Urdu-Raw-Page-26

ਸਭ ਦੁਨੀਆ ਆਵਣ ਜਾਣੀਆ ॥੩॥
sabh dunee-aa aavan jaanee-aa. ||3||
(Then one realizes that) The entire world is subject to coming and going.
ਜਗਤ ਉਸ ਨੂੰ ਨਾਸਵੰਤ ਦਿੱਸਦਾ ਹੈ
سبھدُنیِیاآۄنھجانھیِیا
یہ دنیا فانی ہے

ਵਿਚਿ ਦੁਨੀਆ ਸੇਵ ਕਮਾਈਐ ॥
vich dunee-aa sayv kamaa-ee-ai.
Therefore, (instead of worrying about the transitory nature of the world) we should serve God by reciting His Name with love and devotion.
ਦੁਨੀਆ ਵਿਚ (ਆ ਕੇ) ਪ੍ਰਭੂ ਦੀ ਸੇਵਾ (ਸਿਮਰਨ) ਕਰਨੀ ਚਾਹੀਦੀ ਹੈ।
ۄِچِدُنیِیاسیۄکمائیِئےَ
اگر ہم دنیا میں لوگوں کی خدمت کریں

ਤਾ ਦਰਗਹ ਬੈਸਣੁ ਪਾਈਐ ॥
taa dargeh baisan paa-ee-ai.
Then, we shall be united with Him.ਤਦੋਂ ਹੀ ਉਸ ਦੀ ਹਜ਼ੂਰੀ ਵਿਚ ਬੈਠਣ ਨੂੰ ਥਾਂ ਮਿਲਦਾ ਹੈ।
تادرگہبیَسنھُپائیِئےَ
تو اس کی بارگاہ میں ہمیں جگہ ملے گی

ਕਹੁ ਨਾਨਕ ਬਾਹ ਲੁਡਾਈਐ ॥੪॥੩੩॥
kaho naanak baah ludaa-ee-ai. ||4||33||
Nanak says, we shall be worry free (after uniting with Him).
ਨਾਨਕ ਆਖਦਾ ਹੈ- (ਸਿਮਰਨ ਦੀ ਬਰਕਤਿ ਨਾਲ) ਬੇ-ਫ਼ਿਕਰ ਹੋ ਜਾਈਦਾ ਹੈ।
کہُنانکباہلُڈائیِئےَ
بانھلڈھایئے ۔ بیفکر ہونا
نانککہتا ہے کہ ہم خوشی خوشی بانہیں پھیلا کر وہاں پہنچیں گے

ਸਿਰੀਰਾਗੁ ਮਹਲਾ ੩ ਘਰੁ ੧
sireeraag mehlaa 3 ghar 1
Siree Raag, by the Third Guru, First Beat
سری راگ محلا 3 گھر 1

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Creator God. realized by the Grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
اک اونکارستِگُرپ٘رسادِ
واحد خدا ایک ہےگرو کے فضل سے اس کی سمجھ آتی ہے

ਹਉ ਸਤਿਗੁਰੁ ਸੇਵੀ ਆਪਣਾ ਇਕ ਮਨਿ ਇਕ ਚਿਤਿ ਭਾਇ ॥
ha-o satgur sayvee aapnaa ik man ik chit bhaa-ay.
I follow the teachings of my True Guru with single-minded devotion, and lovingly focus my consciousness on Him.
ਮੈਂ ਇਕਾਗ੍ਰ ਮਨ ਹੋ ਕੇ ਇਕਾਗ੍ਰ ਚਿੱਤ ਹੋ ਕੇ ਪ੍ਰੇਮ ਨਾਲ ਆਪਣੇ ਸਤਿਗੁਰੂ ਦੀ ਸਰਨ ਲੈਂਦਾ ਹਾਂ।
ہءُستِگُرُسیۄیِآپنھااِکمنِاِکچِتِبھاءِ
ہوں۔میں ۔سیوی ۔ خدمت کرتا ہوں ۔اک من ایک چت ۔ دل و جان سے یکسو ہو کر ۔بھائے پریم سے
اپنے سچے مرشد کی پریم پیار سے خدمت کرتا ہوں۔

