Page 1329

ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ ॥
gur daree-aa-o sadaa jal nirmal mili-aa durmat mail harai.
The Guru is like a river whose water of God’s Name remains pure and pristine and whosoever receives it, his dirt of evil intellect is washed off.
ਗੁਰੂ ਇਕ (ਐਸਾ) ਦਰਿਆ ਹੈ ਜਿਸ ਵਿਚ ਨਾਮ-ਅੰਮ੍ਰਿਤ ਜਲ ਹੈ ਜੋ ਸਦਾ ਹੀ ਸਾਫ਼ ਰਹਿੰਦਾ ਹੈ, ਜਿਸ ਮਨੁੱਖ ਨੂੰ ਉਹ ਜਲ ਮਿਲਦਾ ਹੈ ਉਸ ਦੀ ਖੋਟੀ ਮੱਤ ਦੀ ਮੈਲ ਦੂਰ ਕਰ ਦੇਂਦਾ ਹੈ।

ਸਤਿਗੁਰਿ ਪਾਇਐ ਪੂਰਾ ਨਾਵਣੁ ਪਸੂ ਪਰੇਤਹੁ ਦੇਵ ਕਰੈ ॥੨॥
satgur paa-i-ai pooraa naavan pasoo paraytahu dayv karai. ||2||
On meeting and following the true Guru’s teachings, one gets rid of all vices as if he has obtained ablution; the Guru transforms people’s beast and ghost-like impulses into godly impulses. ||2||
ਜੇ ਗੁਰੂ ਮਿਲ ਪਏ ਤਾਂ (ਉਸ ਗੁਰੂ-ਦਰਿਆ ਵਿਚ ਕੀਤਾ ਇਸ਼ਨਾਨ) ਸਫਲ ਇਸ਼ਨਾਨ ਹੁੰਦਾ ਹੈ, ਗੁਰੂ ਪਸ਼ੂਆਂ ਤੋਂ ਪਰੇਤਾਂ ਤੋਂ ਦੇਵਤੇ ਬਣਾ ਦੇਂਦਾ ਹੈ ॥੨॥

ਰਤਾ ਸਚਿ ਨਾਮਿ ਤਲ ਹੀਅਲੁ ਸੋ ਗੁਰੁ ਪਰਮਲੁ ਕਹੀਐ ॥
rataa sach naam tal hee-al so gur parmal kahee-ai.
The Guru whose heart is truly imbued with God’s Name should be called as sandalwood,
ਜਿਸ ਗੁਰੂ ਦਾ ਹਿਰਦਾ ਤਹ ਤਕ ਪ੍ਰਭੂ ਦੇ ਨਾਮ-ਰੰਗ ਵਿਚ ਰੰਗਿਆ ਹੋਇਆ ਹੈ, ਉਸ ਗੁਰੂ ਨੂੰ ਚੰਦਨ ਆਖਣਾ ਚਾਹੀਦਾ ਹੈ,

ਜਾ ਕੀ ਵਾਸੁ ਬਨਾਸਪਤਿ ਸਉਰੈ ਤਾਸੁ ਚਰਣ ਲਿਵ ਰਹੀਐ ॥੩॥
jaa kee vaas banaaspat sa-urai taas charan liv rahee-ai. ||3||
whose fragrance permeates into the surrounding vegetation; similarly the life of those is embellished who remain focused on the Guru’s teachings. ||3||
ਚੰਦਨ ਦੀ ਸੁਗੰਧੀ (ਨੇੜੇ ਉੱਗੀ) ਬਨਸਪਤੀ ਨੂੰ ਸੁਗੰਧਿਤ ਕਰ ਦੇਂਦੀ ਹੈ (ਗੁਰੂ ਦਾ ਉਪਦੇਸ਼ ਸਰਨ ਆਏ ਬੰਦਿਆਂ ਦੇ ਜੀਵਨ ਸੰਵਾਰ ਦੇਂਦਾ ਹੈ), ਉਸ ਗੁਰੂ ਦੇ ਚਰਨਾਂ ਵਿਚ ਸੁਰਤ ਜੋੜ ਰੱਖਣੀ ਚਾਹੀਦੀ ਹੈ ॥੩॥

