Urdu-Raw-Page-178

ਗੁਰ ਕਾ ਸਬਦੁ ਅੰਮ੍ਰਿਤ ਰਸੁ ਚਾਖੁ ॥
gur kaa sabad amrit ras chaakh.
and enjoy the bliss of the ambrosial nectar of Guru’s word.
ਗੁਰੂ ਦੇ ਸ਼ਬਦ ਦਾ ਆਨੰਦ ਮਾਣ (ਗੁਰੂ ਦਾ ਸ਼ਬਦ) ਆਤਮਕ ਜੀਵਨ ਦੇਣ ਵਾਲਾ ਰਸ ਹੈ।
گُرکاسبدُانّم٘رِترسُچاکھُ ॥
اور گرو کے کلام کے سحر انگیز امرت سے لطف اٹھائیں

ਅਵਰਿ ਜਤਨ ਕਹਹੁ ਕਉਨ ਕਾਜ ॥
avar jatan kahhu ka-un kaaj.
(forsaking God) of what use are your other efforts when,
(ਪਰਮਾਤਮਾ ਨੂੰ ਭੁਲਾ ਕੇ) ਹੋਰ ਹੋਰ ਉੱਦਮ ਕਿਸ ਕੰਮ ਆ ਸਕਦੇ ਹਨ?
اورِجتنکہہُکئُنکاج ۔ ॥
تمہاری دیگر کوششوں کا کیا فائدہ

ਕਰਿ ਕਿਰਪਾ ਰਾਖੈ ਆਪਿ ਲਾਜ ॥੨॥
kar kirpaa raakhai aap laaj. ||2||
showing His mercy, God Himself protects the honor of His devotee. ||2||
ਪ੍ਰਭੂ ਮਿਹਰ ਕਰ ਕੇ (ਜੀਵ ਦੀ) ਇੱਜ਼ਤ ਆਪ ਰੱਖਦਾ ਹੈ ॥੨॥
کرِکِرپاراکھےَآپِلاج ॥2॥
اپنی رحمت کا اظہار کرتے ہوئے ، خدا خود اپنے عقیدت مند کی عزت کی حفاظت کرتا ہے

ਕਿਆ ਮਾਨੁਖ ਕਹਹੁ ਕਿਆ ਜੋਰੁ ॥
ki-aa maanukh kahhu ki-aa jor.
Tell me, what power human beings have?
ਦੱਸੋ, ਇਹ ਬੰਦੇ ਕੀਹ ਕਰਨ ਜੋਗੇ ਹਨ? ਇਹਨਾਂ ਦੀ ਆਕੜ (ਦੀ) ਕੀਹ (ਪਾਂਇਆਂ) ਹੈ?
کِیامانُکھکہہُکِیازۄرُ ۔ ॥
مجھے بتاؤ ، انسانوں میں کیا طاقت ہے؟

ਝੂਠਾ ਮਾਇਆ ਕਾ ਸਭੁ ਸੋਰੁ ॥
jhoothaa maa-i-aa kaa sabh sor.
All the tumult of Maya is false and short lived.
(ਹੇ ਭਾਈ!) ਮਾਇਆ ਦੀ ਸਾਰੀ ਫੂੰ-ਫਾਂ ਝੂਠੀ ਹੈ (ਚਾਰ ਦਿਨਾਂ ਦੀ ਹੈ)।
جھۄُٹھامائِیاکاسبھُسۄرُ ॥
مایا کی ساری افراتفری جھوٹی اور مختصر مدت کی ہے

ਕਰਣ ਕਰਾਵਨਹਾਰ ਸੁਆਮੀ ॥
karan karaavanhaar su-aamee.
It is God who does and gets everything done.
ਮਾਲਕ-ਪ੍ਰਭੂ ਸਭ ਕੁਝ ਕਰਨ ਦੇ ਸਮਰੱਥ ਹੈ, ਆਪ ਹੀ ਜੀਵਾਂ ਪਾਸੋਂ ਸਭ ਕੁਝ ਕਰਾਂਦਾ ਹੈ।
کرݨکراونہارسُیامی ॥
خدا ہی ہے جو کرتا ہے اور کراتا ہے۔

ਸਗਲ ਘਟਾ ਕੇ ਅੰਤਰਜਾਮੀ ॥੩॥
sagal ghataa kay antarjaamee. ||3||
He knows the secrets of all hearts. ||3||
ਉਹ ਪ੍ਰਭੂ ਸਭ ਜੀਵਾਂ ਦੇ ਦਿਲ ਦੀ ਜਾਣਦਾ ਹੈ ॥੩॥
سگلگھٹاکےانّترجامی ॥3॥
وہ تمام دلوں کے بھیدوں کو جانتا ہے

