The Guru Granth Sahib—the living spiritual Guru in the life of a Sikh—proclaims at the very outset the Oneness of God and contacts through Meditation and Contemplation: “God is formless, eternal, beyond human perception, and can be realized only by ‘Naam Simran’: remembrance and meditation on the divine Name, which constitute the path to spiritual self-realization and merger into the Absolute.”.
The Guru Granth Sahib is that religious book whose teachings serve as the deepest source of morals and ethical values within Sikhism yet inspire the truth seeker all over the world. It is a timeless collection of spiritual wisdom guiding believers toward leading their lives in humility, service, and compassion.
ਲੈ ਫਾਹੇ ਉਠਿ ਧਾਵਤੇ ਸਿ ਜਾਨਿ ਮਾਰੇ ਭਗਵੰਤ ॥੧੦॥
lai faahay uth Dhaavtay se jaan maaray bhagvant. ||10||
and holding nooses in their hands, they run around in search of victims but rest assure that such evil people are accursed by God. ||10||
ਫਾਹੇ ਲੈ ਕੇ (ਦੂਜਿਆਂ ਦੇ ਘਰ ਲੁੱਟਣ ਲਈ) ਤੁਰ ਪੈਂਦੇ ਹਨ, ਪਰ ਯਕੀਨ ਜਾਣੋ ਅਜੇਹੇ ਬੰਦੇ ਰੱਬ ਵਲੋਂ ਮਾਰੇ (ਫਿਟਕਾਰੇ) ਹੋਏ ਹਨ ॥੧੦॥
ਇਹ ਟੋਘਨੈ ਨ ਛੂਟਸਹਿ ਫਿਰਿ ਕਰਿ ਸਮੁੰਦੁ ਸਮ੍ਹ੍ਹਾਲਿ ॥੪੯॥
ih toghnai na chhootsahi fir kar samund samHaal. ||49||
O’ fish, by living in such shallow waters, you would not escape death; to escape you better seek the ocean; similarly to escape spiritual death, instead of seeking various other means, one should lovingly remember God. ||49||
ਹੇ ਮੱਛੀ! ਇਸ ਟੋਏ ਵਿਚ ਰਹਿ ਕੇ ਤੂੰ ਝੀਊਰ ਦੇ ਜਾਲ ਤੋਂ ਬਚ ਨਹੀਂ ਸਕਦੀ, ਜੇ ਬਚਣਾ ਹੈ ਤਾਂ ਸਮੁੰਦਰ ਲੱਭ| ॥੪੯॥
ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ ॥
kabeer man pankhee bha-i-o ud ud dah dis jaa-ay.
O’ Kabir, the human mind has become like a bird, (leaving the support of God and to acquire worldly possessions), it wanders around in all directions.
ਹੇ ਕਬੀਰ, ਮਨੁੱਖ ਦਾ ਮਨ ਪੰਛੀ ਦੀ ਤਰਾਂ ਹੋ ਗਿਆ ਹੈ (ਪ੍ਰਭੂ ਦਾ ਆਸਰਾ ਛੱਡ ਕੇ ਮਾਇਕ ਪਦਾਰਥਾਂ ਦੇ ਪਿੱਛੇ) ਦਸੀਂ ਪਾਸੀਂ ਭਟਕਦਾ ਫਿਰਦਾ ਹੈ l
ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਇ ॥
kabeer jaytay paap kee-ay raakhay talai duraa-ay.
O’ Kabir, one may keep concealed all the sins committed by him,
ਹੇ ਕਬੀਰ! ਜੋ ਜੋ ਪਾਪ ਕੀਤੇ ਜਾਂਦੇ ਹਨ (ਭਾਵੇਂ ਉਹ ਪਾਪ) ਆਪਣੇ ਅੰਦਰ ਲੁਕਾ ਕੇ ਰੱਖੇ ਜਾਂਦੇ ਹਨ,
ਜਿਉ ਜਿਉ ਭਗਤਿ ਕਬੀਰ ਕੀ ਤਿਉ ਤਿਉ ਰਾਮ ਨਿਵਾਸ ॥੧੪੧॥
ji-o ji-o bhagat kabeer kee ti-o ti-o raam nivaas. ||141||
The more they worship God with devotion, the more and more they feel firmly that He resides within them. ||141||
ਜਿਉਂ ਜਿਉਂ ਉਹ ਪਰਮਾਤਮਾ ਦੀ ਭਗਤੀ ਕਰਦੇ ਹਨ, ਤਿਉਂ ਤਿਉਂ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ| ॥੧੪੧॥
ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ ॥
kabeeraa Dhoor sakayl kai puree-aa baaNDhee dayh.