ਗੁਰਮੁਖਿ ਜੀਅ ਪ੍ਰਾਨ ਉਪਜਹਿ ਗੁਰਮੁਖਿ ਸਿਵ ਘਰਿ ਜਾਈਐ ॥
gurmukh jee-a paraan upjahi gurmukh siv ghar jaa-ee-ai.
It is through the Guru’s teachings, that spirituality wells up within the life of people and it is through the Guru, that we reach God’s presence.
ਗੁਰੂ ਦੀ ਸਰਨ ਪਿਆਂ ਜੀਵਾਂ ਦੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦੇ ਹਨ, ਗੁਰੂ ਦੀ ਰਾਹੀਂ ਉਸ ਪ੍ਰਭੂ ਦੇ ਦਰ ਤੇ ਪਹੁੰਚ ਜਾਈਦਾ ਹੈ ਜੋ ਸਦਾ ਆਨੰਦ-ਸਰੂਪ ਹੈ।

ਗੁਰਮੁਖਿ ਨਾਨਕ ਸਚਿ ਸਮਾਈਐ ਗੁਰਮੁਖਿ ਨਿਜ ਪਦੁ ਪਾਈਐ ॥੪॥੬॥
gurmukh naanak sach samaa-ee-ai gurmukh nij pad paa-ee-ai. ||4||6||
O’ Nanak, we merge with God by following the Guru’s teachings, and we attain the supreme spiritual state which remains permanent. ||4||6||
ਹੇ ਨਾਨਕ! ਗੁਰੂ ਦੀ ਸਰਨ ਪਿਆਂ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਈਦਾ ਹੈ, ਗੁਰੂ ਦੀ ਰਾਹੀਂ ਉੱਚਾ ਆਤਮਕ ਦਰਜਾ ਮਿਲ ਜਾਂਦਾ ਹੈ ਜੋ ਸਦਾ ਹੀ ਆਪਣਾ ਬਣਿਆ ਰਹਿੰਦਾ ਹੈ (ਅਟੱਲ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ) ॥੪॥੬॥

ਪ੍ਰਭਾਤੀ ਮਹਲਾ ੧ ॥
parbhaatee mehlaa 1.
Raag Prabhati,
First Guru:

ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ ॥
gur parsaadee vidi-aa veechaarai parh parh paavai maan.
Through the Guru’s grace, one who reflects on the spiritual knowledge, he attains honor by reflecting on it again and again.
ਜੇਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ ਸਿਮਰਨ ਦੀ) ਵਿੱਦਿਆ ਵਿਚਾਰਦਾ ਹੈ (ਸਿੱਖਦਾ ਹੈ) ਉਹ ਇਸ ਵਿੱਦਿਆ ਨੂੰ ਪੜ੍ਹ ਪੜ੍ਹ ਕੇ ਆਦਰ ਹਾਸਲ ਕਰਦਾ ਹੈ l

ਆਪਾ ਮਧੇ ਆਪੁ ਪਰਗਾਸਿਆ ਪਾਇਆ ਅੰਮ੍ਰਿਤੁ ਨਾਮੁ ॥੧॥
aapaa maDhay aap pargaasi-aa paa-i-aa amrit naam. ||1||
His own self becomes revealed within him and he is blessed with the ambrosial nectar of Naam. ||1||
ਉਸ ਦੇ ਅੰਦਰ ਹੀ ਉਸ ਦਾ ਆਪਣਾ ਆਪ ਚਮਕ ਪੈਂਦਾ ਹੈ ਉਸ ਮਨੁੱਖ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮਿਲ ਜਾਂਦਾ ਹੈ ॥੧॥

ਕਰਤਾ ਤੂ ਮੇਰਾ ਜਜਮਾਨੁ ॥
kartaa too mayraa jajmaan.
O’ the Creator-God! You alone are my benefactor.
ਹੇ ਕਰਤਾਰ! ਤੂੰ ਮੇਰਾ ਦਾਤਾ ਹੈਂ।

ਇਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ ॥੧॥ ਰਹਾਉ ॥
ik dakhinaa ha-o tai peh maaga-o deh aapnaa naam. ||1|| rahaa-o.
I beg for only one charity from You, please bless me with Your Name. ||1||Pause||
ਮੈਂ ਤੇਰੇ ਪਾਸੋਂ ਇਕ ਦਾਨ ਮੰਗਦਾ ਹਾਂ। ਮੈਨੂੰ ਆਪਣਾ ਨਾਮ ਬਖ਼ਸ਼ ॥੧॥ ਰਹਾਉ ॥