ਸਤਿਗੁਰੁ ਮਨ ਕਾਮਨਾ ਤੀਰਥੁ ਹੈ ਜਿਸ ਨੋ ਦੇਇ ਬੁਝਾਇ ॥
satgur man kaamnaa tirath hai jis no day-ay bujhaa-ay.
The True Guru is like a wish-fulfilling place of pilgrimage. This fact is known to only those, to whom The True Guru lets it be known.
(ਗੁਰੂ ਪਾਸੋਂ) ਮਨ-ਇੱਛਤ ਮੰਗ ਮਿਲ ਜਾਂਦੀ ਹੈ, ਮਨੁੱਖ ਜੋ ਇੱਛਾ ਧਾਰਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ।ਸਤਿਗੁਰੂ ਮਨ ਦੀਆਂ ਇੱਛਾਂ ਪੂਰੀਆਂ ਕਰਨ ਵਾਲਾ ਤੀਰਥ ਹੈ l ਇਹ ਸਮਝ ਉਸਨੂੰ ਆਉਂਦੀ ਹੈ ਜਿਸ ਨੂੰ ਗੁਰੂ ਆਪ ਸਮਝਾਏ।
ستِگُرُمنکامناتیِرتھُہےَجِسنودےءِبُجھاءِ॥
ہوں۔میں ۔سیوی ۔ خدمت کرتا ہوں ۔اک من ایک چت ۔ دل و جان سے یکسو ہو کر ۔بھائے پریم سے
سچا مرشد دلی خواہشات پوریا ں کرنیوالا ایک زیارت گاہ ہے ۔جسے وہخود سمجھائے

ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ ॥
man chindi-aa var paavnaa jo ichhai so fal paa-ay.
By the blessings from the True Guru, all the desires of the heart get fulfilled.

منچِنّدِیاۄرُپاۄنھاجواِچھےَسوپھلُپاءِ
من ۔ دلی اچھے۔خواہش
د لی خواہشات کیمطابق مانگیں پوری کرتا ہے اور پھل دیتا ہے

ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਜਿ ਸਮਾਇ ॥੧॥
naa-o Dhi-aa-ee-ai naa-o mangee-ai naamay sahj samaa-ay. ||1||
However, one should pray to get only Naam, meditate on Naam and thus get into a state of poise and bliss.
ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ ਤੇ (ਗੁਰੂ ਪਾਸੋਂ) ਨਾਮ ਹੀ ਮੰਗਣਾ ਚਾਹੀਦਾ ਹੈ। ਨਾਮ ਵਿਚ ਜੁੜਿਆ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ l
ناءُدھِیائیِئےَناءُمنّگیِئےَنامےسہجِسماءِ
الہٰی نام میں دھیان لگاؤ نام ہی مانگنا چاہیے ناممیں دھیان لگانسے انسان روحانی اور ذہنی سکون پاتا ہے۔ ۔

ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ ॥
man mayray har ras chaakh tikh jaa-ay.
O’ my mind, taste the Sublime Nectar of Naam and your thirst for worldly riches shall be quenched.
ਹੇ ਮੇਰੇ ਮਨ! ਪਰਮਾਤਮਾ (ਦੇ ਨਾਮ) ਦਾ ਸੁਆਦ ਚੱਖ, (ਤੇਰੀ ਮਾਇਆ ਵਾਲੀ) ਤ੍ਰਿਸ਼ਨਾ ਦੂਰ ਹੋ ਜਾਏਗੀ।
منمیرےہرِرسُچاکھُتِکھجاءِ
۔تکھ ۔ پیاس
اے دل الہٰی لطف اُٹھانے سے خواہشات کی بھوک مٹ جاتی ہے۔