ਸਰਬ ਸੁਖਾ ਸੁਖੁ ਸਾਚਾ ਏਹੁ ॥
sarab sukhaa sukh saachaa ayhu.
Of all the pleasures, the supreme and everlasting pleasure is.
ਇਹੀ ਹੈ ਸਾਰੇ ਸੁਖਾਂ ਤੋਂ ਸ੍ਰੇਸ਼ਟ ਸੁਖ, ਤੇ, ਸਦਾ ਕਾਇਮ ਰਹਿਣ ਵਾਲਾ ਸੁਖ,
سربسُکھاسُکھُساچاایہُ ॥
تمام لذتوں میں سے ، اعلیٰ اور لازوال لذت ہے

ਗੁਰ ਉਪਦੇਸੁ ਮਨੈ ਮਹਿ ਲੇਹੁ ॥
gur updays manai meh layho.
to keep the Guru’s teachings enshrined in the heart.
ਸਤਿਗੁਰੂ ਦਾ ਉਪਦੇਸ਼ ਆਪਣੇ ਮਨ ਵਿਚ ਟਿਕਾ ਕੇ ਰੱਖ,
گُراُپدیسُمنےَمہِلیہُ ॥
تاکہ گرو کی تعلیمات کو دل میں بسایا جائے

ਜਾ ਕਉ ਰਾਮ ਨਾਮ ਲਿਵ ਲਾਗੀ ॥
jaa ka-o raam naam liv laagee.
One who is attuned to the love of God’s Name.
ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦੀ ਲਗਨ ਲੱਗ ਜਾਂਦੀ ਹੈ,
جاکءُرامناملِولاگی ॥
وہ جو خدا کے نام سے پیار کرتا ہے

ਕਹੁ ਨਾਨਕ ਸੋ ਧੰਨੁ ਵਡਭਾਗੀ ॥੪॥੭॥੭੬॥
kaho naanak so Dhan vadbhaagee. ||4||7||76||
Nanak says, blessed is that fortunate person ||4||7||76||
ਨਾਨਕ ਆਖਦਾ ਹੈ- ਉਹ ਧੰਨ ਹੈ ਉਹ ਵੱਡੇ ਭਾਗਾਂ ਵਾਲਾ ਹੈ ॥੪॥੭॥੭੬॥
کہُنانکسۄدھنّنُوڈبھاگی ॥4॥7॥ 76 ॥
نانک نے کہا ، مبارک ہے وہ خوش قسمت انسان

ਗਉੜੀ ਗੁਆਰੇਰੀ ਮਹਲਾ ੫ ॥
ga-orhee gu-aarayree mehlaa 5.
Raag Gauree Gwaarayree, Fifth Guru:
گئُڑیگُیاریریمحلا 5॥

ਸੁਣਿ ਹਰਿ ਕਥਾ ਉਤਾਰੀ ਮੈਲੁ ॥
sun har kathaa utaaree mail.
Upon listening to God’s praises, those who became free off the filth of vices,
ਜਿਨ੍ਹਾਂ ਮਨੁੱਖਾਂ ਨੇਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣ ਕੇ ਆਪਣੇ ਮਨ ਤੋਂ ਵਿਕਾਰਾਂ ਦੀ ਮੈਲ ਲਾਹ ਲਈ,
سُݨِہرِکتھااُتاریمیَلُ ॥
خدا کی حمد سن کر ، وہ لوگ جو برائیوں کی غلاظت سے آزاد ہوگئے

ਮਹਾ ਪੁਨੀਤ ਭਏ ਸੁਖ ਸੈਲੁ ॥
mahaa puneet bha-ay sukh sail.
become immaculate and attained all the comforts and peace.
ਉਹ ਬੜੇ ਹੀ ਪਵਿਤ੍ਰ (ਜੀਵਨ ਵਾਲੇ) ਹੋ ਗਏ, ਉਹਨਾਂ ਅਨੇਕਾਂ ਹੀ ਸੁਖ ਪ੍ਰਾਪਤ ਕਰ ਲਏ।
مہاپُنیِتبھۓسُکھسیَلُ ॥
پاکیزہ بن گئے اور تمام راحت و سکون حاصل کیا

ਵਡੈ ਭਾਗਿ ਪਾਇਆ ਸਾਧਸੰਗੁ ॥
vadai bhaag paa-i-aa saaDhsang.
By great good fortune, they were blessed with the company of saints.
ਉਹਨਾਂ ਨੇ ਵੱਡੀ ਕਿਸਮਤਿ ਨਾਲ ਗੁਰੂ ਦਾ ਮਿਲਾਪ ਹਾਸਲ ਕਰ ਲਿਆ,
وڈےَبھاگِپائِیاسادھسنّگُ ॥
بڑی خوش قسمتی سے ، انہیں اولیاء کی صحبت نصیب ہوئی

ਪਾਰਬ੍ਰਹਮ ਸਿਉ ਲਾਗੋ ਰੰਗੁ ॥੧॥
paarbarahm si-o laago rang. ||1||
and were imbued with love of God. ||1||
ਉਹਨਾਂ ਦਾ ਪਰਮਾਤਮਾ ਨਾਲ ਪ੍ਰੇਮ ਬਣ ਗਿਆ ॥੧॥
پارب٘رہمسِءُلاگۄرنّگُ ॥1॥
اور خدا کی محبت میں مبتلا تھے

