Page-302

ਸਭਿ ਜੀਅ ਤੇਰੇ ਤੂ ਸਭਸ ਦਾ ਤੂ ਸਭ ਛਡਾਹੀ ॥੪॥
sabh jee-a tayray too sabhas daa too sabh chhadaahee. ||4||
All beings are Yours; You belong to all. You deliver all from the vices.||4||
ਸਭ ਜੀਵ ਤੇਰੇ (ਰਚੇ ਹੋਏ) ਹਨ, ਤੂੰ ਸਭਨਾਂ ਦਾ (ਮਾਲਕ) ਹੈਂ, ਤੂੰ ਸਾਰਿਆਂ ਨੂੰ (ਦੁੱਖਾਂ ਤੇ ਝੋਰਿਆਂ ਤੋਂ) ਆਪ ਛਡਾਂਦਾ ਹੈਂ l

ਸਲੋਕ ਮਃ ੪ ॥
salok mehlaa 4.
Salok, Fourth Guru:

ਸੁਣਿ ਸਾਜਨ ਪ੍ਰੇਮ ਸੰਦੇਸਰਾ ਅਖੀ ਤਾਰ ਲਗੰਨਿ ॥
sun saajan paraym sandaysraa akhee taar lagann.
Upon listening the message of love from the beloved God, they eagerly long for the sight of God.
ਸੱਜਣ ਪ੍ਰਭੂ ਦਾ ਪਿਆਰ-ਭਰਿਆ ਸੁਨੇਹਾ ਸੁਣ ਕੇ ਜਿਨ੍ਹਾਂ ਦੀਆਂ ਅੱਖੀਆਂ ਤਾਰ ਵਿਚ ਭਾਵ, ਦੀਦਾਰ ਦੀ ਤਾਂਘ ਵਿਚ ਲੱਗ ਜਾਂਦੀਆਂ ਹਨ;

ਗੁਰਿ ਤੁਠੈ ਸਜਣੁ ਮੇਲਿਆ ਜਨ ਨਾਨਕ ਸੁਖਿ ਸਵੰਨਿ ॥੧॥
gur tuthai sajan mayli-aa jan naanak sukh savann. ||1||
O’ Nanak, becoming gracious, the Guru has united them with their friend God, and now they live in peace||1||
ਹੇ ਨਾਨਕ! ਗੁਰੂ ਨੇ ਪ੍ਰਸੰਨ ਹੋ ਕੇ ਉਹਨਾਂ ਨੂੰ ਸੱਜਣ ਮਿਲਾਇਆ ਹੈ, ਤੇ ਉਹ ਸੁਖ ਵਿਚ ਟਿਕੇ ਰਹਿੰਦੇ ਹਨ

ਮਃ ੪ ॥
mehlaa 4.
Salok Fourth Guru:

ਸਤਿਗੁਰੁ ਦਾਤਾ ਦਇਆਲੁ ਹੈ ਜਿਸ ਨੋ ਦਇਆ ਸਦਾ ਹੋਇ ॥
satgur daataa da-i-aal hai jis no da-i-aa sadaa ho-ay.
The benefactor True Guru is merciful and always feel compassion for others.
ਦਾਤਾਂ ਬਖ਼ਸ਼ਣ ਵਾਲਾ ਸਤਿਗੁਰੂ ਦਇਆ ਦਾ ਘਰ ਹੈ, ਉਸ ਦੇ ਹਿਰਦੇ ਵਿਚ ਸਦਾ ਦਇਆ ਹੀ ਦਇਆ ਹੈ।

ਸਤਿਗੁਰੁ ਅੰਦਰਹੁ ਨਿਰਵੈਰੁ ਹੈ ਸਭੁ ਦੇਖੈ ਬ੍ਰਹਮੁ ਇਕੁ ਸੋਇ ॥
satgur andrahu nirvair hai sabh daykhai barahm ik so-ay.
The True Guru has no hatred within Him; He beholds the One God in all.
ਸਤਿਗੁਰੂ ਦੇ (ਹਿਰਦੇ) ਵਿਚ ਕਿਸੇ ਨਾਲ ਵੈਰ ਨਹੀਂ, ਉਹ ਸਭ ਥਾਈਂ ਇਕ ਪ੍ਰਭੂ ਨੂੰ ਵੇਖ ਰਿਹਾ ਹੈ