ਜਿਨੀ ਗੁਰਮੁਖਿ ਚਾਖਿਆ ਸਹਜੇ ਰਹੇ ਸਮਾਇ ॥੧॥ ਰਹਾਉ ॥
jinee gurmukh chaakhi-aa sehjay rahay samaa-ay. ||1|| rahaa-o.
Those who completely submitted to the Guru and tasted the existence of God, entered and remained in the state of poise.
ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ ‘ਹਰਿ ਰਸ’ ਚੱਖਿਆ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ l
جِنیِگُرمُکھِچاکھِیاسہجےرہےسماءِ
گورمکھہ ۔ مرید مرشد ۔مرشد انصاری
جنہوں نے مرشد کے وسیلے سے لطف اُٹھائیا۔ وہ قدرت بلا جہد سکوں میں رہتے ہیں

ਜਿਨੀ ਸਤਿਗੁਰੁ ਸੇਵਿਆ ਤਿਨੀ ਪਾਇਆ ਨਾਮੁ ਨਿਧਾਨੁ ॥
jinee satgur sayvi-aa tinee paa-i-aa naam niDhaan.
Those who served the True Guru by following his teachings obtained the Treasure of Naam. ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦੀ ਸਰਨ ਲਈ ਹੈ, ਉਹਨਾਂ ਨੇ (ਸਭ ਪਦਾਰਥਾਂ ਦਾ) ਖ਼ਜ਼ਾਨਾ ਪ੍ਰਭੂ-ਨਾਮ ਪ੍ਰਾਪਤ ਕਰ ਲਿਆ ਹੈ।
جِنیِستِگُرُسیۄِیاتِنیِپائِیانامُنِدھانُ
سیون۔ خدمت کرنا
جنہوں نے سچے مرشد کی خدمت کی اُنہوں نے نام کا خزانہ پایا

ਅੰਤਰਿ ਹਰਿ ਰਸੁ ਰਵਿ ਰਹਿਆ ਚੂਕਾ ਮਨਿ ਅਭਿਮਾਨੁ ॥
antar har ras rav rahi-aa chookaa man abhimaan. Their hearts remained saturated with God’s nectar and they lost their arrogance.
ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਰਸ ਰਚ ਗਿਆ ਹੈ। ਉਹਨਾਂ ਦੇ ਮਨ ਵਿਚੋਂ ਅਹੰਕਾਰ ਦੂਰ ਹੋ ਗਿਆ ਹੈ।
انّترِہرِرسُرۄِرہِیاچوُکامنِابھِمانُ
بھیمان۔ تکبر ۔غرور
۔دل میں الہٰی لطف ہے دل کا تکبر مٹ گیا۔ دل خوش باش ہو ا اورپر سکون دھیان لگایا

ਹਿਰਦੈ ਕਮਲੁ ਪ੍ਰਗਾਸਿਆ ਲਾਗਾ ਸਹਜਿ ਧਿਆਨੁ ॥
hirdai kamal pargaasi-aa laagaa sahj Dhi-aan.
Like a lotus, their hearts blossomed with joy, they attuned themselves to God and they went into the state of poise.
ਉਹਨਾਂ ਦੇ ਹਿਰਦੇ ਦਾ ਕੌਲ-ਫੁੱਲ ਖਿੜ ਪਿਆ ਹੈ। ਉਹਨਾਂ ਦੀ ਸੁਰਤ ਆਤਮਕ ਅਡੋਲਤਾ ਵਿਚ ਲੱਗ ਗਈ ਹੈ।
ہِردےَکملُپ٘رگاسِیالاگاسہجِدھِیانُ
کمل۔ کنول کا پھول
۔پاک من خدا کو ہر وقت یاد کرتا ہے۔

ਮਨੁ ਨਿਰਮਲੁ ਹਰਿ ਰਵਿ ਰਹਿਆ ਪਾਇਆ ਦਰਗਹਿ ਮਾਨੁ ॥੨॥
man nirmal har rav rahi-aa paa-i-aa dargahi maan. ||2||
Immersed in God’s love, their minds became pure and they received honor in God’s court.
ਉਹਨਾਂ ਦਾ ਪਵਿਤ੍ਰ ਮਨ ਹਰ ਵੇਲੇ ਪ੍ਰਭੂ ਦਾ ਨਾਮ ਸਿਮਰਦਾ ਹੈ, ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ l
منُنِرملُہرِرۄِرہِیاپائِیادرگہِمانُ
لزمل۔ پاک ۔درگھ ۔ دربار۔ الہٰی۔
اُنہیں الہٰی درگاہ میں عزت و وقار ملتا ہے۔

