Urdu-Raw-Page-1165

ਪਰ ਨਾਰੀ ਸਿਉ ਘਾਲੈ ਧੰਧਾ ॥
par naaree si-o ghaalai DhanDhaa.
and has an affair with another woman.
-indulges in an illicit affair with another woman
ਤੇ ਪਰਾਈ ਜ਼ਨਾਨੀ ਨਾਲ ਝਖਾਂ ਮਾਰਦਾ ਹੈ,
پرناریِسِءُگھالےَدھنّدھا॥
پر ناری ۔ دوسری عورت ۔ گھالے دھندا۔ بد فعلی کرتا ہے ۔
اور اس کا کسی اور عورت سے رشتہ ہے

ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ ॥
jaisay simbal daykh soo-aa bigsaanaa.
He is like the parrot, who is pleased to see the simbal tree;
-is like that parrot who feels pleased on seeing a Simbal tree,
(ਪਰਾਈ ਨਾਰ ਨੂੰ ਵੇਖ ਕੇ ਉਹ ਇਉਂ ਹੀ ਖ਼ੁਸ਼ ਹੁੰਦਾ ਹੈ) ਜਿਵੇਂ ਤੋਤਾ ਸਿੰਬਲ ਰੁੱਖ ਨੂੰ ਵੇਖ ਕੇ ਖ਼ੁਸ਼ ਹੁੰਦਾ ਹੈ (ਪਰ ਉਸ ਸਿੰਬਲ ਤੋਂ ਉਸ ਤੋਤੇ ਨੂੰ ਹਾਸਲ ਕੁਝ ਨਹੀਂ ਹੁੰਦਾ);
جیَسےسِنّبلُدیکھِسوُیابِگسانا॥
سنبل۔ سنبل کا درخت ۔ سوآ۔ طوطا۔ وگسانا ۔ خوش ہوتا ہے ۔
جیسے طوطا سنبل کے درکت دیکھ کر خوش ہوتا ہے مگر اسے کچھ حاصل نہین ہوتا۔

ਅੰਤ ਕੀ ਬਾਰ ਮੂਆ ਲਪਟਾਨਾ ॥੧॥
ant kee baar moo-aa laptaanaa. ||1||
but in the end, he dies, stuck to it. ||1||
-but in the end dies clinging to it (because it gets caught in its sticky branches). ||1||
ਆਖ਼ਰ ਨੂੰ ਅਜਿਹਾ ਵਿਕਾਰੀ ਮਨੁੱਖ (ਇਸ ਵਿਕਾਰ) ਵਿਚ ਗ੍ਰਸਿਆ ਹੋਇਆ ਹੀ ਮਰ ਜਾਂਦਾ ਹੈ ॥੧॥
انّتکیِبارموُیالپٹانا॥੧॥
انت ۔ آخرموآپسٹانا۔ اس میں ملوچ فوت ہو جاتا ہے(1)
آخر ایسا بد کار انسان برائیوں بد یوں میںگرفتار فوت ہوتا ہے ۔

ਪਾਪੀ ਕਾ ਘਰੁ ਅਗਨੇ ਮਾਹਿ ॥
paapee kaa ghar agnay maahi.
The home of the sinner is on fire.
The mind of a sinner (keeps craving for its lustful desires, as if) its abode is in that fire
ਵਿਕਾਰੀ ਬੰਦੇ ਦਾ ਟਿਕਾਣਾ ਸਦਾ ਉਸ ਅੱਗ ਵਿਚ ਰਹਿੰਦਾ ਹੈ,
پاپیِکاگھرُاگنےماہِ॥
اگنے آگ میں۔ پاپی ۔ گنا ہگار ۔
گناہگار ہمیشہ ایسی تپش و آگمیں رہتا ہے

ਜਲਤ ਰਹੈ ਮਿਟਵੈ ਕਬ ਨਾਹਿ ॥੧॥ ਰਹਾਉ ॥
jalat rahai mitvai kab naahi. ||1|| rahaa-o.
It keeps burning, and the fire cannot be extinguished. ||1||Pause||
-which keeps burning and never goes out. ||1||Pause||
ਜੋ ਅੱਗ ਸਦਾ ਬਲਦੀ ਰਹਿੰਦੀ ਹੈ, ਕਦੇ ਬੁੱਝਦੀ ਨਹੀਂ ॥੧॥ ਰਹਾਉ ॥
جلترہےَمِٹۄےَکبناہِ॥੧॥رہاءُ॥
جلت رہے ۔ جلتا رہتا ہے ۔ رہاؤ ۔
جو کبھی بجھتی نہیں (1)رہاؤ۔

ਹਰਿ ਕੀ ਭਗਤਿ ਨ ਦੇਖੈ ਜਾਇ ॥
har kee bhagat na daykhai jaa-ay.
He does not go to see where the Lord is being worshipped.
(A person addicted to the life of sin) doesn‟t want to even go and look at the place where God‟s worship is being performed.
ਜਿੱਥੇ ਪ੍ਰਭੂ ਦੀ ਭਗਤੀ ਹੁੰਦੀ ਹੈ (ਵਿਕਾਰੀ ਮਨੁੱਖ) ਉਹ ਥਾਂ ਜਾ ਕੇ ਨਹੀਂ ਵੇਖਦਾ,
ہرِکیِبھگتِندیکھےَجاءِ॥
زندگی گذارنے کا صحیح راستہ چھوڑ کر غلط راستے چلتا ہے ۔

ਮਾਰਗੁ ਛੋਡਿ ਅਮਾਰਗਿ ਪਾਇ ॥
maarag chhod amaarag paa-ay.
He abandons the Lord’s Path, and takes the wrong path.
Abandoning the right (virtuous) path treads the wrong (sinful) way of life.
(ਜੀਵਨ ਦਾ ਸਿੱਧਾ) ਰਾਹ ਛੱਡ ਕੇ (ਵਿਕਾਰਾਂ ਦੇ) ਉਲਟੇ ਰਸਤੇ ਪੈਂਦਾ ਹੈ,
مارگُچھوڈِامارگِپاءِ॥
مارگ ۔ راستہ۔ مارگ ۔ غیرراہ ۔
علام کی بنیاد خدا کو چھوڑ ر آواگوں اور تناسخ میں پڑا رہتا ہے ۔

