Guru Granth Sahib Translation Project

Guru granth sahib page-1001

Page 1001

ਮੂੜੇ ਤੈ ਮਨ ਤੇ ਰਾਮੁ ਬਿਸਾਰਿਓ ॥ moorhay tai man tay raam bisaari-o. O’ fool, you have forsaken God from your mind! ਹੇ ਮੂਰਖ! ਤੂੰ ਪਰਮਾਤਮਾ ਨੂੰ ਆਪਣੇ ਮਨ ਤੋਂ ਭੁਲਾ ਦਿੱਤਾ ਹੈ।
ਲੂਣੁ ਖਾਇ ਕਰਹਿ ਹਰਾਮਖੋਰੀ ਪੇਖਤ ਨੈਨ ਬਿਦਾਰਿਓ ॥੧॥ ਰਹਾਉ ॥ loon khaa-ay karahi haraamkhoree paykhat nain bidaari-o. ||1|| rahaa-o. You consume food provided by God, but you, remain ungrateful to Him; at the time of death, you would be subjected to such punishment, as if you are being torn apart right in front of your eyes. ||1||Pause|| ਆਪਣੇ ਮਾਲਕ ਦਾ ਲੂਣ ਖਾ ਕੇ, ਤੂੰ ਉਸ ਨਾਲ ਬੇਈਮਾਨੀ ਕਰਦਾ ਹੈ। ਅੱਖਾਂ ਦੇ ਵੇਖਦਿਆਂ ਹੀ ਤੂੰ ਪਾੜ ਦਿੱਤਾ ਜਾਵੇਗਾਂ। ॥੧॥ ਰਹਾਉ ॥
ਅਸਾਧ ਰੋਗੁ ਉਪਜਿਓ ਤਨ ਭੀਤਰਿ ਟਰਤ ਨ ਕਾਹੂ ਟਾਰਿਓ ॥ asaaDh rog upji-o tan bheetar tarat na kaahoo taari-o. O’ fool, when the incurable disease of ungratefulness afflicts your body, it cannot be removed by any way (other than remembering God). ਹੇ ਮੂਰਖ! (ਜਦੋਂ ਹਰਾਮਖ਼ੋਰੀ ਦਾ ਇਹ) ਅਸਾਧ ਰੋਗ ਸਰੀਰ ਵਿਚ ਪੈਦਾ ਹੁੰਦਾ ਹੈ, ਕਿਸੇ ਭੀ ਹੋਰ ਤਰੀਕੇ ਨਾਲ ਦੂਰ ਕੀਤਿਆਂ ਇਹ ਦੂਰ ਨਹੀਂ ਹੁੰਦਾ।
ਪ੍ਰਭ ਬਿਸਰਤ ਮਹਾ ਦੁਖੁ ਪਾਇਓ ਇਹੁ ਨਾਨਕ ਤਤੁ ਬੀਚਾਰਿਓ ॥੨॥੮॥ parabh bisrat mahaa dukh paa-i-o ih naanak tat beechaari-o. ||2||8|| O’ Nanak, it has been concluded that by forsaking God, one always suffers the agony of the worst pain. ||2||8|| ਹੇ ਨਾਨਕ! ਸੰਤ ਜਨਾਂ ਨੇ ਇਹ ਭੇਤ ਸਮਝਿਆ ਹੈ ਕਿ ਪਰਮਾਤਮਾ ਨੂੰ ਭੁਲਾ ਕੇ ਮਨੁੱਖ ਬੜਾ ਦੁੱਖ ਸਹਾਰਦਾ ਹੈ ॥੨॥੮॥
ਮਾਰੂ ਮਹਲਾ ੫ ॥ maaroo mehlaa 5. Raag Maaroo, Fifth Guru:
ਚਰਨ ਕਮਲ ਪ੍ਰਭ ਰਾਖੇ ਚੀਤਿ ॥ charan kamal parabh raakhay cheet. The devotees of God have enshrined the immaculate Name of God in their mind, ਸੰਤ ਜਨਾਂ ਨੇ ਪ੍ਰਭੂ ਦੇ ਸੋਹਣੇ ਚਰਨ ( ਆਪਣੇ) ਚਿੱਤ ਵਿਚ ਵਸਾਏ ਹਨ,