ਹਰਿ ਹਰਿ ਨਾਮੁ ਜਪਤ ਜਨੁ ਤਾਰਿਓ ॥
har har naam japat jan taari-o.
The Guru has saved the devotee who has been meditating on God’s Name.
ਹਰਿ-ਨਾਮ ਸਿਮਰਦੇ ਸੇਵਕ ਨੂੰ (ਗੁਰੂ ਨੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ ਹੈ।
ہرِہرِنامُجپتجنُتارِئۄ ॥
گرو نے خدا کے نام پر غور کرنے والے عقیدت مند کو بچایا ہے۔

ਅਗਨਿ ਸਾਗਰੁ ਗੁਰਿ ਪਾਰਿ ਉਤਾਰਿਓ ॥੧॥ ਰਹਾਉ ॥
agan saagar gur paar utaari-o. ||1|| rahaa-o.
The Guru has helped the devotee to swim across the ocean of the fire of worldly desires. ||1||Pause||
ਗੁਰੂ ਨੇ (ਸੇਵਕ ਨੂੰ) ਤ੍ਰਿਸ਼ਨਾ-ਅੱਗ ਦੇ ਸਮੁੰਦਰ ਤੋਂ ਪਾਰ ਲੰਘਾ ਲਿਆ ਹੈ ॥੧॥ ਰਹਾਉ ॥
اگنِساگرُگُرِپارِاُتارِئۄ ॥1॥ رہاءُ ॥
گرو نے عقیدت مند کو دنیاوی خواہشات کی آگ کے سمندر میں تیرنے میں مدد کی ہے

ਕਰਿ ਕੀਰਤਨੁ ਮਨ ਸੀਤਲ ਭਏ ॥
kar keertan man seetal bha-ay.
Those whose minds became tranquil by singing praises of God,
ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕੇ ਜਿਨ੍ਹਾਂ ਦੇ ਮਨ ਠੰਢੇ-ਠਾਰ ਹੋ ਗਏ,
کرِکیِرتنُمنسیِتلبھۓ ॥
وہ جن کے دماغ خدا کی حمد گاتے ہوئے سکون ہو گئے تھے

ਜਨਮ ਜਨਮ ਕੇ ਕਿਲਵਿਖ ਗਏ ॥
janam janam kay kilvikh ga-ay.
their sins of countless births were washed away.
(ਉਹਨਾਂ ਦੇ ਅੰਦਰੋਂ) ਜਨਮਾਂ ਜਨਮਾਂਤਰਾਂ ਦੇ ਪਾਪ ਦੂਰ ਹੋ ਗਏ।
جنمجنمکےکِلوِکھگۓ ॥
ان کے بے شمار پیدائشی گناہوں کو دھو لیا گیا

ਸਰਬ ਨਿਧਾਨ ਪੇਖੇ ਮਨ ਮਾਹਿ ॥
sarab niDhaan paykhay man maahi.
They saw and enjoyed the pleasure of all the nine treasures in their mind itself.
ਉਹਨਾਂ ਨੇ ਸਾਰੇ ਖ਼ਜ਼ਾਨੇ ਆਪਣੇ ਮਨ ਵਿਚ ਹੀ ਵੇਖ ਲਏ,
سربنِدھانپیکھےمنماہِ ॥
انھوں نے اپنے ذہن میں ہی تمام نو خزانوں کو دیکھ کر لطف اٹھایا۔

ਅਬ ਢੂਢਨ ਕਾਹੇ ਕਉ ਜਾਹਿ ॥੨॥
ab dhoodhan kaahay ka-o jaahi. ||2||
therefore, why should they search anywhere else? ||2||
ਇਸ ਵਾਸਤੇ ਸੁਖ ਢੂੰਡਣ ਲਈ ਹੁਣ ਉਹ (ਹੋਰ ਕਿਤੇ) ਕਿਉਂ ਜਾਣ? ॥੨॥
ابڈھۄُڈھنکاہےکءُجاہِ ۔ ॥2॥
لہذا ، انہیں کہیں اور کیوں تلاش کرنا چاہئے؟

ਪ੍ਰਭ ਅਪੁਨੇ ਜਬ ਭਏ ਦਇਆਲ ॥
parabh apunay jab bha-ay da-i-aal.
When God became kind to His devotees,
ਜਦੋਂ ਪ੍ਰਭੂਆਪਣੇ ਦਾਸਾਂ ਉਤੇ ਦਿਆਲ ਹੋ ਗਿਆ,
ربھاپُنےجببھۓدئِیال ॥
جب خدا اپنے بھکتوں پر مہربان ہوگیا

