Urdu-Raw-Page-1424

ਸਤਿਗੁਰ ਵਿਚਿ ਅੰਮ੍ਰਿਤ ਨਾਮੁ ਹੈ ਅੰਮ੍ਰਿਤੁ ਕਹੈ ਕਹਾਇ ॥
satgur vich amrit naam hai amrit kahai kahaa-ay.
The Ambrosial Nectar of the Naam, the Name of the Lord, is within the True Guru.
(O’ my friends), within the true Guru is enshrined the nectar of (God’s) Name; it is this ambrosial (Name) which he himself recites and makes others to recite.
(ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ ਗੁਰੂ (ਦੇ ਹਿਰਦੇ) ਵਿਚ ਵੱਸਦਾ ਹੈ, (ਗੁਰੂ ਆਪ ਇਹ) ਅੰਮ੍ਰਿਤ-ਨਾਮ ਜਪਦਾ ਹੈ (ਅਤੇ ਹੋਰਨਾਂ ਪਾਸੋ) ਜਪਾਂਦਾ ਹੈ।
ستِگُرۄِچِانّم٘رِتنامُہےَانّم٘رِتُکہےَکہاءِ॥
انمرت ۔ آب حیات ۔ روحانی واخلاقی زندگی ۔ نام۔ ست۔ سچ حق و حقیقت۔ امرت کہے کہائے ۔ لہذا آبحیات نام کو خؤد اسے بیان کرتے ہیں۔ اور دوسروں سے کہاتے ہیں۔
سچے مرشد کے ذہن میں دل و دماغ میں آبحیات نام ست سچ حق و حقیقت بستا ہے وہ روحاین اخلاقی زندگی جو آبحیات جو الہٰی نام ست سچ حق و حقیقت وہ خود بیان رتا ہے دوسروں سے کہلاتا ہے ۔

ਗੁਰਮਤੀ ਨਾਮੁ ਨਿਰਮਲੋੁ ਨਿਰਮਲ ਨਾਮੁ ਧਿਆਇ ॥
gurmatee naam nirmalo nirmal naam Dhi-aa-ay.
Following the Guru’s Teachings, one meditates on the Immaculate Naam, the Pure and Holy Naam.
It is through the Guru’s instruction that this immaculate Name is obtained, and one who meditates on (God’s) Name also becomes immaculate.
ਗੁਰੂ ਦੀ ਮੱਤ ਉਤੇ ਤੁਰਿਆਂ ਹੀ (ਇਹ) ਪਵਿੱਤਰ ਨਾਮ (ਪ੍ਰਾਪਤ ਹੁੰਦਾ ਹੈ। ਗੁਰੂ ਦੀ ਮੱਤ ਉਤੇ ਤੁਰ ਕੇ ਹੀ ਮਨੁੱਖ ਇਹ) ਪਵਿੱਤਰ ਨਾਮ ਜਪ (ਸਕਦਾ ਹੈ)।
گُرمتیِنامُنِرملد਼نِرملنامُدھِیاءِ॥
گرمتی ۔ سبق مرشد سے ۔ نام نرملو۔ پاک خدا کا نام۔ نرمل نام دھیائے ۔ پاک نام میں دھیان لگاتا ہے ۔
سبق مرشد کی تعمیل و عمل سے یہ پاک آبحیات نام میں پاک دھیان لگاتا ہے ۔

ਅੰਮ੍ਰਿਤ ਬਾਣੀ ਤਤੁ ਹੈ ਗੁਰਮੁਖਿ ਵਸੈ ਮਨਿ ਆਇ ॥
amrit banee tat hai gurmukh vasai man aa-ay.
The Ambrosial Word of His Bani is the true essence. It comes to abide in the mind of the Gurmukh.
(The) nectar-like word (of the Guru) is the essence (of all truth), and by the Guru’s grace it comes to reside in one’s heart.
(ਮਨੁੱਖਾ ਜੀਵਨ ਦਾ) ਤੱਤ (ਹਰਿ-ਨਾਮ ਗੁਰੂ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ ਹੀ ਮਿਲਦਾ ਹੈ, ਗੁਰੂ ਦੀ ਸਰਨ ਪਿਆਂ ਹੀ (ਹਰਿ-ਨਾਮ ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ।
انّم٘رِتبانھیِتتُہےَگُرمُکھِۄسےَمنِآءِ॥
انمرت بانی۔ آب حیات کلام۔ تت۔ حقیقت ۔ بنیاد۔ سار ۔ نچوڑ۔
آبحیات نام زندگی کی بنیاد حقیقت ہے ۔ جو مرشد کے وسیلے سے دل میں بستا ہے ۔

ਹਿਰਦੈ ਕਮਲੁ ਪਰਗਾਸਿਆ ਜੋਤੀ ਜੋਤਿ ਮਿਲਾਇ ॥
hirdai kamal pargaasi-aa jotee jot milaa-ay.
The heart-lotus blossoms forth, and one’s light merges in the Light.
(Within whom Gurbani has come to reside), the lotus of that one’s heart blossoms forth and (such a person) unites (his or her) soul with the (prime) soul (of God).
(ਜਿਸ ਮਨੁੱਖ ਦੇ ਅੰਦਰ ਹਰਿ-ਨਾਮ ਆ ਵੱਸਦਾ ਹੈ, ਉਸ ਦੇ) ਹਿਰਦੇ ਦਾ ਕੌਲ-ਫੁੱਲ ਖਿੜ ਪੈਂਦਾ ਹੈ, (ਉਸ ਦੀ) ਜਿੰਦ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ।
ہِردےَکملُپرگاسِیاجوتیِجوتِمِلاءِ॥
ہردے کمل پر گاسیا۔ دل کا پھول کھلتا ہے ذہن روشن ہوتا ہے ۔ جوتی جوت ملائے ۔ الہٰی نور میں روحانی نور یکسو ہو جاتے ہین۔
اسکا دل و دماغ ا اور ذہن پر نور اور روشن ہو جاتا ہے ۔ اور انسانی روح الہٰی نور سے یکسو ہو جاتی ہے ۔

