Page 7

ਆਦੇਸੁ ਤਿਸੈ ਆਦੇਸੁ ॥
aadays tisai aadays.
Let’s bow to the Almighty God, (Sing His praises)
ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ,

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੯॥
aad aneel anaad anaahat jug jug ayko vays. ||29||
who is ever existent, immaculate, without beginning, without end, and unchanging through the ages. ||29||
ਜੋ ਸਭ ਦਾ ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ, ਜੋ ਨਾਸ ਰਹਿਤ ਹੈ, ਸਦਾ ਇਕੋ ਜਿਹਾ ਰਹਿੰਦਾ ਹੈ

Stanza 30

There is a Hindu belief that there exist three deities – one who creates, another who provides, and the third who destroys. In this stanza, the Guru discredits this belief and states that there is only one God who creates, provides, and destroys as He pleases and the whole Universe is functioning under His command. The strange thing is that He can see us but we can not see Him with these eyes.

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥
aykaa maa-ee jugat vi-aa-ee tin chaylay parvaan.
The illusionary Maya mysteriously conceived and produced three sons.  (This is ancient Hindu belief)
ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ ‘ਤੇ ਉਸ ਦੇ ਤਿੰਨ ਪੁੱਤਰ ਜੰਮ ਪਏ।.

ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥
ik sansaaree ik bhandaaree ik laa-ay deebaan.
Again, according to Hindu belief, one of those sons became the creator (lord Brahma), the second one became the provider (lord Vishnu) and the third one, the destroyer. (lord Shiva)
However, the fact is that God Himself is the Creator, Provider and the Destroyer.

ਇਕ ਜੀਵ-ਜੰਤਾਂ ਨੂੰ ਪੈਦਾ ਕਰਨ ਵਾਲਾ, ਇਕ ਭੰਡਾਰੇ ਦਾ ਮਾਲਕ, ਅਤੇ ਇੱਕ ਜੀਵਾਂ ਨੂੰ ਸੰਘਾਰਨ ਵਾਲਾ l

ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥
jiv tis bhaavai tivai chalaavai jiv hovai furmaan.
God Himself directs the Universe as he pleases; everything happens as He commands.
ਪਰ ਅਸਲ ਗੱਲ ਇਹ ਹੈ ਕਿ ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ l

ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥
oh vaykhai onaa nadar na aavai bahutaa ayhu vidaan.
He watches over all, but none can see Him. How wonderful that is!
ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਸਭ ਜੀਵਾਂ ਨੂੰ ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ।

ਆਦੇਸੁ ਤਿਸੈ ਆਦੇਸੁ ॥
aadays tisai aadays.
Let’s bow to the Almighty God. (Sing His praises)
ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ,

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੦॥
aad aneel anaad anaahat jug jug ayko vays. ||30||
who is ever existent, immaculate, without beginning, without end, and unchanging through the ages. ||30||
ਜੋ ਸਭ ਦਾ ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ, ਜੋ ਨਾਸ ਰਹਿਤ ਹੈ, ਸਦਾ ਇਕੋ ਜਿਹਾ ਰਹਿੰਦਾ ਹੈ

Stanza 31

In this stanza, Guru Nanak says that God’s creation and His treasures are infinite.  His system of looking after His creation is flawless.

ਆਸਣੁ ਲੋਇ ਲੋਇ ਭੰਡਾਰ ॥ ਜੋ ਕਿਛੁ ਪਾਇਆ ਸੁ ਏਕਾ ਵਾਰ ॥
aasan lo-ay lo-ay bhandaar. jo kichh paa-i-aa so aykaa vaar.
He is present in the whole universe and the universe is full of His bounties. Whatever bounties, He put in the universe, He put them all once for all.
ਅਕਾਲ ਪੁਰਖ ਦਾ ਟਿਕਾਣਾ ਹਰੇਕ ਭਵਨ ਵਿਚ ਹੈ,ਹਰੇਕ ਭਵਨ ਵਿਚ ਪ੍ਰਭੂ ਦੇ ਭੰਡਾਰੇ ਚੱਲ ਰਹੇ ਹਨ। ਜੋ ਕੁਝ ਪ੍ਰਭੂ ਨੇ ਉਹਨਾਂ ਭੰਡਾਰਿਆਂ ਵਿਚ ਪਾਇਆ ਹੈ ਇਕੋ ਵਾਰੀ ਪਾ ਦਿੱਤਾ ਹੈ, ਉਸ ਦੇ ਭੰਡਾਰੇ ਸਦਾ ਅਖੁੱਟ ਹਨ।