ਨਿਰਵੈਰਾ ਨਾਲਿ ਜਿ ਵੈਰੁ ਚਲਾਇਦੇ ਤਿਨ ਵਿਚਹੁ ਤਿਸਟਿਆ ਨ ਕੋਇ ॥
nirvairaa naal je vair chalaa-iday tin vichahu tisti-aa na ko-ay.
Anyone who directs hate against the One who has no hate, shall never be satisfied within.
ਜੋ ਵੈਰ-ਵਿਰੋਧ ਰਹਿਤ ਨਾਲ ਵੈਰ ਕਰਦੇ ਹਨ, ਉਨ੍ਹਾਂ ਵਿਚੋਂ ਕੋਈ ਭੀ ਸੰਤੁਸ਼ਟ ਨਹੀਂ ਹੁੰਦਾ।

ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ ॥
satgur sabhnaa daa bhalaa manaa-idaa tis daa buraa ki-o ho-ay.
The True Guru wishes everyone well; how can anything bad happen to Him?
ਸਤਿਗੁਰੂ ਦਾ ਬੁਰਾ ਤਾਂ ਹੋ ਹੀ ਨਹੀਂ ਸਕਦਾ (ਕਿਉਂਕਿ) ਉਹ ਸਭਨਾਂ ਦਾ ਭਲਾ ਸੋਚਦਾ ਹੈ।

ਸਤਿਗੁਰ ਨੋ ਜੇਹਾ ਕੋ ਇਛਦਾ ਤੇਹਾ ਫਲੁ ਪਾਏ ਕੋਇ ॥
satgur no jayhaa ko ichh-daa tayhaa fal paa-ay ko-ay.
With whatever kind of wishes one goes to the Guru, so is the reward he gets.
ਜਿਸ ਭਾਵਨਾ ਨਾਲ ਕੋਈ ਜੀਵ ਸਤਿਗੁਰੂ ਪਾਸ ਜਾਂਦਾ ਹੈ, ਉਸ ਨੂੰ ਉਹੋ ਜਿਹਾ ਫਲ ਮਿਲ ਜਾਂਦਾ ਹੈ

ਨਾਨਕ ਕਰਤਾ ਸਭੁ ਕਿਛੁ ਜਾਣਦਾ ਜਿਦੂ ਕਿਛੁ ਗੁਝਾ ਨ ਹੋਇ ॥੨॥
naanak kartaa sabh kichh jaandaa jidoo kichh gujhaa na ho-ay. ||2||
O Nanak, the Creator knows everything; nothing is hidden from Him. ||2||
ਹੇ ਨਾਨਕ! ਰਚਨਹਾਰ ਪ੍ਰਭੂ ਪਾਸੋਂ ਕੋਈ ਗੱਲ ਲੁਕਾਈ ਨਹੀਂ ਜਾ ਸਕਦੀ, ਉਹ (ਅੰਦਰਲੀ ਬਾਹਰਲੀ) ਸਭ ਜਾਣਦਾ ਹੈ

ਪਉੜੀ ॥
pa-orhee.
Pauree:

ਜਿਸ ਨੋ ਸਾਹਿਬੁ ਵਡਾ ਕਰੇ ਸੋਈ ਵਡ ਜਾਣੀ ॥
jis no saahib vadaa karay so-ee vad jaanee.
The soul-bride whom the Master-God makes great, know that one to be truly great.
ਜਿਸ ਜੀਵ-ਇਸਤ੍ਰੀ ਨੂੰ ਮਾਲਕ-ਪ੍ਰਭੂ ਵਡਿਆਏ, ਉਹੀ ਅਸਲ ਵੱਡੀ ਸਮਝਣੀ ਚਾਹੀਦੀ ਹੈ।

ਜਿਸੁ ਸਾਹਿਬ ਭਾਵੈ ਤਿਸੁ ਬਖਸਿ ਲਏ ਸੋ ਸਾਹਿਬ ਮਨਿ ਭਾਣੀ ॥
jis saahib bhaavai tis bakhas la-ay so saahib man bhaanee.
God forgives whomever He wishes, and that one becomes pleasing to Him.
ਜਿਸ ਨੂੰ ਚਾਹੇ ਪ੍ਰਭੂ ਮਾਲਕ ਬਖ਼ਸ਼ ਲੈਂਦਾ ਹੈ, ਤੇ ਉਹ ਸਾਹਿਬ ਦੇ ਮਨ ਵਿਚ ਪਿਆਰੀ ਲੱਗਦੀ ਹੈ।