ਮੂਲਹੁ ਭੂਲਾ ਆਵੈ ਜਾਇ ॥
moolhu bhoolaa aavai jaa-ay.
He forgets the Primal Lord God, and is caught in the cycle of reincarnation.
Such a person has strayed from (God) the very source of life, and therefore keeps coming and going (in the world.
ਜਗਤ ਦੇ ਮੂਲ ਪ੍ਰਭੂ ਤੋਂ ਖੁੰਝ ਕੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ,
موُلہُبھوُلاآۄےَجاءِ॥
مولہو ۔ حقیقت سے گمراہ ۔ آوئے جائے ۔ آواگون ۔ تناسخ۔
وہ پرائمری لارڈ خدا کو بھول جاتا ہے ، اور اوتار کے چکر میں پھنس جاتا ہے

ਅੰਮ੍ਰਿਤੁ ਡਾਰਿ ਲਾਦਿ ਬਿਖੁ ਖਾਇ ॥੨॥
amrit daar laad bikhkhaa-ay. ||2||
He throws away the Ambrosial Nectar, and gathers poison to eat. ||2||
As if) forsaking nectar (of Name, such a person) loads (worldly) poison and eats it. ||2||
ਨਾਮ-ਅੰਮ੍ਰਿਤ ਡੋਲ੍ਹ ਕੇ (ਵਿਕਾਰਾਂ ਦਾ) ਜ਼ਹਿਰ ਲੱਦ ਕੇ ਖਾਂਦਾ ਹੈ ॥੨॥
انّم٘رِتُڈارِلادِبِکھُکھاءِ॥੨॥
انمرت ڈار۔ آب حیات گرا کر۔ ایسے پانی کو گرا جس سے زندگی روحانی و اکلاقی طور ہمیشہ کے لئے بہتر اور نیک ہو جاتی ہے ۔ لاد وکھ ۔ زہر اکھٹی کرکے(2)
الہٰی نام آب حیات جو زندگی کو روحانی و اخلاقی طور پر بہتر بناتا ہے کو چھوڑ کر اخلاقی و روحانی موت کا پھندہ گللے میں ڈال کر اکلاقی موت مرتا ہےبد فعلیوں میں ملوت رہتا ہے ۔ (2)

ਜਿਉ ਬੇਸ੍ਵਾ ਕੇ ਪਰੈ ਅਖਾਰਾ ॥
ji-o baisvaa kay parai akhaaraa.
He is like the prostitute, who comes to dance,
When, some dance performance is being held at the house of prostitutes, (the perverted person goes there).
ਜਿਵੇਂ ਵੇਸਵਾਂ ਦੇ ਮੁਜਰੇ ਹੁੰਦੇ ਹਨ,
جِءُبیس٘ۄاکےپرےَاکھارا॥
بیسوا۔ بازاری عورت۔ اکھارا۔ تماشہ ۔ مجرا۔
جیسےبازاری عورت اور ناچتی گاتی ہے

ਕਾਪਰੁ ਪਹਿਰਿ ਕਰਹਿ ਸੀਗਾਰਾ ॥
kaapar pahir karahi seeNgaaraa.
wearing beautiful clothes, decorated and adorned.
Wearing (sexy) clothes (the prostitutes) deck themselves with beautiful ornaments.
(ਸੁਹਣੀ ਸੁਹਣੀ) ਪੁਸ਼ਾਕ ਪਾ ਕੇ ਸਿੰਗਾਰ ਕਰਦੀਆਂ ਹਨ।
کاپرُپہِرِکرہِسیِگارا॥
کاپر۔ کپڑے ۔ بیگارا۔ سجاوٹ ۔
خوب صورت کپڑ ےپہچن کر اپنے آپ کو سجاتی ہے

ਪੂਰੇ ਤਾਲ ਨਿਹਾਲੇ ਸਾਸ ॥
pooray taal nihaalay saas.
She dances to the beat, exciting the breath of those who watch her.
When (the prostitute) dances and synchronizes her breaths with the beats (of the drums, the onlookers don‟t realize that)
ਵੇਸਵਾ ਨੱਚਦੀ ਹੈ, ਤੇ ਬੜੇ ਗਹੁ ਨਾਲ ਆਪਣੀ ਸੁਰ ਨੂੰ ਤੋਲਦੀ ਹੈ,
پوُرےتالنِہالےساس॥
پورے تال۔ ناچتی ہے ادائیں کرتی ہے ۔ نہالے ساس۔ تو شہوتی اسکے سانس گنتا ہے ۔
اور بڑی غور سے تال اور سر ملاتی ہے ۔ شہوت پرست اسکے سانس گنتا ہے خوش ہوتا ہے

ਵਾ ਕੇ ਗਲੇ ਜਮ ਕਾ ਹੈ ਫਾਸ ॥੩॥
vaa kay galay jam kaa hai faas. ||3||
But the noose of the Messenger of Death is around her neck. ||3||
-a noose of death is falling around their necks. ||3||
(ਬੱਸ, ਇਸ ਵਿਕਾਰੀ ਜੀਵਨ ਦੇ ਕਾਰਨ) ਉਸ ਦੇ ਗਲ ਵਿਚ ਜਮਾਂ ਦੀ ਫਾਹੀ ਪੈਂਦੀ ਹੈ ॥੩॥
ۄاکےگلےجمکاہےَپھاس॥੩॥
واکے گللے ۔ تو اسگی گردن میں جسم کا ہے پھاس۔ موت کا پھندہ ہوتا ہے روحانی و اخلاقی موت ۔
اسکے گلے میں روحانی و اخلاقی موت کا پھندہ پڑتا ہے(3)