ਹਰਿ ਗੁਣ ਗਾਵਹ ਨੀਤਾ ਨੀਤ ॥ har gun gaavah neetaa neet. and day after day, they sing the glorious praises of God. ਉਹ ਸਦਾ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ।
ਤਿਸੁ ਬਿਨੁ ਦੂਜਾ ਅਵਰੁ ਨ ਕੋਊ ॥ tis bin doojaa avar na ko-oo. For them, there is no support other than God ਪਰਮਾਤਮਾ ਤੋਂ ਬਿਨਾ ਉਹਨਾਂ ਨੂੰ ਹੋਰ ਕੋਈ ਸਹਾਰਾ ਨਹੀਂ ਦਿੱਸਦਾ ।
ਆਦਿ ਮਧਿ ਅੰਤਿ ਹੈ ਸੋਊ ॥੧॥ aad maDh ant hai so-oo. ||1|| (The devotees firmly believe that) it is God, who existed in the beginning of the creation, is present now and shall be there till the end. ||1|| ਸੰਤ ਜਨਾਂ ਨੂੰ ਨਿਸਚਾ ਹੈ ਕਿ) ਉਹ ਪ੍ਰਭੂ ਹੀ ਜਗਤ ਦੇ ਸ਼ੁਰੂ ਵਿਚ, ਵਿਚਕਾਰਲੇ ਸਮੇ ਵਿਚ, ਅਤੇ ਜਗਤ ਦੇ ਅੰਤ ਵਿਚ ਕਾਇਮ ਰਹਿਣ ਵਾਲਾ ਹੈ ॥੧॥
ਸੰਤਨ ਕੀ ਓਟ ਆਪੇ ਆਪਿ ॥੧॥ ਰਹਾਉ ॥ santan kee ot aapay aap. ||1|| rahaa-o. God Himself is the support of the saints. ||1||Pause|| ਪਰਮਾਤਮਾ ਹੀ (ਸੰਤ ਜਨਾਂ ਦਾ) ਆਸਰਾ ਹੈ ॥੧॥ ਰਹਾਉ ॥
ਜਾ ਕੈ ਵਸਿ ਹੈ ਸਗਲ ਸੰਸਾਰੁ ॥ jaa kai vas hai sagal sansaar. The entire universe is under His control, ਸਾਰਾ ਜਗਤ ਉਸ ਦੇ ਵੱਸ ਵਿਚ ਹੈ,
ਆਪੇ ਆਪਿ ਆਪਿ ਨਿਰੰਕਾਰੁ ॥ aapay aap aap nirankaar. the formless God is all in all by Himself. ਨਿਰੰਕਾਰ ਸਦਾ ਆਪ ਹੀ ਆਪ ਹੈ,
ਨਾਨਕ ਗਹਿਓ ਸਾਚਾ ਸੋਇ ॥ naanak gahi-o saachaa so-ay. O’ Nanak, the saintly persons have enshrined the eternal God in their hearts. ਹੇ ਨਾਨਕ! (ਸੰਤ ਜਨਾਂ ਨੇ) ਉਸ ਸਦਾ ਕਾਇਮ ਰਹਿਣ ਵਾਲੇ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੋਇਆ ਹੈ।
ਸੁਖੁ ਪਾਇਆ ਫਿਰਿ ਦੂਖੁ ਨ ਹੋਇ ॥੨॥੯॥ sukh paa-i-aa fir dookh na ho-ay. ||2||9|| They have attained inner peace and no sorrow can afflict them. ||2||9|| ਉਹ ਸਦਾ ਆਤਮਕ ਆਨੰਦ ਮਾਣਦੇ ਹਨ, ਉਹਨਾਂ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ ॥੨॥੯॥
