Guru Granth Sahib Translation Project

Guru Granth Sahib Spanish Page 1335

Page 1335

ਪੂਰਾ ਭਾਗੁ ਹੋਵੈ ਮੁਖਿ ਮਸਤਕਿ ਸਦਾ ਹਰਿ ਕੇ ਗੁਣ ਗਾਹਿ ॥੧॥ ਰਹਾਉ ॥ Sólo el más afortunado alaba a Dios siempre.
ਅੰਮ੍ਰਿਤ ਨਾਮੁ ਭੋਜਨੁ ਹਰਿ ਦੇਇ ॥ El señor bendice con el alimento del néctar de su nombre,
ਕੋਟਿ ਮਧੇ ਕੋਈ ਵਿਰਲਾ ਲੇਇ ॥ Y sólo un excepcional entre los millones lo obtiene y
ਜਿਸ ਨੋ ਅਪਣੀ ਨਦਰਿ ਕਰੇਇ ॥੧॥ Él tiene la gracia del señor.
ਗੁਰ ਕੇ ਚਰਣ ਮਨ ਮਾਹਿ ਵਸਾਇ ॥ Aferrándose la mente a los pies del gurú,
ਦੁਖੁ ਅਨ੍ਹ੍ਹੇਰਾ ਅੰਦਰਹੁ ਜਾਇ ॥ La oscuridad de la pena es disipada y
ਆਪੇ ਸਾਚਾ ਲਏ ਮਿਲਾਇ ॥੨॥ El señor mismo nos une a su ser.
ਗੁਰ ਕੀ ਬਾਣੀ ਸਿਉ ਲਾਇ ਪਿਆਰੁ ॥ Enamórate de la palabra del gurú,
ਐਥੈ ਓਥੈ ਏਹੁ ਅਧਾਰੁ ॥ Este es el soporte de este mundo y también del siguiente y
ਆਪੇ ਦੇਵੈ ਸਿਰਜਨਹਾਰੁ ॥੩॥ El creador mismo nos bendice con su amor.
ਸਚਾ ਮਨਾਏ ਅਪਣਾ ਭਾਣਾ ॥ Dios mismo hace que caminemos en su voluntad,
ਸੋਈ ਭਗਤੁ ਸੁਘੜੁ ਸੋੁਜਾਣਾ ॥ Y aquél que acepta su voluntad, es el devoto más sabio y
ਨਾਨਕੁ ਤਿਸ ਕੈ ਸਦ ਕੁਰਬਾਣਾ ॥੪॥੭॥੧੭॥੭॥੨੪॥ Nanak ofrece su ser siempre en sacrificio a él.
ਪ੍ਰਭਾਤੀ ਮਹਲਾ ੪ ਬਿਭਾਸ Prabati, Mehl Guru Ram Das ji, El cuarto canal divino, Bibhas.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਰਸਕਿ ਰਸਕਿ ਗੁਨ ਗਾਵਹ ਗੁਰਮਤਿ ਲਿਵ ਉਨਮਨਿ ਨਾਮਿ ਲਗਾਨ ॥ He alabado a Dios con alegría a través de la enseñanza del gurú y estoy imbuido en el nombre de Dios de manera espontánea.
ਅੰਮ੍ਰਿਤੁ ਰਸੁ ਪੀਆ ਗੁਰ ਸਬਦੀ ਹਮ ਨਾਮ ਵਿਟਹੁ ਕੁਰਬਾਨ ॥੧॥ He probado el néctar del nombre de Dios a través de la instrucción del gurú y ofrezco mi ser en sacrificio al nombre de Dios
ਹਮਰੇ ਜਗਜੀਵਨ ਹਰਿ ਪ੍ਰਾਨ ॥ El señor , la vida de la vida, es mi respiración vital.
ਹਰਿ ਊਤਮੁ ਰਿਦ ਅੰਤਰਿ ਭਾਇਓ ਗੁਰਿ ਮੰਤੁ ਦੀਓ ਹਰਿ ਕਾਨ ॥੧॥ ਰਹਾਉ ॥ Cuando el gurú susurró el mantra en mis oídos entonces me enamoré de Dios.
ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਨਾਮੁ ਵਖਾਨ ॥ ¡Oh mis hermanos! Vengan, vamos a alabar el nombre de Dios.
ਕਿਤੁ ਬਿਧਿ ਕਿਉ ਪਾਈਐ ਪ੍ਰਭੁ ਅਪੁਨਾ ਮੋ ਕਉ ਕਰਹੁ ਉਪਦੇਸੁ ਹਰਿ ਦਾਨ ॥੨॥ Revélenme la manera de encontrar a Dios.
ਸਤਸੰਗਤਿ ਮਹਿ ਹਰਿ ਹਰਿ ਵਸਿਆ ਮਿਲਿ ਸੰਗਤਿ ਹਰਿ ਗੁਨ ਜਾਨ ॥ Dios habita en la sociedad de los santos por lo tanto conoce las alabanzas de Dios en la sociedad.
