OLD-PAGE 8

ਸਰਮ ਖੰਡ ਕੀ ਬਾਣੀ ਰੂਪੁ ॥
saram khand kee banee roop.
Saram Khand is the stage of spiritual beautification where recitation of Naam is done with love, devotion and total dedication.
ਉੱਦਮ ਅਵਸਥਾ ਦੀ ਬਨਾਵਟ ਸੁੰਦਰਤਾ ਹੈ. ਇਸ ਅਵਸਥਾ ਵਿਚ ਮਨ ਦਿਨੋ ਦਿਨ ਸੋਹਣਾ ਬਣਨਾ ਸ਼ੁਰੂ ਹੋ ਜਾਂਦਾ ਹੈ)।

ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥
tithai ghaarhat gharhee-ai bahut anoop.
Here, an enlightened mind of incomparable beauty is fashioned.
ਇਸ ਅਵਸਥਾ ਵਿਚ (ਨਵੀਂ) ਘਾੜਤ ਦੇ ਕਾਰਨ ਮਨ ਬਹੁਤ ਸੋਹਣਾ ਘੜਿਆ ਜਾਂਦਾ ਹੈ।

ਤਾ ਕੀਆ ਗਲਾ ਕਥੀਆ ਨਾ ਜਾਹਿ ॥ ਜੇ ਕੋ ਕਹੈ ਪਿਛੈ ਪਛੁਤਾਇ ॥
taa kee-aa galaa kathee-aa naa jaahi. jay ko kahai pichhai pachhutaa-ay.
The state of that enlightened mind is beyond description and if one tries, will only regret the attempt.
ਉਸ ਅਵਸਥਾ ਦੀਆਂ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ।ਜੇ ਕੋਈ ਮਨੁੱਖ ਬਿਆਨ ਕਰਦਾ ਹੈ, ਤਾਂ ਪਿੱਛੋਂ ਪਛੁਤਾਉਂਦਾ ਹੈ

ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥
tithai gharhee-ai surat mat man buDh.
The intuitive consciousness, intellect, and understanding of the mind are shaped there.
ਉਸ ਮਿਹਨਤ ਵਾਲੀ ਅਵਸਥਾ ਵਿਚ ਮਨੁੱਖ ਦੀ ਸੁਰਤ ਤੇ ਮਤ ਘੜੀ ਜਾਂਦੀ ਹੈ, ( ਸੁਰਤ ਤੇ ਮਤ ਉੱਚੀ ਹੋ ਜਾਂਦੀ ਹੈ)

ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥੩੬॥
tithai gharhee-ai suraa siDhaa kee suDh. ||36||
The consciousness of the spiritual warriors, the Siddhas and the beings of spiritual perfection, are shaped there. ||36||
ਸਰਮ ਖੰਡ ਵਿਚ ਦੇਵਤਿਆਂ ਤੇ ਸਿੱਧਾਂ ਵਾਲੀ ਅਕਲ (ਮਨੁੱਖ ਦੇ ਅੰਦਰ) ਬਣ ਜਾਂਦੀ ਹੈ l

Stanza 37

In this stanza, Guru Nanak describes the fourth stage of Karam Khand – the stage of Divine Grace and the final stage of Sach Khand – the stage of union with God.

Karam Khand is the stage where you are thoroughly blessed by the Grace of Almighty. Here, you become spiritually so powerful that the worldly desires and attachments do not affect you any more. One is totally immersed in God’s Name and experiences eternal joy and bliss.

Sach khand is the next and final stage in which, a person realizes that the whole Universe is functioning under God’s command. Here, he feels that He is all-pervading and His Grace is being bestowed on everyone. Guru Nanak says that this stage is so elevated that it cannot be described, it can only be experienced.

ਕਰਮ ਖੰਡ ਕੀ ਬਾਣੀ ਜੋਰੁ ॥
karam khand kee banee jor.
Spiritual power is the attribute of the stage of Divine Grace – Karam Khand. (In this stage, a person is blessed with God’s Grace and becomes spiritually so powerful that the worldly evils or ‘Maya’ cannot affect him any more).
ਬਖ਼ਸ਼ਸ਼ ਵਾਲੀ ਅਵਸਥਾ ਦੀ ਬਨਾਵਟ ਬਲ ਹੈ, ( ਜਦੋਂ ਮਨੁੱਖ ਉੱਤੇ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਤਾਂ ਉਸ ਦੇ ਅੰਦਰ ਅਜਿਹਾ ਬਲ ਪੈਦਾ ਹੁੰਦਾ ਹੈ ਕਿ ਵਿਸ਼ੇ-ਵਿਕਾਰ ਉਸ ਉੱਤੇ ਆਪਣਾ ਪਰਭਾਵ ਨਹੀਂ ਪਾ ਸਕਦੇ),

