Guru Granth Sahib Translation Project

Guru Granth Sahib Russian Page 302

Page 302

ਸਭਿ ਜੀਅ ਤੇਰੇ ਤੂ ਸਭਸ ਦਾ ਤੂ ਸਭ ਛਡਾਹੀ ॥੪॥ Все существа принадлежат Тебе; Ты обладаешь всем. Ты избавляешь всех от пороков.||4||
ਸਲੋਕ ਮਃ ੪ ॥ Салок, четвертый Гуру:
ਸੁਣਿ ਸਾਜਨ ਪ੍ਰੇਮ ਸੰਦੇਸਰਾ ਅਖੀ ਤਾਰ ਲਗੰਨਿ ॥ Услышав послание любви от любимого Бога, они с нетерпением ждут Божьего видения.
ਗੁਰਿ ਤੁਠੈ ਸਜਣੁ ਮੇਲਿਆ ਜਨ ਨਾਨਕ ਸੁਖਿ ਸਵੰਨਿ ॥੧॥ О Нанак, став милостивыми, Гуру объединил их с другом Богом, и теперь они живут мир||1||
ਮਃ ੪ ॥ Четвертый Гуру Салока:
ਸਤਿਗੁਰੁ ਦਾਤਾ ਦਇਆਲੁ ਹੈ ਜਿਸ ਨੋ ਦਇਆ ਸਦਾ ਹੋਇ ॥ Благодетель Истинный Гуру милосерден и всегда сочувствует другим.
ਸਤਿਗੁਰੁ ਅੰਦਰਹੁ ਨਿਰਵੈਰੁ ਹੈ ਸਭੁ ਦੇਖੈ ਬ੍ਰਹਮੁ ਇਕੁ ਸੋਇ ॥ В Истинном Гуру нет ненависти; Он видит Единого Бога во всем.
ਨਿਰਵੈਰਾ ਨਾਲਿ ਜਿ ਵੈਰੁ ਚਲਾਇਦੇ ਤਿਨ ਵਿਚਹੁ ਤਿਸਟਿਆ ਨ ਕੋਇ ॥ Тот, кто разжигает ненависть против Того, у кого нет ненависти, никогда не будет удовлетворен.
ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ ॥ Истинный Гуру желает всем добра; как с Ним может случиться что-то плохое?
ਸਤਿਗੁਰ ਨੋ ਜੇਹਾ ਕੋ ਇਛਦਾ ਤੇਹਾ ਫਲੁ ਪਾਏ ਕੋਇ ॥ С какими бы пожеланиями человек ни обращался к Гуру, он получает награду.
ਨਾਨਕ ਕਰਤਾ ਸਭੁ ਕਿਛੁ ਜਾਣਦਾ ਜਿਦੂ ਕਿਛੁ ਗੁਝਾ ਨ ਹੋਇ ॥੨॥ О Нанак, Творец знает все; от Него ничего не скрыто. ||2||
ਪਉੜੀ ॥ Паури:
ਜਿਸ ਨੋ ਸਾਹਿਬੁ ਵਡਾ ਕਰੇ ਸੋਈ ਵਡ ਜਾਣੀ ॥ Юная душа, которую Бог-Учитель наделяет величием, знает, что она поистине велика.
ਜਿਸੁ ਸਾਹਿਬ ਭਾਵੈ ਤਿਸੁ ਬਖਸਿ ਲਏ ਸੋ ਸਾਹਿਬ ਮਨਿ ਭਾਣੀ ॥ Бог прощает, кого пожелает, и тот становится угодным Ему.
ਜੇ ਕੋ ਓਸ ਦੀ ਰੀਸ ਕਰੇ ਸੋ ਮੂੜ ਅਜਾਣੀ ॥ Тот, кто соперничает с этим благословенным человеком, — невежественный дурак.
ਜਿਸ ਨੋ ਸਤਿਗੁਰੁ ਮੇਲੇ ਸੁ ਗੁਣ ਰਵੈ ਗੁਣ ਆਖਿ ਵਖਾਣੀ ॥ Кого истинный Гуру соединяет с Богом, восхваляет Его и описывает Его добродетели.
ਨਾਨਕ ਸਚਾ ਸਚੁ ਹੈ ਬੁਝਿ ਸਚਿ ਸਮਾਣੀ ॥੫॥ О Нанак, вечен только Бог; тот, кто понимает Его, соединяется с Богом.
ਸਲੋਕ ਮਃ ੪ ॥ Салок, четвертый Гуру:
ਹਰਿ ਸਤਿ ਨਿਰੰਜਨ ਅਮਰੁ ਹੈ ਨਿਰਭਉ ਨਿਰਵੈਰੁ ਨਿਰੰਕਾਰੁ ॥ Непорочный, вечный и бесформенный Бог — истина, а не иллюзия. У Него нет страха и вражды.
ਜਿਨ ਜਪਿਆ ਇਕ ਮਨਿ ਇਕ ਚਿਤਿ ਤਿਨ ਲਥਾ ਹਉਮੈ ਭਾਰੁ ॥ С тех, кто медитировал на Него с особой преданностью, бремя эго снимается.
ਜਿਨ ਗੁਰਮੁਖਿ ਹਰਿ ਆਰਾਧਿਆ ਤਿਨ ਸੰਤ ਜਨਾ ਜੈਕਾਰੁ ॥ Тех, кто с любовью поклоняется Богу и обожает его благодаря учениям Гуру, приветствуют повсюду.
ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸ ਨੋ ਫਿਟੁ ਫਿਟੁ ਕਹੈ ਸਭੁ ਸੰਸਾਰੁ ॥ Если кто-то клеветит, то совершенного истинного Гуру проклинает весь мир.
ਸਤਿਗੁਰ ਵਿਚਿ ਆਪਿ ਵਰਤਦਾ ਹਰਿ ਆਪੇ ਰਖਣਹਾਰੁ ॥ Сам Бог живет в Истинном Гуру и Сам является его Покровителем.
ਧਨੁ ਧੰਨੁ ਗੁਰੂ ਗੁਣ ਗਾਵਦਾ ਤਿਸ ਨੋ ਸਦਾ ਸਦਾ ਨਮਸਕਾਰੁ ॥ Блажен Гуру, который всегда восхваляет Бога, и я всегда преклоняюсь перед Ним.
ਜਨ ਨਾਨਕ ਤਿਨ ਕਉ ਵਾਰਿਆ ਜਿਨ ਜਪਿਆ ਸਿਰਜਣਹਾਰੁ ॥੧॥ О Нанак, я посвящаю себя тем преданным, которые с любовью размышляли о Творце. ||1||
ਮਃ ੪ ॥ Салок, четвертый Гуру:
ਆਪੇ ਧਰਤੀ ਸਾਜੀਅਨੁ ਆਪੇ ਆਕਾਸੁ ॥ Сам Бог создал землю и небо.
ਵਿਚਿ ਆਪੇ ਜੰਤ ਉਪਾਇਅਨੁ ਮੁਖਿ ਆਪੇ ਦੇਇ ਗਿਰਾਸੁ ॥ Он сам создал существ во вселенной и Сам обеспечивает пропитание для всех.
ਸਭੁ ਆਪੇ ਆਪਿ ਵਰਤਦਾ ਆਪੇ ਹੀ ਗੁਣਤਾਸੁ ॥ Он Сам вездесущ, и Он Сам — Сокровище добродетелей.
ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਟੇ ਤਾਸੁ ॥੨॥ О Нанак, с любовью размышляйте над именем Бога, потому что тот, кто это делает, Бог искореняет все свои грехи. ||2||
ਪਉੜੀ ॥ Паури:
ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚੇ ਭਾਵੈ ॥ О Боже, Ты — истинный и вечный Учитель, и Ты любишь только истину.
ਜੋ ਤੁਧੁ ਸਚੁ ਸਲਾਹਦੇ ਤਿਨ ਜਮ ਕੰਕਰੁ ਨੇੜਿ ਨ ਆਵੈ ॥ О Боже, тех, кто восхваляет Твою хвалу, их не беспокоит даже страх смерти.
ਤਿਨ ਕੇ ਮੁਖ ਦਰਿ ਉਜਲੇ ਜਿਨ ਹਰਿ ਹਿਰਦੈ ਸਚਾ ਭਾਵੈ ॥ Тех, кто обожает Бога от всего сердца, почитают божественный суд
ਕੂੜਿਆਰ ਪਿਛਾਹਾ ਸਟੀਅਨਿ ਕੂੜੁ ਹਿਰਦੈ ਕਪਟੁ ਮਹਾ ਦੁਖੁ ਪਾਵੈ ॥ Ложные остались позади; из-за лжи и обмана в их сердцах они испытывают ужасную боль.
ਮੁਹ ਕਾਲੇ ਕੂੜਿਆਰੀਆ ਕੂੜਿਆਰ ਕੂੜੋ ਹੋਇ ਜਾਵੈ ॥੬॥ Ложные позорились, потому что там разоблачается их ложь. ||6||
ਸਲੋਕ ਮਃ ੪ ॥ Салок, четвертый Гуру:
ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਏ ॥ Истинный Гуру подобен полю праведности, где то, что посеешь, тот соответственно получает плоды.
ਗੁਰਸਿਖੀ ਅੰਮ੍ਰਿਤੁ ਬੀਜਿਆ ਤਿਨ ਅੰਮ੍ਰਿਤ ਫਲੁ ਹਰਿ ਪਾਏ ॥ Ученики Гуру посеяли похожее на нектар семя Наама, они пожинали похожий на нектар плод Божьей благодати.
ਓਨਾ ਹਲਤਿ ਪਲਤਿ ਮੁਖ ਉਜਲੇ ਓਇ ਹਰਿ ਦਰਗਹ ਸਚੀ ਪੈਨਾਏ ॥ Они обретают славу в этом и будущем мире и почитаются Божьим судом.
ਇਕਨ੍ਹ੍ਹਾ ਅੰਦਰਿ ਖੋਟੁ ਨਿਤ ਖੋਟੁ ਕਮਾਵਹਿ ਓਹੁ ਜੇਹਾ ਬੀਜੇ ਤੇਹਾ ਫਲੁ ਖਾਏ ॥ С другой стороны, у некоторых в сердцах есть ложь, и они всегда действуют злонамеренно. Что они сеют, так и плоды, которые они пожинают.


© 2017 SGGS ONLINE
error: Content is protected !!
Scroll to Top