Guru Granth Sahib Translation Project

Guru Granth Sahib German Page 220

Page 220

ਬੇਦ ਪੁਰਾਨ ਸਾਧ ਮਗ ਸੁਨਿ ਕਰਿ ਨਿਮਖ ਨ ਹਰਿ ਗੁਨ ਗਾਵੈ ॥੧॥ ਰਹਾਉ ॥ Der Geist hört die Vedas und die Puranas und er hört von den Wegen der Heiligen,Dennoch singt er die Lobgesänge des Herrn nicht, nicht mal einen Augenblick.
ਦੁਰਲਭ ਦੇਹ ਪਾਇ ਮਾਨਸ ਕੀ ਬਿਰਥਾ ਜਨਮੁ ਸਿਰਾਵੈ ॥ Glücklich erhält man den unschätzbaren menschlichen Körper, aber man versehwendet es ohne Zweck.
ਮਾਇਆ ਮੋਹ ਮਹਾ ਸੰਕਟ ਬਨ ਤਾ ਸਿਉ ਰੁਚ ਉਪਜਾਵੈ ॥੧॥ Man verbindet sich mit der Liebe der Maya, und man findet sich im Labyrinth verwirrt.
ਅੰਤਰਿ ਬਾਹਰਿ ਸਦਾ ਸੰਗਿ ਪ੍ਰਭੁ ਤਾ ਸਿਉ ਨੇਹੁ ਨ ਲਾਵੈ ॥ Innen, außen- der Herr ist überall, aber man liebt Ihn nicht.
ਨਾਨਕ ਮੁਕਤਿ ਤਾਹਿ ਤੁਮ ਮਾਨਹੁ ਜਿਹ ਘਟਿ ਰਾਮੁ ਸਮਾਵੈ ॥੨॥੬॥ Nanak, wer sein Herz zur Wohnung des Herrn macht. der allein gewinnt die Rettung.
ਗਉੜੀ ਮਹਲਾ ੯ ॥ Gauri M. 9
ਸਾਧੋ ਰਾਮ ਸਰਨਿ ਬਿਸਰਾਮਾ ॥ O Weisen, man erhält den Frieden im Heiligtum des Herrn,
ਬੇਦ ਪੁਰਾਨ ਪੜੇ ਕੋ ਇਹ ਗੁਨ ਸਿਮਰੇ ਹਰਿ ਕੋ ਨਾਮਾ ॥੧॥ ਰਹਾਉ ॥ Man soll die Vedas und die Puranas derart lesen, daß man über den Namen des Herrn sinnen könnte.
ਲੋਭ ਮੋਹ ਮਾਇਆ ਮਮਤਾ ਫੁਨਿ ਅਉ ਬਿਖਿਅਨ ਕੀ ਸੇਵਾ ॥ Derjenige, der von Gier, Verbindung, 'Ich', Leidenschaft,
ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ ਦੇਵਾ ॥੧॥ Leid und Freude nicht berührt wird, (Der) ist dem Herrn fast ähnlich.
ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ ॥ Paradies, Hölle, Ambrosia. Gift, Geld und Kupfer: alles ist gleich für ihn.
ਉਸਤਤਿ ਨਿੰਦਾ ਏ ਸਮ ਜਾ ਕੈ ਲੋਭੁ ਮੋਹੁ ਫੁਨਿ ਤੈਸਾ ॥੨॥ Ehre, Schande, Verbindung und Freiheit: alles ist gleich für ihn.
ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ ॥ Wer weder von dem Kummer noch von der Freude bezwungen wird, der ist ein wahrer Weise.
ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪ੍ਰਾਨੀ ॥੩॥੭॥ Nanak, wirklich emanzipiert ist einen, der einen derartigen Weg befolgt.
ਗਉੜੀ ਮਹਲਾ ੯ ॥ Gauri M. 9
ਮਨ ਰੇ ਕਹਾ ਭਇਓ ਤੈ ਬਉਰਾ ॥ O mein Geist, warum wirst du so blöde?
ਅਹਿਨਿਸਿ ਅਉਧ ਘਟੈ ਨਹੀ ਜਾਨੈ ਭਇਓ ਲੋਭ ਸੰਗਿ ਹਉਰਾ ॥੧॥ ਰਹਾਉ ॥ Kennst du nicht? Die Tage von deinem Leben vermindern sich stets. Die Gier macht dich immer schwäch.