ਮਾਰੂ ਮਹਲਾ ੫ ਘਰੁ ੩ maaroo mehlaa 5 ghar 3 Raag Maaroo, Fifth Guru, Third Beat:
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਪ੍ਰਾਨ ਸੁਖਦਾਤਾ ਜੀਅ ਸੁਖਦਾਤਾ ਤੁਮ ਕਾਹੇ ਬਿਸਾਰਿਓ ਅਗਿਆਨਥ ॥ paraan sukh-daata jee-a sukh-daata tum kaahay bisaari-o agi-aanath. O’ the ignorant being, God is the bestower of life and inner peace to everyone; why have you forsaken Him from your mind? ਹੇ ਅਗਿਆਨੀ! ਤੂੰ ਕਿਉਂ ਉਸ ਪ੍ਰਭੂ ਨੂੰ ਭੁਲਾ ਦਿੱਤਾ ਹੈ ਜੋ ਜਿੰਦ ਦੇਣ ਵਾਲਾ ਹੈ ਸਾਰੇ ਸੁਖ ਦੇਣ ਵਾਲਾ ਹੈ ਅਤੇ ਸਾਰੇ ਜੀਵਾਂ ਨੂੰ ਸੁਖ ਦੇਣ ਵਾਲਾ ਹੈ।
ਹੋਛਾ ਮਦੁ ਚਾਖਿ ਹੋਏ ਤੁਮ ਬਾਵਰ ਦੁਲਭ ਜਨਮੁ ਅਕਾਰਥ ॥੧॥ hochhaa mad chaakh ho-ay tum baavar dulabh janam akaarath. ||1|| Tasting the short lived intoxicants (worldly riches and power), you have gone insane and are wasting the precious human life in vain. ||1|| ਛੇਤੀ ਮੁੱਕ ਜਾਣ ਵਾਲਾ (ਮਾਇਆ ਦੇ ਮੋਹ ਦਾ) ਨਸ਼ਾ ਚੱਖ ਕੇ ਤੂੰ ਝੱਲਾ ਹੋ ਰਿਹਾ ਹੈਂ, ਤੇਰਾ ਕੀਮਤੀ ਜਨਮ ਵਿਅਰਥ ਜਾ ਰਿਹਾ ਹੈ ॥੧॥
ਰੇ ਨਰ ਐਸੀ ਕਰਹਿ ਇਆਨਥ ॥ ray nar aisee karahi i-aanath. O’ man, you are indulging in such an ignorant behavior, ਹੇ ਮਨੁੱਖ! ਤੂੰ ਬੜੀ ਮਾੜੀ ਬੇ-ਅਕਲੀ ਕਰ ਰਿਹਾ ਹੈਂ,
ਤਜਿ ਸਾਰੰਗਧਰ ਭ੍ਰਮਿ ਤੂ ਭੂਲਾ ਮੋਹਿ ਲਪਟਿਓ ਦਾਸੀ ਸੰਗਿ ਸਾਨਥ ॥੧॥ ਰਹਾਉ ॥ taj sarangDhar bharam too bhoolaa mohi lapti-o daasee sang saanath. ||1|| rahaa-o. forsaking God, the supporter of the universe, you wander deluded by doubt; you are attached to the love for Maya, the servant of the saints. ||1||Pause|| ਕਿ ਤੂੰ ਧਰਤੀ ਦੇ ਆਸਰੇ ਪ੍ਰਭੂ ਨੂੰ ਛੱਡ ਕੇ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਹੋਇਆ ਹੈਂ, ਮਾਇਆ ਦੇ ਮੋਹ ਨਾਲ ਚੰਬੜਿਆ ਹੋਇਆ ਹੈਂ ਅਤੇ ਮਾਇਆ-ਦਾਸੀ ਨਾਲ ਸਾਥ ਬਣਾ ਰਿਹਾ ਹੈਂ ॥੧॥ ਰਹਾਉ ॥