ਕਰਿ ਕਰਿ ਵੇਖੈ ਸਿਰਜਣਹਾਰੁ ॥
kar kar vaykhai sirjanhaar.
Having formed the creation, the Creator looks after it.
ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ (ਜੀਵਾਂ ਨੂੰ) ਪੈਦਾ ਕਰ ਕੇ (ਉਹਨਾਂ ਦੀ) ਸੰਭਾਲ ਕਰ ਰਿਹਾ ਹੈ।

ਨਾਨਕ ਸਚੇ ਕੀ ਸਾਚੀ ਕਾਰ ॥
naanak sachay kee saachee kaar.
O’ Nanak, He is flawless and His system of sustaining His creation is also flawless.
ਹੇ ਨਾਨਕ! ਅਕਾਲ ਪੁਰਖ ਦੀ ਸ੍ਰਿਸ਼ਟੀ ਦੀ ਸੰਭਾਂਲ ਵਾਲੀ ਇਹ ਕਾਰ ਸਦਾ ਅਟੱਲ ਹੈ, ਉਕਾਈ ਤੋਂ ਖ਼ਾਲੀ ਹੈ।

ਆਦੇਸੁ ਤਿਸੈ ਆਦੇਸੁ ॥
aadays tisai aadays.
Let’s bow to the Almighty God, (Sing His praises)
ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ,

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੧॥
aad aneel anaad anaahat jug jug ayko vays. ||31||
who is ever existent, immaculate, without beginning, without end, and unchanging through the ages.||31||
ਜੋ ਸਭ ਦਾ ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ, ਜੋ ਨਾਸ ਰਹਿਤ ਹੈ, ਸਦਾ ਇਕੋ ਜਿਹਾ ਰਹਿੰਦਾ ਹੈ

Stanza 32

In this stanza, it is stated that meditating on the Name of God with love and devotion is the only way to get closer to Him. Those who imitate others, and just mechanically repeat God’s Name without sincerity of heart, achieve nothing. They may boast but in actuality, end up only enhancing their ego. Ultimately, union with God is achieved only by His Grace.

ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥
ik doo jeebhou lakh hohi lakh hoveh lakh vees. lakh lakh gayrhaa aakhee-ahi ayk naam jagdees.
If one had hundred thousand tongues and that number increased by twenty times more, and God’s Name were recited thousands of times with each tongue, implying that God’s Name repeated inumerous number of times,
ਜੇ ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਣ, ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ, ਹਰ ਇਕ ਜੀਭ ਨਾਲ ਮੈਂ ਲਖਾਂ ਵਾਰੀ ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰਾਂ, ਤਾਂਇਹ ਖ਼ਿਆਲ ਕਰੇ ਕਿ ਮੈਂ ਆਪਣੇ ਉੱਦਮ ਦੇ ਆਸਰੇ ਇਸ ਤਰ੍ਹਾਂ ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ ਝੂਠਾ ਅਹੰਕਾਰ ਹੈ)।

ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥
ayt raahi pat pavrhee-aa charhee-ai hois-ay ikees.
ascending these steps of meditation on Naam with passion and with annihilation of ego, one would pave the way to be one with God.
ਇਸ ਰਸਤੇ ਵਿਚ (ਪਰਮਾਤਮਾ ਨਾਲੋਂ ਵਿੱਥ ਦੂਰ ਕਰਨ ਵਾਲੇ ਰਾਹ ਵਿਚ) ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ, ਉਹਨਾਂ ਉੱਤੇ ਆਪਾ-ਭਾਵ ਗਵਾ ਕੇ ਹੀ ਚੜ੍ਹ ਸਕੀਦਾ ਹੈ।

ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥੩੨॥
sun galaa aakaas kee keetaa aa-ee rees. naanak nadree paa-ee-ai koorhee koorhai thees. ||32||
After hearing about the spiritually-awakened souls, those who simply imitate them by repeating God’s Name without surrendering ego, are being like lowly worms imagining to rise sky high. O’ Nanak, union with God can only be obtained by His Grace. False are the boastings of the pretenders (who claim to accomplish it only by their effort) ||32||
ਬੈਕੁੰਠੀ ਬਾਤਾਂ ਸ੍ਰਵਣ ਕਰਕੇ ਕੀੜੇ (ਨੀਚ) ਭੀ ਨਕਲ ਕਰਨੀ ਚਾਹੁੰਦੇ ਹਨ। ਹੇ ਨਾਨਕ! ਉਸਦੀ ਮਿਹਰ ਸਦਕਾ ਵਾਹਿਗੁਰੂ ਪ੍ਰਾਪਤ ਹੁੰਦਾ ਹੈ ਅਤੇ ਝੂਠੇ ਦੀ ਝੂਠੀ ਹੀ ਗੱਪ ਹੈ।