ਪੰਚ ਤਸਕਰ ਧਾਵਤ ਰਾਖੇ ਚੂਕਾ ਮਨਿ ਅਭਿਮਾਨੁ ॥
panch taskar Dhaavat raakhay chookaa man abhimaan.
The five wandering thieves (vices) come under control by remembering God’s Name, and the egotistical pride of the mind vanishes.
(ਇਸ ਨਾਮ ਸਿਮਰਨ ਦੀ ਬਰਕਤ ਨਾਲ ਵਿਕਾਰਾਂ ਵਲ) ਦੌੜਦੇ ਪੰਜੇ ਗਿਆਨ-ਇੰਦ੍ਰੇ ਰੋਕ ਲਈਦੇ ਹਨ, ਮਨ ਵਿਚੋ ਅਹੰਕਾਰ ਦੂਰ ਹੋ ਜਾਂਦਾ ਹੈ l

ਦਿਸਟਿ ਬਿਕਾਰੀ ਦੁਰਮਤਿ ਭਾਗੀ ਐਸਾ ਬ੍ਰਹਮ ਗਿਆਨੁ ॥੨॥
disat bikaaree durmat bhaagee aisaa barahm gi-aan. ||2||
Such is the divine knowledge by virtue of which sinful outlook and evil intellect vanishes. ||2||
ਐਹੋ ਜੇਹੀ ਹੈ ਪ੍ਰਭੂ ਦੀ ਰੱਬੀ ਗਿਆਤ ਜਿਸ ਦਾ ਸਦਕਾ ਵਿਕਾਰਾਂ ਵਾਲੀ ਨਿਗਾਹ ਤੇ ਖੋਟੀ ਮੱਤ ਮੁੱਕ ਜਾਂਦੀ ਹੈ ॥੨॥

ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ ॥
jat sat chaaval da-i-aa kanak kar paraapat paatee Dhaan.
O’ God, instead of rice, bless me with self-control and truth and in place of wheat, bless me with compassion; please bless me with this wealth, so that I may unite with Your Name.
(ਹੈ ਪ੍ਰਭੂ) ਮੈਨੂੰ ਚਾਵਲਾਂ ਦੇ ਥਾਂ ਜਤ ਸਤ ਦੇਹ , ਕਣਕ ਦੇ ਥਾਂ ਮੇਰੇ ਹਿਰਦੇ ਵਿਚ ਦਇਆ ਪੈਦਾ ਕਰ, ਮੈਨੂੰ ਇਹ ਧਨ ਦੇਹ ਕਿ ਮੈਂ ਤੇਰੇ ਚਰਨਾਂ ਵਿਚ ਜੁੜਨ ਦੀ ਯੋਗਤਾ ਵਾਲਾ ਹੋ ਜਾਵਾਂ।

ਦੂਧੁ ਕਰਮੁ ਸੰਤੋਖੁ ਘੀਉ ਕਰਿ ਐਸਾ ਮਾਂਗਉ ਦਾਨੁ ॥੩॥
dooDh karam santokh ghee-o kar aisaa maaNga-o daan. ||3||
Bless me with milk of good deeds and Ghee (clarified butter) of contentment, such is the charity for which I beg. ||3||
ਮੈਨੂੰ ਸ਼ੁਭ ਅਮਲਾਂ ਦੇ ਦੁੱਧ ਅਤੇ ਸੰਤੁਸ਼ਟਤਾ ਦੇ ਘਿਉ ਦੀ ਬਖਸ਼ਸ਼ ਕਰ, ਐਹੋ ਜੇਹੀ ਖੈਰ ਮੈਂ ਤੇਰੇ ਕੋਲੋ ਮੰਗਦਾ ਹਾਂ ॥੩॥

ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ ॥
khimaa Dheeraj kar ga-oo lavayree sehjay bachhraa kheer pee-ai.
O’ God, give me in charity of compassion and contentment, which will be like my milk yielding cow so that the calf (my mind), may peacefully drink this milk. 
ਹੇ ਪ੍ਰਭੂ! ਮੇਰੇ ਅੰਦਰ) ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਵ ਤੇ ਜਿਗਰਾ ਪੈਦਾ ਕਰ, ਇਹ ਹੈ ਮੇਰੇ ਲਈ ਲਵੇਰੀ ਗਾਂ, ਤਾਕਿ ਮੇਰਾ ਮਨ-ਵੱਛਾ ਸ਼ਾਂਤ ਅਵਸਥਾ ਵਿਚ ਟਿਕ ਕੇ (ਇਹ ਸ਼ਾਂਤੀ ਦਾ) ਦੁੱਧ ਪੀ ਸਕੇ।