ਪੂਰਨ ਹੋਈ ਸੇਵਕ ਘਾਲ ॥
pooran ho-ee sayvak ghaal.
the service of His devotees was accomplished.
ਤਦੋਂ ਦਾਸਾਂ ਦੀ (ਕੀਤੀ ਹੋਈ ਸੇਵਾ-ਸਿਮਰਨ ਦੀ) ਮਿਹਨਤ ਸਫਲ ਹੋ ਜਾਂਦੀ ਹੈ।
پۄُرنہۄئیسیوکگھال ॥
اس کے عقیدت مندوں کی خدمت انجام پائی

ਬੰਧਨ ਕਾਟਿ ਕੀਏ ਅਪਨੇ ਦਾਸ ॥
banDhan kaat kee-ay apnay daas.
Snapping their bonds of worldly attachment, He yoked them into His service.
(ਸੇਵਕਾਂ ਦੇ ਮਾਇਆ ਦੇ ਮੋਹ ਦੇ) ਬੰਧਨ ਕੱਟ ਕੇ ਪ੍ਰਭੂ ਉਹਨਾਂ ਨੂੰ ਆਪਣੇ ਦਾਸ ਬਣਾ ਲੈਂਦਾ ਹੈ।
بنّدھنکاٹِکیِۓاپنےداس ॥
دنیاوی لگاؤ کے ان کے بندھن کو توڑتے ہوئے ، اس نے انہیں اپنی خدمت میں شامل کردیا

ਸਿਮਰਿ ਸਿਮਰਿ ਸਿਮਰਿ ਗੁਣਤਾਸ ॥੩॥
simar simar simar guntaas. ||3||
By continuously meditating on God, the treasure of virtues, the devotees merge in Him. ||3||
ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਸੇਵਕ ਪਰਮਾਤਮਾ ਵਿਚ ਲੀਨ ਹੋ ਜਾਂਦੇ ਹਨ) ॥੩॥
سِمرِسِمرِسِمرِگُݨتاس ॥3॥
فضائل کے خزانے خدا کا مسلسل غور کرنے سے ، عقیدت مند اس میں ضم ہوجاتے ہیں

ਏਕੋ ਮਨਿ ਏਕੋ ਸਭ ਠਾਇ ॥
ayko man ayko sabh thaa-ay.
He realizes that the same One is pervading his heart and everywhere else.
ਉਸ ਨੂੰ ਇਕ ਪਰਮਾਤਮਾ ਹੀ ਆਪਣੇ ਹਿਰਦੇ ਵਿਚ ਵੱਸਦਾ ਦਿੱਸਦਾ ਹੈ, ਇਕ ਪਰਮਾਤਮਾ ਹੀ ਹਰੇਕ ਥਾਂ ਵਿਚ ਦਿੱਸਦਾ ਹੈ।
ایکۄمنِایکۄسبھٹھاءِ ॥
اسے احساس ہے کہ وہی ایک اور اس کے دل کو اور ہر جگہ پھیر رہا ہے

ਪੂਰਨ ਪੂਰਿ ਰਹਿਓ ਸਭ ਜਾਇ ॥
pooran poor rahi-o sabh jaa-ay.
That perfect God is permeating every place.
ਉਸ ਨੂੰ ਹਰ ਥਾਂ ਵਿਚ ਪਰਮਾਤਮਾ ਹੀ ਪਰਮਾਤਮਾ ਵਿਆਪਕ ਭਰਪੂਰ ਦਿੱਸਦਾ ਹੈ,
پۄُرنپۄُرِرہِئۄسبھجاءِ ॥
وہ کامل خدا ہر جگہ پھیل رہا ہے

ਗੁਰਿ ਪੂਰੈ ਸਭੁ ਭਰਮੁ ਚੁਕਾਇਆ ॥
gur poorai sabh bharam chukaa-i-aa.
One whose doubts have been dispelled by the Perfect Guru.
ਪੂਰੇ ਗੁਰੂ ਨੇ ਜਿਸ ਮਨੁੱਖ ਦੇ ਮਨ ਦੀ ਸਾਰੀ ਭਟਕਣਾ ਦੂਰ ਕਰ ਦਿੱਤੀ,
گُرِپۄُرےَسبھُبھرمُچُکائِیا ॥
ایک جس کے شبہات کو کامل گرو نے دور کردیا ہے

ਹਰਿ ਸਿਮਰਤ ਨਾਨਕ ਸੁਖੁ ਪਾਇਆ ॥੪॥੮॥੭੭॥
har simrat naanak sukh paa-i-aa. ||4||8||77||
O’ Nanak, by meditating on God, he has attained peace. ||4||8||77||
ਹੇ ਨਾਨਕ! ਪਰਮਾਤਮਾ ਦਾ ਸਿਮਰਨ ਕਰ ਕੇ ਉਸ ਮਨੁੱਖ ਨੇ ਆਤਮਕ ਆਨੰਦ ਲੱਭ ਲਿਆ ਹੈ ॥੪॥੮॥੭੭॥
ہرِسِمرتنانکسُکھُپائِیا ॥4॥8॥ 77 ॥
اے نانک ، خدا کا دھیان دے کر ، وہ سکون حاصل کرچکا ہے