Stanza 33

In this stanza, the Guru states that power to do anything comes from God and we have no power to make things happen differently from His way. We have no control of birth and death. Spiritual knowledge, mental peace, contentment etc. cannot be achieved by our own efforts. All these virtues come by His Grace. Those who relinquish their ego and remember Him with love in their hearts will receive His Grace.

ਆਖਣਿ ਜੋਰੁ ਚੁਪੈ ਨਹ ਜੋਰੁ ॥
aakhan jor chupai nah jor.
We don’t have the power to speak or be silent with stillness of mind.
ਬੋਲਣ ਵਿਚ ਤੇ ਚੁੱਪ ਰਹਿਣ ਵਿਚ ਭੀ ਸਾਡਾ ਕੋਈ ਆਪਣਾ ਇਖ਼ਤਿਆਰ ਨਹੀਂ ਹੈ।

ਜੋਰੁ ਨ ਮੰਗਣਿ ਦੇਣਿ ਨ ਜੋਰੁ ॥
jor na mangan dayn na jor
We have neither the power to ask for nor to give (we cannot demand anything, we get what is destined for us, spirit of giving also comes by His blessing).
ਨਾ ਹੀ ਮੰਗਣ ਵਿਚ ਸਾਡੀ ਮਨ-ਮਰਜ਼ੀ ਚੱਲਦੀ ਹੈ ਅਤੇ ਨਾ ਹੀ ਦੇਣ ਵਿਚ।

ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥
jor na jeevan maran nah jor.
Life and death are not in our control.
ਜੀਵਨ ਵਿਚ ਤੇ ਮਰਨ ਵਿਚ ਭੀ ਸਾਡੀ ਕੋਈ ਸਮਰਥਾ (ਕੰਮ ਨਹੀਂ ਦੇਂਦੀ)।

ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥
jor na raaj maal man sor.
Power to accumulate wealth and rule over others that causes turmoil of ego in our minds is not in our control.
ਇਸ ਰਾਜ ਤੇ ਮਾਲ ਦੇ ਪ੍ਰਾਪਤ ਕਰਨ ਵਿਚ ਭੀ ਸਾਡਾ ਕੋਈ ਜ਼ੋਰ ਨਹੀਂ ਚੱਲਦਾ.

ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥
jor na surtee gi-aan veechaar.
We have no power to achieve spiritual awakening, obtain any knowledge or do any meditation on our own.
ਆਤਮਾਕ ਜਾਗ ਵਿਚ, ਗਿਆਨ ਵਿਚ ਅਤੇ ਵਿਚਾਰ ਵਿਚ ਰਹਿਣ ਦੀ ਭੀ ਸਾਡੀ ਸਮਰਥਾ ਨਹੀਂ ਹੈ।

ਜੋਰੁ ਨ ਜੁਗਤੀ ਛੁਟੈ ਸੰਸਾਰੁ ॥
jor na jugtee chhutai sansaar.
We have no capability or power to be detached from the worldly temptations.
ਉਸ ਜੁਗਤੀ ਵਿਚ ਰਹਿਣ ਲਈ ਭੀ ਸਾਡਾ ਇਖ਼ਤਿਆਰ ਨਹੀਂ ਹੈ, ਜਿਸ ਕਰ ਕੇ ਜਨਮ ਮਰਨ ਮੁੱਕ ਜਾਂਦਾ ਹੈ।

ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥
jis hath jor kar vaykhai so-ay.
God has all the power by which He creates and takes care of His creation.
ਉਹੀ ਅਕਾਲ-ਪੁਰਖ ਰਚਨਾ ਰਚ ਕੇ ਉਸ ਦੀ ਸੰਭਾਲ ਕਰਦਾ ਹੈ, ਜਿਸ ਦੇ ਹੱਥ ਵਿਚ ਸਮਰੱਥਾ ਹੈ।

ਨਾਨਕ ਉਤਮੁ ਨੀਚੁ ਨ ਕੋਇ ॥੩੩॥
naanak utam neech na ko-ay. ||33||
O’ Nanak, nobody is superior or inferior. (We become what God decides for us to become) ||33||
ਹੇ ਨਾਨਕ! ਜੀਵਾਂ ਨੂੰ ਸਦਾਚਾਰੀ ਜਾਂ ਦੁਰਾਚਾਰੀ ਬਣਾਣ ਵਾਲਾ ਉਹ ਪ੍ਰਭੂ ਆਪ ਹੀ ਹੈ)

Stanza 34

In the next four stanzas, the five stages of spiritual development are explained:  Dharam khand – the stage of righteousness, Gian Khand – the stage of Divine knowledge, Saram Khand – the stage of spiritual effort, Karam Khand – the stage of Divine Grace, and Sach Khand – the final stage of Union with God.