ਤਿਥੈ ਹੋਰੁ ਨ ਕੋਈ ਹੋਰੁ ॥
tithai hor na ko-ee hor.
No one else dwells there. (except those who have reached there by becoming worthy of His Grace)
ਉਸ ਅਵਸਥਾ ਵਿਚ (ਹੇਠਾ ਦੱਸਿਆਂ ਹੋਇਆ ਦੇ ਬਾਝੋਂ ਹੋਰ ) ਕੋਈ ਦੂਜਾ ਉੱਕਾ ਹੀ ਨਹੀਂ ਰਹਿੰਦਾ।

ਤਿਥੈ ਜੋਧ ਮਹਾਬਲ ਸੂਰ ॥
tithai joDh mahaabal soor.
Only the truly brave and powerful spiritual warriors reach this stage, who have conquered the temptations of worldly evils (desire, anger, greed, emotional attachments, ego etc.).
ਉਸ ਅਵਸਥਾ ਵਿਚ(ਜੋ ਮਨੁੱਖ ਹਨ ਉਹ) ਜੋਧੇ, ਮਹਾਂਬਲੀ ਤੇ ਸੂਰਮੇ ਹਨ।

ਤਿਨ ਮਹਿ ਰਾਮੁ ਰਹਿਆ ਭਰਪੂਰ ॥
tin meh raam rahi-aa bharpoor.
They are totally imbued with the Essence of God.
ਉਹਨਾਂ ਦੇ ਰੋਮ ਰੋਮ ਵਿਚ ਅਕਾਲ ਪੁਰਖ ਵੱਸ ਰਿਹਾ ਹੈ।

ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥
tithai seeto seetaa mahimaa maahi.
They remain completely absorbed in God’s praises.
ਉਸ ਅਵਸਥਾ ਵਿਚ ਅੱਪੜੇ ਹੋਏ ਮਨੁੱਖਾਂ ਦਾ ਮਨ ਨਿਰੋਲ ਅਕਾਲ ਪੁਰਖ ਦੀ ਵਡਿਆਈ ਵਿਚ ਪਰੋਤਾ ਰਹਿੰਦਾ ਹੈ।

ਤਾ ਕੇ ਰੂਪ ਨ ਕਥਨੇ ਜਾਹਿ ॥
taa kay roop na kathnay jaahi.
Their spiritual enlightenment cannot be described.
ਉਹਨਾਂ ਦੇ ਸੋਹਣੇ ਰੂਪ ਵਰਣਨ ਨਹੀਂ ਕੀਤੇ ਜਾ ਸਕਦੇ (ਉਹਨਾਂ ਦੇ ਮੂੰਹ ਉੱਤੇ ਨੂਰ ਹੀ ਨੂਰ ਲਿਸ਼ਕਦਾ ਹੈ)।

ਨਾ ਓਹਿ ਮਰਹਿ ਨ ਠਾਗੇ ਜਾਹਿ ॥
naa ohi mareh na thaagay jaahi.
They are immune from spiritual death and worldly evils cannot overpower them.
ਉਹ ਆਤਮਕ ਮੌਤ ਨਹੀਂ ਮਰਦੇ ਤੇ ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ,

ਜਿਨ ਕੈ ਰਾਮੁ ਵਸੈ ਮਨ ਮਾਹਿ ॥
jin kai raam vasai man maahi.
Within their hearts and minds, abides God’s Name.
ਜਿਨ੍ਹਾਂ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ।

ਤਿਥੈ ਭਗਤ ਵਸਹਿ ਕੇ ਲੋਅ ॥
tithai bhagat vaseh kay lo-a.
The devotees of many worlds dwell there.
ਉਸ ਅਵਸਥਾ ਵਿਚ ਕਈ ਭਵਣਾਂ ਦੇ ਭਗਤ ਜਨ ਵੱਸਦੇ ਹਨ,

