Guru Granth Sahib Translation Project

Guru Granth Sahib Spanish Page 1387

Page 1387

ਦੇਹੁ ਦਰਸੁ ਮਨਿ ਚਾਉ ਭਗਤਿ ਇਹੁ ਮਨੁ ਠਹਰਾਵੈ ॥ Mi mente añora tener tu visión, a través de tu devoción la mente se estabiliza.
ਬਲਿਓ ਚਰਾਗੁ ਅੰਧ੍ਯ੍ਯਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ ॥ En la oscuridad ha iluminado la luz de tu nombre y así los seres vivos de la era de Kali son salvados y la meditación de tu nombre es toda rectitud.
ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ ॥੯॥ Dice el quinto gurú, en el mundo entero ha manifestado el señor supremo.
ਸਵਯੇ ਸ੍ਰੀ ਮੁਖਬਾਕ੍ ਮਹਲਾ ੫ Sweyas, recitadas en persona de la boca de Gurú Arjan Dev Ji, El quinto canal divino.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਕਾਚੀ ਦੇਹ ਮੋਹ ਫੁਨਿ ਬਾਂਧੀ ਸਠ ਕਠੋਰ ਕੁਚੀਲ ਕੁਗਿਆਨੀ ॥ El cuerpo es frágil y transitorio, está atado a los apegos emocionales. Soy un tonto, un arrogante y mugroso ignorante.
ਧਾਵਤ ਭ੍ਰਮਤ ਰਹਨੁ ਨਹੀ ਪਾਵਤ ਪਾਰਬ੍ਰਹਮ ਕੀ ਗਤਿ ਨਹੀ ਜਾਨੀ ॥ Mi mente vaga de un lugar a otro, no se vacila y no conoce la gloria del señor supremo.
ਜੋਬਨ ਰੂਪ ਮਾਇਆ ਮਦ ਮਾਤਾ ਬਿਚਰਤ ਬਿਕਲ ਬਡੌ ਅਭਿਮਾਨੀ ॥ Está involucrada en la juventud y en la belleza y yo vivo en el ego.
ਪਰ ਧਨ ਪਰ ਅਪਵਾਦ ਨਾਰਿ ਨਿੰਦਾ ਯਹ ਮੀਠੀ ਜੀਅ ਮਾਹਿ ਹਿਤਾਨੀ ॥ La mente está fascinada por la riqueza ajena, el conflicto, las mujeres y la calumnia de los otros.
ਬਲਬੰਚ ਛਪਿ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰਜਾਮੀ ॥ Yo cometo los pecados a escondidas , pero el conocedor de lo más íntimo, observa y escucha todo.
ਸੀਲ ਧਰਮ ਦਯਾ ਸੁਚ ਨਾਸ੍ਤਿ ਆਇਓ ਸਰਨਿ ਜੀਅ ਕੇ ਦਾਨੀ ॥ No tengo humildad, fe, compasión, ni pureza, pero busco tu santuario, oh dador de la vida.
ਕਾਰਣ ਕਰਣ ਸਮਰਥ ਸਿਰੀਧਰ ਰਾਖਿ ਲੇਹੁ ਨਾਨਕ ਕੇ ਸੁਆਮੀ ॥੧॥ ¡Oh señor! Eres la causa de todo, capaz de todo. ¡Oh señor de Nanak! Sálvame de los asuntos mundiales.
ਕੀਰਤਿ ਕਰਨ ਸਰਨ ਮਨਮੋਹਨ ਜੋਹਨ ਪਾਪ ਬਿਦਾਰਨ ਕਉ ॥ Cantando los himnos de Dios y buscando su santuario erradica todos los pecados.
ਹਰਿ ਤਾਰਨ ਤਰਨ ਸਮਰਥ ਸਭੈ ਬਿਧਿ ਕੁਲਹ ਸਮੂਹ ਉਧਾਰਨ ਸਉ ॥ El señor sin forma nos lleva a través del océano terrible de la vida, es capaz de todo y el emancipador de todo el linaje.
ਚਿਤ ਚੇਤਿ ਅਚੇਤ ਜਾਨਿ ਸਤਸੰਗਤਿ ਭਰਮ ਅੰਧੇਰ ਮੋਹਿਓ ਕਤ ਧਂਉ ॥ ¡Oh mente inconsciente! Recuerda a Dios en la sociedad de los santos , ¿Por qué vagas en la oscuridad?