ਜਾ ਕੇ ਮਸਤਕਿ ਲਿਖਿਓ ਕਰਮਾ ॥
jaa kay mastak likhi-o karmaa.
One who has good karma recorded on his forehead,
(O‟ my friends), whose destiny has been blessed with the grace (of God, forsaking such sinful pursuits),
ਜਿਸ ਮਨੁੱਖ ਦੇ ਮੱਥੇ ਉੱਤੇ ਪ੍ਰਭੂ ਦੀ ਬਖ਼ਸ਼ਸ਼ (ਦਾ ਲੇਖ) ਲਿਖਿਆ ਹੋਇਆ ਹੈ (ਭਾਵ, ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ ਬਖ਼ਸ਼ਸ਼ ਹੁੰਦੀ ਹੈ),
جاکےمستکِلِکھِئوکرما॥
مستک ۔ پیشانی پر ۔ اُتم کر ما ۔ بلند قسمت۔
جسکے مقدر مین جسکی پیشانی پر نیک اعمال تحریر ہو تے ہیں

ਸੋ ਭਜਿ ਪਰਿ ਹੈ ਗੁਰ ਕੀ ਸਰਨਾ ॥
so bhaj par hai gur kee sarnaa.
hurries to enter the Guru’s Sanctuary.
-hastens to the shelter of the Guru.
ਉਹ (ਵਿਕਾਰਾਂ ਵਲੋਂ) ਹਟ ਕੇ ਸਤਿਗੁਰੂ ਦੀ ਸ਼ਰਨ ਪੈਂਦਾ ਹੈ।
سوبھجِپرِہےَگُرکیِسرنا॥
بھج پر ہے ۔ دوڑ کر پڑتا ہے ۔ گر کی سرنا۔ مرشد کی پناہ۔
اسکے اعمالنامے میں وہ دوڑ کر مرید مرشد بنتا ہے ۔

ਕਹਤ ਨਾਮਦੇਉ ਇਹੁ ਬੀਚਾਰੁ ॥
kahat naamday-o ih beechaar.
Says Naam Dayv, consider this:
Nam Dev expresses this thought (and says):
ਨਾਮਦੇਵ ਇਹ ਇਕ ਵਿਚਾਰ ਦਾ ਬਚਨ ਆਖਦਾ ਹੈ,
کہتنامدیءُاِہُبیِچارُ॥
بیچار ۔ خیال ۔
نا مدیو کا یہ خیال ہے بناتا ہے

ਇਨ ਬਿਧਿ ਸੰਤਹੁ ਉਤਰਹੁ ਪਾਰਿ ॥੪॥੨॥੮॥
in biDh santahu utarahu paar. ||4||2||8||
O Saints, this is the way to cross over to the other side. ||4||2||8||
-“O‟ saints, this is the way to (emancipate yourself from the life of sin) and cross over the worldly ocean. ||4||2||8||
ਹੇ ਸੰਤ ਜਨੋ! ਗੁਰੂ ਦੀ ਸ਼ਰਨ ਪੈ ਕੇ ਹੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘ ਸਕੋਗੇ ॥੪॥੨॥੮॥
اِنبِدھِسنّتہُاُترہُپارِ॥੪॥੨॥੮॥
ان بدھ۔ اس طریقے سے ۔
اے پارساؤ نیک انسانوں اس طریقے سے زندگی کامیابی بنتی ہے ۔

ਸੰਡਾ ਮਰਕਾ ਜਾਇ ਪੁਕਾਰੇ ॥
sandaa markaa jaa-ay pukaaray.
Sanda and Marka went and complained to Harnaakhash,
Sandda and Marka (Prehlad’s teachers) went and cried before his mother, and told her that they have exhausted themselves, trying to persuade Prehlad,
(ਪ੍ਰਹਿਲਾਦ ਦੇ ਦੋਵੇਂ ਉਸਤਾਦ) ਸੰਡ ਅਤੇ ਅਮਰਕ ਨੇ (ਹਰਨਾਖਸ਼ ਕੋਲ) ਜਾ ਕੇ ਫ਼ਰਿਆਦ ਕੀਤੀ-
سنّڈامرکاجاءِپُکارے॥
سنڈا مرکا۔ پرہیلاد کے استاد۔ پکارے ۔ فریاد کی ۔
پرہلاد کے دونوں استادوں سنڈے اور مرکے نے ہر ناکھش سے شکایت و فریاد کی

ਪੜੈ ਨਹੀ ਹਮ ਹੀ ਪਚਿ ਹਾਰੇ ॥
parhai nahee ham hee pach haaray.
“Your son does not read his lessons. We are tired of trying to teach him.
-but he won‟t read (what we want to teach him).
ਅਸੀਂ ਖਪ ਲੱਥੇ ਹਾਂ, ਪ੍ਰਹਿਲਾਦ ਪੜ੍ਹਦਾ ਨਹੀਂ।
پڑےَنہیِہمہیِپچِہارے॥
پچہارے ۔ مجبور ہو گئے ہیں۔ انتہائی کوششوں سے ۔
کہ پر ہلا و پڑہتا نہیں ہم نے بہتری کوشش کی ہاتھوں سے تالیاں بجاتا ہے الہٰی نام کے گانے گاتا ہے ۔

ਰਾਮੁ ਕਹੈ ਕਰ ਤਾਲ ਬਜਾਵੈ ਚਟੀਆ ਸਭੈ ਬਿਗਾਰੇ ॥੧॥
raam kahai kar taal bajaavai chatee-aa sabhai bigaaray. ||1||
He chants the Lord’s Name, clapping his hands to keep the beat; he has spoiled all the other students. ||1||
He utters God‟s Name, and claps his hands to its tune, and he has spoiled all the students. ||1||
ਉਹ ਹੱਥਾਂ ਨਾਲ ਤਾਲ ਵਜਾਉਂਦਾ ਹੈ, ਤੇ ਰਾਮ ਨਾਮ ਗਾਉਂਦਾ ਹੈ, ਹੋਰ ਸਾਰੇ ਵਿੱਦਿਆਰਥੀ ਭੀ ਉਸ ਨੇ ਵਿਗਾੜ ਦਿੱਤੇ ਹਨ ॥੧॥
رامُکہےَکرتالبجاۄےَچٹیِیاسبھےَبِگارے॥੧॥
کرتال ہاتھوں کی تالیاں بجاتا ہے ۔ چٹیا ۔ شاگرد۔ طالب علم (1)
اس نے دوسرے طالب علم بھی بگاڑ دیتے ہیں (1)