ਸਿਫਤਿ ਸਰਮ ਕਾ ਕਪੜਾ ਮਾਂਗਉ ਹਰਿ ਗੁਣ ਨਾਨਕ ਰਵਤੁ ਰਹੈ ॥੪॥੭॥
sifat saram kaa kaprhaa maaNga-o har gun naanak ravat rahai. ||4||7||
O’ God, I ask for the robe of the effort of singing Your praises, so that Nanak may remain engaged in singing Your praises. ||4||7||
ਮੈਂ ਤੈਥੋਂ ਤੇਰੀ ਸਿਫ਼ਤ-ਸਾਲਾਹ ਕਰਨ ਦੇ ਉੱਦਮ ਦਾ ਕੱਪੜਾ ਮੰਗਦਾ ਹਾਂ, ਤਾਕਿ ਹੇ ਨਾਨਕ! ਮੇਰਾ ਮਨ ਸਦਾ ਤੇਰੇ ਗੁਣ ਗਾਂਦਾ ਰਹੇ ॥੪॥੭॥

ਪ੍ਰਭਾਤੀ ਮਹਲਾ ੧ ॥
parbhaatee mehlaa 1.
Raag Prabhati,
First Guru:

ਆਵਤੁ ਕਿਨੈ ਨ ਰਾਖਿਆ ਜਾਵਤੁ ਕਿਉ ਰਾਖਿਆ ਜਾਇ ॥
aavat kinai na raakhi-aa jaavat ki-o raakhi-aa jaa-ay.
If nobody has ever stopped a person from being born into this world, then how can anyone stop a person from dying and departing from here?
ਜਦ ਕੋਈ ਕਿਸੇ ਨੂੰ ਜੰਮ ਕੇ ਜਗਤ ਵਿਚ ਆਉਣ ਤੋਂ ਨਹੀਂ ਰੋਕਿਆ ਤਾਂ ਉਸ ਨੂੰ ਮਰ ਕੇ ਇਥੋਂ ਜਾਣ ਤੋਂ ਕੋਈ ਕਿਸ ਤਰ੍ਹਾਂ ਰੋਕ ਸਕਦਾ ਹੈ?

ਜਿਸ ਤੇ ਹੋਆ ਸੋਈ ਪਰੁ ਜਾਣੈ ਜਾਂ ਉਸ ਹੀ ਮਾਹਿ ਸਮਾਇ ॥੧॥
jis tay ho-aa so-ee par jaanai jaaN us hee maahi samaa-ay. ||1||
God from whom has emanated this world, ultimately merges in Him and He alone understands this mystery. ||1||
ਜਿਸ ਪ੍ਰਭੂ ਤੋਂ ਜਗਤ ਪੈਦਾ ਹੁੰਦਾ ਹੈ , ਉਸੇ ਵਿਚ ਹੀ ਇਹ ਲੀਨ ਹੋ ਜਾਂਦਾ ਹੈ (ਇਸ ਭੇਤ ਨੂੰ) ਪ੍ਰਭੂ ਹੀ ਠੀਕ ਤਰ੍ਹਾਂ ਜਾਣਦਾ ਹੈ ॥੧

ਤੂਹੈ ਹੈ ਵਾਹੁ ਤੇਰੀ ਰਜਾਇ ॥
toohai hai vaahu tayree rajaa-ay.
O’ God! You are the creator of this world and wondrous is Your will,
ਹੇ ਪ੍ਰਭੂ! ਤੂੰ ਆਪ ਹੀ (ਇਸ ਜਗਤ ਦਾ ਰਚਨਹਾਰ) ਹੈਂ ਤੇਰੀ ਰਜ਼ਾ ਭੀ ਅਚਰਜ ਹੈ ।