ਧਰਣੀਧਰੁ ਤਿਆਗਿ ਨੀਚ ਕੁਲ ਸੇਵਹਿ ਹਉ ਹਉ ਕਰਤ ਬਿਹਾਵਥ ॥ DharneeDhar ti-aag neech kul sayveh ha-o ha-o karat bihaavath. Abandoning God, you are serving something inferior like Maya and you are passing your life in obsession of satisfying your ego. ਧਰਤੀ ਦੇ ਆਸਰੇ ਪ੍ਰਭੂ ਨੂੰ ਤਿਆਗ ਕੇ ਤੂੰ ਨੀਵੀਂ ਕੁਲ ਵਾਲੀ ਮਾਇਆ-ਦਾਸੀ ਦੀ ਸੇਵਾ ਕਰ ਰਿਹਾ ਹੈਂ, (ਇਸ ਮਾਇਆ ਦੇ ਕਾਰਨ) ‘ਮੈਂ ਮੈਂ’ ਕਰਦਿਆਂ ਤੇਰੀ ਉਮਰ ਬੀਤ ਰਹੀ ਹੈ।
ਫੋਕਟ ਕਰਮ ਕਰਹਿ ਅਗਿਆਨੀ ਮਨਮੁਖਿ ਅੰਧ ਕਹਾਵਥ ॥੨॥ fokat karam karahi agi-aanee manmukh anDh kahaavath. ||2|| O’ the spiritually ignorant being, you are doing all worthless deeds, and you are being called a foolish, self-conceited blind person. ||2|| ਹੇ ਮਨ ਦੇ ਮੁਰੀਦ ਮੂਰਖ! ਤੂੰ ਫੋਕੇ ਕੰਮ ਕਰ ਰਿਹਾ ਹੈਂ, (ਅੱਖਾਂ ਹੁੰਦਿਆਂ ਭੀ) ਤੂੰ (ਆਤਮਕ ਜੀਵਨ ਵੱਲੋਂ) ਅੰਨ੍ਹਾ ਅਖਵਾ ਰਿਹਾ ਹੈਂ ॥੨॥
ਸਤਿ ਹੋਤਾ ਅਸਤਿ ਕਰਿ ਮਾਨਿਆ ਜੋ ਬਿਨਸਤ ਸੋ ਨਿਹਚਲੁ ਜਾਨਥ ॥ sat hotaa asat kar maani-aa jo binsat so nihchal jaanath. God who is eternal, you deem Him as false; and everything else which is perishable (Maya) you believe that to be permanent. ਜਿਹੜਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਤੂੰ ਉਸ ਦੀ ਹਸਤੀ ਹੀ ਨਹੀਂ ਮੰਨਦਾ, ਜਿਹੜਾ ਇਹ ਨਾਸਵੰਤ ਜਗਤ ਹੈ ਇਸ ਨੂੰ ਤੂੰ ਅਟੱਲ ਸਮਝਦਾ ਹੈਂ।
ਪਰ ਕੀ ਕਉ ਅਪਨੀ ਕਰਿ ਪਕਰੀ ਐਸੇ ਭੂਲ ਭੁਲਾਨਥ ॥੩॥ par kee ka-o apnee kar pakree aisay bhool bhulaanath. ||3|| You are holding on to the worldly wealth which will one day belong to others, and are in delusion, as if it is yours forever. ||3|| ਜੋ ਕਿਸੇ ਹੋਰਸ ਦਾ ਹੈ, ਉਸ ਨੂੰ ਤੂੰ ਆਪਣਾ ਨਿਜਦਾ ਕਰਕੇ ਪਕੜਦਾ ਹੈ। ਐਹੋ ਜੇਹੇ ਭੁਲੇਖੇ ਅੰਦਰ ਤੂੰ ਭੁਲਿਆ ਹੋਇਆ ਹੈਂ। ॥੩॥