ਰਾਮ ਨਾਮਾ ਜਪਿਬੋ ਕਰੈ ॥
raam naamaa japibo karai.
He chants the Lord’s Name,
(The teachers complained that Prehlad) keeps repeating God‟s Name,
(ਪ੍ਰਹਿਲਾਦ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ,
رامناماجپِبوکرےَ॥
جپبو۔ گاتا ہے ۔
ہر وقت الہٰی یاد و ریاضت کرتا ہے

ਹਿਰਦੈ ਹਰਿ ਜੀ ਕੋ ਸਿਮਰਨੁ ਧਰੈ ॥੧॥ ਰਹਾਉ ॥
hirdai har jee ko simran Dharai. ||1|| rahaa-o.
and he has enshrined meditative remembrance of the Lord within his heart.”||1||Pause||
-and in his heart, he meditates on God. ||1||Pause||
ਪਰਮਾਤਮਾ ਦਾ ਸਿਮਰਨ ਆਪਣੇ ਹਿਰਦੇ ਵਿਚ ਧਾਰਨ ਕਰੀ ਰੱਖਦਾ ਹੈ ॥੧॥ ਰਹਾਉ ॥
ہِردےَہرِجیِکوسِمرنُدھرےَ॥੧॥رہاءُ॥
ہر دے ۔ دل میں۔ سمرن۔ یادو ریاض۔ (1) رہاؤ ۔
اور اپنے ذہن میں بساتا ہے اور دھیان لگاتا ہے(1) رہاؤ ۔

ਬਸੁਧਾ ਬਸਿ ਕੀਨੀ ਸਭ ਰਾਜੇ ਬਿਨਤੀ ਕਰੈ ਪਟਰਾਨੀ ॥
basuDhaa bas keenee sabh raajay bintee karai patraanee.
“Your father the king has conquered the whole world”, said his mother the queen.
The chief queen (Prehlad’s mother) humbly requested and told him that his father Harnaakash has subjugated the whole earth (is basically ruling all over the world, and you cannot go anywhere, where you can disobey his strict orders requiring everybody to worship him, and not God).
(ਪ੍ਰਹਿਲਾਦ ਦੀ ਮਾਂ) ਵੱਡੀ ਰਾਣੀ (ਪ੍ਰਹਿਲਾਦ ਅੱਗੇ) ਤਰਲੇ ਕਰਦੀ ਹੈ (ਤੇ ਸਮਝਾਉਂਦੀ ਹੈ ਕਿ ਤੇਰੇ ਪਿਤਾ) ਰਾਜੇ ਨੇ ਸਾਰੀ ਧਰਤੀ ਆਪਣੇ ਵੱਸ ਕੀਤੀ ਹੋਈ ਹੈ (ਉਸ ਦਾ ਹੁਕਮ ਨਾ ਮੋੜ),
بسُدھابسِکیِنیِسبھراجےبِنتیِکرےَپٹرانیِ॥
لسدھا۔۔ زمین۔ پٹرانی ۔ وڈی رانی ۔
بڑیرانی پر ہلاد کی ماتا اسے نصیحت کرتی ہے اور مینت سماجت کرتی ہے

ਪੂਤੁ ਪ੍ਰਹਿਲਾਦੁ ਕਹਿਆ ਨਹੀ ਮਾਨੈ ਤਿਨਿ ਤਉ ਅਉਰੈ ਠਾਨੀ ॥੨॥
poot par-hilaad kahi-aa nahee maanai tin ta-o a-urai thaanee. ||2||
“O Prahlad my son, you do not obey him, so he has decided to deal with you in another way.”||2||
But the son Prehlad did not listen to any one of her pleas. (Therefore, the teachers) resolved to do something else (and report the matter to his father Harnaakash). ||2||
ਪਰ ਪੁੱਤਰ ਪ੍ਰਹਿਲਾਦ (ਮਾਂ ਦਾ) ਆਖਿਆ ਮੰਨਦਾ ਨਹੀਂ, ਉਸ ਨੇ ਤਾਂ ਕੋਈ ਹੋਰ ਗੱਲ ਮਨ ਵਿਚ ਪੱਕੀ ਕੀਤੀ ਹੋਈ ਹੈ ॥੨॥
پوُتُپ٘رہِلادُکہِیانہیِمانےَتِنِتءُائُرےَٹھانیِ॥੨॥
تن تو اورے ٹھانی ۔ اور ہی ارادہ کر رکھا ہے(2)
سمجھاتی ہے کہ تیرے باپ راجے نے اس زمین کے تمام راجے زیر کئے ہوئے ہیں کہنا نہیں اسکا تو اور ہی ارادہ ہے(2)

ਦੁਸਟ ਸਭਾ ਮਿਲਿ ਮੰਤਰ ਉਪਾਇਆ ਕਰਸਹ ਅਉਧ ਘਨੇਰੀ ॥
dusat sabhaa mil mantar upaa-i-aa karsah a-oDhghanayree.
The council of villians met and resolved to send Prahlaad into the life hereafter.
Putting their heads together, the assembly of demons made this resolution, and sarcastically remarked that they will enhance Prehlad‟s life a lot (they would kill Prehlad, for his disobedience).
ਦੁਸ਼ਟਾਂ ਦੀ ਜੁੰਡੀ ਨੇ ਰਲ ਕੇ ਸਲਾਹ ਕਰ ਲਈ-(ਜੇ ਪ੍ਰਹਿਲਾਦ ਨਹੀਂ ਮੰਨਦਾ ਤਾਂ) ਅਸੀਂ ਇਸ ਨੂੰ ਮਾਰ ਮੁਕਾਵਾਂਗੇ;
دُسٹسبھامِلِمنّتراُپائِیاکرسہائُدھگھنیریِ॥
دشٹ سبھا۔ بدکاریوں کی مجلس ۔ منتر ۔ مشورہ ۔ کر سیہہ اودھ گھنیری ۔ اسکی عمر بڑھا ئیں ۔
انمنکروں کی مجلس نے ملکر فیصلہ کیا کہ اگر نہیں مانتا تو موت کے گھاٹ اتار دیا جائے ۔