ਨਾਨਕ ਸਤਿਗੁਰੁ ਤਿਨ ਕਉ ਮੇਲਿਓਨੁ ਜਿਨ ਧੁਰਿ ਮਸਤਕਿ ਭਾਗੁ ਲਿਖਾਇ ॥੨੫॥
naanak satgur tin ka-o mayli-on jin Dhur mastak bhaag likhaa-ay. ||25||
O Nanak, they alone meet with the True Guru, who have such pre-ordained destiny inscribed upon their foreheads. ||25||
But, O’ Nanak, (God) has united only those with the true Guru, in whose destiny (He has) so ordained from the very beginning. ||25||
ਪਰ, ਹੇ ਨਾਨਕ! ਉਸ (ਪਰਮਾਤਮਾ) ਨੇ ਗੁਰੂ ਉਹਨਾਂ (ਮਨੁੱਖਾਂ) ਨੂੰ ਮਿਲਾਇਆ, ਜਿਨ੍ਹਾਂ ਦੇ ਮੱਥੇ ਉਤੇ (ਉਸ ਨੇ) ਧੁਰ ਦਰਗਾਹ ਤੋਂ (ਇਹ) ਚੰਗੀ ਕਿਸਮਤ ਲਿਖ ਦਿੱਤੀ ॥੨੫॥
نانکستِگُرُتِنکءُمیلِئونُجِندھُرِمستکِبھاگُلِکھاء
دھر ۔ بارگاہ خدا سے ۔ بھاگ لکھائے ۔ تقدیر میں تحریر ہوتا ہے ۔
مگر اے نانک۔سچا مرشد انہیں ملاتا ہے ۔ جن کی پیشانی یا اعمالنامےمیں خدا تحریر کیا ہوتا ہے ۔

ਅੰਦਰਿ ਤਿਸਨਾ ਅਗਿ ਹੈ ਮਨਮੁਖ ਭੁਖ ਨ ਜਾਇ ॥
andar tisnaa ag hai manmukh bhukh na jaa-ay.
Within the self-willed manmukhs is the fire of desire; their hunger does not depart.
(O’ my friends), within (a self-conceited person) is the fire of (worldly) desire, and the hunger of the self-conceited person (for worldly riches) does not go away.
ਆਪਣੇ ਮਨ ਦੇ ਮੁਰੀਦ ਮਨੁੱਖ ਦੇ ਹਿਰਦੇ ਵਿਚ ਤ੍ਰਿਸ਼ਨਾ ਦੀ (ਅੱਗ ਬਲਦੀ) ਰਹਿੰਦੀ, (ਉਸ ਦੇ ਅੰਦਰੋਂ ਮਾਇਆ ਦੀ) ਭੁੱਖ (ਕਦੇ) ਦੂਰ ਨਹੀਂ ਹੁੰਦੀ।
انّدرِتِسنااگِہےَمنمُکھبھُکھنجاءِ॥
اندر ترسنا آگ۔ دل میں خوآہشات کی آگ جل رہی ہے ۔ منمکھ بھکھ نہ جائے ۔ مرید من سے بھوک نہیں مٹتی ۔
مرید من میں خواہشات کی آگ جل رہی ہے مگر اسکی دلی بھوک نہیںمٹتی ۔ ۔

ਮੋਹੁ ਕੁਟੰਬੁ ਸਭੁ ਕੂੜੁ ਹੈ ਕੂੜਿ ਰਹਿਆ ਲਪਟਾਇ ॥
moh kutamb sabh koorh hai koorh rahi-aa laptaa-ay.
Emotional attachments to relatives are totally false; they remain engrossed in falsehood.
(A self-conceited person doesn’t realize that) attachment to one’s family is illusory, but he or she still keeps clinging to this illusion.
(ਜਗਤ ਦਾ ਇਹ) ਮੋਹ ਨਾਸਵੰਤ ਪਸਾਰਾ ਹੈ, (ਇਹ) ਪਰਵਾਰ (ਭੀ) ਨਾਸਵੰਤ ਪਸਾਰਾ ਹੈ, (ਪਰ ਮਨ ਦਾ ਮੁਰੀਦ ਮਨੁੱਖ ਇਸ) ਨਾਸਵੰਤ ਪਸਾਰੇ ਵਿਚ (ਸਦਾ) ਫਸਿਆ ਰਹਿੰਦਾ ਹੈ।
موہُکُٹنّبُسبھُکوُڑُہےَکوُڑِرہِیالپٹاءِ॥
موہ کٹنب۔ اپنے قبیلے ۔ خاندان کی محبت۔ کوڑ۔ کفر۔ جھوٹا۔ کوڑرہیا پٹائے ۔ لہذا اس جھوٹے جھوٹ میں گرفتار اور ملوث ہے ۔
خاندانی محبت کفر ہے جھوٹ ہے انسان ا س جھوٹ اور کفر میں گرفتار ہے ۔