ਖਤ੍ਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮਿ ਤਰਾਨਥ ॥ khatree baraahman sood vais sabh aykai naam taraanath. People of any social class, whether Khatris, Brahmins, Shudras, or Vaaish, all cross over the world-ocean of vices only by meditating on God’s Name. ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ (ਕਿਸੇ ਭੀ ਵਰਨ ਦੇ ਜੀਵ ਹੋਣ) ਸਾਰੇ ਇਕ ਹਰੀ-ਨਾਮ ਦੀ ਰਾਹੀਂ ਹੀ ਸੰਸਾਰ-ਸਾਗਰ ਤੋਂ ਤਰਦੇ ਹਨ।
ਗੁਰੁ ਨਾਨਕੁ ਉਪਦੇਸੁ ਕਹਤੁ ਹੈ ਜੋ ਸੁਨੈ ਸੋ ਪਾਰਿ ਪਰਾਨਥ ॥੪॥੧॥੧੦॥ gur naanak updays kahat hai jo sunai so paar paraanath. ||4||1||10|| Guru Nanak is uttering this divine sermon, whoever listens and acts upon it, is ferried across the worldly ocean of vices. ||4||1||10|| ਜਿਹੜਾ ਉਪਦੇਸ਼ ਗੁਰੂ ਨਾਨਕ ਕਰਦਾ ਹੈ ਜਿਸ ਨੂੰ ਜੋ ਮਨੁੱਖ ਸੁਣਦਾ ਹੈ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੪॥੧॥੧੦॥
ਮਾਰੂ ਮਹਲਾ ੫ ॥ maaroo mehlaa 5. Raag Maaroo, Fifth Guru:
ਗੁਪਤੁ ਕਰਤਾ ਸੰਗਿ ਸੋ ਪ੍ਰਭੁ ਡਹਕਾਵਏ ਮਨੁਖਾਇ ॥ gupat kartaa sang so parabh dehkaava-ay manukhaa-ay. You do evil deeds in secrecy, but God is watching you; you cannot deceive God, you are only deceiving other human beings. (ਮਨੁੱਖ) ਲੁਕ ਕੇ (ਵਿਕਾਰ) ਕਰਦਾ ਹੈ, (ਪਰ ਵੇਖਣ ਵਾਲਾ) ਉਹ ਪ੍ਰਭੂ (ਹਰ ਵੇਲੇ ਇਸ ਦੇ) ਨਾਲ ਹੁੰਦਾ ਹੈ (ਵਿਕਾਰੀ ਮਨੁੱਖ ਪ੍ਰਭੂ ਨੂੰ ਠੱਗ ਨਹੀਂ ਸਕਦਾ, ਇਹ ਤਾਂ) ਮਨੁੱਖਾਂ ਨੂੰ ਹੀ ਠੱਗਦਾ ਹੈ।
ਬਿਸਾਰਿ ਹਰਿ ਜੀਉ ਬਿਖੈ ਭੋਗਹਿ ਤਪਤ ਥੰਮ ਗਲਿ ਲਾਇ ॥੧॥ bisaar har jee-o bikhai bhogeh tapat thamm gal laa-ay. ||1|| Forsaking God, the vicious pleasures which you are enjoying, you are subjecting yourself to such severe punishment as embracing the red-hot pillars. ||1|| ਆਪਣੇ ਮਾਣਨੀਯ ਮਾਲਕ ਨੂੰ ਭੁਲਾ ਕੇ ਤੂੰ ਕਾਮ-ਚੇਸ਼ਟਾ ਮਾਣਦਾ ਹੈਂ। ਤਪਦੇ ਹੋਏ ਸਤੂਨ ਤੇਰੇ ਗਲ ਨਾਲ ਲਾਏ ਜਾਣਗੇ. ॥੧॥
ਰੇ ਨਰ ਕਾਇ ਪਰ ਗ੍ਰਿਹਿ ਜਾਇ ॥ ray nar kaa-ay par garihi jaa-ay. O’ man, why do you go out to the house of others to fulfill your lust? ਹੇ ਮਨੁੱਖ! ਪਰਾਏ ਘਰ ਵਿਚ ਜਾ ਕੇ ਇਉਂ (ਮੰਦ ਕਰਮ ਕਰਦਾ ਹੈਂ)?