ਜੋ ਕਿਛੁ ਕਰਹਿ ਸੋਈ ਪਰੁ ਹੋਇਬਾ ਅਵਰੁ ਨ ਕਰਣਾ ਜਾਇ ॥੧॥ ਰਹਾਉ ॥
jo kichh karahi so-ee par ho-ibaa avar na karnaa jaa-ay. ||1|| rahaa-o.
whatever You do, surely comes to pass, and beside that nothing else can be done. ||1||Pause||
ਜੋ ਕੁਝ ਤੂੰ ਕਰਦਾ ਹੈਂ, ਜ਼ਰੂਰ ਉਹੀ ਕੁਝ ਵਾਪਰਦਾ ਹੈ, ਤੇਰੀ ਰਜ਼ਾ ਦੇ ਉਲਟ (ਕਿਸੇ ਜੀਵ ਪਾਸੋਂ) ਕੁਝ ਨਹੀਂ ਕੀਤਾ ਜਾ ਸਕਦਾ ॥੧॥ ਰਹਾਉ ॥

ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ ਇਕ ਸਖਨੀ ਹੋਰ ਫੇਰ ਭਰੀਅਤ ਹੈ ॥
jaisay harhat kee maalaa tind lagat hai ik sakhnee hor fayr bharee-at hai.
Just as the buckets are attached to the chain of the Persian wheel and when it moves, one bucket empties in a trough and the other gets filled from the well;
ਜਿਵੇਂ ਵਗਦੇ ਖੂਹ ਦੀ ਮਾਹਲ ਨਾਲ ਟਿੰਡਾਂ ਬੱਧੀਆਂ ਹੁੰਦੀਆਂ ਹਨ (ਜਿਉਂ ਜਿਉਂ ਖੂਹ ਚੱਲਦਾ ਹੈ, ਤਿਉਂ ਤਿਉਂ) ਕੁਝ ਟਿੰਡਾਂ ਖ਼ਾਲੀ ਹੁੰਦੀਆਂ ਜਾਂਦੀਆਂ ਹਨ ਤੇ ਕੁਝ (ਟਿੰਡਾਂ ਖੂਹ ਦੇ ਪਾਣੀ ਨਾਲ) ਮੁੜ ਭਰਦੀਆਂ ਜਾਂਦੀਆਂ ਹਨ।

ਤੈਸੋ ਹੀ ਇਹੁ ਖੇਲੁ ਖਸਮ ਕਾ ਜਿਉ ਉਸ ਕੀ ਵਡਿਆਈ ॥੨॥
taiso hee ih khayl khasam kaa ji-o us kee vadi-aa-ee. ||2||
similar is the worldly play of the Master-God in which some people die and others take their place; this is His wondrous glory. ||2||
ਇਸੇ ਤਰ੍ਹਾਂ ਦਾ ਹੀ ਜਗਤ-ਰਚਨਾ ਦਾ ਇਹ ਤਮਾਸ਼ਾ ਹੈ ਜੋ ਖਸਮ-ਪ੍ਰਭੂ ਨੇ ਰਚਿਆ

ਸੁਰਤੀ ਕੈ ਮਾਰਗਿ ਚਲਿ ਕੈ ਉਲਟੀ ਨਦਰਿ ਪ੍ਰਗਾਸੀ ॥
surtee kai maarag chal kai ultee nadar pargaasee.
The vision of that person has been enlightened with divine wisdom, who has turned away from the love for Maya by treading the path of union with God.
ਉਸ ਮਨੁੱਖ ਦੀ ਨਿਗਾਹ ਵਿਚ ਚਾਨਣ ਹੋਇਆ ਹੈ ਜਿਸ ਨੇ ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜਨ ਦੇ ਰਸਤੇ ਤੇ ਤੁਰ ਕੇ ਆਪਣੀ ਸੁਰਤ ਮਾਇਆ ਦੇ ਮੋਹ ਵਲੋਂ ਹਟਾਈ ਹੈ।

ਮਨਿ ਵੀਚਾਰਿ ਦੇਖੁ ਬ੍ਰਹਮ ਗਿਆਨੀ ਕਉਨੁ ਗਿਰਹੀ ਕਉਨੁ ਉਦਾਸੀ ॥੩॥
man veechaar daykh barahm gi-aanee ka-un girhee ka-un udaasee. ||3||
O’ divinely wise person, reflect in your mind and see, who truly is a householder and who is the renunciate? ||3||
ਹੇ ਬ੍ਰਹਮ-ਗਿਆਨੀ! ਆਪਣੇ ਮਨ ਵਿਚ ਸੋਚ ਕੇ ਵੇਖ ਕਿਹੜਾ ਗ੍ਰਿਹਸਥੀ ਹੈ ਅਤੇ ਕਿਹੜਾ ਤਿਆਗੀ ॥੩॥