In this stanza, the Guru describes the first stage of spiritual development – Dharam khand.

This is the stage of spiritual awakening. Here, one starts thinking as to why are we here and what’s the purpose of life. As we advance on the journey of life,  we discover that God created this Earth with water, air, seasons, days, nights etc, to make it a place congenial for us to live in.

God took care of our physical comforts so we could advance spiritually by righteous actions and eventually fulfil the ultimate goal of union with Him.

One realizes that everybody is going to be judged according to their deeds. Whether one succeeded or failed in achieving the goal of spiritual advancement will be known after one reaches God’s court.

ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥
raatee rutee thitee vaar. pavan paanee agnee paataal.
God created nights, days, months, and seasons. He also created wind, water, fire and lower regions of the Universe.
ਵਾਹਿਗੁਰੂ ਨੇ ਰਾਤਾਂ, ਮੌਸਮ, ਚੰਦ ਦੇ ਦਿਨ, ਹਫਤੇ ਦੇ ਦਿਹਾੜੇ, ਹਵਾ, ਪਾਣੀ, ਅੱਗ ਅਤੇ ਪਾਤਾਲ- ਇਹਨਾਂ ਸਾਰਿਆਂ ਦੇ ਇਕੱਠ ਵਿਚ (ਅਕਾਲ ਪੁਰਖ ਨੇ)

ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥
tis vich Dhartee thaap rakhee Dharam saal.
In the midst of these, He established the Earth as a place for humans to pursue  spiritual advancement by performing righteous deeds.
ਧਰਤੀ ਨੂੰ ਧਰਮ ਕਮਾਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ ਹੈ।

ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥ ਤਿਨ ਕੇ ਨਾਮ ਅਨੇਕ ਅਨੰਤ ॥
tis vich jee-a jugat kay rang. tin kay naam anayk anant.
Upon it, He placed the various species of beings. Their names are uncounted and endless.
ਇਸ ਧਰਤੀ ਉੱਤੇ ਕਈ ਜੁਗਤੀਆਂ ਅਤੇ ਰੰਗਾਂ ਦੇ ਜੀਵ (ਵੱਸਦੇ ਹਨ), ਜਿਨ੍ਹਾਂ ਦੇ ਅਨੇਕਾਂ ਤੇ ਅਨਗਿਣਤ ਹੀ ਨਾਮ ਹਨ।

ਕਰਮੀ ਕਰਮੀ ਹੋਇ ਵੀਚਾਰੁ ॥ ਸਚਾ ਆਪਿ ਸਚਾ ਦਰਬਾਰੁ ॥
karmee karmee ho-ay veechaar. sachaa aap sachaa darbaar.
By their deeds and their actions, they shall be judged. God Himself is True, and True is His court.
ਆਪੋ-ਆਪਣੇ ਕੀਤੇ ਹੋਏ ਕਰਮਾਂ ਅਨੁਸਾਰ (ਅਕਾਲ ਪੁਰਖ ਦੇ ਦਰ ਤੇ) ਨਿਬੇੜਾ ਹੁੰਦਾ ਹੈ l ਅਕਾਲ ਪੁਰਖ ਆਪ ਸੱਚਾ ਹੈ, ਉਸਦਾ ਦਰਬਾਰ ਭੀ ਸੱਚਾ ਹੈ।

ਤਿਥੈ ਸੋਹਨਿ ਪੰਚ ਪਰਵਾਣੁ ॥ ਨਦਰੀ ਕਰਮਿ ਪਵੈ ਨੀਸਾਣੁ ॥
tithai sohan panch parvaan. nadree karam pavai neesaan.
There, in God’s court, sit in perfect grace, the honored and the Chosen Ones who have proven themselves to be spiritually enlightened and have received the Mark of Grace from the Merciful God.
ਉਸ ਦਰਬਾਰ ਵਿਚ ਸੰਤ ਜਨ ਪਰਤੱਖ ਤੌਰ ‘ਤੇ ਸੋਭਦੇ ਹਨ, ਅਕਾਲ ਪੁਰਖ ਦੀ ਬਖਸ਼ਸ਼ ਨਾਲ ਉਹਨਾਂ ਸੰਤ ਜਨਾਂ ਦੇ ਮੱਥੇ ਉਤੇ ਵਡਿਆਈ ਦਾ ਨਿਸ਼ਾਨ ਚਮਕ ਪੈਂਦਾ ਹੈ।