ਅਨਦਿਨੁ ਚਿੰਤਾ ਚਿੰਤਵੈ ਚਿੰਤਾ ਬਧਾ ਜਾਇ ॥
an-din chintaa chintvai chintaa baDhaa jaa-ay.
Night and day, they are troubled by anxiety; bound to anxiety, they depart.
Day and night such a person worries about (worldly affairs) and ultimately departs (from the world) bound with anxiety.
ਹਰ ਵੇਲੇ (ਮਾਇਆ ਦੇ ਮੋਹ ਦੀਆਂ) ਸੋਚਾਂ ਸੋਚਦਾ ਰਹਿੰਦਾ ਹੈ, ਸੋਚਾਂ ਵਿਚ ਬੱਝਾ ਹੋਇਆ (ਹੀ ਜਗਤ ਤੋਂ) ਤੁਰ ਪੈਂਦਾ ਹੈ।
اندِنُچِنّتاچِنّتۄےَچِنّتابدھاجاءِ॥
اندن چنتا۔ ہر روز فکر و تشویش اور سوچ میں اس دنیا سے رحلت کر جاتا ہے۔
ہر روز سوچتا ہے فکر میں تشویش میں گرفتار رہتا ہے اور فکر و تشویش میں اس دنیا سے کوچ کر جاتا ہے ۔

ਜੰਮਣੁ ਮਰਣੁ ਨ ਚੁਕਈ ਹਉਮੈ ਕਰਮ ਕਮਾਇ ॥
jaman maran na chuk-ee ha-umai karam kamaa-ay.
Their comings and goings in reincarnation never end; they do their deeds in egotism.
Such a person performs deeds out of ego, and so his or her (cycle) of birth and death doesn’t end.
ਹਉਮੈ ਦੇ ਆਸਰੇ ਹੀ (ਸਾਰੇ) ਕੰਮ ਕਰਦਾ ਰਹਿੰਦਾ ਹੈ (ਤਾਹੀਏਂ ਉਸ ਦਾ) ਜਨਮ ਮਰਣ ਦਾ ਗੇੜ (ਕਦੇ) ਮੁੱਕਦਾ ਨਹੀਂ।
جنّمنھُمرنھُنچُکئیِہئُمےَکرمکماءِ॥
جنمرن نہ چکی ۔ تناسخ ختمنہیں ہوتا۔ ہونمے کرم کمائے۔ خودی میںکار کماتا ہے
تناسخنہیں مٹتا خود پسند انہ اعمال کرتا ہے پناہ مرشد سے بچتا ہے ۔

ਗੁਰ ਸਰਣਾਈ ਉਬਰੈ ਨਾਨਕ ਲਏ ਛਡਾਇ ॥੨੬॥
gur sarnaa-ee ubrai naanak la-ay chhadaa-ay. ||26||
But in the Guru’s Sanctuary, they are saved, O Nanak, and set free. ||26||
O’ Nanak, (even such people) are emancipated (if they seek) the shelter of the Guru, who liberates them (from worldly entanglements). ||26||
ਪਰ, ਹੇ ਨਾਨਕ! ਗੁਰੂ ਦੀ ਸਰਨ ਪੈ ਕੇ (ਉਹ ਮਨਮੁਖ ਭੀ ਮੋਹ ਦੇ ਜਾਲ ਵਿਚੋਂ) ਬਚ ਨਿਕਲਦਾ ਹੈ, ਗੁਰੂ (ਇਸ ਮੋਹ-ਜਾਲ ਤੋਂ) ਛੁਡਾ ਲੈਂਦਾ ਹੈ ॥੨੬॥
گُرسرنھائیِاُبرےَنانکلۓ
۔ گرسرنائی ۔ مرشد کے زیر پناہ ۔ اُبھرے ۔ چتا ہے ۔ نانک۔ اے نانک۔
اے نانک ۔ وہ اس غلامی سے آزاد کرالیتا ہے

ਸਤਿਗੁਰ ਪੁਰਖੁ ਹਰਿ ਧਿਆਇਦਾ ਸਤਸੰਗਤਿ ਸਤਿਗੁਰ ਭਾਇ ॥
satgur purakh har Dhi-aa-idaa satsangat satgur bhaa-ay.
The True Guru meditates on the Lord, the Primal Being. The Sat Sangat, the True Congregation, loves the True Guru.
(O’ my friends), with loving devotion the sublime true Guru meditates upon God in the congregation of saintly persons, and such a (holy) congregation of (God) is pleasing to the Guru.
ਗੁਰੂ ਮਹਾਪੁਰਖ ਸਾਧ ਸੰਗਤ ਵਿਚ ਗੁਰੂ ਦੇ ਪਿਆਰ ਵਿਚ ਟਿਕ ਕੇ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ।
ستِگُرپُرکھُہرِدھِیائِداستسنّگتِستِگُربھاءِ॥
ستگر پرکھ ۔ سچا مرشد۔ ہر دھیا یند۔ خدا میں دھیان لگاتا ہے ۔ ست سنگت۔ پاک سچے ساتھیوں کی صحبت ۔ ستگر بھائے ۔ سچے مرشد کو ہے پیاری\
۔ سچا مرشد پاک ساتھیوں کی صحبت و قربت سے پیار کرتا ہے اور خدا میں دھیان لگاتا ہے