ਕਰਹਿ ਅਨੰਦੁ ਸਚਾ ਮਨਿ ਸੋਇ ॥
karahi anand sachaa man so-ay.
They experience the eternal joy because God always abides in their heart and mind.
ਜੋ ਸਦਾ ਖਿੜੇ ਰਹਿੰਦੇ ਹਨ, (ਕਿਉਂਕਿ) ਉਹ ਸੱਚਾ ਅਕਾਲ ਪੁਰਖ ਉਹਨਾਂ ਦੇ ਮਨ ਵਿਚ (ਮੌਜੂਦ) ਹੈ।

ਸਚ ਖੰਡਿ ਵਸੈ ਨਿਰੰਕਾਰੁ ॥
sach khand vasai nirankaar.
This is a stage of union with God. In this realm of Truth, the formless Almighty abides in the heart of the devotee.
ਸੱਚ ਖੰਡ ਵਿਚ ਮਨੁੱਖ ਦੇ ਅੰਦਰ ਉਹ ਅਕਾਲ ਪੁਰਖ ਆਪ ਹੀ ਵੱਸਦਾ ਹੈ,

ਕਰਿ ਕਰਿ ਵੇਖੈ ਨਦਰਿ ਨਿਹਾਲ ॥
kar kar vaykhai nadar nihaal.
Having created, the merciful God bestows His blissful Glance on His creation.
ਜੋ ਸ੍ਰਿਸ਼ਟੀ ਨੂੰ ਰਚ ਰਚ ਕੇ ਮਿਹਰ ਦੀ ਨਜ਼ਰ ਨਾਲ ਉਸ ਦੀ ਸੰਭਾਲ ਕਰਦਾ ਹੈ।

ਤਿਥੈ ਖੰਡ ਮੰਡਲ ਵਰਭੰਡ ॥ ਜੇ ਕੋ ਕਥੈ ਤ ਅੰਤ ਨ ਅੰਤ ॥
tithai khand mandal varbhand. jay ko kathai ta ant na ant.
In this stage, the devotee gets to know the endless planets, endless solar systems and endless galaxies. He realizes how limitless God’s creation is.
ਉਸ ਅਵਸਥਾ ਵਿਚ ਮਨੁੱਖ ਨੂੰ ਬੇਅੰਤ ਖੰਡ, ਮੰਡਲ ਤੇ ਬੇਅੰਤ ਬ੍ਰਹਿਮੰਡ ਦਿੱਸਦੇ ਹਨ l ਜੇ ਕੋਈ ਮਨੁੱਖ ਇਸ ਦਾ ਕਥਨ ਕਰਨ ਲੱਗੇ, ਤਾਂ ਉਹਨਾਂ ਦੇ ਓੜਕ ਨਹੀਂ ਪੈ ਸਕਦੇ।

ਤਿਥੈ ਲੋਅ ਲੋਅ ਆਕਾਰ ॥
tithai lo-a lo-a aakaar.
In this stage one realizes that there are worlds upon worlds of His Creation.
ਉਸ ਅਵਸਥਾ ਵਿਚ ਬੇਅੰਤ ਭਵਣ ਤੇ ਅਕਾਰ ਦਿੱਸਦੇ ਹਨ,

ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥
jiv jiv hukam tivai tiv kaar.
One realizes that everything functions as He commands.
ਜਿਨ੍ਹਾਂ ਸਭਨਾਂ ਵਿਚ ਉਸੇ ਤਰ੍ਹਾਂ ਕਾਰ ਚੱਲ ਰਹੀ ਹੈ ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ

ਵੇਖੈ ਵਿਗਸੈ ਕਰਿ ਵੀਚਾਰੁ ॥
vaykhai vigsai kar veechaar.
One realizes that God takes care of His creation and derives pleasure out of it.
ਅਕਾਲ ਪੁਰਖ ਵੀਚਾਰ ਕਰਕੇ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ ਤੇ ਖੁਸ਼ ਹੁੰਦਾ ਹੈ।

ਨਾਨਕ ਕਥਨਾ ਕਰੜਾ ਸਾਰੁ ॥੩੭॥
naanak kathnaa karrhaa saar. ||37||
O’ Nanak, it is impossible to describe this stage; it can only be experienced.||37||
ਹੇ ਨਾਨਕ! ਇਸ ਅਵਸਥਾ ਦਾ ਕਥਨ ਕਰਨਾ ਬਹੁਤ ਹੀ ਔਖਾ ਹੈl ਇਹ ਅਵਸਥਾ ਅਨੁਭਵ ਹੀ ਕੀਤੀ ਜਾ ਸਕਦੀ ਹੈ l

Stanza 38

The previous four stanzas explained the five stages of spiritual development. This stanza sums it all up. By the use of a metaphor, it shows how to achieve union with the Almighty. A beautiful example of a goldsmith is used to convey the message. The goldsmith heats the gold in a crucible by igniting fire underneath the crucible, uses a bellows to provide air to intensify the fire and uses a hammer to mold the hot gold.