ਕਚ ਪਕਾਈ ਓਥੈ ਪਾਇ ॥ ਨਾਨਕ ਗਇਆ ਜਾਪੈ ਜਾਇ ॥੩੪॥
kach pakaa-ee othai paa-ay. naanak ga-i-aa jaapai jaa-ay. ||34||
Success and failure is judged in God’s court (which is in terms of spiritual growth). O’ Nanak, it is only upon reaching God’s court that one finds out if one succeeded or failed.  ||34||
ਕਚਿਆਈ ਪਕਿਆਈ ਅਕਾਲ ਪੁਰਖ ਦੇ ਦਰ ਤੇ ਜਾ ਕੇ ਮਲੂਮ ਹੁੰਦੀ ਹੈ। ਹੇ ਨਾਨਕ! ਅਕਾਲ ਪੁਰਖ ਦੇ ਦਰ ‘ਤੇ ਗਿਆਂ ਹੀ ਸਮਝ ਅਉਂਦੀ ਹੈ (ਕਿ ਅਸਲ ਵਿਚ ਕੌਣ ਪੱਕਾ ਹੈ ਤੇ ਕੌਣ ਕੱਚਾ)

Stanza 35

This is the second stage of spiritual development known as Giaan khand or the stage of Divine Knowledge. In this stage, one realizes that God’s creation is beyond human comprehension; that ours is not the only planetary system, there are countless planetary systems in the Universe, countless earths, suns, moons, and countless sources of life; and God’s powers of creation, sustenance, and destruction are also countless. The effect of this realization is quite powerful on the one who ascends to this spiritual stage. One experiences Divine joy which is beyond description and is filled with awe and amazement at the vastness of God’s Creation.

ਧਰਮ ਖੰਡ ਕਾ ਏਹੋ ਧਰਮੁ ॥
Dharam khand kaa ayho Dharam.
The moral duty of a person in Dharam khand, the previous stage of spiritual development as described in the last stanza, is righteous living.
ਧਰਮ ਖੰਡ ਦਾ ਨਿਰਾ ਇਹੀ ਕਰਤੱਬ ਹੈ, (ਜੋ ਉੱਪਰ ਦੱਸਿਆ ਗਿਆ ਹੈ)।

ਗਿਆਨ ਖੰਡ ਕਾ ਆਖਹੁ ਕਰਮੁ ॥
gi-aan khand kaa aakhhu karam.
Now, let’s understand the working of Giaan Khand, the stage of Divine knowledge and enlightenment.
ਹੁਣ ਗਿਆਨ ਖੰਡ ਦਾ ਕਰਤੱਬ (ਭੀ) ਸਮਝ ਲਵੋ

ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥
kaytay pavan paanee vaisantar kaytay kaan mahays.
In God’s creation there are so many winds, waters and fires; so many Krishnas and Shivas implying that God’s powers of sustenance and destruction are endless.
ਉਸ ਦੀ ਰਚਨਾ ਵਿਚ ਕਈ ਪ੍ਰਕਾਰ ਦੇ ਪਉਣ, ਪਾਣੀ ਤੇ ਅਗਨੀਆਂ ਹਨ, ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ l

ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥
kaytay barmay ghaarhat gharhee-ahi roop rang kay vays.
So many Brahmas are fashioned in countless forms and colors implying that God’s power of creation is endless.
ਕਈ ਬ੍ਰਹਮੇ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਕਈ ਰੂਪ, ਕਈ ਰੰਗ ਤੇ ਕਈ ਵੇਸ ਹਨ।

ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥
kaytee-aa karam bhoomee mayr kaytay kaytay Dhoo updays.
There are many earths where people do their duties. There are many mountains on those earths. There are many saints like Dhru and many lessons to learn.
ਉਸ ਦੀ ਕੁਦਰਤਿ ਵਿਚ ਬੇਅੰਤ ਧਰਤੀਆਂ ਹਨ, ਬੇਅੰਤ ਮੇਰੂ ਪਰਬਤ, ਬੇਅੰਤ ਧ੍ਰੂਅ ਭਗਤ ਤੇ ਉਹਨਾਂ ਦੇ ਉਪਦੇਸ਼ ਹਨ।

ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥
kaytay ind chand soor kaytay kaytay mandal days.
So many Indras, so many moons and suns, so many worlds and lands.
ਬੇਅੰਤ ਇੰਦਰ ਦੇਵਤੇ, ਚੰਦ੍ਰਮਾ, ਬੇਅੰਤ ਸੂਰਜ ਅਤੇ ਬੇਅੰਤ ਭਵਨ-ਚੱਕਰ ਹਨ।

ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥
kaytay siDh buDh naath kaytay kaytay dayvee vays.
So many Siddhas and Buddhas, so many Yogic masters. So many goddesses of various kinds.
ਬੇਅੰਤ ਸਿੱਧ ਹਨ, ਬੇਅੰਤ ਬੁਧ ਅਵਤਾਰ ਹਨ, ਬੇਅੰਤ ਨਾਥ ਹਨ ਅਤੇ ਬੇਅੰਤ ਦੇਵੀਆਂ ਦੇ ਸਰੂਪ ਹਨ।

ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥
kaytay dayv daanav mun kaytay kaytay ratan samund.
So many demi-gods and demons, so many silent sages. So many oceans of jewels.
ਬੇਅੰਤ ਦੇਵਤੇ ਅਤੇ ਦੈਂਤ ਹਨ, ਬੇਅੰਤ ਮੁਨੀ ਹਨ, ਬੇਅੰਤ ਪਰਕਾਰ ਦੇ ਰਤਨ ਤੇ ਰਤਨਾਂ ਦੇ ਸਮੁੰਦਰ ਹਨ।

ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥
kaytee-aa khaanee kaytee-aa banee kaytay paat narind.
So many ways of life, so many languages. So many dynasties of rulers.
ਜੀਵਾਂ ਦੀਆਂ ਬੇਅੰਤ ਖਾਣੀਆਂ ਹਨ, ਬੋਲੀਆਂ ਭੀ ਬੇਅੰਤ ਬਾਣੀਆਂ ਹਨ, ਅਤੇ ਬੇਅੰਤ ਪਾਤਸ਼ਾਹ ਤੇ ਰਾਜੇ ਹਨ,

ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥੩੫॥
kaytee-aa surtee sayvak kaytay naanak ant na ant. ||35||
There are many devotees engaged in many different types of meditations. O’ Nanak, there is no end to his creation.
ਬੇਅੰਤ ਪਰਕਾਰ ਦੇ ਜੀਵ ਜੋ ਧਿਆਨ ਲਾਂਦੇ ਹਨ, ਬੇਅੰਤ ਸੇਵਕ ਹਨ। ਹੇ ਨਾਨਕ! ਕੋਈ ਅੰਤ ਨਹੀਂ ਪੈ ਸਕਦਾ l

Stanza 36

In this stanza, Guru Nanak describes the third stage of spiritual development called Saram Khand, the stage of spiritual effort. With the recognition of purpose and duty in Dharam Khand and realization of the vastness of God’s Creation in Giaan Khand, one works hard to ascend further in this stage where the mind and soul become pure and beautiful and the person becomes pious and one with God.

ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥ ਤਿਥੈ ਨਾਦ ਬਿਨੋਦ ਕੋਡ ਅਨੰਦੁ ॥
gi-aan khand meh gi-aan parchand. tithai naad binod kod anand.
In the realm of spiritual knowledge, spiritual wisdom reigns overwhelming and supreme and one experiences Divine Joy. This is the state of spiritual bliss which gives you the feeling that you are in enjoyment of listening to music of all the melodies possible.
ਗਿਆਨ ਖੰਡ ਵਿਚ (ਭਾਵ, ਮਨੁੱਖ ਦੀ ਗਿਆਨ ਅਵਸਥਾ ਵਿਚ) ਗਿਆਨ ਹੀ ਬਲਵਾਨ ਹੁੰਦਾ ਹੈ। ਇਸ ਅਵਸਥਾ ਵਿਚ (ਮਾਨੋ) ਸਭ ਰਾਗਾਂ, ਤਮਾਸ਼ਿਆਂ ਤੇ ਕੌਤਕਾਂ ਦਾ ਸੁਆਦ ਆ ਜਾਂਦਾ ਹੈ।

Leave a comment

Your email address will not be published. Required fields are marked *