ਗਿਰਿ ਤਰ ਜਲ ਜੁਆਲਾ ਭੈ ਰਾਖਿਓ ਰਾਜਾ ਰਾਮਿ ਮਾਇਆ ਫੇਰੀ ॥੩॥
gir tar jal ju-aalaa bhai raakhi-o raajaa raam maa-i-aa fayree. ||3||
Prahlaad was thrown off a mountain, into the water, and into a fire, but the Sovereign Lord God saved him, by changing the laws of nature. ||3||
They tried to kill him by throwing him down a mountain, hanging him from a tree, drowning him in water, and burning him in fire, but God the King, so changed the nature (of things, that Prehalad escaped unhurt, every time). ||3||
ਪਰ ਜਗਤ ਦੇ ਮਾਲਕ ਪ੍ਰਭੂ ਨੇ ਆਪਣੀ ਮਾਇਆ ਦਾ ਸੁਭਾਉ ਹੀ ਬਦਲਾ ਦਿੱਤਾ, (ਪ੍ਰਭੂ ਨੇ ਪ੍ਰਹਿਲਾਦ ਨੂੰ) ਪਹਾੜ, ਰੁੱਖ, ਪਾਣੀ, ਅੱਗ (ਇਹਨਾਂ ਸਭਨਾਂ ਦੇ) ਡਰ ਤੋਂ ਬਚਾ ਲਿਆ ॥੩॥
گِرِترجلُجُیالابھےَراکھِئوراجارامِمائِیاپھیریِ॥੩॥
گر تر۔ پہاڑ سے نیچے گرانا۔ جل ۔پانیمیں ڈبونے ۔ جد آلا بھے ۔ آگ کاخوف ۔ راکھیؤ۔ بچائیا ۔ مائیا پھیری ۔ دنیاوی دولت کی عادت بدلی (3)
مگر مارک کل عالم تائنات قدرت کا طور طریقہ ہی بدل ڈالا۔ پر ہلاد کو بیخوف عنائیت کی(3)

ਕਾਢਿ ਖੜਗੁ ਕਾਲੁ ਭੈ ਕੋਪਿਓ ਮੋਹਿ ਬਤਾਉ ਜੁ ਤੁਹਿ ਰਾਖੈ ॥
kaadhkharhag kaal bhai kopi-o mohi bataa-o jo tuhi raakhai.
Harnaakhash thundered with rage and threatened to kill Prahlaad. “Tell me, who can save you?”
Drawing out the sword, and becoming dreadful like Death, he loudly yelled: “Show me that (God), who could save you.”
(ਹੁਣ ਅੰਦਰੋਂ) ਡਰਿਆ ਹੋਇਆ (ਪਰ ਬਾਹਰੋਂ) ਕ੍ਰੋਧਵਾਨ ਹੋ ਕੇ, ਮੌਤ-ਰੂਪ ਤਲਵਾਰ ਕੱਢ ਕੇ (ਬੋਲਿਆ-) ਮੈਨੂੰ ਦੱਸ ਜਿਹੜਾ ਤੈਨੂੰ (ਇਸ ਤਲਵਾਰ ਤੋਂ) ਬਚਾ ਸਕਦਾ ਹੈ।
کاڈھِکھڑگُکالُبھےَکوپِئوموہِبتاءُجُتُہِراکھےَ॥
گھڑگ۔ تلوار۔ کال ۔ موت ۔ بھے ۔ خوفکوپیؤ۔ راکھے ۔ بچائے ۔ موہ ۔ مجھے ۔ توہ ۔ تجھے ۔
غصے میں بھر کر تلوار نکال کر کہا مجھے بتاؤ کہ اس تلوار سے تجھے کون بچا سکتا ہے ۔

ਪੀਤ ਪੀਤਾਂਬਰ ਤ੍ਰਿਭਵਣ ਧਣੀ ਥੰਭ ਮਾਹਿ ਹਰਿ ਭਾਖੈ ॥੪॥
peet peetaaNbar taribhavanDhanee thambh maahi har bhaakhai. ||4||
Prahlaad answered, “The Lord, the Master of the three worlds, is contained even in this pillar to which I am tied.”||4||
To which Prehlad calmly responded: “That Master of the three worlds (who is my savior, what to speak of other places), is present even in this pillar. ||4||
(ਅੱਗੋਂ) ਪੀਲੇ ਕੱਪੜਿਆਂ ਵਾਲਾ ਕ੍ਰਿਸ਼ਨ ਪ੍ਰਭੂ, ਤਿੰਨਾਂ ਭਵਨਾਂ ਦਾ ਮਾਲਕ ਪਰਮਾਤਮਾ ਥੰਮ੍ਹ ਵਿਚ ਬੋਲਦਾ ਹੈ ॥੪॥
پیِتپیِتاںبرت٘رِبھۄنھدھنھیِتھنّبھماہِہرِبھاکھےَ॥੪॥
پیتانبر ۔ خدا۔ تین بھون دھنی ۔ تینوں عالمون کا مالک ۔ تھنب میہہ ہربھا ھے ۔ تھنب مینہہ خدا بولا (4)
تو تینوں عالمون کا مالک تھممیں بولتا ہے (4)