ਸਤਸੰਗਤਿ ਸਤਿਗੁਰ ਸੇਵਦੇ ਹਰਿ ਮੇਲੇ ਗੁਰੁ ਮੇਲਾਇ ॥
satsangat satgur sayvday har maylay gur maylaa-ay.
Those who join the Sat Sangat, and serve the True Guru – the Guru unites them in the Lord’s Union.
Joining such a saintly congregation, those who serve (and follow) the true Guru are united with God through the Guru.
(ਜਿਹੜੇ ਮਨੁੱਖ) ਸਾਧ ਸੰਗਤ ਵਿਚ ਆ ਕੇ ਗੁਰੂ ਦੀ ਸਰਨ ਪੈਂਦੇ ਹਨ, ਗੁਰੂ ਉਹਨਾਂ ਨੂੰ ਪਰਮਾਤਮਾ ਵਿਚ ਜੋੜ ਦੇਂਦਾ ਹੈ ਪਰਮਾਤਮਾ ਨਾਲ ਮਿਲਾ ਦੇਂਦਾ ਹੈ।
ستسنّگتِستِگُرسیۄدےہرِمیلےگُرُمیلاءِ॥
ست سنگت ستگر سیووے ۔ سچے پاک ساتھی سچے مرشد کی خدمت کرتے ہیں۔ ہر میلے ۔ خدا سے ملاپ کراتے ہیں۔ مرشد ملاتا ہے
جو پاک صحبت و قربت میںس چے مرشد کی خدمت رتے ہیں مرشد اسکا ملاپ خدا سے کراتا ہے ۔

ਏਹੁ ਭਉਜਲੁ ਜਗਤੁ ਸੰਸਾਰੁ ਹੈ ਗੁਰੁ ਬੋਹਿਥੁ ਨਾਮਿ ਤਰਾਇ ॥
ayhu bha-ojal jagat sansaar hai gur bohith naam taraa-ay.
This world, this universe, is a terrifying ocean. On the Boat of the Naam, the Name of the Lord, the Guru carries us across.
This world is (like) a dreadful ocean, and the Guru is like a ship that ferries (people) across, through (meditation on God’s) Name.
(ਉਂਞ ਤਾਂ) ਇਹ ਜਗਤ ਇਹ ਸੰਸਾਰ ਇਕ ਭਿਆਨਕ ਸਮੁੰਦਰ ਹੈ, ਪਰ ਗੁਰੂ-ਜਹਾਜ਼ (ਸਰਨ ਆਏ ਜੀਵਾਂ ਨੂੰ) ਹਰਿ-ਨਾਮ ਵਿਚ (ਜੋੜ ਕੇ ਇਸ ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ।
ایہُبھئُجلُجگتُسنّسارُہےَگُرُبوہِتھُنامِتراءِ॥
۔ بھؤجل۔ خوفناک سمندر ۔ گر وہتھ ۔ مرشد جہاز ہے ۔ نام ترائے ۔ نام سچ حق وحقیقت کے ذریعے کامیاب بناتا ہے ۔
یہ سارا عالم ایک خوفناک سمندر ہے ۔ مرشد ایک جہاز جو الہٰی نام کے وسیلے سے اس دنیاوی خوفناک سمندر سے عبور کرا دیتا ہے

ਗੁਰਸਿਖੀ ਭਾਣਾ ਮੰਨਿਆ ਗੁਰੁ ਪੂਰਾ ਪਾਰਿ ਲੰਘਾਇ ॥
gursikhee bhaanaa mani-aa gur pooraa paar langhaa-ay.
The Sikhs of the Guru accept and obey the Lord’s Will; the Perfect Guru carries them across.
Those Gursikh (disciples of the Guru) who have obeyed the Guru’s command are ferried across (the worldly ocean by the perfect Guru.
(ਜਿਨ੍ਹਾਂ) ਗੁਰਸਿੱਖਾਂ ਨੇ (ਗੁਰੂ ਦਾ) ਹੁਕਮ ਮੰਨ ਲਿਆ, ਪੂਰਾ ਗੁਰੂ (ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ।
گُرسِکھیِبھانھامنّنِیاگُرُپوُراپارِلنّگھاءِ॥
گر سکھا۔ طالبان علم مرشد۔
۔ مریدان مرشد الہٰی رضآ و ڑغبت میں ایمان لاتے ہیں۔ لہذا کامل مرشد ان کو اس خوفناک دنیاوی زندگی کے سمندر کو کامیابی سے عبور کرا دیتے ہیں۔

ਗੁਰਸਿਖਾਂ ਕੀ ਹਰਿ ਧੂੜਿ ਦੇਹਿ ਹਮ ਪਾਪੀ ਭੀ ਗਤਿ ਪਾਂਹਿ ॥
gursikhaaN kee har Dhoorh deh ham paapee bhee gat paaNhi.
O Lord, please bless me with the dust of the feet of the Guru’s Sikhs. I am a sinner – please save me.
Therefore O’ God, I also pray that) You bless us with the dust of the feet (the most humble service) of Gursikhs. (In their company) sinners like us may also be emancipated.
ਹੇ ਹਰੀ! ਅਸਾਂ ਜੀਵਾਂ ਨੂੰ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਬਖ਼ਸ਼, ਤਾ ਕਿ ਅਸੀਂ ਵਿਕਾਰੀ ਜੀਵ ਭੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਸਕੀਏ।
گُرسِکھاںکیِہرِدھوُڑِدیہِہمپاپیِبھیِگتِپاںہِ॥
ہر دہوڑ ۔ انکے قدموں کی خاک۔ ہم پاپی ۔ گناہگار ۔ گت ۔ بلند روحانی حالت۔
اے خڈا ان مریدان مرشد کے قدموں کی دہول عنایت کرتا ہے کہ ہم گنا ہگارون کو بھی بلند روحانی حالت نصیب ہو ۔