ਗਉੜੀ ਗੁਆਰੇਰੀ ਮਹਲਾ ੫ ॥
ga-orhee gu-aarayree mehlaa 5.
Raag Gauree Gwaarayree, Fifth Guru:
گئُڑیگُیاریریمحلا 5॥

ਅਗਲੇ ਮੁਏ ਸਿ ਪਾਛੈ ਪਰੇ ॥
aglay mu-ay se paachhai paray.
Our ancestors left the worldly wealth behind and have already been forgotten.
ਜੇਹੜੇ ਆਪਣੇ ਵੱਡੇ-ਵਡੇਰੇ ਮਰ ਚੁਕੇਹਨ ਉਹ ਭੁੱਲ ਜਾਂਦੇ ਹਨ (ਭਾਵ, ਇਹ ਗੱਲ ਭੁੱਲ ਜਾਂਦੀ ਹੈ ਕਿ ਉਹ ਜੋੜੀ ਹੋਈ ਮਾਇਆ ਇੱਥੇ ਹੀ ਛੱਡ ਗਏ),
اگلےمُۓسِپاچھےَپرے ॥
ہمارے آبا و اجداد نے دنیاوی دولت کو پیچھے چھوڑ دیا اور پہلے ہی فراموش کردیا گیا

ਜੋ ਉਬਰੇ ਸੇ ਬੰਧਿ ਲਕੁ ਖਰੇ ॥
jo ubray say banDh lak kharay.
Those who are still alive are steadfastly busy in amassing worldly wealth.
ਜੇਹੜੇ ਹੁਣ ਜੀਊਂਦੇ ਹਨ ਉਹ (ਮਾਇਆ ਜੋੜਨ ਲਈ) ਲੱਕ ਬੰਨ੍ਹ ਕੇ ਖਲੋ ਜਾਂਦੇ ਹਨ।
جۄاُبرےسےبنّدھِلکُکھرے ॥
وہ جو ابھی تک زندہ ہیں دنیاوی دولت اکٹھا کرنے میں ثابت قدمی سے مصروف ہیں۔

ਜਿਹ ਧੰਧੇ ਮਹਿ ਓਇ ਲਪਟਾਏ ॥
jih DhanDhay meh o-ay laptaa-ay.
The pursuit of worldly wealth in which the ancestors were engrossed,
ਜਿਸ ਧੰਧੇ ਵਿਚ ਉਹ (ਮਰ ਚੁਕੇ ਵੱਡੇ ਵਡੇਰੇ) ਫਸੇ ਹੋਏ ਸਨ,
جِہدھنّدھےمہِاۄءِلپٹاۓ ॥
دنیاوی دولت کا حصول جس میں باپ دادا مشغول تھے

ਉਨ ਤੇ ਦੁਗੁਣ ਦਿੜੀ ਉਨ ਮਾਏ ॥੧॥
un tay dugun dirhee un maa-ay. ||1||
their heirs are engrossed in the same pursuit, with double the vigor. ||1||
ਉਹਨਾਂ ਤੋਂ ਦੂਣੀ ਮਾਇਆ ਦੀ ਪਕੜ ਉਹ ਜੀਊਂਦੇ ਮਨੁੱਖ ਆਪਣੇ ਮਨ ਵਿਚ ਬਣਾ ਲੈਂਦੇ ਹਨ ॥੧॥
اُنتےدُگُݨدِڑیاُنماۓ ॥1॥
دوہرے جوش کے ساتھ ان کے ورثاء اسی تعاقب میں مگن ہیں

ਓਹ ਬੇਲਾ ਕਛੁ ਚੀਤਿ ਨ ਆਵੈ ॥
oh baylaa kachh cheet na aavai.
That time doesn’t even come to the mortal’s mind when he must leave everything and depart from here, like his ancestors.
ਮਨੁੱਖ ਨੂੰ ਉਹ ਸਮਾ ਰਤਾ ਭੀ ਚੇਤੇ ਨਹੀਂ ਆਉਂਦਾ (ਜਦੋਂ ਵੱਡੇ-ਵਡੇਰਿਆਂ ਵਾਂਗ ਸਭ ਕੁਝ ਇੱਥੇ ਹੀ ਛੱਡ ਜਾਣਾ ਹੈ)।
اۄہبیلاکچھُچیِتِنآوےَ ॥
اس وقت انسان کے ذہن میں بھی نہیں آتا جب اسے اپنے آباؤ اجداد کی طرح سب کچھ چھوڑ کر یہاں سے چلے جانا چاہئے