ਜੇ ਕੋ ਓਸ ਦੀ ਰੀਸ ਕਰੇ ਸੋ ਮੂੜ ਅਜਾਣੀ ॥
jay ko os dee rees karay so moorh ajaanee.
One who rivals that blessed person is an ignorant fool.
ਉਹ (ਜੀਵ-ਇਸਤ੍ਰੀ) ਮੂਰਖ ਤੇ ਅੰਞਾਣ ਹੈ ਜੋ ਉਸ ਦੀ ਰੀਸ ਕਰਦੀ ਹੈ l

ਜਿਸ ਨੋ ਸਤਿਗੁਰੁ ਮੇਲੇ ਸੁ ਗੁਣ ਰਵੈ ਗੁਣ ਆਖਿ ਵਖਾਣੀ ॥
jis no satgur maylay so gun ravai gun aakh vakhaanee.
Whom the true Guru unites with God, sings His praises and describes His virtues.
ਜਿਸ ਨੂੰ ਸਤਿਗੁਰੂ ਮੇਲਦਾ ਹੈ ਉਹੀ ਮਿਲਦੀ ਹੈ ਤੇ ਹਰੀ ਦੀ ਸਿਫ਼ਤਿ-ਸਾਲਾਹ ਹੀ ਉਚਾਰਨ ਕਰ ਕੇ ਹੋਰਨਾਂ ਨੂੰ ਸੁਣਾਉਂਦੀ ਹੈ।

ਨਾਨਕ ਸਚਾ ਸਚੁ ਹੈ ਬੁਝਿ ਸਚਿ ਸਮਾਣੀ ॥੫॥
naanak sachaa sach hai bujh sach samaanee. ||5||
O’ Nanak, God alone is eternal; one who understands Him, merges in God.
ਹੇ ਨਾਨਕ! ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, ਇਸ ਗੱਲ ਨੂੰ ਸਮਝ ਕੇ ਉਹ ਜੀਵ-ਇਸਤ੍ਰੀ ਸੱਚੇ ਪ੍ਰਭੂ ਵਿਚ ਲੀਨ ਹੋ ਜਾਂਦੀ ਹੈ l

ਸਲੋਕ ਮਃ ੪ ॥
salok mehlaa 4.
Salok, Fourth Guru:

ਹਰਿ ਸਤਿ ਨਿਰੰਜਨ ਅਮਰੁ ਹੈ ਨਿਰਭਉ ਨਿਰਵੈਰੁ ਨਿਰੰਕਾਰੁ ॥
har sat niranjan amar hai nirbha-o nirvair nirankaar.
Immaculate, eternal and formless God is true and not an illusion, He has no fear and no enmity.
ਪ੍ਰਭੂ ਸਚ-ਮੁਚ ਹੈ, ਮਾਇਆ ਤੋਂ ਨਿਰਲੇਪ ਹੈ, ਕਾਲ-ਰਹਿਤ ਨਿਰਭਉ ਨਿਰਵੈਰ ਤੇ ਆਕਾਰ-ਰਹਿਤ ਹੈ,

ਜਿਨ ਜਪਿਆ ਇਕ ਮਨਿ ਇਕ ਚਿਤਿ ਤਿਨ ਲਥਾ ਹਉਮੈ ਭਾਰੁ ॥
jin japi-aa ik man ik chit tin lathaa ha-umai bhaar.
Those who have meditated on Him with single-minded devotion, their burden of ego has been removed.
ਜਿਨ੍ਹਾਂ ਨੇ ਇਕਾਗਰ ਮਨ ਹੋ ਕੇ ਉਸ ਦਾ ਸਿਮਰਨ ਕੀਤਾ ਹੈ, ਉਹਨਾਂ ਦੇ ਮਨ ਤੋਂ ਹਉਮੈ ਦਾ ਬੋਝ ਲਹਿ ਗਿਆ ਹੈ।

ਜਿਨ ਗੁਰਮੁਖਿ ਹਰਿ ਆਰਾਧਿਆ ਤਿਨ ਸੰਤ ਜਨਾ ਜੈਕਾਰੁ ॥
jin gurmukh har aaraaDhi-aa tin sant janaa jaikaar.
Those who lovingly worship and adore God through the Guru’s teachings are hailed everywhere.
ਉਹਨਾਂ ਸੰਤ ਜਨਾਂ ਨੂੰ ਹੀ ਵਡਿਆਈ ਮਿਲਦੀ ਹੈ, ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਸਿਮਰਨ ਕੀਤਾ ਹੈ।

ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸ ਨੋ ਫਿਟੁ ਫਿਟੁ ਕਹੈ ਸਭੁ ਸੰਸਾਰੁ ॥
ko-ee nindaa karay pooray satguroo kee tis no fit fit kahai sabh sansaar.
If someone slanders the perfect true Guru is cursed by the entire world.
ਜੋ ਕੋਈ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ ਉਸ ਨੂੰ ਸਾਰਾ ਸੰਸਾਰ ਫਿਟਕਾਰਾਂ ਪਾਉਂਦਾ ਹੈ l

ਸਤਿਗੁਰ ਵਿਚਿ ਆਪਿ ਵਰਤਦਾ ਹਰਿ ਆਪੇ ਰਖਣਹਾਰੁ ॥
satgur vich aap varatdaa har aapay rakhanhaar.
God Himself dwells within the True Guru and He Himself is his Protector.
ਪ੍ਰਭੂ ਆਪ ਸਤਿਗੁਰ ਵਿਚ ਵੱਸਦਾ ਹੈ ਤੇ ਉਹ ਆਪ ਰੱਖਿਆ ਕਰਨ ਵਾਲਾ ਹੈ।

ਧਨੁ ਧੰਨੁ ਗੁਰੂ ਗੁਣ ਗਾਵਦਾ ਤਿਸ ਨੋ ਸਦਾ ਸਦਾ ਨਮਸਕਾਰੁ ॥
Dhan Dhan guroo gun gaavdaa tis no sadaa sadaa namaskaar.
Blessed is the Guru who always sings praises of God, and I always bow to him.
ਧੰਨ ਹੈ ਗੁਰੂ ਜੋ ਹਰੀ ਦੇ ਗੁਣ ਗਾਉਂਦਾ ਹੈ, ਮੈਂ ਸਦੀਵ ਉਸ ਦੇ ਅੱਗੇ ਸਿਰ ਨਿਵਾਉਦਾ ਹਾਂ।

ਜਨ ਨਾਨਕ ਤਿਨ ਕਉ ਵਾਰਿਆ ਜਿਨ ਜਪਿਆ ਸਿਰਜਣਹਾਰੁ ॥੧॥
jan naanak tin ka-o vaari-aa jin japi-aa sirjanhaar. ||1||
O’ Nanak, I dedicate myself to those devotees who have lovingly meditated on the Creator. ||1||
ਹੇ ਨਾਨਕ! ਮੈਂ ਸਦਕੇ ਹਾਂ, ਉਹਨਾਂ ਹਰੀ ਦੇ ਦਾਸਾਂ ਤੋਂ ਜਿਨ੍ਹਾਂ ਨੇ ਸਿਰਜਣਹਾਰ ਨੂੰ ਆਰਾਧਿਆ ਹੈ l

ਮਃ ੪ ॥
mehlaa 4.
Salok, Fourth Guru:

ਆਪੇ ਧਰਤੀ ਸਾਜੀਅਨੁ ਆਪੇ ਆਕਾਸੁ ॥
aapay Dhartee saajee-an aapay aakaas.
God Himself has made the earth and the sky.
ਪ੍ਰਭੂ ਨੇ ਆਪ ਹੀ ਧਰਤੀ ਸਾਜੀ ਤੇ ਆਪ ਹੀ ਅਕਾਸ਼।

ਵਿਚਿ ਆਪੇ ਜੰਤ ਉਪਾਇਅਨੁ ਮੁਖਿ ਆਪੇ ਦੇਇ ਗਿਰਾਸੁ ॥
vich aapay jant upaa-i-an mukh aapay day-ay giraas.
He himself has created the beings in the universe and He Himself provides sustenance to all.
ਇਸ ਧਰਤੀ ਵਿਚ ਉਸ ਨੇ ਜੀਅ ਜੰਤ ਪੈਦਾ ਕੀਤੇ ਤੇ ਆਪ ਹੀ (ਜੀਵਾਂ ਦੇ) ਮੂੰਹ ਵਿਚ ਗਰਾਹੀ ਦੇਂਦਾ ਹੈ।