ਧੁਰਿ ਮਸਤਕਿ ਹਰਿ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਇ ॥
Dhur mastak har parabh likhi-aa gur naanak mili-aa aa-ay.
Those who have such pre-ordained destiny written upon their foreheads by the Lord God, come to meet Guru Nanak.
O’ Nanak, they in whose destiny God has so written are met by the Guru.
ਹੇ ਨਾਨਕ! ਧੁਰ ਦਰਗਾਹ ਤੋਂ ਹਰੀ-ਪ੍ਰਭੂ ਦਾ ਲਿਖਿਆ ਲੇਖ (ਜਿਸ ਮਨੁੱਖ ਦੇ) ਮੱਥੇ ਉੱਤੇ ਉੱਘੜ ਪੈਂਦਾ ਹੈ ਉਹ ਮਨੁੱਖ ਗੁਰੂ ਨੂੰ ਆ ਮਿਲਦਾ ਹੈ।
دھُرِمستکِہرِپ٘ربھلِکھِیاگُرنانکمِلِیاآءِ॥
دھرمستکہر پربھ لکھیا۔ خدا کی عدالت کر طرف سے تحریر کیا ہے ۔ اسکی پیشانی پر ۔ گر نانک ملیا آئے ۔ اے نانک۔ مرشد اسے آملتا ہے ۔
اے نانک۔ جن کی پیشانی پر خدا کی عدالت کی طرف سے تحریر ہوتا ہے ۔ اسکا ملاپ مرشد سے ہوتا ہے ۔

ਜਮਕੰਕਰ ਮਾਰਿ ਬਿਦਾਰਿਅਨੁ ਹਰਿ ਦਰਗਹ ਲਏ ਛਡਾਇ ॥
jamkankar maar bidaari-an har dargeh la-ay chhadaa-ay.
The Messenger of Death is beaten and driven away; we are saved in the Court of the Lord.
The Guru beats away demons of death, and gets (his disciples) liberated in God’s court.
ਉਸ (ਗੁਰੂ) ਨੇ (ਸਾਰੇ) ਜਮਦੂਤ ਮਾਰ ਕੇ ਮੁਕਾ ਦਿੱਤੇ। (ਗੁਰੂ ਉਸ ਨੂੰ) ਪਰਮਾਤਮਾ ਦੀ ਦਰਗਾਹ ਵਿਚ ਸੁਰਖ਼ਰੂ ਕਰਾ ਲੈਂਦਾ ਹੈ।
جمکنّکرمارِبِدارِئنُہرِدرگہلۓچھڈاءِ॥
ظالم سخت ۔ روئے والوں کو بھگا دیا خدا کی عدالت سے رہائی پائی۔ مریدان مرشد کو قدرومنزلت حاصل ہوتی ہے ۔
ظالم سخت دشمنان روحانیت کو بھگا دیا اور بارگاہ الہٰی سے رہائی ملی ۔

ਗੁਰਸਿਖਾ ਨੋ ਸਾਬਾਸਿ ਹੈ ਹਰਿ ਤੁਠਾ ਮੇਲਿ ਮਿਲਾਇ ॥੨੭॥
gursikhaa no saabaas hai har tuthaa mayl milaa-ay. ||27||
Blessed and celebrated are the Sikhs of the Guru; in His Pleasure, the Lord unites them in His Union. ||27||
Therefore, blessed are the Guru’s disciples, because being pleased with them, God has united them with Him by (first) uniting them (with the Guru). ||27||
ਗੁਰਸਿੱਖਾਂ ਨੂੰ (ਲੋਕ ਪਰਲੋਕ ਵਿਚ) ਆਦਰ-ਸਤਕਾਰ ਮਿਲਦਾ ਹੈ, ਪ੍ਰਭੂ ਉਹਨਾਂ ਉਤੇ ਪ੍ਰਸੰਨ ਹੋ ਕੇ (ਉਹਨਾਂ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ ॥੨੭॥
گُرسِکھانوساباسِہےَہرِتُٹھامیلِمِلاءِ
خڈا ان پر خوش ہوکر اپنے ساتھ ملاتا ہے ۔ مریدان مرشد رضائے الہٰی میں ایمان لاتےہیں کامل مرشد انہیں کامیاب بناتا ہے ۔
مریدان مرشد قابل ستائش و تعریف ستائش و تعریف ہیں خدا خوش ہوکر اپنا ساتھ بخشش کرتا ہے ۔

ਗੁਰਿ ਪੂਰੈ ਹਰਿ ਨਾਮੁ ਦਿੜਾਇਆ ਜਿਨਿ ਵਿਚਹੁ ਭਰਮੁ ਚੁਕਾਇਆ ॥
gur poorai har naam dirhaa-i-aa jin vichahu bharam chukaa-i-aa.
The Perfect Guru has implanted the Lord’s Name within me; it has dispelled my doubts from within.
The perfect Guru, who (has firmly) enshrined God’s Name, and has removed all doubt (from one’s mind,
(ਜਿਸ) ਪੂਰੇ ਗੁਰੂ ਨੇ (ਜੀਵ ਦੇ ਅੰਦਰ ਸਦਾ) ਪਰਮਾਤਮਾ ਦਾ ਨਾਮ ਪੱਕਾ ਕੀਤਾ ਹੈ, ਜਿਸ (ਪੂਰੇ ਗੁਰੂ) ਨੇ (ਜੀਵ ਦੇ) ਅੰਦਰੋਂ ਭਟਕਣਾ (ਸਦਾ) ਮੁਕਾਈ ਹੈ,
گُرِپوُرےَہرِنامُدِڑائِیاجِنِۄِچہُبھرمُچُکائِیا॥
ہر نام ورڑائیا۔ الہٰی نام ذہن نشین کرائیا۔ گر پورے ۔ کامل مرشد نے ۔ جن وچہوبھرم چکائیا۔ جس نے ذہنی بھٹکن وہم و گمان دورکیا۔
کامل مرشد نےا لہٰی نام ست سچ حق و حقیقت ذہن نشین کرائیا ۔ جس نے دل بھٹکن اور وہم و گمان ختم کیا۔