ਬਿਨਸਿ ਜਾਇ ਤਾਹੂ ਲਪਟਾਵੈ ॥੧॥ ਰਹਾਉ ॥
binas jaa-ay taahoo laptaavai. ||1|| rahaa-o.
Instead, he keeps clinging to the worldly wealth which is perishable. ||1||Pause||
ਮਨੁੱਖ (ਮੁੜ ਮੁੜ) ਉਸੇ (ਮਾਇਆ) ਨਾਲ ਚੰਬੜਦਾ ਹੈ ਜਿਸ ਨੇ ਨਾਸ ਹੋ ਜਾਣਾ ਹੈ (ਜਿਸ ਨਾਲ ਸਾਥ ਨਹੀਂ ਨਿਭਣਾ) ॥੧॥ ਰਹਾਉ ॥
بِنسِجاءِتاہۄُلپٹاوےَ ॥1॥ رہاءُ ॥
اس کے بجائے ، وہ دنیاوی دولت سے چمٹا رہتا ہے جو ناکارہ ہے

ਆਸਾ ਬੰਧੀ ਮੂਰਖ ਦੇਹ ॥
aasaa banDhee moorakh dayh.
The body of the foolish human being is bound down by worldly desires.
ਮੂਰਖ ਮਨੁੱਖ ਦਾ ਸਰੀਰ (ਭਾਵ, ਹਰੇਕ ਗਿਆਨ-ਇੰਦ੍ਰਾ ਮਾਇਆ ਦੀਆਂ) ਆਸਾਂ ਨਾਲ ਜਕੜਿਆ ਰਹਿੰਦਾ ਹੈ।
آسابنّدھیمۄُرکھدیہ ॥
بے وقوف انسان کا جسم دنیاوی خواہشات کا پابند ہے

ਕਾਮ ਕ੍ਰੋਧ ਲਪਟਿਓ ਅਸਨੇਹ ॥
kaam kroDh lapti-o asnayh.
He remains entangled in lust, anger and emotional attachment.
ਮੂਰਖ ਮਨੁੱਖ ਕਾਮ ਕ੍ਰੋਧ ਮੋਹ ਦੇ ਬੰਧਨਾਂ ਵਿਚ ਫਸਿਆ ਰਹਿੰਦਾ ਹੈ।
کامک٘رۄدھلپٹِئۄاسنیہ ॥
وہ ہوس ، غصے اور جذباتی لگاؤ میں الجھا رہتا ہے

ਸਿਰ ਊਪਰਿ ਠਾਢੋ ਧਰਮ ਰਾਇ ॥
sir oopar thaadho Dharam raa-ay.
Over one’s head stands the demon of death (one could die any moment)
ਸਿਰ ਉੱਤੇ ਧਰਮਰਾਜ ਖਲੋਤਾ ਹੋਇਆ ਹੈ (ਭਾਵ, ਮੌਤ ਦਾ ਸਮਾ ਨੇੜੇ ਆ ਰਿਹਾ ਹੈ,
سِراُپرِٹھاڈھۄدھرمراءِ ॥
انسان کے سر کے اوپر موت کا شیطان کھڑا ہے

ਮੀਠੀ ਕਰਿ ਕਰਿ ਬਿਖਿਆ ਖਾਇ ॥੨॥
meethee kar kar bikhi-aa khaa-ay. ||2||
Believing it to be sweet, a human being keeps collecting and tasting the poison of worldly wealth.||2||
ਪਰ ਮੂਰਖ ਮਨੁੱਖ (ਆਤਮਕ ਮੌਤ ਲਿਆਉਣ ਵਾਲੀ) ਮਾਇਆ -ਜ਼ਹਰ ਮਿੱਠੀ ਜਾਣ ਜਾਣ ਕੇ ਖਾਂਦਾ ਰਹਿੰਦਾ ਹੈ ॥੨॥
میِٹھیکرِکرِبِکھِیاکھاءِ ॥1॥
اسے میٹھا ماننے پر ، انسان دنیاوی دولت کے زہر کو اکٹھا کرتا اور چکھا رہتا ہے

ਹਉ ਬੰਧਉ ਹਉ ਸਾਧਉ ਬੈਰੁ ॥
ha-o banDha-o ha-o saaDha-o bair.
in his ego he keeps saying: “I shall tie up and settle my account with the enemy”
(ਮੂਰਖ ਮਨੁੱਖ ਇਉਂ ਅਹੰਕਾਰ-ਭਰੀਆਂ ਗੱਲਾਂ ਕਰਦਾ ਹੈ:) ਮੈਂ ਉਸ ਨੂੰ ਬੰਨ੍ਹ ਲਵਾਂਗਾ, ਮੈਂ ਉਸ ਪਾਸੋਂ ਆਪਣਾ ਵੈਰ (ਦਾ ਬਦਲਾ) ਲਵਾਂਗਾ,
ہءُبنّدھءُہءُسادھءُبیَرُ ॥
اپنی انا میں وہ کہتے رہتے ہیں میں باندھ کر دشمن سے اپنا حساب کتاب کروں گا

ਹਮਰੀ ਭੂਮਿ ਕਉਣੁ ਘਾਲੈ ਪੈਰੁ ॥
hamree bhoom ka-un ghaalai pair.
who dares to set foot upon my land?
ਮੇਰੀ ਭੁਇਂ ਉਤੇ ਕੌਣ ਪੈਰ ਧਰ ਸਕਦਾ ਹੈ?
ہمریبھۄُمِکئُݨُگھالےَپیَرُ ۔ ॥
کون ہے جو میری سرزمین پر قدم رکھنے کی ہمت کرتا ہے