ਸਤਿਗੁਰੁ ਸੇਵਨਿ ਆਪਣਾ ਤੇ ਵਿਰਲੇ ਸੰਸਾਰਿ ॥
satgur sayvan aapnaa tay virlay sansaar.
Those who serve the True Guru in this world are very rare.
(ਪਰ) ਜਗਤ ਵਿਚ ਉਹ ਬੰਦੇ ਵਿਰਲੇ ਹਨ ਜੇਹੜੇ ਪਿਆਰੇ ਸਤਿਗੁਰੂ ਦੀ ਸਰਨ ਲੈਂਦੇ ਹਨ,
ستِگُرُسیۄنِآپنھاتےۄِرلےسنّسارِ
ستگر سیون ۔ جو سچے مرشد کی خدمت ۔
جواپنے سچے مرشد کی خدمت کرتے ہیں ایسا کوئی کوئی ہے۔

ਹਉਮੈ ਮਮਤਾ ਮਾਰਿ ਕੈ ਹਰਿ ਰਾਖਿਆ ਉਰ ਧਾਰਿ ॥
ha-umai mamtaa maar kai har raakhi-aa ur Dhaar.
Those who keep God enshrined in their hearts subdue egotism and possessiveness.
ਜੇਹੜੇ ਹਉਮੈ ਨੂੰ ਤੇ ਮਲਕੀਅਤ ਦੀ ਲਾਲਸਾ ਨੂੰ ਮਾਰ ਕੇ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਟਿਕਾਂਦੇ ਹਨ।
ہئُمےَممتامارِکےَہرِراکھِیااُردھارِ
ممتا۔ میر ملکیتی
۔ جو خودی مٹا کر اور ملیتی خیال چوڑ کر خدا کو دل میں بساتے ہیں

ਹਉ ਤਿਨ ਕੈ ਬਲਿਹਾਰਣੈ ਜਿਨਾ ਨਾਮੇ ਲਗਾ ਪਿਆਰੁ ॥
ha-o tin kai balihaarnai jinaa naamay lagaa pi-aar.
I am a sacrifice to those who are in love with Naam.
ਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਾਂ ਜਿਨ੍ਹਾਂ ਦਾ ਪਰਮਾਤਮਾ ਦੇ ਨਾਮ ਵਿਚ ਹੀ ਪ੍ਰੇਮ ਬਣਿਆ ਰਹਿੰਦਾ ਹੈ।

ہءُتِنکےَبلِہارنھےَجِنانامےلگاپِیارُ
بلھارے۔ قربان
۔ میں اُن پر قربان ہوجنہوں نے الہٰی نام کا لطف لیا ہے۔۔
۔
ਸੇਈ ਸੁਖੀਏ ਚਹੁ ਜੁਗੀ ਜਿਨਾ ਨਾਮੁ ਅਖੁਟੁ ਅਪਾਰੁ ॥੩॥
say-ee sukhee-ay chahu jugee jinaa naam akhut apaar. ||3||
Throughout the ages of time, they alone are in peace who have the endless wealth of God’s Name.
ਉਹੀ ਬੰਦੇ ਸਦਾ ਸੁਖੀ ਰਹਿੰਦੇ ਹਨ ਜਿਨ੍ਹਾਂ ਦੇ ਪਾਸ ਕਦੇ ਨਾਹ ਮੁੱਕਣ ਵਾਲਾ ਬੇਅੰਤ ਨਾਮ (ਦਾ ਖ਼ਜ਼ਾਨਾ) ਹੈ
سیئیِسُکھیِۓچہُجُگیِجِنانامُاکھُٹُاپارُ
اکھٹ ۔ ناختم ہو نیوالا ۔
۔ چاروں جگوں میں جنہیں نہ ختم ہونیوالے نام کا خزانہ حاصل ہے۔