ਰਾਮ ਨਾਮੁ ਹਰਿ ਕੀਰਤਿ ਗਾਇ ਕਰਿ ਚਾਨਣੁ ਮਗੁ ਦੇਖਾਇਆ ॥
raam naam har keerat gaa-ay kar chaanan mag daykhaa-i-aa.
Singing the Kirtan of the Praises of the Lord’s Name, the Lord’s path is illuminated and shown to His Sikhs.
and) by making one meditate on God’s Name and by singing God’s praise, that Guru has illuminated and shown the right path (of life.
(ਉਸ ਗੁਰੂ ਨੇ ਆਪ) ਪਰਮਾਤਮਾ ਦਾ ਨਾਮ (ਸਿਮਰ ਕੇ), ਪਰਮਾਤਮਾ ਦੀ ਸਿਫ਼ਤ-ਸਾਲਾਹ ਗਾ ਗਾ ਕੇ (ਸਰਨ ਆਏ ਮਨੁੱਖ ਦੇ ਹਿਰਦੇ ਵਿਚ ਆਤਮਕ ਜੀਵਨ ਦਾ) ਚਾਨਣ ਪੈਦਾ ਕਰ ਕੇ (ਉਸ ਨੂੰ ਆਤਮਕ ਜੀਵਨ ਦਾ ਸਹੀ) ਰਸਤਾ (ਸਦਾ) ਵਿਖਾਇਆ ਹੈ।
رامنامُہرِکیِرتِگاءِکرِچاننھُمگُدیکھائِیا॥
رام نام۔ الہٰی نام۔ کیرت ۔ صفت صلاح۔ کر چانن ۔ روشن کی ۔ مگ ۔ راستہ ۔ \
الہٰی نام اور خدا کی صفت صلاحکرکے روحانی روشنی کرکے روحانیت کا صحیح اور درست راستہ دکھائیا۔

ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮੁ ਵਸਾਇਆ ॥
ha-umai maar ayk liv laagee antar naam vasaa-i-aa.
Conquering my egotism, I remain lovingly attuned to the One Lord; the Naam, the Name of the Lord, dwells within me.
Further) by stilling one’s ego, who is attuned to the one (God, that person) has enshrined God’s Name in him or her.
(ਪੂਰੇ ਗੁਰੂ ਦੀ ਰਾਹੀਂ) ਹਉਮੈ ਦੂਰ ਕਰ ਕੇ (ਜਿਸ ਮਨੁੱਖ ਦੇ ਅੰਦਰ) ਇਕ ਪਰਮਾਤਮਾ ਦੀ ਲਗਨ ਲੱਗ ਗਈ, (ਉਸ ਨੇ ਆਪਣੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸਾ ਲਿਆ।
ہئُمےَمارِایکلِۄلاگیِانّترِنامُۄسائِیا॥
ہونمے مار۔ خودی مٹا کر۔ ایک لو لاگی ۔ وحدت سے پیار ہوا۔ انتر نام بسائیا ۔ دل میں الہٰی نام ست سچ حق وحقیقت بسائی۔
خودی مٹا کر وحدت سے محبت ہوئ ۔ دلمیںالہٰینام بسائیا۔

ਗੁਰਮਤੀ ਜਮੁ ਜੋਹਿ ਨ ਸਕੈ ਸਚੈ ਨਾਇ ਸਮਾਇਆ ॥
gurmatee jam johi na sakai sachai naa-ay samaa-i-aa.
I follow the Guru’s Teachings, and so the Messenger of Death cannot even see me; I am immersed in the True Name.
Because that person follows the Guru’s instruction, the demon of death cannot look towards (or scare that person), and such a person remains absorbed in (God’s) eternal Name.
ਗੁਰੂ ਦੀ ਮੱਤ ਉਤੇ ਤੁਰਨ ਦੇ ਕਾਰਨ ਜਮਰਾਜ ਭੀ (ਉਸ ਮਨੁੱਖ ਵੱਲ) ਤੱਕ ਨਹੀਂ ਸਕਦਾ, (ਉਹ ਮਨੁੱਖ) ਸਦਾ-ਥਿਰ ਹਰਿ-ਨਾਮ ਵਿਚ (ਸਦਾ) ਲੀਨ ਰਹਿੰਦਾ ਹੈ।
گُرمتیِجمُجوہِنسکےَسچےَناءِسمائِیا॥
گرمتی ۔ سبق مرشد ۔ جم۔ فرشتہ موت ۔ جوہ ۔ تاک۔ سچے نائے سمائیا۔ سچے الہٰی نام میں محو ومجذوب ۔
سبق مرشد سے شیطان تاک میں نہیں رہ سکتا سچےنام میں محو ومجذوب ہوا۔

ਸਭੁ ਆਪੇ ਆਪਿ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ॥
sabh aapay aap vartai kartaa jo bhaavai so naa-ay laa-i-aa.
The Creator Himself is All-pervading; as He pleases, He links us to His Name.
(Such a person understands that) the Creator Himself pervades everywhere, and whosoever seems pleasing to (God), He engages that person in meditating on (His) Name.
(ਉਸਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਹਰ ਥਾਂ ਕਰਤਾਰ ਆਪ ਹੀ ਆਪ ਮੌਜੂਦ ਹੈ, ਜਿਹੜਾ ਮਨੁੱਖ ਉਸ ਨੂੰ ਚੰਗਾ ਲੱਗ ਪੈਂਦਾ ਹੈ ਉਸ ਨੂੰ ਆਪਣੇ ਨਾਮ ਵਿਚ ਜੋੜ ਲੈਂਦਾ ਹੈ।
سبھُآپےآپِۄرتےَکرتاجوبھاۄےَسوناءِلائِیا॥
جو بھاوے ۔ جو چاہتا ہے ۔ جسے پیار کرتا ہے ۔
ہر جگہ ہر دل میں خود بستا ہے خدا جسے چاہتا ہے ۔ جس کو پیار کرتا نام میں لگاتا ہے ۔