ਸਭੁ ਆਪੇ ਆਪਿ ਵਰਤਦਾ ਆਪੇ ਹੀ ਗੁਣਤਾਸੁ ॥
sabh aapay aap varatdaa aapay hee guntaas.
He Himself is all-pervading and He Himself is the Treasure of virtues.
ਗੁਣਾਂ ਦਾ ਖ਼ਜ਼ਾਨਾ (ਹਰੀ) ਆਪ ਹੀ ਸਭ ਜੀਆਂ ਦੇ ਅੰਦਰ ਵਿਆਪਕ ਹੈ।

ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਟੇ ਤਾਸੁ ॥੨॥
jan naanak naam Dhi-aa-ay too sabh kilvikh katay taas. ||2||
O’ Nanak, lovingly meditate on God’s Name, because the one who does so, God eradicates all his sins. ||2||
ਹੇ ਦਾਸ ਨਾਨਕ! ਤੂੰ ਪ੍ਰਭੂ ਦਾ ਨਾਮ ਜਪ, (ਜਿਸ ਨੇ ਜਪਿਆ ਹੈ) ਉਸ ਦੇ ਸਾਰੇ ਪਾਪ ਪ੍ਰਭੂ ਦੂਰ ਕਰਦਾ ਹੈ

ਪਉੜੀ ॥
pa-orhee.
Pauree:

ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚੇ ਭਾਵੈ ॥
too sachaa saahib sach hai sach sachay bhaavai.
O’ God, You are the true and eternal Master and You love nothing but truth.
ਹੇ ਹਰੀ! ਤੂੰ ਸੱਚਾ ਤੇ ਥਿਰ ਰਹਿਣ ਵਾਲਾ ਮਾਲਕ ਹੈਂ, ਤੈਨੂੰ ਸੱਚ ਹੀ ਪਿਆਰਾ ਲੱਗਦਾ ਹੈ।

ਜੋ ਤੁਧੁ ਸਚੁ ਸਲਾਹਦੇ ਤਿਨ ਜਮ ਕੰਕਰੁ ਨੇੜਿ ਨ ਆਵੈ ॥
jo tuDh sach salaahday tin jam kankar nayrh na aavai.
O’ God, they who sing Your praises, even the fear of death does not bother them.
ਹੇ ਸੱਚੇ ਪ੍ਰਭੂ! ਜੋ ਜੀਵ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ, ਜਮਦੂਤ ਉਹਨਾਂ ਦੇ ਨੇੜੇ ਨਹੀਂ ਢੁਕਦਾ।

ਤਿਨ ਕੇ ਮੁਖ ਦਰਿ ਉਜਲੇ ਜਿਨ ਹਰਿ ਹਿਰਦੈ ਸਚਾ ਭਾਵੈ ॥
tin kay mukh dar ujlay jin har hirdai sachaa bhaavai.
They who adore God from their heart are honored in the divine court.
ਜਿਨ੍ਹਾਂ ਦੇ ਹਿਰਦੇ ਵਿਚ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ, ਉਹਨਾਂ ਦੇ ਮੂੰਹ ਦਰਗਾਹ ਵਿਚ ਉੱਜਲੇ ਹੁੰਦੇ ਹਨ,

ਕੂੜਿਆਰ ਪਿਛਾਹਾ ਸਟੀਅਨਿ ਕੂੜੁ ਹਿਰਦੈ ਕਪਟੁ ਮਹਾ ਦੁਖੁ ਪਾਵੈ ॥
koorhi-aar pichhaahaa satee-an koorh hirdai kapat mahaa dukh paavai.
The false ones are left behind; because of the falsehood and deceit in their hearts, they suffer in terrible pain.
ਕੂੜ ਦਾ ਵਪਾਰ ਕਰਨ ਵਾਲਿਆਂ ਦੇ ਹਿਰਦੇ ਵਿਚ ਕੂੜ ਤੇ ਕਪਟ ਹੋਣ ਕਰਕੇ ਉਹ ਪਿਛੇ ਸਿੱਟੇ ਜਾਂਦੇ ਹਨ ਤੇ ਬੜਾ ਕਲੇਸ਼ ਉਠਾਂਦੇ ਹਨ।