ਗੁਰ ਮਿਲਿਐ ਨਾਮੁ ਪਾਈਐ ਚੂਕੈ ਮੋਹ ਪਿਆਸ ॥
gur mili-ai naam paa-ee-ai chookai moh pi-aas.
Meeting with the Guru, Naam is obtained, and the thirst of emotional attachment departs.
ਜੇ ਗੁਰੂ ਮਿਲ ਪਏ ਤਾਂ ਨਾਮ ਪ੍ਰਾਪਤ ਹੋ ਜਾਂਦਾ ਹੈ, ਮਾਇਆ ਦਾ ਮੋਹ ਦੂਰ ਹੋ ਜਾਂਦਾ ਹੈ, ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ।
گُرمِلِئےَنامُپائیِئےَچوُکےَموہپِیاس
نام لافناہ سچ ۔ حق و حقیقت
) مرشد کے ملاپ سے نام ملتا ہے محبت کی بھوک پیاس مٹ جاتی ہے۔

ਹਰਿ ਸੇਤੀ ਮਨੁ ਰਵਿ ਰਹਿਆ ਘਰ ਹੀ ਮਾਹਿ ਉਦਾਸੁ ॥
har saytee man rav rahi-aa ghar hee maahi udaas.
Then, mind stays permeated with God and detached from the world even while living in the world and doing every activity of the world normally.
ਮਨੁੱਖ ਦਾ ਮਨ ਪਰਮਾਤਮਾ (ਦੀ ਯਾਦ) ਨਾਲ ਇਕ-ਮਿਕ ਹੋਇਆ ਰਹਿੰਦਾ ਹੈ, ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ (ਮਾਇਆ ਵਲੋਂ) ਉਪਰਾਮ ਰਹਿੰਦਾ ਹੈ।
ہرِسیتیِمنُرۄِرہِیاگھرہیِماہِاُداسُ
۔ سیتی۔ ساتھ۔ رورہیا۔ روربیا ۔ یکسوئی ۔ محود مجذوب ۔گھرہی مانہے ۔ اپنے اندر ہی۔ اداس ۔ ثابے واسطہ
اور انسان کا من خدا سے یکسو ہو جاتا ہے۔

ਜਿਨਾ ਹਰਿ ਕਾ ਸਾਦੁ ਆਇਆ ਹਉ ਤਿਨ ਬਲਿਹਾਰੈ ਜਾਸੁ ॥
jinaa har kaa saad aa-i-aa ha-o tin balihaarai jaas.
I dedicate myself to those who enjoy the Sublime Taste of God’s Name.
ਮੈਂ ਉਹਨਾਂ ਬੰਦਿਆਂ ਤੋਂ ਵਾਰਨੇ ਜਾਂਦਾ ਹਾਂ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆ ਗਿਆ ਹੈ।
جِناہرِکاسادُآئِیاہءُتِنبلِہارےَجاسُ
ساد۔ لطف۔
اور کاروبار کرتا ہو ا گیاگی تارک ہو جاتا ہے ۔۔میں ان پر قربان ہوں جنہوں نے الہٰی نام کا لطف لیا ہے۔

ਨਾਨਕ ਨਦਰੀ ਪਾਈਐ ਸਚੁ ਨਾਮੁ ਗੁਣਤਾਸੁ ॥੪॥੧॥੩੪॥
naanak nadree paa-ee-ai sach naam guntaas. ||4||1||34||
(But) O’ Nanak, we receive Naam, the treasure of all good, only through the grace of the Almighty.
ਹੇ ਨਾਨਕ! ਪ੍ਰਭੂ ਦੀ ਮਿਹਰ ਨਾਲ ਹੀ ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਨਾਮ ਪ੍ਰਾਪਤ ਹੁੰਦਾ ਹੈ l
نانکندریِپائیِئےَسچُنامُگُنھتاسُ
تاس۔ اوصاف کا خزانہ ۔
اے نانک الہٰی کرم و عنایت سے ہی سچا نام جو اوصاف کا خزانہ ہے ملتا ہے ۔

ਰੀਰਾਗੁ ਮਹਲਾ ੩ ॥
sireeraag mehlaa 3.
Siree Raag, by the Third Guru:
سری راگ محلا 3

ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ ॥
baho bhaykh kar bharmaa-ee-ai man hirdai kapat kamaa-ay.
People wear all sorts of costumes and wander all around, but in their hearts and minds, they practice deception.
ਪ੍ਰਾਨੀ ਬਹੁਤੇ ਭੇਖ ਧਾਰਨ ਕਰਦੇ ਤੇ ਬਾਹਰ ਭਰਮਦੇ ਹਨ। ਪ੍ਰੰਤੂ ਆਪਦੇ ਦਿਲ ਤੇ ਚਿੱਤ ਨਾਲ ਠੱਗੀ ਠੋਰੀ ਕਰਦੇ ਹਨ।
بہُبھیکھکرِبھرمائیِئےَمنِہِردےَکپٹُکماءِ
بھکھ کر ۔ بناوٹ ۔ فقیرانہ بھیس کرکے۔ بھرمایئے ۔ بھٹکتا میں پڑیں۔ کپٹ ۔ دھوکا۔
بہت سے مذہبی لباس پہن کر دل میں دھوکہ بازیکرنےسے انسان بھٹکتا رہتا ہے

ਹਰਿ ਕਾ ਮਹਲੁ ਨ ਪਾਵਈ ਮਰਿ ਵਿਸਟਾ ਮਾਹਿ ਸਮਾਇ ॥੧॥
har kaa mahal na paav-ee mar vistaa maahi samaa-ay. ||1||
They do not succeed in realizing God. Instead, they die spiritually and their minds stay immersed in evil thoughts.
ਉਹ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ, (ਉਹ ਸਗੋਂ) ਆਤਮਕ ਮੌਤ ਸਹੇੜ ਕੇ (ਠੱਗੀ ਆਦਿਕ ਵਿਕਾਰਾਂ ਦੇ) ਗੰਦ ਵਿਚ ਫਸਿਆ ਰਹਿੰਦਾ ਹੈ
ہرِکامہلُنپاۄئیِمرِۄِسٹاماہِسماءِ
محل ۔ٹھکانہ ۔وشٹا ۔ گندگی
وہ انسان الہٰی حضوری حاصل نہیں کر سکتا ۔روحانی موت آ جاتی ہے

ਮਨ ਰੇ ਗ੍ਰਿਹ ਹੀ ਮਾਹਿ ਉਦਾਸੁ ॥
man ray garih hee maahi udaas.
O mind, remain detached in the midst of your household.
ਹੇ (ਮੇਰੇ) ਮਨ! ਗ੍ਰਿਹਸਤ ਵਿਚ (ਰਹਿੰਦਾ ਹੋਇਆ) ਹੀ (ਮਾਇਆ ਦੇ ਮੋਹ ਵਲੋਂ) ਨਿਰਲੇਪ (ਰਹੁ)।
منرےگ٘رِہہیِماہِاُداسُ
بداعمالوں میں پھنسا رہتا ہے۔ ۔

ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ ॥੧॥ ਰਹਾਉ ॥
sach sanjam karnee so karay gurmukh ho-ay pargaas. ||1|| r
(But) Only that person practices truth (recites Naam), self-discipline and nobility, whose mind is enlightened by Guru’s grace.
ਗੁਰਾਂ ਦੇ ਉਪਦੇਸ਼ ਦੁਆਰਾ ਜਿਸ ਨੂੰ ਪ੍ਰਕਾਸ਼ ਹੋਇਆ ਹੈ, ਉਹ ਸੱਚਾਈ, ਸਾਧਨਾ ਅਤੇ ਨੇਕ ਅਮਲ ਧਾਰਨ ਕਰਦਾ ਹੈ
سچُسنّجمُکرنھیِسوکرےگُرمُکھِہوءِپرگاسُ
۔ سنجم۔ ضبط۔پرہیز۔کرکی۔اعمال۔ گورمکھہ۔ مرید مرشد۔پرگاس ۔ روحانی روشنی
(لیکن) صرف وہی شخص سچائی (نام کی تلاوت) پر عمل کرتا ہے ، خود نظم و ضبط اور شرافت ، جس کا دماغ گرو کے فضل سے روشن ہوتا ہے۔

ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ ॥
gur kai sabad man jeeti-aa gat mukat gharai meh paa-ay.
He, who has conquered his mind through the Guru’s instruction, obtains salvation and deliverance even while living at home.
ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਮਨ ਨੂੰ ਵੱਸ ਵਿਚ ਕਰ ਲਿਆ ਹੈ, ਉਹ ਗ੍ਰਿਹਸਤ ਵਿਚ ਰਹਿੰਦਿਆਂ ਹੀ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ, ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦਾ ਹੈ।
گُرکےَسبدِمنُجیِتِیاگتِمُکتِگھرےَمہِپاءِ
شبد۔ کلام۔ گت ۔ روحانی بلند رتبہ۔ مکت ۔ نجات۔ گھرے مانہہ ۔ اپنے ذہن میں ۔
جس انسان نے کلام مرشد پر عمل کرکے اپنے نفس پر فوقیت حاصل کر لی وہ گھریلو کاروبار کرتے ہوئےبھی روحانیت کا بلند رُتبہ حاصل کر سکتا ہے۔

ਹਰਿ ਕਾ ਨਾਮੁ ਧਿਆਈਐ ਸਤਸੰਗਤਿ ਮੇਲਿ ਮਿਲਾਇ ॥੨॥
har kaa naam Dhi-aa-ee-ai satsangat mayl milaa-ay. ||2||
Therefore, O my mind, you should recite Naam in the company of the saintly.
(ਇਸ ਵਾਸਤੇ, ਹੇ ਮਨ!) ਸਾਧ ਸੰਗਤਿ ਦੇ ਇਕੱਠ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ l
ہرِکانامُدھِیائیِئےَستسنّگتِمیلِمِلاءِ
اور بد اعمالیوں اور گناہگار یوں سے نجات حاصل کر سکتا ہے۔ لہذا صحبت پاکدمانں میں الہٰی رضاض کر نی چاہیے۔

ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ ॥
jay lakh istaree-aa bhog karahi nav khand raaj kamaahi.
You may enjoy the pleasures of hundreds of thousands of women, and rule the nine continents of the world.
ਜੇ ਤੂੰ (ਕਾਮ-ਵਾਸਨਾ ਪੂਰੀ ਕਰਨ ਲਈ) ਲੱਖ ਇਸਤ੍ਰੀਆਂ ਭੀ ਭੋਗ ਲਏਂ, ਜੇ ਤੂੰ ਸਾਰੀ ਧਰਤੀ ਦਾ ਰਾਜ ਭੀ ਕਰ ਲਏਂ,
جےلکھاِستریِیابھوگکرہِنۄکھنّڈراجُکماہِ
نوکھنڈ ۔زمین کے نو حصے ۔
اگر کوئی لاکھوں عورتیں بھی شہوت پرستی کے لئے ہوں اور ساری کائنات و زمین کا مالک ہو تب بھی

ਬਿਨੁ ਸਤਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ ॥੩॥
bin satgur sukh na paav-ee fir fir jonee paahi. ||3||
But without the True Guru, you will not find peace; you will be reincarnated over and over again.
ਤਾਂ ਭੀ ਸਤਿਗੁਰ ਦੀ ਸਰਨ ਤੋਂ ਬਿਨਾ ਆਤਮਕ ਸੁਖ ਨਹੀਂ ਲੱਭ ਸਕੇਂਗਾ, (ਸਗੋਂ) ਮੁੜ ਮੁੜ ਜੂਨਾਂ ਵਿਚ ਪਿਆ ਰਹੇਂਗਾ
بِنُستگُرسُکھُنپاۄئیِپھِرِپھِرِجونیِپاہِ
سچے مرشد کی پناہ کے بغیر روحانی سکون حاصل نہیں کر سکے گا