ਵਡੈ ਭਾਗਿ ਸਤਸੰਗਤਿ ਪਾਈ ਗੁਰੁ ਸਤਿਗੁਰੁ ਪਰਸਿ ਭਗਵਾਨ ॥੩॥ La compañía bendita del gurú es obtenida por una buena fortuna y tocando los pies del gurú el señor es obtenido.
ਗੁਨ ਗਾਵਹ ਪ੍ਰਭ ਅਗਮ ਠਾਕੁਰ ਕੇ ਗੁਨ ਗਾਇ ਰਹੇ ਹੈਰਾਨ ॥ Cantamos las alabanzas de Dios y nos asombramos cantando sus alabanzas.
ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਹਰਿ ਨਾਮੁ ਦੀਓ ਖਿਨ ਦਾਨ ॥੪॥੧॥ Dice Nanak, el gurú nos ha bendecido con la comida del nombre de Dios a través de su gracia.
ਪ੍ਰਭਾਤੀ ਮਹਲਾ ੪ ॥ Prabhati, Mehl Guru Ram Das ji, El cuarto canal divino.
ਉਗਵੈ ਸੂਰੁ ਗੁਰਮੁਖਿ ਹਰਿ ਬੋਲਹਿ ਸਭ ਰੈਨਿ ਸਮ੍ਹ੍ਹਾਲਹਿ ਹਰਿ ਗਾਲ ॥ Por la mañana los gurmukhs cantan los himnos de Dios y por la noche también se dedican a su alabanza.
ਹਮਰੈ ਪ੍ਰਭਿ ਹਮ ਲੋਚ ਲਗਾਈ ਹਮ ਕਰਹ ਪ੍ਰਭੂ ਹਰਿ ਭਾਲ ॥੧॥ Yo sólo busco a Dios pues Dios mismo ha inculcado este ansia en mi interior.
ਮੇਰਾ ਮਨੁ ਸਾਧੂ ਧੂਰਿ ਰਵਾਲ ॥ Mi mente sólo añora el polvo de los pies de los santos.
ਹਰਿ ਹਰਿ ਨਾਮੁ ਦ੍ਰਿੜਾਇਓ ਗੁਰਿ ਮੀਠਾ ਗੁਰ ਪਗ ਝਾਰਹ ਹਮ ਬਾਲ ॥੧॥ ਰਹਾਉ ॥ El gurú me ha hecho recitar el nombre de Dios y yo limpio los pies del gurú con mi cabello.
ਸਾਕਤ ਕਉ ਦਿਨੁ ਰੈਨਿ ਅੰਧਾਰੀ ਮੋਹਿ ਫਾਥੇ ਮਾਇਆ ਜਾਲ ॥ El ateo siempre permanece involucrado en la oscuridad y los enredos de Maya.
ਖਿਨੁ ਪਲੁ ਹਰਿ ਪ੍ਰਭੁ ਰਿਦੈ ਨ ਵਸਿਓ ਰਿਨਿ ਬਾਧੇ ਬਹੁ ਬਿਧਿ ਬਾਲ ॥੨॥ El señor no habita en su corazón ni siquiera por un instante, viven llenos de deudas hasta el tope de su cabeza.
ਸਤਸੰਗਤਿ ਮਿਲਿ ਮਤਿ ਬੁਧਿ ਪਾਈ ਹਉ ਛੂਟੇ ਮਮਤਾ ਜਾਲ ॥ En la sociedad de los santos el intelecto más elevado es obtenido y uno se libera de los enredos de Maya.
ਹਰਿ ਨਾਮਾ ਹਰਿ ਮੀਠ ਲਗਾਨਾ ਗੁਰਿ ਕੀਏ ਸਬਦਿ ਨਿਹਾਲ ॥੩॥ A mí me complace el nombre de Dios y estoy satisfecho a través de la instrucción del gurú.
ਹਮ ਬਾਰਿਕ ਗੁਰ ਅਗਮ ਗੁਸਾਈ ਗੁਰ ਕਰਿ ਕਿਰਪਾ ਪ੍ਰਤਿਪਾਲ ॥ Somos niños, el gurú es el señor del mundo y él nos sostiene por su gracia.
ਬਿਖੁ ਭਉਜਲ ਡੁਬਦੇ ਕਾਢਿ ਲੇਹੁ ਪ੍ਰਭ ਗੁਰ ਨਾਨਕ ਬਾਲ ਗੁਪਾਲ ॥੪॥੨॥ Dice Nanak, ¡Oh gurú la encarnación de Dios! Sálvanos de ahogarnos en el océano terrible de la vida. Somos tus niños.
ਪ੍ਰਭਾਤੀ ਮਹਲਾ ੪ ॥ Prabati, Mehl Guru Ram Das ji, El cuarto canal divino.
ਇਕੁ ਖਿਨੁ ਹਰਿ ਪ੍ਰਭਿ ਕਿਰਪਾ ਧਾਰੀ ਗੁਨ ਗਾਏ ਰਸਕ ਰਸੀਕ ॥ Cuando el señor fue compasivo aunque sea por un instante, canté sus alabanzas amorosamente.


© 2017 SGGS ONLINE
error: Content is protected !!
Scroll to Top