ਕੁਚਲ ਕਠੋਰ ਕਾਮਿ ਗਰਧਭ ਤੁਮ ਨਹੀ ਸੁਨਿਓ ਧਰਮ ਰਾਇ ॥੧॥ ਰਹਾਉ ॥ kuchal kathor kaam garDhabh tum nahee suni-o Dharam raa-ay. ||1|| rahaa-o. O’ filthy, heartless, lustful fool, have you not heard of the judge of righteousness? ||1||Pause|| ਹੇ ਗੰਦੇ! ਹੇ ਪੱਥਰ-ਦਿਲ! ਹੇ ਵਿਸ਼ਈ! ਹੇ ਖੋਤੇ ਮੂਰਖ! ਕੀ ਤੂੰ ਧਰਮਰਾਜ (ਦਾ ਨਾਮ ਕਦੇ) ਨਹੀਂ ਸੁਣਿਆ? ॥੧॥ ਰਹਾਉ ॥
ਬਿਕਾਰ ਪਾਥਰ ਗਲਹਿ ਬਾਧੇ ਨਿੰਦ ਪੋਟ ਸਿਰਾਇ ॥ bikaar paathar galeh baaDhay nind pot siraa-ay. (Your situation is as if) stones of evil deeds are tied around your neck, and you are carrying the load of slander on your head. ਵਿਕਾਰਾਂ ਦੇ ਪੱਥਰ (ਤੇਰੇ) ਗਲ ਨਾਲ ਬੱਝੇ ਪਏ ਹਨ, ਨਿੰਦਾ ਦੀ ਪੋਟਲੀ (ਤੇਰੇ) ਸਿਰ ਉੱਤੇ ਹੈ।
ਮਹਾ ਸਾਗਰੁ ਸਮੁਦੁ ਲੰਘਨਾ ਪਾਰਿ ਨ ਪਰਨਾ ਜਾਇ ॥੨॥ mahaa saagar samud langhnaa paar na parnaa jaa-ay. ||2|| you need to cross over the vast world-ocean of vices, but are unable to do so while carrying the heavy load of sins. ||2|| ਵੱਡਾ ਸੰਸਾਰ-ਸਮੁੰਦਰ (ਹੈ ਜਿਸ ਤੋਂ) ਲੰਘਣਾ ਹੈ (ਇਤਨੇ ਭਾਰ ਨਾਲ ਇਸ ਵਿਚੋਂ) ਪਾਰ ਨਹੀਂ ਲੰਘਿਆ ਜਾ ਸਕਦਾ ॥੨॥
ਕਾਮਿ ਕ੍ਰੋਧਿ ਲੋਭਿ ਮੋਹਿ ਬਿਆਪਿਓ ਨੇਤ੍ਰ ਰਖੇ ਫਿਰਾਇ ॥ kaam kroDh lobh mohi bi-aapi-o naytar rakhay firaa-ay. You are afflicted with lust, anger, greed and emotional attachments; you have turned your eyes away from God. (ਤੂੰ) ਕਾਮ ਵਿਚ ਕ੍ਰੋਧ ਵਿਚ, ਲੋਭ ਵਿਚ, ਮੋਹ ਵਿਚ, ਫਸਿਆ ਪਿਆ ਹੈਂ; ਤੂੰ (ਪਰਮਾਤਮਾ ਵੱਲੋਂ) ਅੱਖਾਂ ਫੇਰ ਰੱਖੀਆਂ ਹਨ।
ਸੀਸੁ ਉਠਾਵਨ ਨ ਕਬਹੂ ਮਿਲਈ ਮਹਾ ਦੁਤਰ ਮਾਇ ॥੩॥ sees uthaavan na kabhoo mil-ee mahaa dutar maa-ay. ||3|| While carrying such loads on your head, you cannot even raise your head above water of the vast, impassable world-ocean of Maya.||3|| (ਇਹਨਾਂ ਵਿਕਾਰਾਂ ਵਲੋਂ ਤੈਨੂੰ) ਕਦੇ ਭੀ ਸਿਰ ਚੁੱਕਣਾ ਨਹੀਂ ਮਿਲਦਾ। (ਤੇਰੇ ਅੱਗੇ) ਮਾਇਆ ਦਾ ਵੱਡਾ ਸਮੁੰਦਰ ਹੈ ਜਿਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ ॥੩॥