The message for us is that in the same manner, we ought to develop the essential qualities of self discipline and tolerance. We need to make a determined effort to awaken our mind with spiritual knowledge, become God fearing and stay imbued in the name of God with love for Him and love for His creation.

When we have these qualities, the merciful God bestows His Grace and we achieve the ultimate goal of becoming one with Him.

ਜਤੁ ਪਾਹਾਰਾ ਧੀਰਜੁ ਸੁਨਿਆਰੁ ॥
jat paahaaraa Dheeraj suni-aar.
Let self-discipline be the furnace and patience the goldsmith. (self-discipline and patience are two essential qualities if you wish to embark upon the task of achieving spiritual enlightenment)
ਜੇ ਜਤ-ਰੂਪ ਦੁਕਾਨ ਹੋਵੇ, ਧੀਰਜ ਸੁਨਿਆਰਾ ਬਣੇ,

ਅਹਰਣਿ ਮਤਿ ਵੇਦੁ ਹਥੀਆਰੁ ॥
ahran mat vayd hathee-aar.
Let your mind be the anvil and let spiritual wisdom be the tools. (Awaken your mind with spiritual knowledge)
ਮਨੁੱਖ ਦੀ ਆਪਣੀ ਮੱਤ ਅਹਿਰਣ ਹੋਵੇ, (ਉਸ ਮਤ-ਅਹਿਰਣ ਉੱਤੇ) ਗਿਆਨ ਹਥੌੜਾ (ਵੱਜੇ)।

ਭਉ ਖਲਾ ਅਗਨਿ ਤਪ ਤਾਉ ॥
bha-o khalaa agan tap taa-o.
Let the Fear of God in heart be the bellows and disciplined hard work be the fire. (with God’s fear in heart, recite Naam with devotion and in strict discipline to achieve spiritual enlightenment)
(ਜੇ) ਅਕਾਲ ਪੁਰਖ ਦਾ ਡਰ ਧੌਂਕਣੀ ਹੋਵੇ, ਘਾਲ-ਕਮਾਈ ਅੱਗ ਹੋਵੇ,

ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥
bhaaNdaa bhaa-o amrit tit dhaal.
In the crucible of love, melt the Nectar of the Naam with complete devotion (in place of gold).
ਪ੍ਰੇਮ ਕੁਠਾਲੀ ਹੋਵੇ, ਤਾਂ (ਹੇ ਭਾਈ!) ਉਸ (ਕੁਠਾਲੀ) ਵਿਚ ਅਕਾਲ ਪੁਰਖ ਦਾ ਅੰਮ੍ਰਿਤ ਨਾਮ ਗਲਾਵੋ।

ਘੜੀਐ ਸਬਦੁ ਸਚੀ ਟਕਸਾਲ ॥
gharhee-ai sabad sachee taksaal.
This is the true mint where God’s Name is minted. (this is the way to mold ourselves and become spiritually enlightened)
ਕਿਉਂਕਿ ਇਹੋ ਜਿਹੀ ਹੀ ਸੱਚੀ ਟਕਸਾਲ ਵਿਚ ਗੁਰੂ ਦਾ ਸ਼ਬਦ ਘੜਿਆ ਜਾਂਦਾ ਹੈ।

ਜਿਨ ਕਉ ਨਦਰਿ ਕਰਮੁ ਤਿਨ ਕਾਰ ॥
jin ka-o nadar karam tin kaar.
This is accomplished only by those who are blessed by His Divine Grace.
ਇਹ ਕਾਰ ਉਹਨਾਂ ਮਨੁੱਖਾਂ ਦੀ ਹੈ, ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਹੁੰਦੀ ਹੈ।

ਨਾਨਕ ਨਦਰੀ ਨਦਰਿ ਨਿਹਾਲ ॥੩੮॥
naanak nadree nadar nihaal. ||38||
O’ Nanak, by His merciful Glance, they receive the eternal bliss and get united with God.||38||
ਹੇ ਨਾਨਕ! ਜਿੰਨ੍ਹਾਂ ਉੱਤੇ ਬਖ਼ਸ਼ਸ਼ ਹੁੰਦੀ ਹੈ, ਉਹ ਮਨੁੱਖ ਅਕਾਲ ਪੁਰਖ ਦੀ ਕ੍ਰਿਪਾ-ਦ੍ਰਿਸ਼ਟੀ ਨਾਲ ਨਿਹਾਲ ਹੋ ਜਾਂਦਾ ਹੈ

Shaloke

Japji ends with the Sloke which is the epilogue for the whole composition.