ਮੂਰਤ ਘਰੀ ਚਸਾ ਪਲੁ ਸਿਮਰਨ ਰਾਮ ਨਾਮੁ ਰਸਨਾ ਸੰਗਿ ਲਉ ॥ Recuérdalo en tu meditación, por una hora, un momento y aún por un instante.
ਹੋਛਉ ਕਾਜੁ ਅਲਪ ਸੁਖ ਬੰਧਨ ਕੋਟਿ ਜਨੰਮ ਕਹਾ ਦੁਖ ਭਂਉ ॥ Tus acciones son inútiles que traen alegría temporal ¿por qué inviertes millones de vidas para vagar con tal dolor?
ਸਿਖ੍ਯ੍ਯਾ ਸੰਤ ਨਾਮੁ ਭਜੁ ਨਾਨਕ ਰਾਮ ਰੰਗਿ ਆਤਮ ਸਿਉ ਰਂਉ ॥੨॥ Dice Gurú Nanak, Alaba a Dios a través de la instrucción de los santos. Medita en el señor con amor en tu corazón.
ਰੰਚਕ ਰੇਤ ਖੇਤ ਤਨਿ ਨਿਰਮਿਤ ਦੁਰਲਭ ਦੇਹ ਸਵਾਰਿ ਧਰੀ ॥ ¡Oh ser vivo! Dios plantó el diminuto esperma en el campo del cuerpo de la madre y creó el cuerpo humano.
ਖਾਨ ਪਾਨ ਸੋਧੇ ਸੁਖ ਭੁੰਚਤ ਸੰਕਟ ਕਾਟਿ ਬਿਪਤਿ ਹਰੀ ॥ Te bendijo con la comida, el agua , los placeres y te quitó las aflicciones.
ਮਾਤ ਪਿਤਾ ਭਾਈ ਅਰੁ ਬੰਧਪ ਬੂਝਨ ਕੀ ਸਭ ਸੂਝ ਪਰੀ ॥ Te dio el entendimiento para reconocer a la madre, al padre, hermanos y parientes.
ਬਰਧਮਾਨ ਹੋਵਤ ਦਿਨ ਪ੍ਰਤਿ ਨਿਤ ਆਵਤ ਨਿਕਟਿ ਬਿਖੰਮ ਜਰੀ ॥ Tú creciste poco a poco y llegó tu horrible vejez.
ਰੇ ਗੁਨ ਹੀਨ ਦੀਨ ਮਾਇਆ ਕ੍ਰਿਮ ਸਿਮਰਿ ਸੁਆਮੀ ਏਕ ਘਰੀ ॥ ¡Oh ser sin mérito, pobre y el gusano de Maya! Recuerda a Dios aunque sea por un instante.
ਕਰੁ ਗਹਿ ਲੇਹੁ ਕ੍ਰਿਪਾਲ ਕ੍ਰਿਪਾ ਨਿਧਿ ਨਾਨਕ ਕਾਟਿ ਭਰੰਮ ਭਰੀ ॥੩॥ Dice Nanak , ¡Oh señor misericordioso! Agárrame de mis manos y libérame de la duda.
ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾਂ ਮੁਘਨਾਂ ॥ ¡Oh mente! Eres un ratón, viviendo en el hogar del cuerpo, estás tan orgullosa de ti, pero actúas como un absoluto idiota.
ਸੰਪਤ ਦੋਲ ਝੋਲ ਸੰਗਿ ਝੂਲਤ ਮਾਇਆ ਮਗਨ ਭ੍ਰਮਤ ਘੁਘਨਾ ॥ Te meces en el columpio de Maya y vagas como un idiota.
ਸੁਤ ਬਨਿਤਾ ਸਾਜਨ ਸੁਖ ਬੰਧਪ ਤਾ ਸਿਉ ਮੋਹੁ ਬਢਿਓ ਸੁ ਘਨਾ ॥ Te has perdido en el amor por tus hijos, esposa, amigos y parientes.
ਬੋਇਓ ਬੀਜੁ ਅਹੰ ਮਮ ਅੰਕੁਰੁ ਬੀਤਤ ਅਉਧ ਕਰਤ ਅਘਨਾਂ ॥ La semilla del ego que has plantado y ahora el ego ha germinado en tí y toda tu vida ha transcurrido en los pecados.
ਮਿਰਤੁ ਮੰਜਾਰ ਪਸਾਰਿ ਮੁਖੁ ਨਿਰਖਤ ਭੁੰਚਤ ਭੁਗਤਿ ਭੂਖ ਭੁਖਨਾ ॥ El gato de la muerte con su hocico bien abierto te observa, te comes tu alimento pero sigues con hambre.
ਸਿਮਰਿ ਗੁਪਾਲ ਦਇਆਲ ਸਤਸੰਗਤਿ ਨਾਨਕ ਜਗੁ ਜਾਨਤ ਸੁਪਨਾ ॥੪॥ Dice Gurú Nanak, recuerda a Dios , el señor misericordia y entiende que el mundo es sólo un sueño.


© 2017 SGGS ONLINE
error: Content is protected !!
Scroll to Top