ਜਨ ਨਾਨਕੁ ਨਾਉ ਲਏ ਤਾਂ ਜੀਵੈ ਬਿਨੁ ਨਾਵੈ ਖਿਨੁ ਮਰਿ ਜਾਇਆ ॥੨੮॥
jan naanak naa-o la-ay taaN jeevai bin naavai khin mar jaa-i-aa. ||28||
Servant Nanak lives, chanting the Name. Without the Name, he dies in an instant. ||28||
Devotee Nanak feels alive when he meditates on His Name, and without it he feels as if he had died. ||28||
ਦਾਸ ਨਾਨਕ (ਭੀ ਜਦੋਂ ਪਰਮਾਤਮਾ ਦਾ) ਨਾਮ ਜਪਦਾ ਹੈ ਤਦੋਂ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ। ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਤਾਂ ਜੀਵ ਇਕ ਖਿਨ ਵਿਚ ਹੀ ਆਤਮਕ ਮੌਤ ਸਹੇੜ ਲੈਂਦਾ ਹੈ ॥੨੮॥
جننانکُناءُلۓتاںجیِۄےَبِنُناۄےَکھِنُمرِجائِی
ناؤ لئے تاں جیوے ۔ روحانی زندگی ملتی ہے نام سے ۔ بن ناوے ۔ نام کے بغیر ۔ کھن۔ تھوڑے سے وقفے کے اندر۔ مر جائیا۔ روحانی موت ہو جاتی ہے ۔
خادم نانک کو نام کی برکت سے روحانی زندگی حاصل ہوتی ہے بغیر الہٰی نام فورا روحانی موت ہوجاتی ۔

ਮਨ ਅੰਤਰਿ ਹਉਮੈ ਰੋਗੁ ਭ੍ਰਮਿ ਭੂਲੇ ਹਉਮੈ ਸਾਕਤ ਦੁਰਜਨਾ ॥
man antar ha-umai rog bharam bhoolay ha-umai saakat durjanaa.
Within the minds of the faithless cynics is the disease of egotism; these evil people wander around lost, deluded by doubt.
Within the minds (of self-conceited persons) is the malady of ego. Because of this ego, these evil worshippers of power remain lost in doubt.
ਪਰਮਾਤਮਾ ਨਾਲੋਂ ਟੁੱਟੇ ਹੋਏ ਦੁਰਾਚਾਰੀ ਮਨੁੱਖਾਂ ਦੇ ਮਨ ਵਿਚ ਹਉਮੈ ਦਾ ਰੋਗ (ਸਦਾ ਟਿਕਿਆ ਰਹਿੰਦਾ ਹੈ), ਇਸ ਹਉਮੈ ਦੇ ਕਾਰਨ ਭਟਕਣਾ ਵਿਚ ਪੈ ਕੇ ਉਹ (ਜੀਵਨ ਦੇ) ਗ਼ਲਤ ਰਸਤੇ ਪਏ ਰਹਿੰਦੇ ਹਨ।
منانّترِہئُمےَروگُبھ٘رمِبھوُلےہئُمےَساکتدُرجنا॥
من انتر۔ دل میں۔ ہونمے روگ۔ خودی کی بیماری ۔ بھرم بھوے ۔ وہم وگمان میں گمراہ۔ ہونمے ۔ خودی۔ ساکت۔ مادہ پرست ۔ دوتل کے دلدادہ ۔ درجنا۔ بد اخلاق ۔ بد چلن
دل میں خود پسندی وہم وگمان گمراہی مادہ پرست بد چلن بد اخلاق بھٹکتے رہتے ہیں۔

ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਣਾ ॥੨੯॥
naanak rog gavaa-ay mil satgur saaDhoo sajnaa. ||29||
O Nanak, this disease is eradicated only by meeting with the True Guru, the Holy Friend. ||29||
But O’ Nanak, (even these people) can get rid of their ailment (of ego) by meeting the saintly friend, the true Guru (and following his advice). ||29||
ਹੇ ਨਾਨਕ! (ਸਾਕਤ ਮਨੁੱਖ ਭੀ) ਸੱਜਣ ਸਾਧੂ ਸਤਿਗੁਰੂ ਨੂੰ ਮਿਲ ਕੇ (ਹਉਮੈ ਦਾ ਇਹ) ਰੋਗ ਦੂਰ ਕਰ ਲੈਂਦਾ ਹੈ ॥੨੯॥
نانکروگُگۄاءِمِلِستِگُرسادھوُسجنھا
ستگر ساہو ۔ سجنا۔ سچے مرشد۔ خدا رسیدہ ۔ دوست کے ملاپ سے ۔
اے نانک۔ یہ بیماریاں زندگی کی راہ راست پائے ہوئے سادہوؤں دوستوں اور سچے مرشد کے ملاپ سے یہ بیماریا ں دور ہو جاتی ہیں۔

ਗੁਰਮਤੀ ਹਰਿ ਹਰਿ ਬੋਲੇ ॥
gurmatee har har bolay.
Following the Guru’s Teachings, chant the Name of the Lord, Har, Har.
Following the Guru’s advice, (the bride-soul) who continuously utters God’s Name
(ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਮੱਤ ਉੱਤੇ ਤੁਰ ਕੇ (ਸਦਾ) ਪਰਮਾਤਮਾ ਦਾ ਨਾਮ ਜਪਦੀ ਰਹਿੰਦੀ ਹੈ,
گُرمتیِہرِہرِبولے॥
گرمتی ۔ سبق مرشد کی مطابق ۔ ہر ہر بوے ۔ خدا خدا کہے ۔
جو انسان سبق مرشد اپنا کر خدا خدا جو کہتا ہے