ਜਿਸ ਕੀ ਆਸਾ ਤਿਸ ਹੀ ਸਉਪਿ ਕੈ ਏਹੁ ਰਹਿਆ ਨਿਰਬਾਣੁ ॥
jis kee aasaa tis hee sa-up kai ayhu rahi-aa nirbaan.
One who surrenders all one’s worldly hopes and desires to God who created these, and lives detached from the love for these,
ਜਿਸ ਪਰਮਾਤਮਾ ਨੇ ਦੁਨੀਆ ਵਾਲੀ ਮੋਹ ਮਾਇਆ ਦੀ ਆਸਾ ਮਨੁੱਖ ਨੂੰ ਚੰਬੋੜ ਦਿੱਤੀ ਹੈ, ਜੋ ਮਨੁੱਖ ਉਸੇ ਪਰਮਾਤਮਾ ਦੇ (ਇਹ ਆਸਾ ਤ੍ਰਿਸ਼ਨਾ) ਹਵਾਲੇ ਕਰਦਾ ਹੈ, ਤੇ ਵਾਸਨਾ-ਰਹਿਤ ਹੋ ਕੇ ਜੀਵਨ ਗੁਜ਼ਾਰਦਾ ਹੈ,

ਜਿਸ ਤੇ ਹੋਆ ਸੋਈ ਕਰਿ ਮਾਨਿਆ ਨਾਨਕ ਗਿਰਹੀ ਉਦਾਸੀ ਸੋ ਪਰਵਾਣੁ ॥੪॥੮॥
jis tay ho-aa so-ee kar maani-aa naanak girhee udaasee so parvaan. ||4||8||
and believes in God from whom this world has emanated: O’ Nanak, that person, whether house-holder or renunciate, is approved in God’s presence. ||4||8||
ਤੇ ਜਿਸ ਪਰਮਾਤਮਾ ਦੀ ਰਜ਼ਾ ਵਿਚ ਇਹ ਜਗਤ-ਰਚਨਾ ਹੋਈ ਹੈ ਉਸ ਨੂੰ ਰਜ਼ਾ ਦਾ ਮਾਲਕ ਜਾਣ ਕੇ ਉਸ ਵਿਚ ਆਪਣਾ ਮਨ ਜੋੜਦਾ ਹੈ, ਹੇ ਨਾਨਕ! ਉਹ ਚਾਹੇ ਗ੍ਰਿਹਸਤੀ ਹੈ ਚਾਹੇ ਵਿਰਕਤ, ਉਹ ਪਰਮਾਤਮਾ ਦੀ ਦਰਗਾਹ ਵਿਚ ਕਬੂਲ ਹੈ ॥੪॥੮॥

ਪ੍ਰਭਾਤੀ ਮਹਲਾ ੧ ॥
parbhaatee mehlaa 1.
Raag Prabhati,
First Guru:

ਦਿਸਟਿ ਬਿਕਾਰੀ ਬੰਧਨਿ ਬਾਂਧੈ ਹਉ ਤਿਸ ਕੈ ਬਲਿ ਜਾਈ ॥
disat bikaaree banDhan baaNDhai ha-o tis kai bal jaa-ee.
I am dedicated to the person who binds down his vicious and evil tendencies (with the rope of God’s remembrance).
ਮੈਂ ਉਸ ਬੰਦੇ ਤੋਂ ਕੁਰਬਾਨ ਜਾਂਦਾ ਹਾਂ ਜੇਹੜਾ (ਆਪਣੀ) ਵਿਕਾਰਾਂ ਵਲ ਜਾਂਦੀ ਸੁਰਤ ਨੂੰ (ਹਰਿ-ਨਾਮ ਸਿਮਰਨ ਦੀ) ਡੋਰੀ ਲਾਲ ਬੰਨ੍ਹ ਰੱਖਦਾ ਹੈ।