ਹਰਨਾਖਸੁ ਜਿਨਿ ਨਖਹ ਬਿਦਾਰਿਓ ਸੁਰਿ ਨਰ ਕੀਏ ਸਨਾਥਾ ॥
harnaakhas jin nakhah bidaari-o sur nar kee-ay sanaathaa.
The Lord who tore Harnaakhash apart with His nails proclaimed Himself the Lord of gods and men.
(Then God came out of the pillar in the form of half lion and half human being and) He tore apart the king Harnaakash with His claws, and assured all the human beings (about His protection).
ਜਿਸ ਪ੍ਰਭੂ ਨੇ ਹਰਨਾਖ਼ਸ਼ ਨੂੰ ਨਹੁੰਆਂ ਨਾਲ ਚੀਰ ਦਿੱਤਾ, ਦੇਵਤਿਆਂ ਤੇ ਮਨੁੱਖਾਂ ਨੂੰ ਢਾਰਸ ਦਿੱਤੀ,
ہرناکھسُجِنِنکھہبِدارِئوسُرِنرکیِۓسناتھا॥
نکھیہہ بداریؤ ۔ ناختوں سے پھاڑ ڈالا۔ سرنر کے لئے سنا تھا۔ فرشتوں ۔ دیوتوں اور انسان کا اچھا نیک مالک ہے ۔ لزیر ۔ خدا۔
تینوں عالموں کے مالک کدا نے اسے ناخنوں سے پھاڑ ڈالا اور دیوتاوں و انسانوں کی ڈھار س بندھائی ۔

ਕਹਿ ਨਾਮਦੇਉ ਹਮ ਨਰਹਰਿ ਧਿਆਵਹ ਰਾਮੁ ਅਭੈ ਪਦ ਦਾਤਾ ॥੫॥੩॥੯॥
kahi naamday-o ham narhar Dhi-aaveh raam abhai paddaataa. ||5||3||9||
Says Naam Dayv, I meditate on the Lord, the Man-lion, the Giver of fearless dignity. ||5||3||9||
Therefore, Nam Dev says, that he worships that Giver, who blesses us with the state of fearlessness. ||5||3||9||
ਨਾਮਦੇਵ ਆਖਦਾ ਹੈ ਕਿ ਮੈਂ ਭੀ ਉਸੇ ਪ੍ਰਭੂ ਨੂੰ ਸਿਮਰਦਾ ਹਾਂ; ਪ੍ਰਭੂ ਹੀ ਨਿਰਭੈਤਾ ਦਾ ਦਰਜਾ ਬਖ਼ਸ਼ਣ ਵਾਲਾ ਹੈ ॥੫॥੩॥੯॥
کہِنامدیءُہمنرہرِدھِیاۄہرامُابھےَپدداتا॥੫॥੩॥੯॥
دھیاویہہ ۔ دھیان دیتے ہین۔ ابھے پدداتا۔ بیخوفی کار تبہ بخشنے والا۔
نا مدیو کہتا ہے مین بھی ایسے کدا مین دھیان لگاتا ہوں خد ا بیخوفی کا رتبہ بخشنے والا ہے ۔

ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥
sultaan poochhai sun bay naamaa.
The Sultan said, “Listen, Naam Dayv:
The king said: Listen O‟ Nam Dev,
(ਮੁਹੰਮਦ-ਬਿਨ-ਤੁਗ਼ਲਕ) ਬਾਦਸ਼ਾਹ ਪੁੱਛਦਾ ਹੈ-ਹੇ ਨਾਮੇ! ਸੁਣ,
سُلتانُپوُچھےَسُنُبےناما॥
(محمود تفلق) بادشاہ نامدیو سے کہتا ہے

ਦੇਖਉ ਰਾਮ ਤੁਮ੍ਹ੍ਹਾਰੇ ਕਾਮਾ ॥੧॥
daykh-a-u raam tumHaaray kaamaa. ||1||
let me see the actions of your Lord.”||1||
-let me test the power of your (God) Ram (in whom you believe). ||1||
ਮੈਂ ਤੇਰੇ ਰਾਮ ਦੇ ਕੰਮ ਵੇਖਣੇ ਚਾਹੁੰਦਾ ਹਾਂ ॥੧॥
دیکھءُرامُتُم٘ہ٘ہارےکاما॥੧॥
کاما ۔ کرامات ۔
کہ اے نامدیو میں تیرے رام کے کام یا کرامات یا معجزہ دیکھنا چاہتا ہوں(1)

ਨਾਮਾ ਸੁਲਤਾਨੇ ਬਾਧਿਲਾ ॥
naamaa sultaanay baaDhilaa.
The Sultan arrested Naam Dayv,
The king then ordered Nam Dev to be tied down
ਬਾਦਸ਼ਾਹ ਨੇ ਮੈਨੂੰ (ਨਾਮੇ ਨੂੰ) ਬੰਨ੍ਹ ਲਿਆ,
ناماسُلتانےبادھِلا॥
معجزہ ۔ بادھلا۔ باندھ لیا۔
بادشاہنے مجھے باندھ لیا

ਦੇਖਉ ਤੇਰਾ ਹਰਿ ਬੀਠੁਲਾ ॥੧॥ ਰਹਾਉ ॥
daykh-a-u tayraa har beethulaa. ||1|| rahaa-o.
and said, “Let me see your Beloved Lord.”||1||Pause||
-and said: Let me see (the powers of your God) whom you call Beethal. ||1||Pause||
(ਤੇ ਆਖਣ ਲੱਗਾ-) ਮੈਂ ਤੇਰਾ ਹਰੀ, ਤੇਰਾ ਬੀਠਲੁ, ਵੇਖਣਾ ਚਾਹੁੰਦਾ ਹਾਂ ॥੧॥ ਰਹਾਉ ॥
دیکھءُتیراہرِبیِٹھُلا॥੧॥رہاءُ॥
بیٹھلاخدا (1) رہاؤ۔
اورمیں تیرا خدا دیکھنا چاہتا ہوں (1) رہاؤ ۔

ਬਿਸਮਿਲਿ ਗਊ ਦੇਹੁ ਜੀਵਾਇ ॥
bismil ga-oo dayh jeevaa-ay.
“Bring this dead cow back to life.
Bring back to life this dead cow,
(ਮੇਰੀ ਇਹ) ਮੋਈ ਹੋਈ ਗਾਂ ਜਿਵਾਲ ਦੇਹ,
بِسمِلِگئوُدیہُجیِۄاءِ॥
بسمل۔ مردہ ۔
یا تو میری مردہ گائے زندہ کردے