ਹਰਿ ਹਾਰੁ ਕੰਠਿ ਜਿਨੀ ਪਹਿਰਿਆ ਗੁਰ ਚਰਣੀ ਚਿਤੁ ਲਾਇ ॥
har haar kanth jinee pahiri-aa gur charnee chit laa-ay.
Those who always keep the memory of the Almighty in their hearts by humbly following the Guru’s teaching.
ਜਿਨ੍ਹਾਂ ਨੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਪਰਮਾਤਮਾ ਦੇ ਨਾਮ-ਸਿਮਰਨ ਦਾ ਹਾਰ ਆਪਣੇ ਗਲ ਵਿਚ ਪਹਿਨ ਲਿਆ ਹੈ,
ہرِہارُکنّٹھِجِنیِپہِرِیاگُرچرنھیِچِتُلاءِ
کنٹھ ۔ گلے ۔لائے
۔ پناہ کے بغیر روحانی سکون حاصل کر سکےگا ۔ تناسخ میں پڑا رہیگا۔

ਤਿਨਾ ਪਿਛੈ ਰਿਧਿ ਸਿਧਿ ਫਿਰੈ ਓਨਾ ਤਿਲੁ ਨ ਤਮਾਇ ॥੪॥
tinaa pichhai riDh siDh firai onaa til na tamaa-ay. ||4||
Worldly wealth and supernatural spiritual powers follow them, but they do not care for such things at all.
ਕਰਾਮਾਤੀ ਤਾਕਤ ਉਹਨਾਂ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ, ਪਰ ਉਹਨਾਂ ਨੂੰ ਉਸ ਦਾ ਰਤਾ ਭਰ ਭੀ ਲਾਲਚ ਨਹੀਂ ਹੁੰਦਾ l
تِناپِچھےَرِدھِسِدھِپھِرےَاوناتِلُنتماءِ
ردھ سدھ۔ کراماتی۔ شکتی ۔معجزے۔ تل۔ ذرا بھر ۔تمائے ۔ لالچ
دنیاوی دولت اور مافوق الفطرت روحانی طاقتیں ان کے پیچھے چلتی ہیں ، لیکن وہ ایسی چیزوں کی قطعا. پرواہ نہیں کرتے ہیں

ਜੋ ਪ੍ਰਭ ਭਾਵੈ ਸੋ ਥੀਐ ਅਵਰੁ ਨ ਕਰਣਾ ਜਾਇ ॥
jo parabh bhaavai so thee-ai avar na karnaa jaa-ay.
Whatever pleases God’s Will comes to pass. Nothing else can be done.
ਜਿਹੜਾ ਕੁਝ ਸੁਆਮੀ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ, ਹੋਰ ਕੁਛ ਕੀਤਾ ਨਹੀਂ ਜਾ ਸਕਦਾ।
جوپ٘ربھبھاۄےَسوتھیِئےَاۄرُنکرنھاجاءِ
پرھ بھاوے۔ اگر خدا چاہ
اے خدا جو تو چاہتا ہے وہی ہوتا ہے اسکے علاوہ کچھ نہیں ہو سکتا نہ کیا جاسکتا ہے

ਜਨੁ ਨਾਨਕੁ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁਭਾਇ ॥੫॥੨॥੩੫॥
jan naanak jeevai naam lai har dayvhu sahj subhaa-ay. ||5||2||35||
O’ God, please bless me Naam. so that your servant Nanak can spiritually survive by intuitively reciting your Name.
ਹੇ ਹਰੀ! (ਮੈਨੂੰ) ਆਪਣਾ ਨਾਮ ਬਖ਼ਸ਼, ਤਾਕਿ ਆਤਮਕ ਅਡੋਲਤਾ ਵਿਚ ਟਿਕ ਕੇ ਤੇਰਾ ਦਾਸ ਨਾਨਕ ਤੇਰਾ ਨਾਮ ਸਿਮਰ ਕੇ ਆਤਮਕ ਜੀਵਨ ਪ੍ਰਾਪਤ ਕਰ ਸਕੇ l
جنُنانکُجیِۄےَنامُلےَہرِدیۄہُسہجِسُبھاءِ
سہج ۔ روحانی سکون ۔ سبھائے ۔ پریم پیار میں
اے خدا تو اپنا نام عنایت فرما تاکہ روحانی سکون میں رہ کر تیرے عشق میں خادم نانک نام کی ریاض سے روحانی زندگیبتاسکے

error: Content is protected !!