ਮੁਹ ਕਾਲੇ ਕੂੜਿਆਰੀਆ ਕੂੜਿਆਰ ਕੂੜੋ ਹੋਇ ਜਾਵੈ ॥੬॥
muh kaalay koorhi-aaree-aa koorhi-aar koorho ho-ay jaavai. ||6||
The false ones are disgraced, because their falsehood is exposed there. ||6||
ਕੂੜਿਆਰਾਂ ਦੇ ਮੂੰਹ (ਦਰਗਾਹ ਵਿਚ) ਕਾਲੇ ਹੁੰਦੇ ਹਨ ਕਿਉਂਕਿ ਉਹਨਾਂ ਦੇ ਕੂੜ ਦਾ ਨਿਤਾਰਾ ਹੋ ਜਾਂਦਾ ਹੈ

ਸਲੋਕ ਮਃ ੪ ॥
salok mehlaa 4.
Salok, Fourth Guru:

ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਏ ॥
satgur Dhartee Dharam hai tis vich jayhaa ko beejay tayhaa fal paa-ay.
True Guru is like a field of righteousness in which what one sows, one obtains the fruit accordingly.
ਸਤਿਗੁਰੂ (ਭੀ) ਧਰਮ ਦੀ ਭੋਏਂ ਵਾਂਗ ਹੈ, ਜਿਸ ਤਰ੍ਹਾਂ ਦੀ ਭਾਵਨਾ ਦਾ ਬੀਜ ਕੋਈ ਬੀਜਦਾ ਹੈ, ਉਹੋ ਜਿਹਾ ਫਲ ਲੈਂਦਾ ਹੈ।

ਗੁਰਸਿਖੀ ਅੰਮ੍ਰਿਤੁ ਬੀਜਿਆ ਤਿਨ ਅੰਮ੍ਰਿਤ ਫਲੁ ਹਰਿ ਪਾਏ ॥
gursikhee amrit beeji-aa tin amrit fal har paa-ay.
The Guru’s disciples have sown the nectar-like seed of Naam, they have reaped the nectar-like fruit of God’s grace . ਜਿਨ੍ਹਾਂ ਗੁਰਸਿੱਖਾਂ ਨੇ ਨਾਮ-ਅੰਮ੍ਰਿਤ ਬੀਜਿਆ ਹੈ ਉਹਨਾਂ ਨੂੰ ਪ੍ਰਭੂ-ਪ੍ਰਾਪਤੀ-ਰੂਪ ਅੰਮ੍ਰਿਤ ਫਲ ਹੀ ਮਿਲ ਗਿਆ ਹੈ।

ਓਨਾ ਹਲਤਿ ਪਲਤਿ ਮੁਖ ਉਜਲੇ ਓਇ ਹਰਿ ਦਰਗਹ ਸਚੀ ਪੈਨਾਏ ॥
onaa halat palat mukh ujlay o-ay har dargeh sachee painaa-ay.
They obtain glory in this world and the next, and are honored in God’s court.
ਇਸ ਸੰਸਾਰ ਵਿਚ ਤੇ ਅਗਲੇ ਜਹਾਨ ਵਿਚ ਉਹ ਸੁਰਖ਼ਰੂ ਹੁੰਦੇ ਹਨ, ਤੇ ਪ੍ਰਭੂ ਦੀ ਸੱਚੀ ਦਰਗਾਹ ਵਿਚ ਉਹਨਾਂ ਦਾ ਆਦਰ ਹੁੰਦਾ ਹੈ।

ਇਕਨ੍ਹ੍ਹਾ ਅੰਦਰਿ ਖੋਟੁ ਨਿਤ ਖੋਟੁ ਕਮਾਵਹਿ ਓਹੁ ਜੇਹਾ ਬੀਜੇ ਤੇਹਾ ਫਲੁ ਖਾਏ ॥
iknHaa andar khot nit khot kamaaveh oh jayhaa beejay tayhaa fal khaa-ay.
On the other hand, there are some who have falsehood in their hearts, and they always act maliciously. As they sow, so is the fruit they reap.
ਇਕਨਾਂ ਜੀਵਾਂ ਦੇ ਹਿਰਦੇ ਵਿਚ ਖੋਟ (ਹੋਣ ਕਰਕੇ) ਉਹ ਸਦਾ ਖੋਟੇ ਕਰਮ ਕਰਦੇ ਹਨ। ਐਸਾ ਬੰਦਾ ਉਹੋ ਜਿਹਾ ਫਲ ਹੀ ਖਾਂਦਾ ਹੈ,

Leave a comment

Your email address will not be published. Required fields are marked *

error: Content is protected !!