ਜੋ ਤਨੁ ਤੈ ਅਪਨੋ ਕਰਿ ਮਾਨਿਓ ਅਰੁ ਸੁੰਦਰ ਗ੍ਰਿਹ ਨਾਰੀ ॥ Der Körper, das Haus, die schöne Frau: du glaubst, daß alles dir gehört,
ਇਨ ਮੈਂ ਕਛੁ ਤੇਰੋ ਰੇ ਨਾਹਨਿ ਦੇਖੋ ਸੋਚ ਬਿਚਾਰੀ ॥੧॥ Besinne es sorgsam, nichts ist deines.
ਰਤਨ ਜਨਮੁ ਅਪਨੋ ਤੈ ਹਾਰਿਓ ਗੋਬਿੰਦ ਗਤਿ ਨਹੀ ਜਾਨੀ ॥ Du hast die Perle deiner Geburt verschwendet, du hast nicht den Weg des Herrn verstanden.
ਨਿਮਖ ਨ ਲੀਨ ਭਇਓ ਚਰਨਨ ਸਿਂਉ ਬਿਰਥਾ ਅਉਧ ਸਿਰਾਨੀ ॥੨॥ Du verbindet dich nicht mit den Lotus-Füßen des Herrn- selbst für einen Augenblick,Und deine Tage ohne Zweck vorbeigehen.
ਕਹੁ ਨਾਨਕ ਸੋਈ ਨਰੁ ਸੁਖੀਆ ਰਾਮ ਨਾਮ ਗੁਨ ਗਾਵੈ ॥ Nanak, allein der erhält die Ruhe, der das Lob des Namens singt.
ਅਉਰ ਸਗਲ ਜਗੁ ਮਾਇਆ ਮੋਹਿਆ ਨਿਰਭੈ ਪਦੁ ਨਹੀ ਪਾਵੈ ॥੩॥੮॥ Alle anderen werden von dem Maya verlockt, Und sie erreichen niemals den Zustand ohne Furcht.
ਗਉੜੀ ਮਹਲਾ ੯ ॥ Gauri M. 9
ਨਰ ਅਚੇਤ ਪਾਪ ਤੇ ਡਰੁ ਰੇ ॥ Habe Furcht von Sünden, o Unwissend und Gleichgültiger.
ਦੀਨ ਦਇਆਲ ਸਗਲ ਭੈ ਭੰਜਨ ਸਰਨਿ ਤਾਹਿ ਤੁਮ ਪਰੁ ਰੇ ॥੧॥ ਰਹਾਉ ॥ Suche das Heiligtum des Herrn, des Wohltätigeres! Er vernichtet die Furcht.
ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰੁ ਰੇ ॥ Die Vedas und Puranas singen Seine Lobgesänge, Bette Seinen Namen in deinem Herzen ein!
ਪਾਵਨ ਨਾਮੁ ਜਗਤਿ ਮੈ ਹਰਿ ਕੋ ਸਿਮਰਿ ਸਿਮਰਿ ਕਸਮਲ ਸਭ ਹਰੁ ਰੇ ॥੧॥ Rein, untadelig ist der Name des Herrn, in der Welt. Sinne doch über den Namen! Und deine Sünden werden vergehen.
ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥ Du wirst den menschlichen Körper nicht wieder erhalten,
ਨਾਨਕ ਕਹਤ ਗਾਇ ਕਰੁਨਾ ਮੈ ਭਵ ਸਾਗਰ ਕੈ ਪਾਰਿ ਉਤਰੁ ਰੇ ॥੨॥੯॥੨੫੧॥ Versuche doch die Rettung zu gewinnen! Nanak sagt: "Meditiere über den wohltätigen Herrn! Dadurch überquert man den Ozean."
ਰਾਗੁ ਗਉੜੀ ਅਸਟਪਦੀਆ ਮਹਲਾ ੧ ਗਉੜੀ ਗੁਆਰੇਰੀ Rag Gauri Ashtapadis M 1: Gauri Guareri
ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ Der Einzige Purusha, Ewig ist der SchöpferEr ist durch die Gnade des Gurus erreichbar
ਨਿਧਿ ਸਿਧਿ ਨਿਰਮਲ ਨਾਮੁ ਬੀਚਾਰੁ ॥ Die neun Schätze, die achtzehn Sidhis (wunderbare Mächte)
ਪੂਰਨ ਪੂਰਿ ਰਹਿਆ ਬਿਖੁ ਮਾਰਿ ॥ Alles ist im Nachsinnen über den untadeligen Namen eingeschlossen.
ਤ੍ਰਿਕੁਟੀ ਛੂਟੀ ਬਿਮਲ ਮਝਾਰਿ ॥ Wenn man sich von dem Gift der Maya befreit, sieht man überall den Herrn.


© 2017 SGGS ONLINE
error: Content is protected !!
Scroll to Top