ਨਾਤਰੁ ਗਰਦਨਿ ਮਾਰਉ ਠਾਂਇ ॥੨॥
naatar gardan maara-o thaaN-ay. ||2||
Otherwise, I shall cut off your head here and now.”||2||
-otherwise I will chop off your head, right now. ||2||
ਨਹੀਂ ਤਾਂ ਤੈਨੂੰ ਭੀ ਇੱਥੇ ਹੀ (ਹੁਣੇ ਹੀ) ਮਾਰ ਦਿਆਂਗਾ ॥੨॥
ناترُگردنِمارءُٹھاںءِ॥੨॥
ناتر۔ ورنہ ۔ نہیں تو ۔ گرونمارون ٹھائے ۔ گردن اسی جگہ اتار دو گا۔ (2)
ورنہ تیری بھی گردن اتار دی جائیگی (2) ۔

ਬਾਦਿਸਾਹ ਐਸੀ ਕਿਉ ਹੋਇ ॥
baadisaah aisee ki-o ho-ay.
Naam Dayv answered, “O king, how can this happen?
O’ king, how can this be possible?
(ਮੈਂ ਆਖਿਆ-) ਬਾਦਸ਼ਾਹ! ਅਜਿਹੀ ਗੱਲ ਕਿਵੇਂ ਹੋ ਸਕਦੀ ਹੈ?
بادِساہایَسیِکِءُہوءِ॥
بسمل ۔ مردہ ۔ جیوئے کوئے زندہ ہو سکتا ہے
اے بادشاہایسے کیسے ہو سکتا ہے ۔

ਬਿਸਮਿਲਿ ਕੀਆ ਨ ਜੀਵੈ ਕੋਇ ॥੩॥
bismil kee-aa na jeevai ko-ay. ||3||
No one can bring the dead back to life. ||3||
The creature, which has been killed never becomes alive again. ||3||
ਕਦੇ ਕੋਈ ਮੋਇਆ ਹੋਇਆ ਮੁੜ ਨਹੀਂ ਜੀਵਿਆ ॥੩॥
بِسمِلِکیِیانجیِۄےَکوءِ॥੩॥
مردہ کبھی زندہ نہیں ہوا (3)

ਮੇਰਾ ਕੀਆ ਕਛੂ ਨ ਹੋਇ ॥
mayraa kee-aa kachhoo na ho-ay.
I cannot do anything by my own actions.
(O‟ king, moreover), nothing happens as per my doing,
(ਤੇ ਇਕ ਹੋਰ ਗੱਲ ਭੀ ਹੈ) ਮੇਰਾ ਕੀਤਾ ਕੁਝ ਨਹੀਂ ਹੋ ਸਕਦਾ।
میراکیِیاکچھوُنہوءِ॥
میرا کیا کچھ نہیں ہو سکتا

ਕਰਿ ਹੈ ਰਾਮੁ ਹੋਇ ਹੈ ਸੋਇ ॥੪॥
kar hai raam ho-ay hai so-ay. ||4||
Whatever the Lord does, that alone happens.”||4||
-whatever (God) Ram does that alone comes to pass. ||4||
ਉਹੀ ਕੁਝ ਹੁੰਦਾ ਹੈ ਜੋ ਪਰਮਾਤਮਾ ਕਰਦਾ ਹੈ ॥੪॥
کرِہےَرامُہوءِہےَسوءِ॥੪॥
کریہہ رام و جو خدا کرتا ہے ۔ سو ہوئے ۔ وہی ہوتا ہے (4)
جو خدا کرتا ہے وہی ہوتا ہے ـ(4) ۔

ਬਾਦਿਸਾਹੁ ਚੜ੍ਹ੍ਹਿਓ ਅਹੰਕਾਰਿ ॥
baadisaahu charhHi-o ahaNkaar.
The arrogant king was enraged at this reply.
The king became mad with arrogance,
ਬਾਦਸ਼ਾਹ (ਇਹ ਉੱਤਰ ਸੁਣ ਕੇ) ਅਹੰਕਾਰ ਵਿਚ ਆਇਆ,
بادِساہُچڑ٘ہ٘ہِئواہنّکارِ॥
چریہؤ اہنکار۔ غرور ۔
اس سےبادشاہ غضیناکہوکر

ਗਜ ਹਸਤੀ ਦੀਨੋ ਚਮਕਾਰਿ ॥੫॥
gaj hastee deeno chamkaar. ||5||
He incited an elephant to attack. ||5||
-and infuriating an elephant, he let it lose (over Nam Dev. ||5||
ਉਸ ਨੇ (ਮੇਰੇ ਉੱਤੇ) ਇਕ ਵੱਡਾ ਹਾਥੀ ਚਮਕਾ ਕੇ ਚਾੜ੍ਹ ਦਿੱਤਾ ॥੫॥
گجہستیِدیِنوچمکارِ॥੫॥
گج ۔ ہاتھی ۔ چمکار ۔ اکسائیا ۔ ردن ۔ آہ وزاری ۔ بھجیہہ ۔ کہہ (5)
میرے پر ہاتھی چڑھا دیا ۔(5)

ਰੁਦਨੁ ਕਰੈ ਨਾਮੇ ਕੀ ਮਾਇ ॥
rudan karai naamay kee maa-ay.
Naam Dayv’s mother began to cry,
The mother of Nam Dev started crying
(ਮੇਰੀ) ਨਾਮੇ ਦੀ ਮਾਂ ਰੋਣ ਲੱਗ ਪਈ,
رُدنُکرےَنامےکیِماءِ॥
تبنامد یو کی ماں رونے لگی کہنے لگی