Air is the guru, water is the father, and earth is the great mother. Days and nights are like male and female nurses in whose lap the whole world is at play. The world is like a theater where we all are actors. God has provided the medium of days and nights for us to play our roles assigned by Him.

Those who meditate on Naam diligently, with passion, love and devotion, depart from this world achieving the ultimate goal of becoming one with God.

ਸਲੋਕੁ ॥
Saloke.
Shaloke:

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
pavan guroo paanee pitaa maataa Dharat mahat.
Air is the guru, water is the father, and earth is the great mother. (Air is essential for the body like spirituality is for the soul. Earth is the mother of the whole world as it provides the bounties that we consume everyday. Water is the father as it is the source of all life and it helps mother earth to produce the bounties that we consume)
ਪ੍ਰਾਣ (ਸਰੀਰਾਂ ਲਈ ਇਉਂ ਹਨ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਲਈ) ਹੈ। ਪਾਣੀ (ਸਭ ਜੀਵਾਂ ਦਾ) ਪਿਉ ਹੈ ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ।

ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
divas raat du-ay daa-ee daa-i-aa khaylai sagal jagat.
Days and nights are like male and female nurses in whose lap the whole world is at play. (the whole world is like a theater where we all are actors. God has provided the medium of days and nights for us to play our roles assigned by Him)
ਦਿਨ ਅਤੇ ਰਾਤ ਦੋਵੇਂ ਖਿਡਾਵਾ ਤੇ ਖਿਡਾਵੀ ਹਨ, ਸਾਰਾ ਸੰਸਾਰ ਖੇਡ ਰਿਹਾ ਹੈ, (ਭਾਵ, ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸੌਣ ਵਿਚ ਅਤੇ ਦਿਨੇ ਕਾਰ-ਵਿਹਾਰ ਵਿਚ ਪਰਚੇ ਪਏ ਹਨ)।

ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥
chang-aa-ee-aa buri-aa-ee-aa vaachai Dharam hadoor.
Good and bad deeds are examined by the Almighty.
ਧਰਮਰਾਜ ਅਕਾਲ ਪੁਰਖ ਦੀ ਹਜ਼ੂਰੀ ਵਿਚ (ਜੀਵਾਂ ਦੇ ਕੀਤੇ ਹੋਏ) ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ।

ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
karmee aapo aapnee kay nayrhai kay door.
According to their own actions, some are drawn closer, and some are driven farther away from God.
ਆਪੋ ਆਪਣੇ ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਅਤੇ ਅਕਾਲ ਪੁਰਖ ਤੋਂ ਦੂਰ ਹੋ ਜਾਂਦੇ ਹਨ

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
jinee naam Dhi-aa-i-aa ga-ay maskat ghaal.
Those who meditate on Naam diligently with passion, love and complete devotion, depart from this world achieving the ultimate goal of becoming one with God.
ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ।

ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥
naanak tay mukh ujlay kaytee chhutee naal. ||1||
O’ Nanak, their faces are radiant with a sense of achievement. Many others get  influenced by their company; they also meditate on Naam and get free from the worldly attachments and the cycle of birth and death. ||1||
ਹੇ ਨਾਨਕ! ਅਕਾਲ ਪੁਰਖ ਦੇ ਦਰ ‘ਤੇ ਉਹ ਉੱਜਲ ਮੁਖ ਵਾਲੇ ਹਨ ਅਤੇ ਹੋਰ ਭੀ ਕਈ ਜੀਵ ਉਹਨਾਂ ਦੀ ਸੰਗਤਿ ਵਿਚ ਰਹਿ ਕੇ “ਕੂੜ ਦੀ ਪਾਲਿ” ਢਾਹ ਕੇ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ l

ਸੋ ਦਰੁ ਰਾਗੁ ਆਸਾ ਮਹਲਾ ੧
so dar raag aasaa mehlaa 1
SoDar, Raag Aasaa by the First Guru:

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Creator God. Realized by the grace of the true Guru:

ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥
so dar tayraa kayhaa so ghar kayhaa jit bahi sarab samaalay.
How magnificent is that place, how amazing is that abode from where You are taking care of everybody?
ਉਹ ਘਰ ਅਤੇ  ਉਹ ਦਰਵਾਜ਼ਾ ਬੜਾ ਹੀ ਅਸਚਰਜ ਹੋਵੇਗਾ, ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ।.

ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥
vaajay tayray naad anayk asankhaa kaytay tayray vaavanhaaray.
At that amazing place, countless musicians are singing Your praises playing countless musical instruments and producing countless melodies.
ਤੇਰੀ ਇਸ ਰਚੀ ਹੋਈ ਕੁਦਰਤ ਵਿਚ ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ; ਬੇਅੰਤ ਹੀ ਜੀਵ (ਉਹਨਾਂ ਵਾਜਿਆਂ ਨੂੰ) ਵਜਾਣ ਵਾਲੇ ਹਨ।

ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥
kaytay tayray raag paree si-o kahee-ahi kaytay tayray gaavanhaaray.
Countless singers are singing your praises in countless musical measures.
ਅਨੇਕਾਂ ਹੀ ਜੀਵ ਇਹਨਾਂ ਰਾਗ-ਰਾਗਣੀਆਂ ਦੀ ਰਾਹੀਂ ਤੇਰੀ ਸਿਫ਼ਤਿ ਦੇ ਗੀਤ ਗਾ ਰਹੇ ਹਨ।

ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥
gaavan tuDhno pavan paanee baisantar gaavai raajaa Dharam du-aaray.
The winds, the seas, the fires, all are singing Your praises. The judge of our deeds, Dharamraj is also singing Your Praises standing at Your door.
ਹਵਾ ਪਾਣੀ ਅੱਗ (ਆਦਿਕ ਤੱਤ) ਤੇਰੇ ਗੁਣ ਗਾ ਰਹੇ ਹਨ (ਤੇਰੀ ਰਜ਼ਾ ਵਿਚ ਤੁਰ ਰਹੇ ਹਨ)। ਧਰਮ ਰਾਜ (ਤੇਰੇ) ਦਰ ਤੇ (ਖਲੋ ਕੇ ਤੇਰੀ ਸਿਫ਼ਤ-ਸਾਲਾਹ ਦੇ ਗੀਤ) ਗਾ ਰਿਹਾ ਹੈ।

ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ ॥
gaavan tuDhno chit gupat likh jaanan likh likh Dharam beechaaray.
Chitr and Gupt, the angels of the conscious and the subconscious who keep the record of actions, and the Righteous Judge of Dharma who reads this record, sing of You.
ਉਹ ਚਿੱਤਰ ਗੁਪਤ ਭੀ ਜੋ (ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਹੋਏ ਧਰਮ ਰਾਜ ਵਿਚਾਰਦਾ ਹੈ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾ ਰਹੇ ਹਨ।

ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥
gaavan tuDhno eesar barahmaa dayvee sohan tayray sadaa savaaray.
Shiva, Brahma and goddess, always shining in Your splendor are also singing Your praises
ਅਨੇਕਾਂ ਸ਼ਿਵ ਅਤੇ ਬ੍ਰਹਮਾ ਜੋ ਤੇਰੇ ਸਵਾਰੇ ਹੋਏ ਹਨ ਸਦਾ ਤੇਰੇ ਦਰ ਤੇ ਸੋਭ ਰਹੇ ਹਨ,ਤੇਰੇ ਗੁਣ ਗਾ ਰਹੇ ਹਨ l

ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ ॥
gaavan tuDhno indar indaraasan baithay dayviti-aa dar naalay.
Indra, seated on his magnificent throne, along with other gods and goddesses standing at Your door are admiring You.
ਕਈ ਇੰਦਰ ਦੇਵਤੇ ਆਪਣੇ ਤਖ਼ਤ ਉੱਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ਉੱਤੇ ਤੈਨੂੰ ਗਾ ਰਹੇ ਹਨ l

ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨਿ ਤੁਧਨੋ ਸਾਧ ਬੀਚਾਰੇ ॥
gaavan tuDhno siDh samaaDhee andar gaavan tuDhno saaDh beechaaray.
Countless holy men are praising You in deep meditation, countless saints admire You as they become absorbed in Your thoughts.
ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ। ਸਾਧ ਜਨ ਤੇਰੇ ਗੁਣਾਂ ਦੀ ਵਿਚਾਰ ਕਰ ਕੇ ਤੈਨੂੰ ਸਲਾਹ ਰਹੇ ਹਨ।

error: Content is protected !!