ਹਉ ਪੰਡਿਤੁ ਹਉ ਚਤੁਰੁ ਸਿਆਣਾ ॥
ha-o pandit ha-o chatur si-aanaa.
I am learned, I am clever and wise.
ਮੈਂ ਵਿਦਵਾਨ ਹਾਂ, ਮੈਂ ਚਤੁਰ ਹਾਂ ਮੈਂ ਸਿਆਣਾ ਹਾਂ।
ہءُپنّڈِتُہءُچتُرُسِیاݨا ॥
میں سیکھا ہوں ، میں ہوشیار اور عقلمند ہوں

ਕਰਣੈਹਾਰੁ ਨ ਬੁਝੈ ਬਿਗਾਨਾ ॥੩॥
karnaihaar na bujhai bigaanaa. ||3||
The ignorant does not understand the Creator. ||3||
ਮੂਰਖ ਮਨੁੱਖ ਆਪਣੇ ਪੈਦਾ ਕਰਨ ਵਾਲੇ ਪਰਮਾਤਮਾ ਨੂੰ ਭੀ ਨਹੀਂ ਸਮਝਦਾ (ਚੇਤੇ ਰੱਖਦਾ) ॥੩॥
کرݨیَہارُنبُجھےَبِگانا ॥2॥
جاہل خالق کو نہیں سمجھتا

ਅਪੁਨੀ ਗਤਿ ਮਿਤਿ ਆਪੇ ਜਾਨੈ ॥
apunee gat mit aapay jaanai.
God Himself knows His state and limit.
ਪਰਮਾਤਮਾ ਆਪ ਹੀ ਜਾਣਦਾ ਹੈ ਕਿ ਉਹ ਆਪ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ।
اپُنیگتِمِتِآپےجانےَ ॥
خدا خود اس کی کیفیت اور حدود کو جانتا ہے

ਕਿਆ ਕੋ ਕਹੈ ਕਿਆ ਆਖਿ ਵਖਾਨੈ ॥
ki-aa ko kahai ki-aa aakh vakhaanai.
What can anyone say? How can anyone describe Him?
ਜੀਵ (ਉਸ ਪਰਮਾਤਮਾ ਦੀ ਗਤਿ ਮਿਤਿ ਬਾਰੇ) ਕੁਝ ਭੀ ਕਹਿ ਨਹੀਂ ਸਕਦਾ, ਕੁਝ ਭੀ ਆਖ ਕੇ ਬਿਆਨ ਨਹੀਂ ਕਰ ਸਕਦਾ।
کِیاکۄکہےَکِآکھِوکھانےَ ۔ ॥
کوئی کیا کہہ سکتا ہے؟ کوئی اس کی وضاحت کیسے کرسکتا ہے

ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ ॥
jit jit laaveh tit tit lagnaa.
One has to do (the job) which one has been assigned.
ਤੂੰ ਜੀਵ ਨੂੰ ਜਿਸ ਜਿਸ ਪਾਸੇ ਲਾਂਦਾ ਹੈਂ, ਉਧਰ ਉਧਰ ਹੀ ਇਹ ਲੱਗ ਸਕਦਾ ਹੈ।
جِتُجِتُلاوہِتِتُتِتُلگنا ॥
انسان وہی کرتا ہے جو اسے تفویض کیا گیا ہے

ਅਪਨਾ ਭਲਾ ਸਭ ਕਾਹੂ ਮੰਗਨਾ ॥੪॥
apnaa bhalaa sabh kaahoo mangnaa. ||4||
O’God, everyone beg for their welfare from You. ||4||
ਹਰੇਕ ਜੀਵ ਨੇ ਤੇਰੇ ਪਾਸੋਂ ਹੀ ਆਪਣੇ ਭਲੇ ਦੀ ਮੰਗ ਮੰਗਣੀ ਹੈ ॥੪॥
اپنابھلاسبھکاہۄُمنّگنا ॥3॥
ہر ایک آپ سے اپنی فلاح کے لئے بھیک مانگتا ہے

ਸਭ ਕਿਛੁ ਤੇਰਾ ਤੂੰ ਕਰਣੈਹਾਰੁ ॥
sabh kichh tayraa tooN karnaihaar.
O’ God, everything is Yours, You are the Creator.
ਹੇ ਪ੍ਰਭੂ! ਇਹ ਸਭ ਕੁਝ ਤੇਰਾ ਹੀ ਪੈਦਾ ਕੀਤਾ ਹੋਇਆ ਹੈ, ਤੂੰ ਹੀ ਸਾਰੇ ਜਗਤ ਦਾ ਬਣਾਣ ਵਾਲਾ ਹੈਂ।
سبھکِچھُتیراتۄُنّکرݨیَہارُ ॥
سب کچھ تمہارا ہے ، آپ خالق ہیں