ਸੂਰੁ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲਿਪਾਇ ॥ soor muktaa sasee muktaa barahm gi-aanee alipaa-ay. A divinely wise person remains aloof from the worldly attachments, just as the sun and moon remain unaffected even when their rays fall on filthy places. ਜਿਹੜਾ ਮਨੁੱਖ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ ਉਹ ਮਾਇਆ ਤੋਂ ਇਉਂ ਨਿਰਲੇਪ ਰਹਿੰਦਾ ਹੈ ਜਿਵੇਂ ਸੂਰਜ (ਚੰਗੇ ਮੰਦੇ ਹਰੇਕ ਥਾਂ ਆਪਣੀ ਰੌਸ਼ਨੀ ਦੇ ਕੇ) ਮੈਲ ਆਦਿਕ ਤੋਂ ਸਾਫ਼ ਹੈ, ਜਿਵੇਂ ਚੰਦ੍ਰਮਾ ਭੀ (ਇਸੇ ਤਰ੍ਹਾਂ) ਸਾਫ਼ ਹੈ।
ਸੁਭਾਵਤ ਜੈਸੇ ਬੈਸੰਤਰ ਅਲਿਪਤ ਸਦਾ ਨਿਰਮਲਾਇ ॥੪॥ subhaavat jaisay baisantar alipat sadaa niramlaa-ay. ||4|| Just as fire itself remains unaffected by the dirt on the burning wood, a divinely wise person, by his very nature, remains forever immaculate. ||4|| ਬ੍ਰਹਮ ਨਾਲ ਜਾਣ-ਪਛਾਣ ਰੱਖਣ ਵਾਲਾ ਇਉਂ ਸੋਹਣਾ ਲੱਗਦਾ ਹੈ ਜਿਵੇਂ (ਹਰੇਕ ਕਿਸਮ ਦੀ ਮੈਲ ਨੂੰ ਸਾੜ ਕੇ ਭੀ) ਅੱਗ (ਮੈਲ ਤੋਂ) ਨਿਰਲੇਪ ਹੈ ਅਤੇ ਸਦਾ ਨਿਰਮਲ ਹੈ ॥੪॥
ਜਿਸੁ ਕਰਮੁ ਖੁਲਿਆ ਤਿਸੁ ਲਹਿਆ ਪੜਦਾ ਜਿਨਿ ਗੁਰ ਪਹਿ ਮੰਨਿਆ ਸੁਭਾਇ ॥ jis karam khuli-aa tis lahi-aa parh-daa jin gur peh mani-aa subhaa-ay. A person whose destiny is awakened, a curtain of doubts is lifted and he lovingly accepts Guru’s teachings. ਜਿਸ ਦੀ ਪ੍ਰਾਲਬਧ ਜਾਗ ਉਠਦੀ ਹੈ; ਉਸ ਦਾ ਵਹਿਮ ਦਾ ਪੜਦਾ ਦੂਰ ਹੋ ਜਾਂਦਾ ਹੈ ਅਤੇ ਗੁਰਾਂ ਦੇ ਹੁਕਮ ਨੂੰ ਉਹ ਪਿਆਰ ਨਾਲ ਮੰਨਦਾ ਹੈ।


© 2017 SGGS ONLINE
Scroll to Top