشکلات مٹانے والے ہمدرد آدم اور بے ما لکوں کے مالک

ਸਰਣਿ ਤੁਮ੍ਹ੍ਹਾਰੀ ਆਇਓ ਨਾਨਕ ਕੇ ਪ੍ਰਭ ਸਾਥ ॥੧॥
saran tumHaaree aa-i-o naanak kay parabh saath. ||1||
O ‘God, I (Nanak) have come to Your refuge, after having received guidance from the Guru. ||1||
ਹੇ ਪ੍ਰਭੂ! ਗੁਰੂ ਦਾ ਪੱਲਾ ਫੜ ਕੇ ਮੈਂ ਨਾਨਕ ਤੇਰੀ ਸਰਣ ਆਇਆ ਹਾਂ
سرݨِتُم٘ہاریآئِئۄ نانککےپ٘ربھساتھ
۔ سرن ۔پناہ۔ پربھ۔ خدا۔
ہر دل میں بسنے والے خدا۔ نانک۔ کا دامن پکڑ کر تیری پناہ آیا ہوں۔