O’ Kabir, just as a township is built by collecting the dirt, similarly God has created this body by collecting the five elements;
ਹੇ ਕਬੀਰ! ਜਿਵੇਂ ਮਿੱਟੀ ਇਕੱਠੀ ਕਰ ਕੇ ਇਕ ਨਗਰੀ ਵਸਾਈ ਜਾਂਦੀ ਹੈ ਤਿਵੇਂ (ਪੰਜ ਤੱਤ ਇਕੱਠੇ ਕਰ ਕੇ ਪਰਮਾਤਮਾ ਨੇ) ਇਹ ਸਰੀਰ ਰਚਿਆ ਹੈ;
ਅਨਿਕ ਸਿਆਨੇ ਪਚਿ ਗਏ ਨਾ ਨਿਰਵਾਰੀ ਜਾਇ ॥੧੯੬॥
anik si-aanay pach ga-ay naa nirvaaree jaa-ay. ||196||
then many wise persons tried and failed, because it can’t be separated; similarly when one unites with God, he can’t be separated from Him by vices. ||196||
ਅਨੇਕਾਂ ਸਿਆਣੇ ਕੋਸ਼ਸ਼ ਕਰ ਥੱਕ ਗਏ ਕਿਉਂਕੇ ਉਹ ਬੂੰਦ ਜ਼ਮੀਨ ਨਾਲੋਂ ਨਿਖੇੜੀ ਨਹੀਂ ਜਾ ਸਕਦੀ, (ਇਸੇ ਤਰਾਂ ਮਨੁੱਖ ਪ੍ਰਭੂ-ਚਰਨਾਂ ਵਿਚ ਅਜੇਹਾ ਜੁੜਦਾ ਹੈ ਕਿ ਕੋਈ ਵਿਕਾਰ ਉਸ ਨੂੰ ਉਥੋਂ ਵਿਛੋੜ ਨਹੀਂ ਸਕਦਾ) ॥੧੯੬॥
ਜੇ ਸਉ ਵਰ੍ਹ੍ਹਿਆ ਜੀਵਣਾ ਭੀ ਤਨੁ ਹੋਸੀ ਖੇਹ ॥੪੧॥
jay sa-o vareh-aa jeevnaa bhee tan hosee khayh. ||41||
Even if he lives for a hundred years, his body would still turn to dust in the end. ||41||
ਜੇ ਸਉ ਵਰ੍ਹੇ ਭੀ ਜੀਊਣਾ ਮਿਲ ਜਾਏ, ਤਾਂ ਭੀ (ਅੰਤ ਨੂੰ) ਸਰੀਰ ਮਿੱਟੀ ਹੋ ਜਾਇਗਾ ॥੪੧॥
ਮਹਲਾ ੫ ॥
mehlaa 5.
Fifth Guru:
ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ ॥
fareedaa tan sukaa pinjar thee-aa talee-aaN khooNdeh kaag.
O’ Farid, (indulged in vices) this body has withered and has become a skeleton, still the crows are pecking at its soles (worldly desires are attacking the mind);
ਹੇ ਫਰੀਦ! (ਵਿਸ਼ੇ-ਵਿਕਾਰਾਂ ਵਿਚ ਪੈ ਪੈ ਕੇ) ਇਹ ਸਰੀਰ ਡਾਢਾ ਮਾੜਾ ਹੋ ਗਿਆ ਹੈ, ਹੱਡੀਆਂ ਦੀ ਮੁੱਠ ਰਹਿ ਗਿਆ ਹੈ। (ਫਿਰ ਭੀ, ਇਹ) ਕਾਂ ਇਸ ਦੀਆਂ ਤਲੀਆਂ ਨੂੰ ਠੂੰਗੇ ਮਾਰੀ ਜਾ ਰਹੇ ਹਨ (ਭਾਵ, ਦੁਨੀਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ-ਵਿਕਾਰ ਇਸ ਦੇ ਮਨ ਨੂੰ ਚੋਭਾਂ ਲਾਈ ਜਾ ਰਹੇ ਹਨ)।