ਅੰਤੁ ਨਾਹੀ ਕਿਛੁ ਪਾਰਾਵਾਰੁ ॥
ant naahee kichh paaraavaar.
Your virtues and powers are limitless.
ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰੇ ਸਰੂਪ ਦਾ ਉਰਲਾ ਪਾਰਲਾ ਬੰਨ੍ਹਾ ਨਹੀਂ ਲੱਭ ਸਕਦਾ।
انّتُناہیکِچھُپاراوارُ ॥
آپ کی خوبیوں اور اختیارات لامحدود ہیں

ਦਾਸ ਅਪਨੇ ਕਉ ਦੀਜੈ ਦਾਨੁ ॥
daas apnay ka-o deejai daan.
O’ God, please bless Your humble devotee with this gift,
ਹੇ ਪ੍ਰਭੂ! ਆਪਣੇ ਦਾਸ ਨੂੰ ਇਹ ਦਾਤ ਬਖ਼ਸ਼,
داساپنےکءُدیِجےَدانُ ॥
براہ کرم اس تحفے سے اپنے شائستہ عقیدت مند کو برکت دیں

ਕਬਹੂ ਨ ਵਿਸਰੈ ਨਾਨਕ ਨਾਮੁ ॥੫॥੯॥੭੮॥
kabhoo na visrai naanak naam. ||5||9||78||
that Nanak may never forget Naam. ||5||9||78||
ਕਿ ਨਾਨਕ ਨੂੰ ਕਦੇ ਤੇਰਾ ਨਾਮ ਨਾਹ ਭੁੱਲੇ ॥੫॥੯॥੭੮॥
کبہۄُنوِسرےَنانکنامُ ॥5॥9॥ 78 ॥
کہ نانک کبھی بھی نام کو فراموش نہیں کرسکتے ہیں

ਗਉੜੀ ਗੁਆਰੇਰੀ ਮਹਲਾ ੫ ॥
ga-orhee gu-aarayree mehlaa 5.
Raag Gauree Gwaarayree, Fifth Gurul:
گئُڑیگُیاریریمحلا 5॥

ਅਨਿਕ ਜਤਨ ਨਹੀ ਹੋਤ ਛੁਟਾਰਾ ॥
anik jatan nahee hot chhutaaraa.
By all sorts of efforts, one can not get liberated from the worldly attachments.
(ਹੇ ਮਨ!) ਅਨੇਕਾਂ ਜਤਨਾਂ ਦੀ ਰਾਹੀਂ ਭੀ (ਮਾਇਆ ਦੇ ਮੋਹਤੋਂ) ਖ਼ਲਾਸੀ ਨਹੀਂ ਹੋ ਸਕਦੀ,
انِکجتننہیہۄتچھُٹارا ॥
ہر طرح کی کوششوں سے ، کوئی دنیاوی لگاؤ سے آزاد نہیں ہوسکتا

ਬਹੁਤੁ ਸਿਆਣਪ ਆਗਲ ਭਾਰਾ ॥
bahut si-aanap aagal bhaaraa.
Too much cleverness only piles up the load of more and more sorrows.
(ਮਾਇਆ ਦੀ ਖ਼ਾਤਰ ਕੀਤੀ ਹੋਈ) ਬਹੁਤੀ ਚਤੁਰਾਈ (ਹੋਰ ਹੋਰ ਦੁੱਖਾਂ ਦਾ) ਬਹੁਤਾ ਭਾਰ (ਸਿਰ ਉਤੇ ਪਾ ਦੇਂਦੀ ਹੈ)।
بہُتُسِیاݨپآگلبھارا ॥
بہت زیادہ چالاکی صرف زیادہ سے زیادہ غموں کا بوجھ ڈھیر کردی جاتی ہے

ਹਰਿ ਕੀ ਸੇਵਾ ਨਿਰਮਲ ਹੇਤ ॥
har kee sayvaa nirmal hayt.
Through the devotional worship of God with pure love,
ਪਵਿੱਤਰ ਪ੍ਰੀਤ ਨਾਲ ਵਾਹਿਗੁਰੂ ਦੀ ਟਹਿਲ ਕਮਾਉਣ ਦੁਆਰਾ,
ہرِکیسیوانِرملہیت ॥
خالص محبت کے ساتھ خدا کی عقیدت مند عبادت کے ذریعے

ਪ੍ਰਭ ਕੀ ਦਰਗਹ ਸੋਭਾ ਸੇਤ ॥੧॥
parabh kee dargeh sobhaa sayt. ||1||
one goes to God’s court with honor. ||1||
ਜੀਵ ਸੁਆਮੀ ਦੇ ਦਰਬਾਰ ਵਿੱਚ ਇੱਜ਼ਤ-ਆਬਰੂ ਨਾਲ ਜਾਂਦਾ ਹੈ।॥੧॥
پ٘ربھکیدرگہسۄبھاسیت ॥1॥
ایک عزت کے ساتھ خدا کی عدالت میں جاتا ہے

error: Content is protected !!