ਰਿ ਪ੍ਰੇਮਿ ਕਸਾਈ ਦਿਨਸੁ ਰਾਤਿ ਹਰਿ ਰਤੀ ਹਰਿ ਰੰਗਿ ਚੋਲੇ ॥
har paraym kasaa-ee dinas raat har ratee har rang cholay.
Attracted by the Lord’s Love, day and night, the body-robe is imbued with the Lord’s Love.
God’s Name day and night, remains pierced with God’s love (and remains so imbued with His love, as if her entire) body were dyed in the color of God’s love.
ਉਹ ਦਿਨ ਰਾਤ ਪਰਮਾਤਮਾ ਦੇ ਪਿਆਰ ਵਿਚ ਖਿੱਚ ਪਾਂਦੀ ਰਹਿੰਦੀ ਹੈ, ਪਰਮਾਤਮਾ (ਦੇ ਨਾਮ) ਵਿਚ ਰੱਤੀ ਰਹਿੰਦੀ ਹੈ, ਉਹ ਪਰਮਾਤਮਾ ਦੇ (ਪ੍ਰੇਮ-) ਰੰਗ ਵਿਚ (ਆਤਮਕ ਆਨੰਦ) ਮਾਣਦੀ ਰਹਿੰਦੀ ਹੈ।
ہرِپ٘ریمِکسائیِدِنسُراتِہرِرتیِہرِرنّگِچولے॥
پریم گسائی ۔ پیار کی کشش ۔ دنس رات۔ روز و شب۔ ہر رتی ۔ خدا سے متاچر۔ ہر رنگ الہٰی پیار۔ چوے ۔ لطف لینا۔
الہٰی پیار کی کشش میں خدا میں محو ہوکر الہٰی پریم پیار کا لطف جو لیتا ہے

ਹਰਿ ਜੈਸਾ ਪੁਰਖੁ ਨ ਲਭਈ ਸਭੁ ਦੇਖਿਆ ਜਗਤੁ ਮੈ ਟੋਲੇ ॥
har jaisaa purakh na labh-ee sabh daykhi-aa jagat mai tolay.
I have not found any being like the Lord, although I have searched and looked all over the world.
(She says to herself): “I have searched throughout the world, but I cannot find any sublime Being like God (anywhere).
ਮੈਂ ਸਾਰਾ ਸੰਸਾਰ ਭਾਲ ਕੇ ਵੇਖ ਲਿਆ ਹੈ, ਪਰਮਾਤਮਾ ਵਰਗਾ ਖਸਮ (ਕਿਸੇ ਹੋਰ ਥਾਂ) ਨਹੀਂ ਲੱਭਦਾ।
ہرِجیَساپُرکھُنلبھئیِسبھُدیکھِیاجگتُمےَٹولے॥
لبھی ۔ ملتا ۔ دستیاب ہوتا۔ ٹوے ۔ تلاش کرکے ۔
۔ میں نے تالش کرکے دیکھ لیا ہے کہ خدا جیسی کوئی سہتی مل نہیں سکتی ۔

ਗੁਰ ਸਤਿਗੁਰਿ ਨਾਮੁ ਦਿੜਾਇਆ ਮਨੁ ਅਨਤ ਨ ਕਾਹੂ ਡੋਲੇ ॥
gur satgur naam dirhaa-i-aa man anat na kaahoo dolay.
The Guru, the True Guru, has implanted the Naam within; now, my mind does not waver or wander anywhere else.
When the true Guru makes one devotedly meditate on God’s Name, one’s mind doesn’t waiver in any other direction.
ਗੁਰੂ ਸਤਿਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਕਰ ਦਿੱਤਾ, (ਉਸ ਦਾ) ਮਨ ਕਿਸੇ ਭੀ ਹੋਰ ਪਾਸੇ ਨਹੀਂ ਡੋਲਦਾ।
گُرستِگُرِنامُدِڑائِیامنُانتنکاہوُڈولے
نام درڑائیا۔ ذہن نشین کرائیا ۔ ڈوے ۔ ڈگمگائے
سچے مرشد نے پختہ طور پر الہٰینام ذہن نشین کرادیا۔ اب دل کہیں ڈگمگاتا نہیں بھٹکتا نہیں۔

ਜਨ ਨਾਨਕੁ ਹਰਿ ਕਾ ਦਾਸੁ ਹੈ ਗੁਰ ਸਤਿਗੁਰ ਕੇ ਗੁਲ ਗੋਲੇ ॥੩੦॥
jan naanak har kaa daas hai gur satgur kay gul golay. ||30||
Servant Nanak is the slave of the Lord, the slave of the slaves of the Guru, the True Guru. ||30||
Therefore slave Nanak is also a servant of God, and a servant of servants of the true Guru. ||30||
ਦਾਸ ਨਾਨਕ (ਭੀ) ਪਰਮਾਤਮਾ ਦਾ ਦਾਸ ਹੈ, ਗੁਰੂ ਸਤਿਗੁਰੂ ਦੇ ਦਾਸਾਂ ਦੇ ਦਾਸਾਂ ਦਾ ਦਾਸ ਹੈ ॥੩੦॥
جننانکُہرِکاداسُہےَگُرستِگُرکےگُلگولے
۔ داس۔ غلام۔ خدمتگار۔ گل گوے ۔ غلاموں کے غلام ۔
خادم نانک خدا کا خدمتگار غلام ہے اور سچے مرشد کے غلاموں کا غلام