ਛੋਡਿ ਰਾਮੁ ਕੀ ਨ ਭਜਹਿ ਖੁਦਾਇ ॥੬॥
chhod raam kee na bhajeh khudaa-ay. ||6||
and she said, “Why don’t you abandon your Lord Raam, and worship his Lord Allah?”||6||
-and imploring her son said to him: “(O’ Nam Dev, why don‟t you forsake Ram, and start worshipping Khuda (agree to convert to Islam, and save your life? ||6||
(ਤੇ ਆਖਣ ਲੱਗੀ-ਹੇ ਬੱਚਾ!) ਤੂੰ ਰਾਮ ਛੱਡ ਕੇ ਖ਼ੁਦਾ ਖ਼ੁਦਾ ਕਿਉਂ ਨਹੀਂ ਆਖਣ ਲੱਗ ਪੈਂਦਾ? ॥੬॥
چھوڈِرامُکیِنبھجہِکھُداءِ॥੬॥
رام کو چھوڑ کر خدا کدا یوں نہیں کہتے لگتا(6)

ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥
na ha-o tayraa pooNgarhaa na too mayree maa-ay.
Naam Dayv answered, “I am not your son, and you are not my mother.
(From now on), I am neither your child, nor are you my mother.
(ਮੈਂ ਉੱਤਰ ਦਿੱਤਾ-) ਨਾ ਮੈਂ ਤੇਰਾ ਪੁੱਤਰ ਹਾਂ, ਨਾ ਤੂੰ ਮੇਰੀ ਮਾਂ ਹੈਂ;
نہءُتیراپوُنّگڑانتوُمیریِماءِ॥
پونگڑا۔ بچہ ۔
اے ماں نہ تو میں تیرا بیٹا یا بچہ ہوں اور نہ تو میری ماں ہے

ਪਿੰਡੁ ਪੜੈ ਤਉ ਹਰਿ ਗੁਨ ਗਾਇ ॥੭॥
pind parhai ta-o har gun gaa-ay. ||7||
Even if my body dies, I will still sing the Glorious Praises of the Lord.”||7||
(I tell you, that) even if my body perishes, it will still keep singing praises of God (of my belief). ||7||
ਜੇ ਮੇਰਾ ਸਰੀਰ ਭੀ ਨਾਸ ਹੋ ਜਾਏ, ਤਾਂ ਭੀ ਨਾਮਾ ਹਰੀ ਦੇ ਗੁਣ ਗਾਂਦਾ ਰਹੇਗਾ ॥੭॥
پِنّڈُپڑےَتءُہرِگُنگاءِ॥੭॥
پنڈ پڑے ۔ جسم چلا جائے(7)
اگر میں مر جاوں تب بھی خدا کو یاد کرتا رہونگا

ਕਰੈ ਗਜਿੰਦੁ ਸੁੰਡ ਕੀ ਚੋਟ ॥
karai gajind sund kee chot.
The elephant attacked him with his trunk,
When the elephant would try to hit him with his trunk,
ਹਾਥੀ ਆਪਣੀ ਸੁੰਡ ਦੀ ਚੋਟ ਕਰਦਾ ਹੈ,
کرےَگجِنّدُسُنّڈکیِچوٹ॥
گجند۔ ہاتھی ۔
ہاتھی اپنی سونڈ سے چوٹ لگاتا ہے

ਨਾਮਾ ਉਬਰੈ ਹਰਿ ਕੀ ਓਟ ॥੮॥
naamaa ubrai har kee ot. ||8||
but Naam Dayv was saved, protected by the Lord. ||8||
Nam Dev would seek the shelter of God, and he was being saved (every time. ||8||
ਪਰ ਨਾਮਾ ਬਚ ਨਿਕਲਦਾ ਹੈ; ਨਾਮੇ ਨੂੰ ਪਰਮਾਤਮਾ ਦਾ ਆਸਰਾ ਹੈ ॥੮॥
نامااُبرےَہرِکیِاوٹ॥੮॥
اُبھرئے ۔ بچے ۔ (8)
مگر نا مدیو بچ جاتا ہے اسے خدا کا سہارا ہے (7)

ਕਾਜੀ ਮੁਲਾਂ ਕਰਹਿ ਸਲਾਮੁ ॥
kaajee mulaaN karahi salaam.
The king said, “The Qazis and the Mullahs bow down to me,
While, all the) Muslim priests and judges salute me,
(ਬਾਦਸ਼ਾਹ ਸੋਚਦਾ ਹੈ-) ਮੈਨੂੰ (ਮੇਰੇ ਮਜ਼ਹਬ ਦੇ ਆਗੂ) ਕਾਜ਼ੀ ਤੇ ਮੌਲਵੀ ਤਾਂ ਸਲਾਮ ਕਰਦੇ ਹਨ,
کاجیِمُلاںکرہِسلامُ॥
قاضی ملاں ۔ قاضی اور مولوی ۔
بادشاہ سوچتا ہے کہ مجھے قاضی اور مولوی تو ادب آداب اور سلام بلاتے ہیں

ਇਨਿ ਹਿੰਦੂ ਮੇਰਾ ਮਲਿਆ ਮਾਨੁ ॥੯॥
in hindoo mayraa mali-aa maan. ||9||
but this Hindu has trampled my honor.”||9||
-but this Hindu (man) has totally destroyed my respect. ||9||
ਪਰ ਇਸ ਹਿੰਦੂ ਨੇ ਮੇਰਾ ਮਾਣ ਤੋੜ ਦਿੱਤਾ ਹੈ ॥੯॥
اِنِہِنّدوُمیراملِیامانُ॥੯॥
مان ۔ وقار ۔
مگر یہ ہندو میری قدر اور آداب بجا نہیں لتا ہے (9)

ਬਾਦਿਸਾਹ ਬੇਨਤੀ ਸੁਨੇਹੁ ॥
baadisaah bayntee sunayhu.
The people pleaded with the king, “Hear our prayer, O king.
O’ king, please listen to our prayer,
(ਹਿੰਦੂ ਲੋਕ ਰਲ ਕੇ ਆਏ, ਤੇ ਆਖਣ ਲੱਗੇ,) ਹੇ ਬਾਦਸ਼ਾਹ! ਅਸਾਡੀ ਅਰਜ਼ ਸੁਣ,
بادِساہبینتیِسُنیہُ॥
تو ہندونے بادشاہ سے عرض گذاری