ਪਾਪ ਪੁੰਨ ਕੀ ਸਾਰ ਨ ਜਾਣੈ ਭੂਲਾ ਫਿਰੈ ਅਜਾਈ ॥੧॥
paap punn kee saar na jaanai bhoolaa firai ajaa-ee. ||1||
One who doesn’t know the difference between vices and virtues remains strayed from the righteous path of life and wastes his life in vain. ||1||
ਜੇਹੜਾ ਮਨੁੱਖ ਭਲੇ ਬੁਰੇ ਕੰਮ ਦੇ ਭੇਤ ਨੂੰ ਨਹੀਂ ਸਮਝਦਾ, ਉਹ ਜੀਵਨ ਦੇ ਸਹੀ ਰਸਤੇ ਤੋਂ ਖੁੰਝਿਆ ਫਿਰਦਾ ਹੈ ਤੇ ਜੀਵਨ ਵਿਅਰਥ ਗਵਾਂਦਾ ਹੈ ॥੧॥

ਬੋਲਹੁ ਸਚੁ ਨਾਮੁ ਕਰਤਾਰ ॥
bolhu sach naam kartaar.
O’ my friends, always lovingly remember the eternal Name of the Creator-God,
ਹੇ ਭਾਈ! ਕਰਤਾਰ ਦਾ ਸਦਾ ਕਾਇਮ ਰਹਿਣ ਵਾਲਾ ਨਾਮ (ਸਦਾ) ਸਿਮਰੋ,

ਫੁਨਿ ਬਹੁੜਿ ਨ ਆਵਣ ਵਾਰ ॥੧॥ ਰਹਾਉ ॥
fun bahurh na aavan vaar. ||1|| rahaa-o.
then your turn to come back into this world would not come again (you would not go through the rounds of birth and death). ||1||Pause||
(ਨਾਮ ਸਿਮਰਨ ਦੀ ਬਰਕਤਿ ਨਾਲ ਜਗਤ ਵਿਚ) ਮੁੜ ਮੁੜ ਜਨਮ ਲੈਣ ਦੀ ਵਾਰੀ ਨਹੀਂ ਆਵੇਗੀ ॥੧॥ ਰਹਾਉ ॥=

ਊਚਾ ਤੇ ਫੁਨਿ ਨੀਚੁ ਕਰਤੁ ਹੈ ਨੀਚ ਕਰੈ ਸੁਲਤਾਨੁ ॥
oochaa tay fun neech karat hai neech karai sultaan.
God brings down people from high positions, and elevates the lowly to the status of kings.
ਪਰਮਾਤਮਾ ਉੱਚਿਆਂ ਤੋਂ ਨੀਵੇਂ ਕਰ ਦੇਂਦਾ ਹੈ ਤੇ ਨੀਵਿਆਂ (ਗਰੀਬਾਂ) ਨੂੰ ਬਾਦਸ਼ਾਹ ਬਣਾ ਦੇਂਦਾ ਹੈ।

ਜਿਨੀ ਜਾਣੁ ਸੁਜਾਣਿਆ ਜਗਿ ਤੇ ਪੂਰੇ ਪਰਵਾਣੁ ॥੨॥
jinee jaan sujaani-aa jag tay pooray parvaan. ||2||
Those who have realized the omniscient God, approved and successful is their advent in the world. ||2||
ਜਿਨ੍ਹਾਂ ਨੇ ਸਰਬ-ਸਿਆਣੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ) ਜਗਤ ਵਿਚ ਆਏ ਉਹੀ ਬੰਦੇ ਸਫਲ ਹਨ ਤੇ ਕਬੂਲ ਹਨ ॥੨॥

ਤਾ ਕਉ ਸਮਝਾਵਣ ਜਾਈਐ ਜੇ ਕੋ ਭੂਲਾ ਹੋਈ ॥
taa ka-o samjhaavan jaa-ee-ai jay ko bhoolaa ho-ee.
(O’ brother), one can try to make someone understand, if he himself at his own has strayed from the righteous path in life,
ਹੇ ਭਾਈ! ਉਸੇ ਜੀਵ ਨੂੰ ਮੱਤ ਦੇਣ ਦਾ ਜਤਨ ਕੀਤਾ ਜਾ ਸਕਦਾ ਹੈ ਜੇਹੜਾ (ਆਪ) ਕੁਰਾਹੇ ਪਿਆ ਹੋਵੇ,

error: Content is protected !!